ETV Bharat / state

ਪੁਲਿਸ ਕੋਲੋਂ ਇਨਸਾਫ਼ ਨਾ ਮਿਲਿਆ ਤਾਂ ਠੱਗੀ ਦੇ ਸ਼ਿਕਾਰ ਲੋਕਾਂ ਨੇ ਟਰੈਵਲ ਏਜੰਟ ਦੀ ਕੋਠੀ ਦਾ ਕੀਤਾ ਘਿਰਾਓ, ਮਾਹੌਲ ਬਣਿਆ ਤਣਾਅਪੂਰਨ - fraud travel agent

ਖੰਨਾ ਦੇ ਟਰੈਵਲ ਏਜੰਟ ਵੱਲੋਂ ਵਿਦੇਸ਼ ਭੇਜਣ ਦੇ ਨਾਮ 'ਤੇ ਲੱਖਾਂ ਦੀ ਠੱਗੀ ਮਾਰੇ ਜਾਣ ਤੋਂ ਅੱਕੇ ਲੋਕਾਂ ਨੇ ਏਜੰਟ ਦੇ ਘਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ। ਲੋਕਾਂ ਨੇ ਕਿਹਾ ਕਿ ਏਜੰਟ ਨੇ ਬਾਹਰ ਭੇਜਣ ਦਾ ਝਾਂਸਾ ਦਿੱਤਾ ਸੀ, ਜਿਸ ਕਰਕੇ ਉਸਨੂੰ ਲੱਖਾਂ ਰੁਪਏ ਦਿੱਤੇ ਸੀ ਪਰ ਸਾਲ ਹੋ ਗਿਆ ਅਜੇ ਤੱਕ ਕੁਝ ਨਹੀਂ ਹੋਇਆ ਤੇ ਮਜ਼ਬੂਰੀ ਵਿੱਚ ਧਰਨਾ ਲਾਉਣਾ ਪਿਆ ਹੈ।

If the police did not get justice, the victims of fraud surrounded the travel agent's house, the atmosphere became tense.
ਪੁਲਿਸ ਕੋਲੋਂ ਇਨਸਾਫ਼ ਨਾ ਮਿਲਿਆ ਤਾਂ ਠੱਗੀ ਦੇ ਸ਼ਿਕਾਰ ਲੋਕਾਂ ਨੇ ਟਰੈਵਲ ਏਜੰਟ ਦੀ ਕੋਠੀ ਦਾ ਕੀਤਾ ਘਿਰਾਓ, ਮਾਹੌਲ ਬਣਿਆ ਤਣਾਅਪੂਰਨ
author img

By

Published : Jul 30, 2023, 11:24 AM IST

ਖੰਨਾ ਵਿੱਚ ਲੋਕਾਂ ਨੇ ਟਰੈਵਲ ਏਜੰਟ ਦੀ ਕੋਠੀ ਦਾ ਕੀਤਾ ਘਿਰਾਓ

ਖੰਨਾ: ਮਾਛੀਵਾੜਾ ਸਾਹਿਬ 'ਚ ਇੱਕ ਟਰੈਵਲ ਏਜੰਟ ਦੀ ਕੋਠੀ ਨੂੰ ਕੁਝ ਲੋਕਾਂ ਨੇ ਘੇਰ ਲਿਆ। ਇਸ ਏਜੰਟ ਅਤੇ ਉਸਦੀ ਪਤਨੀ 'ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਾਇਆ ਗਿਆ। ਇਨ੍ਹਾਂ ਲੋਕਾਂ ਨੇ ਪੈਸੇ ਵਾਪਸ ਕਰਨ ਦੀ ਮੰਗ ਨੂੰ ਲੈ ਕੇ ਕੋਠੀ ਦੇ ਬਾਹਰ ਧਰਨਾ ਦਿੱਤਾ। ਇਸ ਦੌਰਾਨ ਟਰੈਵਲ ਏਜੰਟ ਅਤੇ ਧਰਨਾਕਾਰੀਆਂ ਵਿਚਕਾਰ ਕਾਫੀ ਬਹਿਸ ਹੋਈ। ਜਿਸ ਨਾਲ ਮਾਹੌਲ ਤਣਾਅਪੂਰਨ ਬਣ ਗਿਆ। ਪੁਲੀਸ ਨੇ ਆ ਕੇ ਸਥਿਤੀ ’ਤੇ ਕਾਬੂ ਪਾਇਆ।

