ETV Bharat / state

ਪੰਜਾਬ ਵਿੱਚ SGPC ਚੋਣਾਂ 'ਤੇ ਸਿਆਸੀ ਭੂਚਾਲ

ਹਰਿਆਣਾ ਵਿੱਚ ਬਣੀ ਵੱਖਰੀ ਗੁਰਦੁਆਰਾ ਕਮੇਟੀ ਨੂੰ ਲੈ ਕੇ ਪੰਜਾਬ ਵਿੱਚ ਧਰਮ 'ਤੇ ਸਿਆਸੀ ਭੂਚਾਲ ਜਾਰੀ ਹੈ। ਅਕਾਲੀ ਦਲ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਪੰਥ ਨੂੰ ਖ਼ਤਰਾ ਦੱਸਿਆ ਹੈ। ਦੂਜੇ ਪਾਸੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਇਸ ਸਾਰੇ ਮਾਮਲੇ ਨੂੰ ਵਿਰੋਧੀ ਪਾਰਟੀਆਂ ਦੀ ਚਾਲ ਕਰਾਰ ਦਿੱਤਾ ਹੈ। ਉੱਥੇ ਹੀ, ਕਾਂਗਰਸ ਆਗੂ ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਵਿੱਚ ਵੀ ਐਸਜੀਪੀਸੀ ਦੀਆਂ ਚੋਣਾਂ (Oppositions demand for SGPC Election In Punjab) ਹੋਣੀਆਂ ਚਾਹੀਦੀਆਂ ਹਨ।

election of Shiromani Gurdwara Parbandhak Committee in Punjab

author img

By

Published : Sep 29, 2022, 7:16 PM IST

Updated : Sep 29, 2022, 8:47 PM IST

ਲੁਧਿਆਣਾ: ਹਰਿਆਣਾ ਵਿੱਚ ਵੱਖਰੀ ਗੁਰਦੁਆਰਾ ਕਮੇਟੀ ਨੂੰ ਲੈ ਕੇ ਪੰਜਾਬ ਵਿੱਚ ਸਿਆਸੀ ਘਮਸਾਣ ਚੱਲ ਰਿਹਾ ਹੈ। ਅਕਾਲੀ ਦਲ ਅਤੇ ਐਸਜੀਪੀਸੀ ਨੇ 30 ਸਤੰਬਰ ਨੂੰ ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਇਕ ਹੰਗਾਮੀ ਮੀਟਿੰਗ ਰੱਖੀ ਹੈ। ਇਸ ਨਾਲ ਹੀ, ਸੁਪਰੀਮ ਕੋਰਟ ਵੱਲੋਂ ਕੀਤੇ ਫੈਸਲੇ ਦੀ ਮੁੜ ਰਿਵੀਉ ਪਟੀਸ਼ਨ ਦਾਇਰ ਕੀਤੀ ਹੈ। ਅਕਾਲੀ ਦਲ ਅਤੇ ਐਸਜੀਪੀਸੀ ਇਸ ਨੂੰ ਸਿਆਸੀ ਪਾਰਟੀਆਂ ਦੀ ਚਾਲ ਦੱਸ ਰਿਹਾ ਹੈ। ਇਸ ਨੂੰ ਲੈ ਕੇ (SGPC Election In Punjab) ਹੰਗਾਮਾ ਜਾਰੀ ਹੈ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਪੰਥ ਲਈ ਖ਼ਤਰਾ ਦੱਸਿਆ ਹੈ ਅਤੇ ਸਿੱਖ ਕੌਮ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੋਫਾੜ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ ਹੈ। ਪੰਜਾਬ ਦੇ ਵਿੱਚ ਵੀ ਅਕਾਲੀ ਦਲ ਤੇ ਧਰਮ ਦੀ ਸਿਆਸਤ ਕਰਨ ਦੇ ਅਕਸਰ ਹੀ ਇਲਜ਼ਾਮ ਲੱਗਦੇ ਰਹੇ ਹਨ ਅਤੇ ਹਰਿਆਣਾ ਦੇ ਵਿੱਚ ਵੱਖਰੀ ਕਮੇਟੀ ਬਣਨ ਤੋਂ ਬਾਅਦ ਐਸਜੀਪੀਸੀ ਅਤੇ ਅਕਾਲੀ ਦਲ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ। ਦੋਹਾਂ ਦੀ ਇਸ ਤਰ੍ਹਾਂ ਸਾਹਮਣੇ ਆਉਣ ਨਾਲ ਕੁੱਝ ਸਿਆਸੀ ਪਾਰਟੀਆਂ ਸਵਾਲ ਵੀ ਖੜ੍ਹੇ ਕਰ ਰਹੀਆਂ ਹਨ, ਇਥੋਂ ਤੱਕ ਕਿ ਐਸਜੀਪੀਸੀ ਦੇ ਸਾਬਕਾ ਮੈਂਬਰਾਂ ਨੇ ਵੀ ਇਸ 'ਤੇ ਆਪਣੀ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ।

