ਲੁਧਿਆਣਾ: ਅੱਜ ਲੁਧਿਆਣਾ ਵਿੱਚ ਇਕ ਵਾਰ ਫੇਰ ਸੜਕਾਂ ਉੱਤੇ ਗੱਡੀਆਂ ਦੀ ਆਮਦ ਰੋਕੀ ਗਈ। ਪੰਜਾਬ ਸਰਕਾਰ ਵੱਲੋਂ ਦਿੱਤੀ ਹਿਦਾਇਤ ਮੁਤਾਬਕ ਸ਼ਨੀਵਾਰ ਨੂੰ 11 ਵਜੇ ਤੋਂ 12 ਵਜੇ ਤੱਕ ਮੌਨ ਵਰਤ ਰੱਖਣ ਲਈ ਕਿਹਾ ਗਿਆ ਸੀ , ਜਿਸ ਦੇ ਮੁਤਾਬਕ ਸਰਕਾਰ ਦਾ ਕਹਿਣਾ ਸੀ ਕਿ ਸੜਕਾਂ ਉੱਤੇ ਗੱਡੀਆਂ ਨਹੀਂ ਚੱਲਣਗੀਆਂ , ਜਿਸ ਦੀ ਪਾਲਣਾ ਕਰਵਾਉਣ ਲਈ ਲੁਧਿਆਣਾ ਪੁਲਿਸ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕੀਤਾ। ਪੁਲਿਸ ਨੇ ਘੰਟਾ ਘਰ ਚੌਂਕ ਵਿੱਚ ਬੈਰੀਗੇਟਿੰਗ ਕਰਕੇ ਜਿੱਥੇ ਟ੍ਰੈਫਿਕ ਨੂੰ ਰੋਕਿਆ ਉੱਥੇ ਹੀ ਜਾਨ ਗੁਆ ਚੁੱਕੇ ਲੋਕਾਂ ਦੀ ਯਾਦ ਵਿੱਚ ਮੌਨ ਵਰਤ ਰੱਖਿਆ।
ਜੁਆਇੰਟ ਪੁਲਿਸ ਕਮਿਸ਼ਨਰ ਦੀਪਕ ਪਾਰੇਖ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਅੱਜ 11 ਤੋਂ 12 ਵਜੇ ਤੱਕ ਮੌਨ ਵਰਤ ਦੀ ਪਾਲਣਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਵੱਡੀ ਗਿਣਤੀ ਵਿੱਚ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਤਾਂ ਜੋ ਇਸ ਮਹਾਂਮਾਰੀ ਤੋਂ ਬਚਾਇਆ ਜਾ ਸਕੇ। ਜਿੱਥੇ ਉਨ੍ਹਾਂ ਨੇ ਲੋਕਾਂ ਨੂੰ ਸੋਸ਼ਲ ਡਿਸਟੈਂਸ ਅਤੇ ਮਾਸਕ ਆਦਿ ਨਿਯਮਾਂ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ।