ETV Bharat / state

ਲੁਧਿਆਣਾ ਦੀਆਂ ਇਹ 3 ਸੀਟਾਂ ਸਿਆਸੀ ਪਾਰਟੀਆਂ ਲਈ ਕਿਉਂ ਬਣੀਆਂ ਵੱਡਾ ਵੱਕਾਰ ਦਾ ਸਵਾਲ ? - ਪੰਜਾਬ ਚੋਣਾਂ ਦਾ ਮਾਹੌਲ

ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਸਿਆਸਤ ਭਖਦੀ ਜਾ ਰਹੀ ਹੈ। ਲੁਧਿਆਣਾ ਦੀਆਂ 3 ਸੀਟਾਂ ’ਤੇ ਸਿਆਸੀ ਘਮਸਾਣ ਜਾਰੀ ਹੈ। ਵਿਧਾਨਸਭਾ ਹਲਕਾ ਆਤਮ ਨਗਰ, ਲੁਧਿਆਣਾ ਪੂਰਬੀ ਅਤੇ ਮੁੱਲਾਪੁਰ ਦਾਖਾਂ ਦੇ ਅੰਦਰ ਸੀਟਾਂ ਸਿਆਸੀ ਆਗੂਆਂ ਲਈ ਵੱਕਾਰ ਦਾ ਸਵਾਲ ਬਣੀਆਂਂ ਹੋਈਆਂ ਹਨ। ਓਧਰ ਪੁਲਿਸ ਪੁਲਿਸ ਨੇ ਡਰੋਨ ਰਾਹੀਂ ਗਸ਼ਤ ਕਰਨੀ ਸ਼ੁਰੂ ਕਰ ਦਿੱਤੀ ਹੈ।

ਲੁਧਿਆਣਾ ਚ ਸੰਵੇਦਨਸ਼ੀਲ ਸੀਟਾਂ ਤੇ ਪੁਲਿਸ ਨੇ ਵਧਾਈ ਸੁਰੱਖਿਆ

author img

By

Published : Jan 20, 2022, 7:28 PM IST

ਲੁਧਿਆਣਾ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈ ਕੇ ਪੰਜਾਬ ਦੇ ਅੰਦਰ ਸਾਰੀਆਂ ਹੀ ਪਾਰਟੀਆਂ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ ਪਰ ਇਸ ਵਾਰ ਲੁਧਿਆਣਾ ਦੇ ਅੰਦਰ ਕਈ ਅਜਿਹੀਆਂ ਸੀਟਾਂ ਹਨ ਜੋ ਨਾ ਸਿਰਫ਼ ਸਿਆਸੀ ਪਾਰਟੀਆਂ ਨਹੀਂ ਸਗੋਂ ਉਮੀਦਵਾਰਾਂ ਲਈ ਵੀ ਵੱਕਾਰ ਦਾ ਸਵਾਲ ਬਣੀਆਂ ਹੋਈਆਂ ਹਨ ਜਿਸ ਨੂੰ ਲੈ ਕੇ ਹੁਣ ਤੋਂ ਹੀ ਘਮਸਾਣ ਸ਼ੁਰੂ ਹੋ ਗਿਆ ਹੈ। ਇੰਨ੍ਹਾਂ ਸੀਟਾਂ ’ਤੇ ਉਮੀਦਵਾਰ ਅੱਡੀ ਚੋਟੀ ਦਾ ਜ਼ੋਰ ਜਿੱਤਣ ਲਈ ਲਗਾ ਰਹੇ ਹਨ। ਇਹ ਸੀਟਾਂ ਸੰਵੇਦਨਸ਼ੀਨ ਹਨ ਜਿਸ ਕਰਕੇ ਸੁਰੱਖਿਆ ਵੀ ਵਿਸ਼ੇਸ਼ ਤੌਰ ’ਤੇ ਵਧਾਈ ਗਈ ਹੈ।

