ETV Bharat / state

ਰੇਤੇ 'ਤੇ ਸਿਆਸਤ: ਚੰਨੀ-ਸਿੱਧੂ ਦੇ ਵੱਖਰੇ ਬੋਲ, ਕੇਜਰੀਵਾਲ ਨੇ ਲਈ ਚੁਟਕੀ - ਰੇਤੇ 'ਤੇ ਸਿਆਸਤ

2022 ਦੀਆਂ ਵਿਧਾਨਸਭਾ ਚੋਣਾਂ (Assembly Election 2022) ਨੂੰ ਦੇਖਦੇ ਹੋਏ ਸਿਆਸੀ ਪਾਰਟੀਆਂ ਵੱਲੋਂ ਇੱਕ ਦੂਜੇ ਨੂੰ ਲਗਾਤਾਰ ਘੇਰਿਆ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਰੇਤ ਦੇ ਮਸਲੇ (sand issue) ਨੂੰ ਲੈ ਕੇ ਪੰਜਾਬ ਕਾਂਗਰਸ ਦੇ ਲੀਡਰਾਂ ਦਾ ਇਕਮਤ ਨਾ ਹੋਣ ’ਤੇ ਦਿੱਲੀ ਦੇ ਸੀਐੱਮ ਅਤੇ ਆਮ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਕਾਂਗਰਸ ਨੂੰ ਘੇਰਿਆ।

ਰੇਤ ’ਤੇ ਸਿਆਸਤ
ਰੇਤ ’ਤੇ ਸਿਆਸਤ
author img

By

Published : Nov 23, 2021, 10:53 AM IST

Updated : Nov 23, 2021, 11:18 AM IST

ਲੁਧਿਆਣਾ: 2022 ਦੀਆਂ ਵਿਧਾਨਸਭਾ ਚੋਣਾਂ (Assembly Election 2022) ਦੇ ਐਲਾਨ ਤੋਂ ਬਾਅਦ ਜਿੱਥੇ ਪੰਜਾਬ ਕਾਂਗਰਸ (Punjab Congress) ਦੀ ਸਾਰੀ ਲੀਡਰਸ਼ਿਪ ਇੱਕ ਸਟੇਜ ’ਤੇ ਇੱਕਠੀ ਵਿਖਾਈ ਦਿੱਤੀ ਉੱਥੇ ਹੀ ਦੂਜੇ ਪਾਸੇ ਸਟੇਜ ਤੇ ਹੀ ਇਕੱਠੇ ਹੋ ਕੇ ਕਾਂਗਰਸ ਦੀ ਲੀਡਰਸ਼ਿਪ ਦੇ ਬਿਆਨ ਵੱਖਰ ਵੱਖਰੇ ਨਜਰ ਆਏ। ਜੀ ਹਾਂ ਇੱਕ ਪਾਸੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Punjab CM Charanjit Singh Channi) ਨੇ ਪੰਜਾਬ ਦੇ ਲੋਕਾਂ ਦੀ ਭਲਾਈ ਦੇ ਲਈ ਰੇਤੇ ਦੀ ਕੀਮਤ ਘਟਾ ਕੇ 5 ਰੁਪਏ ਕਰਨ ਦਾ ਐਲਾਨ ਕੀਤਾ ਉੱਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਆਪਣੇ ਭਾਸ਼ਣ ਦੌਰਾਨ ਕਿਹਾ ਕਿ ਬਿਜਲੀ ਤਾਂ ਸਸਤੀ ਕਰ ਦਿੱਤੀ ਨਾਲ ਲਾਲ ਡੋਰੀਆ ਲਈ ਜ਼ਮੀਨ ਵੀ ਦੇ ਦਿੱਤੀ ਪਰ ਰੇਤਾ ਹਾਲੇ ਵੀ 3500 ਰੁਪਏ ਟਰਾਲੀ ਵਿਕ ਰਿਹਾ ਹੈ ਜੋ ਕਿ ਬੰਦ ਹੋਣਾ ਚਾਹੀਦਾ ਹੈ। ਜਿਸ ’ਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ (Delhi CM Arvind Kejriwal) ਨੇ ਪੂਰੇ ਮਾਮਲੇ ’ਤੇ ਕਾਂਗਰਸ ਨੂੰ ਘੇਰਿਆ।

ਸੀਐੱਮ ਚੰਨੀ ਨੇ ਕੀ ਕਿਹਾ ?

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਟੇਜ ’ਤੇ ਆਪਣੀ ਸਰਕਾਰ ਦੀਆਂ ਬੀਤੇ ਦਿਨਾਂ ਚ ਲਏ ਗਏ ਫ਼ੈਸਲਿਆਂ ਸਬੰਧੀ ਗੱਲਬਾਤ ਕਰਦਿਆਂ ਭਾਸ਼ਣ ਚ ਕਿਹਾ ਕਿ ਉਨ੍ਹਾਂ ਨੇ ਰੇਤ ਮਾਫੀਆ ’ਤੇ ਨਕੇਲ ਕੱਸਣ ਲਈ ਰੇਤੇ ਦੀ ਕੀਮਤ ਘਟਾ ਕੇ 5 ਰੁਪਏ ਕਰ ਦਿੱਤੀ ਹੈ। ਉਨ੍ਹਾਂ ਵੱਲੋਂ ਚਾਰ ਗੁਣਾ ਰੇਤੇ ਦੀ ਕੀਮਤ ਘਟਾਈ ਗਈ ਹੈ। ਸੀਐਮ ਚੰਨੀ ਨੇ ਕਿਹਾ ਕਿ ਜੇਕਰ ਇਸ ਕੀਮਤ ’ਤੇ ਰੇਤਾ ਨਹੀਂ ਮਿਲਦਾ ਤਾਂ ਕੇ ਮੈਨੂੰ ਫੜ ਲਓ।

ਸਿੱਧੂ ਨੇ ਕੀ ਕਿਹਾ ?

ਹਾਲਾਂਕਿ ਪੰਜਾਬ ਕਾਂਗਰਸ ਨੇ ਲੁਧਿਆਣਾ ਤੋਂ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਅਤੇ ਲੀਡਰਸ਼ਿਪ ਨੂੰ ਇੱਕ ਮੰਚ ’ਤੇ ਇਕੱਠੇ ਕਰਨ ਦਾ ਯਤਨ ਕੀਤਾ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਚਰਨਜੀਤ ਸਿੰਘ ਚੰਨੀ, ਨਵਜੋਤ ਸਿੱਧੂ, ਮਨਪ੍ਰੀਤ ਬਾਦਲ, ਰਵਨੀਤ ਬਿੱਟੂ ਨੂੰ ਇਕੱਠਿਆਂ ਇੱਕ ਮੰਚ ’ਤੇ ਲਿਆਂਦਾ ਪਰ ਇਸ ਦੌਰਾਨ ਵੀ ਨਵਜੋਤ ਸਿੰਘ ਸਿੱਧੂ ਚੰਨੀ ਦੇ ਦਿੱਤੇ ਭਾਸ਼ਣ ’ਤੇ ਪਹਿਲਾਂ ਇਹ ਕਹਿੰਦੇ ਵਿਖਾਈ ਦਿੱਤੇ ਕਿ ਸੀਐੱਮ ਨੇ ਬਿਜਲੀ ਸਸਤੀ ਕਰ ਦਿੱਤੀ ਲਾਲ ਡੋਰੇ ਵਾਲੀ ਜ਼ਮੀਨ ਦੇ ਦਿੱਤੀ ਪਰ ਰੇਤੇ ਦੀ ਕੀਮਤ ਹਾਲੇ ਵੀ 3500 ਰੁਪਏ ਟਰਾਲੀ ਹੈ ਜੋ ਉਹ ਨਹੀਂ ਹੋਣ ਦੇਣਗੇ। ਸਿੱਧੂ ਨੇ ਕਿਹਾ ਕਿ ਉਹ ਰੇਤਾ ਇਨ੍ਹਾਂ ਕੀਮਤਾਂ ’ਤੇ ਨਹੀਂ ਵਿਕਟ ਦੇਣਗੇ।

ਰੇਤੇ ’ਤੇ ਸਿਆਸਤ

ਅਰਵਿੰਦ ਕੇਜਰੀਵਾਲ ਨੇ ਲਈ ਚੁਟਕੀ

ਉੱਧਰ ਦੂਜੇ ਪਾਸੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਇਸ ਪੂਰੇ ਮਾਮਲੇ ’ਤੇ ਆਪਣੇ ਭਾਸ਼ਣ ਦੇ ਵਿੱਚ ਚੁਟਕੀ ਲੈਂਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚੰਨੀ ਝੂਠ ਬੋਲਦੇ ਹਨ ਉਹ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੋਈ ਵਾਅਦਾ ਪੂਰਾ ਨਹੀਂ ਕਰ ਰਹੇ ਤਾਂ ਚੋਣਾਂ ਤੋਂ ਬਾਅਦ ਕੀ ਕਰਨਗੇ ਜੋ ਕੈਪਟਨ ਨੇ ਕੀਤਾ ਚੰਨੀ ਵੀ ਉਹੀ ਕਰਨਗੇ। ਉਨ੍ਹਾਂ ਕਿਹਾ ਕਿ ਅੱਜ ਤਾਂ ਸਟੇਜ ਤੋਂ ਨਵਜੋਤ ਸਿੰਘ ਸਿੱਧੂ ਨੇ ਹੀ ਕਹਿ ਦਿੱਤਾ ਕਿ ਰੇਤਾ ਪੰਜਾਬ ਦੇ ਲੋਕਾਂ ਨੂੰ ਸਸਤਾ ਨਹੀਂ ਮਿਲ ਰਿਹਾ ਜਦਕਿ ਦੂਜੇ ਪਾਸੇ ਚੰਨੀ ਨੇ ਆਪਣੇ ਭਾਸ਼ਣ ਚ ਕਿਹਾ ਕਿ ਰੇਤਾ ਲੋਕਾਂ ਨੂੰ ਸਸਤਾ ਦਿੱਤਾ ਜਾ ਰਿਹਾ ਹੈ।

ਇਹ ਵੀ ਪੜੋ: ਹਾਈਕਰੋਟ ਵੱਲੋਂ ਪੰਜਾਬ ਸਰਕਾਰ ਅਤੇ ਟਰਾਂਸਪਰੋਟ ਮੰਤਰੀ ਨੂੰ ਨੋਟਿਸ ਜਾਰੀ, ਜਾਣੋ ਮਾਮਲਾ

Last Updated : Nov 23, 2021, 11:18 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.