ਕੈਨੇਡਾ ਭੇਜਣ ਦੇ ਨਾਂ ਉੱਤੇ ਲੱਖਾਂ ਦੀ ਠੱਗੀ: ਧਰਨਾਕਾਰੀਆਂ ਨੇ ਕਿਹਾ ਕਿ ਕਿਸੇ ਨੂੰ ਇਕੱਲੇ ਤੇ ਕਿਸੇ ਨੂੰ ਪਰਿਵਾਰ ਸਮੇਤ ਕੈਨੇਡਾ ਭੇਜਣ ਦੇ ਨਾਂ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਹੈ। ਜਦੋਂ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉਨ੍ਹਾਂ ਨੂੰ ਧਰਨੇ ’ਤੇ ਬੈਠਣਾ ਪਿਆ। ਧਰਨੇ ਵਿੱਚ ਬੈਠੇ ਇਨ੍ਹਾਂ ਲੋਕਾਂ ਕੋਲ ਟਰੈਵਲ ਏਜੰਟ ਅਤੇ ਉਸਦੀ ਪਤਨੀ ਵੱਲੋਂ ਦਿੱਤੇ ਗਏ ਚੈੱਕ ਵੀ ਸਨ ਜੋ ਬੈਂਕ ਵਿੱਚ ਲਾਉਣ ’ਤੇ ਬਾਊਂਸ ਹੋ ਗਏ ਸੀ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਥਾਣੇ ਅਤੇ ਐਸਐਸਪੀ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਗੁਰਜੰਟ ਸਿੰਘ ਨੇ ਦੱਸਿਆ ਕਿ ਟਰੈਵਲ ਏਜੰਟ ਅਤੇ ਉਸਦੀ ਪਤਨੀ ਕੈਨੇਡਾ ਵਿੱਚ ਸੈਟਲ ਕਰਾਉਣ ਦਾ ਝਾਂਸਾ ਦੇ ਕੇ ਸਾਰਿਆਂ ਨੂੰ ਧੋਖਾ ਦਿੰਦੇ ਹਨ। ਲੱਖਾਂ ਰੁਪਏ ਲੈ ਕੇ ਫਿਰ ਚੈੱਕ ਸੌਂਪ ਦਿੰਦੇ ਹਨ। ਚੈੱਕ ਬਾਊਂਸ ਹੋਣ 'ਤੇ ਧਮਕੀਆਂ ਦਿੰਦੇ ਹਨ। ਇਸਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ। ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਗੁਰਜੰਟ ਅਨੁਸਾਰ ਉਸ ਨਾਲ ਸਾਢੇ 9 ਲੱਖ ਦੀ ਠੱਗੀ ਹੋਈ ਹੈ। ਉਸਨੇ ਇਸ ਰਕਮ ਦੇ ਚੈੱਕ ਵੀ ਦਿਖਾਏ ਜੋ ਬਾਊਂਸ ਹੋ ਗਏ ਸੀ। ਮਾਛੀਵਾੜਾ ਸਾਹਿਬ ਦੇ ਰਾਜਪਾਲ ਅਤੇ ਅਮਲੋਹ ਦੇ ਪਰਗਟ ਸਿੰਘ ਨਾਲ ਡੇਢ-ਡੇਢ ਲੱਖ ਰੁਪਏ, ਮਲੌਦ ਦੀ ਗੁਰਮੀਤ ਕੌਰ ਨਾਲ 4 ਲੱਖ 80 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਹੈ।

ਪੁਲਿਸ ਦਾ ਬਿਆਨ: ਧਰਨੇ ਵਾਲੀ ਥਾਂ ’ਤੇ ਪਹੁੰਚੇ ਮਾਛੀਵਾੜਾ ਸਾਹਿਬ ਦੇ ਸਬ ਇੰਸਪੈਕਟਰ ਸੰਤੋਖ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਕਿਸੇ ਹੋਰ ਥਾਣੇ ਨਾਲ ਸਬੰਧਤ ਹੈ। ਇਸ ਸਬੰਧੀ ਥਾਣਾ ਮਲੌਦ ਵਿਖੇ ਸ਼ਿਕਾਇਤ ਦਿੱਤੀ ਹੋਈ ਹੈ। ਜਿਸਦੀ ਜਾਂਚ ਸਬ ਇੰਸਪੈਕਟਰ ਜਗਜੀਤ ਸਿੰਘ ਕਰ ਰਹੇ ਹਨ। ਉਨ੍ਹਾਂ ਨੇ ਜਗਜੀਤ ਸਿੰਘ ਨਾਲ ਗੱਲ ਕੀਤੀ ਹੈ। 30 ਜੁਲਾਈ ਨੂੰ ਸਵੇਰੇ 10 ਵਜੇ ਦੋਵਾਂ ਧਿਰਾਂ ਨੂੰ ਮਲੌਦ ਥਾਣੇ ਬੁਲਾਇਆ ਗਿਆ ਹੈ। ਉੱਥੇ ਉਨ੍ਹਾਂ ਦੀ ਪੂਰੀ ਗੱਲ ਸੁਣੀ ਜਾਵੇਗੀ ਅਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

ਏਜੰਟ ਦਾ ਪੱਖ: ਦੂਜੇ ਪਾਸੇ ਟਰੈਵਲ ਏਜੰਟ ਕਮਲਜੀਤ ਸਿੰਘ ਨੇ ਕੈਮਰੇ ਅੱਗੇ ਆਉਣ ਤੋਂ ਇਨਕਾਰ ਕੀਤ। ਉਹਨਾਂ ਕਿਹਾ ਕਿ ਇਹ ਲੋਕ ਜੋ ਦੋਸ਼ ਲਾ ਰਹੇ ਹਨ ਉਸ ਸਬੰਧੀ ਪੁਲੀਸ ਕੋਲ ਸ਼ਿਕਾਇਤ ਹੈ। ਸ਼ਿਕਾਇਤ ਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਉਹ ਕਸੂਰਵਾਰ ਹੋਣਗੇ ਤਾਂ ਕਾਨੂੰਨ ਕਾਰਵਾਈ ਕਰੇਗਾ। ਘਰ 'ਤੇ ਇਸ ਤਰ੍ਹਾਂ ਧਰਨਾ ਲਾਉਣਾ ਜਾਂ ਘੇਰਾਓ ਕਰਨਾ ਕਾਨੂੰਨੀ ਤੌਰ 'ਤੇ ਗਲਤ ਹੈ। ਉਹ ਪੁਲਿਸ ਸਾਹਮਣੇ ਆਪਣਾ ਪੱਖ ਰੱਖਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.