ਆਤਮ ਨਗਰ
ਲੁਧਿਆਣਾ ਦਾ ਹਲਕਾ ਆਤਮ ਨਗਰ ਇਸ ਵਾਰ ਸਾਰੀਆਂ ਪਾਰਟੀਆਂ ਲਈ ਵੱਕਾਰ ਦਾ ਸਵਾਲ ਬਣਿਆ ਹੋਇਆ ਹੈ। ਇੱਥੋਂ ਮੌਜੂਦਾ ਵਿਧਾਇਕ ਸਿਮਰਜੀਤ ਬੈਂਸ ਜੋ ਇਲਾਕੇ ਤੋਂ ਲਗਾਤਾਰ ਜਿੱਤਦੇ ਆ ਰਹੇ ਹਨ। ਉੱਥੇ ਹੀ ਦੂਜੇ ਪਾਸੇ ਕਾਂਗਰਸ ਵੱਲੋਂ ਕਮਲਜੀਤ ਕੜਵਲ ਹਨ ਜੋ ਸਿਮਰਜੀਤ ਬੈਂਸ ਦੇ ਪੁਰਾਣੇ ਜਿਗਰੀ ਯਾਰ ਰਹੇ ਹਨ ਅਤੇ ਨਾਲ ਹੀ ਆਮ ਆਦਮੀ ਪਾਰਟੀ ਵੱਲੋਂ ਕੁਲਵੰਤ ਸਿੱਧੂ ਨੂੰ ਚੋਣ ਮੈਦਾਨ ’ਚ ਉਤਾਰਿਆ ਗਿਆ। ਇਸ ਸੀਟ ’ਤੇ ਕਲੇਸ਼ ਸ਼ੁਰੂ ਹੋ ਚੁੱਕਾ ਹੈ ਅਤੇ ਬੀਤੇ ਦਿਨ ਦੋ ਪਾਰਟੀਆਂ ਦੇ ਵਰਕਰ ਆਪਸ ’ਚ ਝੜਪ ਗਏ ਅਕਸਰ ਇਸ ਸੀਟ ’ਤੇ ਹਮੇਸ਼ਾ ਵਿਵਾਦ ਰਹਿੰਦਾ ਹੈ ਜਿਸ ਕਰਕੇ ਇੱਥੇ ਸੁਰੱਖਿਆ ਵੀ ਖਾਸ ਤੌਰ ’ਤੇ ਮਨਾਈ ਜਾਂਦੀ ਹੈ।

ਲੁਧਿਆਣਾ ਦੀਆਂ ਇਹ 3 ਸੀਟਾਂ ਸਿਆਸੀ ਪਾਰਟੀਆਂ ਲਈ ਕਿਉਂ ਬਣੀਆਂ ਵੱਡਾ ਵੱਕਾਰ ਦਾ ਸਵਾਲ ?

ਮੁੱਲਾਂਪੁਰ ਦਾਖਾ

ਲੁਧਿਆਣਾ ਦੇ ਨਾਲ ਲੱਗਦਾ ਮੁੱਲਾਪੁਰ ਦਾਖਾਂ ਨਿਰੋਲ ਰੂਰਲ ਵਿਧਾਨਸਭਾ ਹਲਕਾ ਹੈ। ਇਸ ਹਲਕੇ ਵਿੱਚ ਜ਼ਿਆਦਾਤਰ ਪੇਂਡੂ ਵੋਟਰ ਹਨ ਅਤੇ ਪਿਛਲੀ ਵਾਰ ਇੱਥੇ ਮੁਕਾਬਲਾ ਤਿੰਨ ਤਰਫ਼ਾ ਸੀ ਪਰ ਐਚ ਐਸ ਫੂਲਕਾ ਵੱਲੋਂ ਸੀਟ ਛੱਡਣ ਤੋਂ ਬਾਅਦ ਕਾਂਗਰਸ ਅਤੇ ਅਕਾਲੀ ਦਲ ਵਿਚਕਾਰ ਸਿੱਧੀ ਟੱਕਰ ਹੈ। ਇਸ ਸੀਟ ’ਤੇ ਵੀ ਅਕਸਰ ਹੰਗਾਮਾ ਹੁੰਦਾ ਹੈ। ਜ਼ਿਮਨੀ ਚੋਣਾਂ ਦੇ ਦੌਰਾਨ ਵੀ ਮੁੱਲਾਪੁਰ ਦਾਖਾਂ ਦੇ ਪਿੰਡ ਜਾਂਗਪੁਰ ਵਿੱਚ ਫਾਇਰਿੰਗ ਹੋਈ ਸੀ ਇਹ ਹਲਕੇ ਨੂੰ ਵੀ ਸੰਵੇਦਨਸ਼ੀਲ ਹਲਕਾ ਮੰਨਿਆ ਜਾਂਦਾ ਹੈ ਕਿਉਂਕਿ ਇਸ ਹਲਕੇ ਦੇ ਵਿੱਚ ਵੀ ਅਕਸਰ ਚੋਣਾਂ ਦੇ ਦੌਰਾਨ ਵਿਵਾਦ ਹੁੰਦਾ ਹੈ।

ਲੁਧਿਆਣਾ ਪੂਰਬੀ

ਲੁਧਿਆਣਾ ਵਿਧਾਨ ਸਭਾ ਹਲਕਾ ਪੂਰਵੀ ਵੀ ਸੰਵੇਦਨਸ਼ੀਲ ਹਲਕਾ ਮੰਨਿਆ ਜਾਂਦਾ ਹੈ। ਇਸ ਹਲਕੇ ਵਿੱਚ ਚੋਣਾਂ ਦੇ ਦੌਰਾਨ ਅਕਸਰ ਝੜਪਾਂ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜੇਕਰ ਗੱਲ ਮੌਜੂਦਾ ਹਾਲਾਤਾਂ ਦੀ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਤੋਂ ਦਲਜੀਤ ਭੋਲਾ ਕਾਂਗਰਸ ਤੋਂ ਸੰਜੇ ਤਲਵਾਰ ਜਦਕਿ ਅਕਾਲੀ ਦਲ ਤੋਂ ਰੰਜਿਸ਼ ਲੋਕ ਚੋਣ ਮੈਦਾਨ ਵਿੱਚ ਹਨ। ਇੰਨ੍ਹਾਂ ਇਲਾਕਿਆਂ ਵਿੱਚ ਅਕਸਰ ਹੀ ਚੋਣਾਂ ਦੇ ਦੌਰਾਨ ਵਿਵਾਦ ਹੁੰਦਾ ਹੈ। ਪਿਛਲੀਆਂ ਚੋਣਾਂ ਦੇ ਦੌਰਾਨ ਵੀ ਇੱਥੇ ਜੰਮ ਕੇ ਹੰਗਾਮਾ ਹੋਇਆ ਸੀ ਜਿਸ ਕਰਕੇ ਪ੍ਰਸ਼ਾਸਨ ਇਸ ਇਲਾਕੇ ’ਤੇ ਵੀ ਆਪਣੀ ਵਿਸ਼ੇਸ਼ ਪੈਨੀ ਨਜ਼ਰ ਰੱਖਦਾ ਹੈ।

ਆਮ ਆਦਮੀ ਪਾਰਟੀ ਦੀ ਅਪੀਲ

ਉਧਰ ਇਸ ਪੂਰੇ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਹੁਣ ਚੋਣ ਕਮਿਸ਼ਨ ਅਤੇ ਹਾਈਕਮਾਨ ਨੂੰ ਇਸ ਸਬੰਧੀ ਲਿਖਤੀ ਅਪੀਲ ਕੀਤੀ ਗਈ ਹੈ ਕਿ ਚੋਣਾਂ ਦੇ ਦੌਰਾਨ ਅਕਾਲੀ ਦਲ, ਕਾਂਗਰਸ ਅਤੇ ਲੋਕ ਇਨਸਾਫ ਪਾਰਟੀ ਨਾਜਾਇਜ਼ ਗੁੰਡਾਗਰਦੀ ਕਰ ਰਹੀ ਹੈ। ਇਸ ਸਬੰਧੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਅਤੇ ਚੋਣ ਅਫ਼ਸਰ ਭਾਰਤ ਦੇ ਧਿਆਨ ਹੇਠ ਵੀ ਮਾਮਲਾ ਲਿਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਿਸੇ ਦਾ ਨੁਕਸਾਨ ਚੋਣਾਂ ਦੇ ਦੌਰਾਨ ਨਹੀਂ ਹੋਣਾ ਚਾਹੀਦਾ।

ਅਕਾਲੀ ਦਲ ਨੇ ਕਿਹਾ ਨਹੀਂ ਚੱਲੇਗੀ ਗੁੰਡਾਗਰਦੀ

ਓਧਰ ਆਤਮ ਨਗਰ ਵਿੱਚ ਬੀਤੇ ਦਿਨ ਹੋਏ ਪੂਰੇ ਹੰਗਾਮੇ ਤੋਂ ਬਾਅਦ ਆਤਮ ਨਗਰ ਤੋਂ ਅਕਾਲੀ ਦਲ ਦੇ ਉਮੀਦਵਾਰ ਅਤੇ ਐਡਵੋਕੇਟ ਹਰੀਸ਼ ਰਾਏ ਢਾਂਡਾ ਨੇ ਕਿਹਾ ਕਿ ਕੰਵਲਜੀਤ ਕੜਵਲ ਅਤੇ ਸਿਮਰਜੀਤ ਬੈਂਸ ਦੋਵੇਂ ਹੀ ਗੁੰਡਾਗਰਦੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਦਹਿਸ਼ਤ ਦੇ ਮਾਹੌਲ ਹੇਠ ਹਨ ਅਤੇ ਬਾਹਰ ਨਿਕਲਣ ਤੋਂ ਕਤਰਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਮਾਹੌਲ ਵਿੱਚ ਚੋਣਾਂ ਕਰਵਾਉਣੀਆਂ ਵੱਡੀ ਚੁਣੌਤੀ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਪਹਿਲਾਂ ਹੀ ਚੋਣ ਕਮਿਸ਼ਨ ਦੇ ਧਿਆਨ ਹੇਠ ਮਾਮਲਾ ਲਿਆ ਚੁੱਕੇ ਹਨ।

ਪੁਲਿਸ ਲੈ ਰਹੀ ਹੈ ਡਰੋਨਾਂ ਦੀ ਮਦਦ

ਲੁਧਿਆਣਾ ਦੇ ਸੰਵੇਦਨਸ਼ੀਲ ਵਿਧਾਨ ਸਭਾ ਹਲਕਿਆਂ ਦੇ ਵਿੱਚ ਪੁਲਿਸ ਵੱਲੋਂ ਵਿਸ਼ੇਸ਼ ਤੌਰ ’ਤੇ ਡਰੋਨ ਰਾਹੀਂ ਡਰਾਈਵ ਚਲਾਈ ਜਾ ਰਹੀ ਹੈ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਦੱਸਿਆ ਹੈ ਕਿ ਡਰੋਨ ਡਰਾਈਵ ਨੂੰ ਅਸੀਂ ਅੱਗੇ ਵੀ ਜਾਰੀ ਰੱਖਾਂਗੇ। ਬੀਤੇ ਦਿਨੀਂ ਵੀ ਡਰੋਨ ਡਰਾਈਵ ਦੇ ਦੌਰਾਨ ਪੁਲਿਸ ਨੂੰ ਭਾਰੀ ਮਾਤਰਾ ਵਿਚ ਸ਼ਰਾਬ ਬਰਾਮਦ ਹੋਈ ਹੈ ਅਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਚੋਣਾਂ ਚ ਵਰਤੀ ਜਾਣੀ ਸੀ।

ਇਹ ਵੀ ਪੜ੍ਹੋ: ਚੋਰੀ ਕਰਨ ਤੋਂ ਬਾਅਦ ਦਲਿਤ ਕਾਰਡ ਖੇਡਣਾ ਬੰਦ ਕਰੇ ਕਾਂਗਰਸ- ਅਸ਼ਵਨੀ ਸ਼ਰਮਾ

ETV Bharat Logo

Copyright © 2024 Ushodaya Enterprises Pvt. Ltd., All Rights Reserved.