ਪੰਜਾਬ ਵਿੱਚ SGPC ਚੋਣਾਂ 'ਤੇ ਸਿਆਸੀ ਭੂਚਾਲ

1925 ਐਕਟ 'ਚ ਸੋਧ:
ਹਰਿਆਣਾ ਵਿੱਚ ਵੱਖਰੀ ਗੁਰਦੁਆਰਾ ਕਮੇਟੀ ਬਣਨ ਵਿਚ ਸੁਪਰੀਮ ਕੋਰਟ ਦਾ ਅਹਿਮ ਯੋਗਦਾਨ ਰਿਹਾ ਹੈ, ਪਰ ਐਸਜੀਪੀਸੀ ਨੇ ਕਿਹਾ ਹੈ ਕਿ ਸਿੱਖ ਗੁਰਦੁਆਰਾ ਐਕਟ 1925 ਵਿੱਚ ਕਿਸੇ ਵੀ ਢੰਗ ਨਾਲ ਸੋਧ ਕਰਨ ਦਾ ਹੱਕ ਸਿਰਫ਼ ਕੇਂਦਰ ਸਰਕਾਰ ਦੇ ਕੋਲ ਹੈ ਅਤੇ ਉਹ ਵੀ ਐਸਜੀਪੀਸੀ ਦੇ ਜਨਰਲ ਹਾਊਸ ਦੀ ਮਨਜ਼ੂਰੀ ਦੇ ਨਾਲ ਹੀ ਸੰਭਵ ਹੈ। ਸਿੱਖ ਗੁਰਦੁਆਰਾ ਐਕਟ 1925 ਵਿਚ ਸੋਧ ਦੇ ਮਾਪਦੰਡ ਨਿਰਧਾਰਿਤ ਹਨ। ਇਸ ਕਰਕੇ ਸੂਬਾ ਸਰਕਾਰ ਦੇ ਅਧਿਕਾਰ ਖੇਤਰ ਵਿਚ ਕੰਮ ਨਹੀਂ ਕਰ ਸਕਦੀ।

1959 ਦੇ ਵਿਚ ਵੀ ਕਾਂਗਰਸ ਦੀ ਕੇਂਦਰ ਸਰਕਾਰ ਵੱਲੋਂ ਕੇਂਦਰ ਦੀ ਤਤਕਾਲੀ ਸਰਕਾਰ ਵੱਲੋਂ ਮਾਮਲੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ ਜਿਸ ਤੋਂ ਬਾਅਦ 1959 ਦੇ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਹਨ। ਐਸਜੀਪੀਸੀ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਨਾਲ ਇੱਕ ਸਮਝੌਤੇ 'ਤੇ ਸਾਈਨ ਕੀਤੇ। ਇਸ ਦੇ ਤਹਿਤ ਸਿੱਖ ਗੁਰਦੁਆਰਾ ਐਕਟ 1925 ਸ਼ਿਵ ਸੂਦ ਲਈ ਸਿਰਫ਼ ਐਸਈਪੀਸੀ ਦੇ ਸਧਾਰਨ ਇਜਲਾਸ ਵਿਚ ਮਨਜ਼ੂਰੀ ਦੇਣ ਨੂੰ ਲਾਜ਼ਮੀ ਕੀਤਾ ਗਿਆ।

ਧਰਮ ਅਤੇ ਸਿਆਸਤ: 'ਰਾਜ ਬਿਨਾਂ ਨਹੀਂ ਧਰਮ ਚਲੇ ਹੈ', ਇਹ ਸਤਰਾਂ ਉੱਤੇ ਪੰਜਾਬ ਦੀ ਰਾਜਨੀਤੀ ਹੀ ਨਿਰਭਰ ਹੈ। ਇਸ ਗੱਲ ਦੇ ਅੰਕੜੇ ਸਮੇਂ ਦੀਆਂ ਚੋਣਾਂ ਦੇ ਨਤੀਜੇ ਦੱਸਦੇ ਰਹੇ ਹਨ, ਜਿਵੇਂ ਭਾਜਪਾ ਦੇ ਲਈ ਆਰਐਸਐਸ ਲਾਈਫ ਲਾਈਨ ਹੈ, ਅਤੇ ਉਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਲਈ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾਂ ਹੀ ਇੱਕ ਸਹਾਰਾ ਰਹੀ ਹੈ। ਇਹ ਇਲਜ਼ਾਮ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਲਗਾਏ ਹਨ। ਉਨ੍ਹਾਂ ਕਿਹਾ ਕਿ ਗੁਰਦੁਆਰਿਆਂ ਦੀਆਂ ਗੋਲਕਾਂ ਦਾ ਇਸਤਮਾਲ ਅਕਾਲੀ ਦਲ ਆਪਣੇ ਨਿੱਜੀ ਮੁਫ਼ਾਦ ਲਈ ਕਰਦਾ ਰਿਹਾ ਹੈ। ਇਥੋਂ ਤੱਕ ਕਿ ਸੁਖਬੀਰ ਬਾਦਲ ਦੀਆਂ ਰੈਲੀਆਂ ਵਿਚ ਗੁਰਦੁਆਰਾ ਸਾਹਿਬਾਨਾਂ ਤੋਂ ਲੰਗਰ ਤੱਕ ਜਾਂਦਾ ਰਿਹਾ ਹੈ। ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਕਿਹਾ ਕਿ ਜਿਵੇਂ ਹਰਿਆਣਾ ਦੀ ਸਿੱਖ ਸੰਗਤ ਨੇ ਆਪਣੀ ਵੱਖਰੀ ਕਮੇਟੀ ਬਣਾਉਣ ਦਾ ਫੈਸਲਾ ਲਿਆ, ਉਸੇ ਤਰ੍ਹਾਂ ਪੰਜਾਬ ਵਿੱਚ ਵੀ ਐਸਜੀਪੀਸੀ ਚੋਣਾਂ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ 11 ਸਾਲ ਹੋ ਗਏ ਅਕਾਲੀ ਦਲ ਕੋਈ ਨਾ ਕੋਈ ਡਰਾਮੇਬਾਜ਼ੀ ਕਰ ਕੇ ਚੋਣਾਂ ਨਹੀਂ ਹੋਣ ਦੇ ਰਿਹਾ।

SGPC ਦੇ ਸਾਬਕਾ ਮੈਂਬਰ ਵਰ੍ਹੇ: ਡਾਕਟਰ ਅਨੁਰਾਗ ਸਿੰਘ ਇਕ ਵੱਡੇ ਸਿੱਖ ਇਤਿਹਾਸਕਾਰ ਹਨ, ਜੋ ਹੁਣ ਤੱਕ ਸੈਂਕੜੇ ਕਿਤਾਬਾਂ ਲਿਖ ਚੁੱਕੇ ਹਨ। ਉਨ੍ਹਾਂ ਦੇ ਘਰ ਬਣੀ ਲਾਇਬ੍ਰੇਰੀ ਵਿੱਚ ਹਜ਼ਾਰਾਂ ਕਿਤਾਬਾਂ ਹਨ। ਉਹ ਖੁਦ ਐਸਜੀਪੀਸੀ ਦੇ ਮੈਂਬਰ ਰਹਿ ਚੁੱਕੇ ਹਨ, ਪਰ ਅਕਾਲੀ ਦਲ ਦੀ ਐਸਜੀਪੀਸੀ ਚੋਣ ਵਿੱਚ ਸ਼ਮੂਲੀਅਤ ਅਤੇ ਮਨ ਮਰਜ਼ੀਆਂ ਕਰ ਕੇ ਉਨ੍ਹਾਂ ਨੇ ਮੈਂਬਰਸ਼ਿਪ ਛੱਡਣ ਦਾ ਫੈਸਲਾ ਲਿਆ ਸੀ। ਡਾਕਟਰ ਅਨੁਰਾਗ ਦੱਸਦੇ ਨੇ ਕਿ 'ਜਦੋਂ ਵੀ ਕੁਰਸੀਆਂ ਇਨ੍ਹਾਂ ਹੱਥੋਂ ਚਲੀਆਂ ਜਾਂਦੀਆਂ ਹਨ, ਤਾਂ ਪੰਥ ਖ਼ਤਰੇ ਵਿਚ ਵਿਖਾਈ ਦੇਣ ਲੱਗ ਪੈਂਦਾ ਹੈ।'

