ਲੁਧਿਆਣਾ: ਸ਼ਹਿਰ ਦੇ ਚਾਂਦ ਸਿਨੇਮਾ ਨੇੜੇ ਬਣੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 15 ਅਗਸਤ ਮੌਕੇ ਕੀਤਾ ਗਿਆ ਸੀ। ਇਸ ਆਮ ਆਦਮੀ ਕਲੀਨਿਕ ਦਾ ਰਿਕਾਰਡ ਬੀਤੇ ਮਹੀਨਿਆਂ ਦੌਰਾਨ ਸਭ ਤੋਂ ਜਿਆਦਾ ਓਪੀਡੀ ਵਾਲੇ ਮਹੱਲਾ ਕਲੀਨਿਕਾਂ ਵਿੱਚੋਂ ਮੋਹਰੀ ਆਇਆ ਸੀ, ਜਿਸ ਕਰਕੇ ਇਹ ਕਲੀਨਿਕ ਕਾਫੀ ਚਰਚਾ 'ਚ ਰਿਹਾ। ਹੁਣ ਮੁੜ ਤੋਂ ਇਹ ਆਮ ਆਦਮੀ ਕਲੀਨਿਕ ਚਰਚਾ ਦੇ ਵਿੱਚ ਹੈ, ਕਿਉਂਕਿ ਇਥੇ ਸੁਵਿਧਾਵਾਂ ਦੀ ਕਮੀ ਕਰਕੇ ਮਰੀਜ਼ ਖੱਜਲ ਖਵਾਰ ਹੋ ਰਹੇ ਹਨ। ਮਰੀਜ਼ਾਂ ਨੂੰ ਨਾ ਹੀ ਮੁਹੱਲਾ ਕਲੀਨਿਕ ਚ ਪੀਣ ਲਈ ਪਾਣੀ ਹੈ ਅਤੇ ਨਾ ਹੀ ਲਿਖਣ ਲਈ ਕਾਗਜ਼, ਇਥੋਂ ਤੱਕ ਕਿ ਹਾਲਾਤ ਇਹ ਹਨ ਕਿ ਵਾਈਫਾਈ ਦੇ ਬਿੱਲ ਦਾ ਬਕਾਇਆ ਰਾਸ਼ੀ ਵੀ ਪਈ ਹੈ ਜੋ ਕਿ ਹਸਪਤਾਲ ਦੇ ਵਿੱਚ ਮੌਜੂਦ ਡਾਕਟਰ ਭਰ ਰਹੇ ਹਨ।
ਲੋਕਾਂ ਨੇ ਦੱਸੀਆਂ ਸਮੱਸਿਆਵਾਂ: ਇਸ ਸਬੰਧੀ ਜਦੋਂ ਮਹੱਲਾ ਕਲੀਨਿਕ ਦੇ ਵਿੱਚ ਪਹੁੰਚੇ ