ETV Bharat / state

ਵੀਕਐਂਡ ਲੌਕਡਾਊਨ 'ਚ ਪੁਲਿਸ ਨੇ ਜਬਰਦਸਤੀ ਕਰਵਾਈਆਂ ਦੁਕਾਨਾਂ ਬੰਦ, ਦੁਕਾਨਦਾਰਾਂ ਵਿੱਚ ਰੋਸ - ਦੁਕਾਨਦਾਰਾਂ ਵੱਲੋਂ ਰੋਸ

ਵੀਕਐਂਡ ਲੌਕਡਾਊਨ 'ਚ ਸਰਕਾਰ ਨੇ ਜ਼ਰੂਰੀ ਸਮਾਨ ਵਾਲੀਆਂ ਦੁਕਾਨਾਂ ਤੇ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ਦੀ ਰਿਆਇਤ ਦਿੱਤੀ ਹੈ। ਇਸ ਤਹਿਤ ਜਦੋਂ ਦੁਕਾਨਦਾਰਾਂ ਨੇ ਸਰਕਾਰ ਦੀ ਰਿਆਇਤ ਮੁਤਾਬਕ ਦੁਕਾਨਾਂ ਖੋਲ੍ਹੀਆਂ ਤਾਂ ਪੁਲਿਸ ਮੁਲਾਜ਼ਮਾਂ ਨੇ ਜਬਰਦਸਤੀ ਦੁਕਾਨਾਂ ਬੰਦ ਕਰਵਾ ਦਿੱਤੀਆਂ ਤੇ ਸ਼ਰਾਬ ਦੇ ਠੇਕਿਆਂ ਨੂੰ ਨਹੀਂ ਬੰਦ ਕਰਵਾਇਆ ਜਿਸ ਨੂੰ ਲੈ ਕੇ ਦੁਕਾਨਾਦਾਰਾਂ 'ਚ ਭਾਰੀ ਰੋਸ ਦੇਖਣ ਨੂੰ ਮਿਲਿਆ।

ਵੀਕਐਂਡ ਲੌਕਡਾਊਨ 'ਚ ਪੁਲਿਸ ਨੇ ਜਬਰਦਸਤੀ ਕਰਵਾਈਆਂ ਦੁਕਾਨਾਂ ਬੰਦ, ਦੁਕਾਨਦਾਰਾਂ ਵਿੱਚ ਰੋਸ

author img

By

Published : Jun 14, 2020, 10:40 AM IST

ਲੁਧਿਆਣਾ: ਪੰਜਾਬ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੇ ਵੱਧਦੇ ਮਾਮਲੇ ਨੂੰ ਦੇਖਦਿਆਂ ਹੁਣ ਵੀਕਐਂਡ ਲੌਕਡਾਊਨ ਜਾਰੀ ਕਰ ਦਿੱਤਾ ਹੈ। ਵੀਕਐਂਡ ਲੌਕਡਾਊਨ 'ਚ ਸਰਕਾਰ ਨੇ ਜ਼ਰੂਰੀ ਸਮਾਨ ਵਾਲੀਆਂ ਦੁਕਾਨਾਂ ਤੇ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ਦੀ ਰਿਆਇਤ ਦਿੱਤੀ ਹੈ। ਦੁਕਾਨਦਾਰਾਂ ਨੇ ਸਰਕਾਰ ਦੀ ਰਿਆਇਤ ਮੁਤਾਬਕ ਦੁਕਾਨਾਂ ਖੋਲ੍ਹੀਆਂ ਤਾਂ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਦੀਆਂ ਦੁਕਾਨਾਂ ਨੂੰ ਬੰਦ ਕਰ ਕੇ ਸਿਰਫ਼ ਸ਼ਰਾਬ ਦੇ ਠੇਕਿਆਂ ਨੂੰ ਖੁੱਲਾ ਰੱਖਿਆ ਜਿਸ ਨੂੰ ਲੈ ਕੇ ਦੁਕਾਨਦਾਰਾਂ ਨੇ ਰੋਸ ਪ੍ਰਗਟ ਕੀਤਾ।

ਵੀਕਐਂਡ ਲੌਕਡਾਊਨ 'ਚ ਪੁਲਿਸ ਨੇ ਜਬਰਦਸਤੀ ਕਰਵਾਈਆਂ ਦੁਕਾਨਾਂ ਬੰਦ, ਦੁਕਾਨਦਾਰਾਂ ਵਿੱਚ ਰੋਸ

ਦੁਕਾਨਦਾਰਾਂ ਨੇ ਦੱਸਿਆ ਕਿ 2 ਮਹੀਨੇ ਦੇ ਲੌਕਡਾਊਨ ਤੋਂ ਬਾਅਦ ਥੋੜੇ ਦਿਨ ਪਹਿਲਾਂ ਹੀ ਸਰਕਾਰ ਨੇ ਦੁਕਾਨਾਂ ਖੋਲ੍ਹਣ ਦੀ ਰਿਆਇਤ ਦਿੱਤੀ ਸੀ ਜਿਸ ਨਾਲ ਦੁਕਾਨਦਾਰਾਂ ਨੂੰ ਕੁਝ ਕੁ ਰਾਹਤ ਮਿਲੀ। ਉਨ੍ਹਾਂ ਨੇ ਕਿਹਾ ਕਿ ਕੰਮ ਬੰਦ ਹੋਣ ਕਾਰਨ ਛੋਟਾ ਤਬਕਾ ਤਾਂ ਪਹਿਲਾਂ ਹੀ ਕੋਰੋਨਾ ਦੀ ਮਾਰ ਹੇਠਾਂ ਆ ਕੇ ਕਰਜ਼ਾਈ ਹੋਇਆ ਹੈ, ਜੇ ਹੁਣ ਸਰਕਾਰ ਵੱਲੋਂ ਥੋੜੀ ਜਿਹੀ ਰਾਹਤ ਮਿਲੀ ਤਾਂ ਪੁਲਿਸ ਵੱਲੋਂ ਹੁਣ ਉਨ੍ਹਾਂ ਦੀਆਂ ਦੁਕਾਨਾਂ ਨੂੰ ਬੰਦ ਕਰਵਾ ਦਿੱਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਵੀਕਐਂਡ ਲੌਕਡਾਊਨ 'ਚ ਕਰਿਆਨੇ ਦੀ ਦੁਕਾਨਾਂ ਤੇ ਮੈਡੀਕਲ ਦੁਕਾਨਾਂ ਨੂੰ ਖੋਲ੍ਹਣ ਲਈ ਕਿਹਾ ਸੀ ਜਿਸ ਮੁਤਾਬਕ ਉਨ੍ਹਾਂ ਨੇ ਦੁਕਾਨਾਂ ਖੋਲ੍ਹੀਆਂ। ਉਨ੍ਹਾਂ ਕਿਹਾ ਕਿ ਜਿਵੇਂ ਉਨ੍ਹਾਂ ਨੇ ਆਪਣੀਆਂ ਦੁਕਾਨਾਂ ਖੋਲ੍ਹੀਆਂ ਉਵੇਂ ਹੀ ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਨੇ ਆ ਕੇ ਕਾਕੋਵਾਲ ਰੋਡ, ਨੂਰਵਾਲਾ ਰੋਡ ਅਤੇ ਕੈਲਾਸ਼ ਨਗਰ ਰੋਡ ਦੀਆਂ ਸਾਰੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਕਰਿਆਣੇ ਦੀ ਦੁਕਾਨਾਂ ਬੰਦ ਕਰਵਾ ਦਿੱਤੀਆਂ ਪਰ ਠੇਕੇ ਖੁੱਲ੍ਹੇ ਰਹਿਣ ਦਿੱਤੇ।

ਇਹ ਵੀ ਪੜ੍ਹੋ:ਵਿਧਾਇਕ ਦੇ ਇਲਾਕੇ 'ਚ ਸੀਵਰੇਜ ਦੀ ਗੰਦਗੀ ਹੋਣ ਕਾਰਨ ਵਿਧਾਇਕ ਨਗਰ ਨਿਗਮ ਕਮਿਸ਼ਨਰ 'ਤੇ ਭੜਕੇ

ਉਨ੍ਹਾਂ ਕਿਹਾ ਕਿ ਸਰਕਾਰ ਲਈ ਠੇਕੇ ਬਹੁਤ ਜ਼ਰੂਰੀ ਹੈ ਜਿਨ੍ਹਾਂ ਨੂੰ ਖੋਲ੍ਹਿਆ ਗਿਆ ਹੈ। ਇੱਕ ਪਾਸੇ ਸਰਕਾਰ ਨਸ਼ਾ ਖਤਮ ਕਰਨ ਦੀ ਗੱਲ ਕਹਿ ਰਹੀ ਤੇ ਦੂਜੇ ਪਾਸੇ ਉਹ ਵੀਕਐਂਡ ਲੌਕਡਾਊਨ 'ਚ ਸ਼ਰਾਬ ਦੇ ਠੇਕੇ ਖੋਲ੍ਹ ਰਹੀ ਹੈ।

ਏਸੀਪੀ ਗੁਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੁਕਾਨਾਂ ਦੇ ਬੰਦ ਹੋਣ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਜੇਕਰ ਥਾਣਾ ਮੁਖੀ ਵੱਲੋਂ ਦੁਕਾਨਾਂ ਬੰਦ ਕਰਵਾਈਆਂ ਗਈਆਂ ਹਨ ਤਾਂ ਜਰੂਰ ਕੋਈ ਗ਼ਲਤਫਹਿਮੀ ਹੋਈ ਹੈ। ਏਸੀਪੀ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਵਲੋਂ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਉਸੇ ਮੁਤਾਬਿਕ ਦੁਕਾਨਾਂ ਖੋਲ੍ਹਣਗੀਆਂ ਅਤੇ ਬੰਦ ਹੋਣਗੀਆਂ।

ETV Bharat Logo

Copyright © 2025 Ushodaya Enterprises Pvt. Ltd., All Rights Reserved.