ਪੰਜਾਬ ਵਿੱਚ SGPC ਚੋਣਾਂ 'ਤੇ ਸਿਆਸੀ ਭੂਚਾਲ

ਉਨ੍ਹਾਂ ਕਿਹਾ ਕਿ ਇਹ ਫੈਸਲਾ ਸੁਪਰੀਮ ਕੋਰਟ ਨੇ ਕੋਈ ਇਕ ਜਾਂ ਦੋ ਦਿਨ ਵਿੱਚ ਨਹੀਂ ਕੀਤਾ। ਇਸ ਨੂੰ ਲੰਮਾ ਸਮਾਂ ਲੱਗ ਗਿਆ ਹੈ, ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਹੁਣ ਇਸ ਮਾਮਲੇ ਵਿਚ ਕੁਝ ਨਹੀਂ ਹੋ ਸਕਦਾ। ਡਾਕਟਰ ਅਨੁਰਾਗ ਸਿੰਘ ਨੇ ਦੱਸਿਆ ਕਿ ਲੋਕਾਂ ਦੇ ਮਨਾਂ ਵਿੱਚ ਅਕਾਲੀ ਦਲ ਦੇ ਪ੍ਰਤੀ ਗੁੱਸਾ ਨਹੀਂ, ਨਫਰਤ ਹੈ ਜਿਸ ਨੂੰ ਖ਼ਤਮ ਕਰਨਾ ਹੁਣ ਮੁਮਕਿਨ ਨਹੀਂ ਹੈ। ਉਨ੍ਹਾਂ ਕਿਹਾ ਕਿ ਹੁਣ ਐਸਜੀਪੀਸੀ ਨੂੰ ਹਰਿਆਣਾ ਦੀ ਗੁਰਦੁਆਰਾ ਕਮੇਟੀ ਦੇ ਨਾਲ ਸਮਝੌਤਾ ਕਰ ਲੈਣ ਚਾਹੀਦਾ ਹੈ। ਡਾਕਟਰ ਅਨੁਰਾਗ ਸਿੰਘ ਨੇ ਕਿਹਾ ਕਿ ਮਸਲਾ ਗੁਰਦੁਆਰਾ ਸਾਹਿਬਾਨਾਂ ਦੀਆਂ ਗੋਲਕਾਂ ਦਾ ਹੈ, ਮਸਲਾ ਸਿੱਖ ਸੰਗਤ ਦੀ ਸੇਵਾ ਦਾ ਨਹੀਂ ਹੈ, ਉਨ੍ਹਾਂ ਕਿਹਾ ਕਿ ਹੈ, ਜਿੱਥੇ ਮਾਇਆ ਹੈ, ਉਥੇ ਹੀ ਸੇਵਾ ਹੈ।

ਪੰਜਾਬ ਵਿੱਚ ਐਸਜੀਪੀਸੀ ਚੋਣਾਂ: ਹਰਿਆਣਾ ਦੇ ਵਿੱਚ ਵੱਖਰੀ ਗੁਰਦੁਆਰਾ ਕਮੇਟੀ ਬਣਨ ਤੋਂ ਬਾਅਦ ਜਿਥੇ ਐਸਜੀਪੀਸੀ ਇਸ ਨੂੰ ਕਮੇਟੀ ਦੇ ਵਿਚ ਦੋਫਾੜ ਦੀ ਸਾਜ਼ਿਸ਼ ਦੱਸ ਰਹੀ ਹੈ, ਉੱਥੇ ਹੀ ਹੁਣ ਕਾਂਗਰਸ ਨੇ ਪੰਜਾਬ ਦੇ ਵਿਚ ਵੀ ਐਸਜੀਪੀਸੀ ਦੀਆਂ ਚੋਣਾਂ ਕਰਵਾਉਣ ਦੀ ਮੰਗ ਕੀਤੀ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਐਸਜੀਪੀਸੀ ਬਾਦਲਾਂ ਤੋਂ ਮੁਕਤ ਹੋਣੀ ਚਾਹੀਦੀ ਹੈ, ਤਾਂ ਹੀ ਧਰਮ ਦਾ ਸਹੀ ਪ੍ਰਚਾਰ ਹੋ ਸਕੇਗਾ। ਉਥੇ ਹੀ ਦੂਜੇ ਪਾਸੇ ਪੰਥਕ ਲਹਿਰ ਵੱਲੋਂ ਵੀ ਪੰਜਾਬ ਦੇ ਵਿੱਚ ਜਲਦ ਐਸਜੀਪੀਸੀ ਚੋਣਾਂ ਕਰਵਾਉਣ ਦੀ ਮੰਗ ਕੀਤੀ ਹੈ। ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਕਿਹਾ ਕਿ ਅਕਾਲੀ ਦਲ ਕੇਂਦਰ ਸਰਕਾਰ ਅੱਗੇ ਕੋਈ ਨਾ ਕੋਈ ਬਹਾਨਾ ਲਗਾ ਕੇ ਐਸਜੀਪੀਸੀ ਦੀਆਂ ਚੋਣਾਂ ਨੂੰ ਮੁਲਤਵੀ ਕਰਵਾ ਦਿੰਦਾ ਹੈ ਅਤੇ ਫਿਰ ਆਪਣੀ ਮਨਮਰਜ਼ੀ ਦੇ ਪ੍ਰਧਾਨ ਲਗਵਾਉਂਦੇ ਹਨ। ਜਦਕਿ ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਜਦੋਂ ਰਵਨੀਤ ਬਿੱਟੂ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਸਬੰਧੀ ਸਵਾਲ ਕੀਤਾ ਗਿਆ, ਤਾਂ ਉਨ੍ਹਾਂ ਕਿਹਾ ਕਿ ਉਹ ਰਵਨੀਤ ਬਿੱਟੂ ਦੇ ਕਿਸੇ ਗੱਲ ਦਾ ਜਵਾਬ ਨਹੀਂ ਦੇਣਾ ਚਾਹੁੰਦੇ, ਕਿਉਂਕਿ ਉਹ ਬੌਖਲਾ ਚੁੱਕਾ ਹੈ। ਰਵਨੀਤ ਬਿੱਟੂ ਕਾਂਗਰਸ ਦਾ ਪ੍ਰਧਾਨ ਬਣਨਾ ਚਾਹੁੰਦਾ ਸੀ, ਪਰ ਉਸ ਨੂੰ ਨਹੀਂ ਬਣਾਇਆ, ਇਸ ਕਰਕੇ ਉਹ ਅਜਿਹੀ ਬਿਆਨਬਾਜ਼ੀ ਕਰ ਰਿਹਾ ਹੈ।

ਇਹ ਵੀ ਪੜ੍ਹੋ: ਸਰਕਾਰ ਅਤੇ ਰਵਨੀਤ ਬਿੱਟੂ 'ਤੇ ਸੁਖਬੀਰ ਬਾਦਲ ਨੇ ਸਾਧਿਆ ਨਿਸ਼ਾਨਾ, ਰਾਜੋਆਣਾ 'ਤੇ ਵੀ ਕਿਹਾ...

Last Updated : Sep 29, 2022, 8:47 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.