ਲੁਧਿਆਣਾ: ਸ਼ਹਿਰ ਦੇ ਵਾਰਡ ਨੰਬਰ 47 ਵਿਸ਼ਵਕਰਮਾ ਟਾਊਨ ਦੀਆਂ ਸੜਕਾਂ ਤੇ ਸੀਵਰੇਜ ਬੇਹੱਦ ਖਰਾਬ ਹਨ। ਸੜਕਾਂ ਤੇ ਸੀਵਰੇਜ ਦੀ ਖਸਤਾ ਹਾਲ ਤੋਂ ਲੋਕ ਬੇਹਦ ਪਰੇਸ਼ਾਨ ਹਨ ਤੇ ਨਕਰ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ। ਸਥਾਨਕ ਲੋਕਾਂ ਨੇ ਇਸ ਸਬੰਧੀ ਇਲਾਕੇ ਦੇ ਕੌਂਸਲਰ ਨੂੰ ਵੀ ਸੂਚਨਾ ਦਿੱਤੀ, ਪਰ ਹਰ ਵਾਰ ਉਨ੍ਹਾਂ ਨੂੰ ਰਟਾ-ਰਟਾਇਆ ਜਵਾਬ ਮਿਲਦਾ ਹੈ।
ਇਸ ਬਾਰੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਸਥਾਨਕ ਲੋਕਾਂ ਨੇ ਕਿਹਾ ਉਨ੍ਹਾਂ ਦੇ ਇਲਾਕੇ 'ਚ ਵਿਕਾਸ ਕਾਰਜ ਨਹੀਂ ਹੋਏ। ਇਲਾਕੇ ਦੀਆਂ ਸੜਕਾਂ ਪੂਰੀ ਤਰ੍ਹਾਂ ਟੁੱਟਿਆਂ ਹੋਈਆਂ ਹਨ। ਇਸ ਦੇ ਚਲਦੇ ਰੋਜ਼ਾਨਾ ਸੜਕ ਹਾਦਸੇ ਵਾਪਰਦੇ ਹਨ ਤੇ ਹੁਣ ਤੱਕ ਕਈ ਲੋਕ ਜ਼ਖਮੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਇਥੇ ਸੀਵਰੇਜ ਦੀ ਸਮੱਸਿਆ ਲਗਾਤਾਰ ਬਣੀ ਹੋਈ ਹੈ। ਸਹੀ ਢੰਗ ਨਾਲ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਦੇ ਚਲਦੇ ਸੀਵਰੇਜ ਦਾ ਪਾਣੀ ਓਵਰਫਲੋ ਹੋ ਕੇ ਸੜਕਾਂ ਤੱਕ ਆ ਜਾਂਦਾ ਹੈ। ਲੋਕਾਂ ਨੇ ਕਿਹਾ ਗੰਦੇ ਪਾਣੀ ਕਾਰਨ ਉਹ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ।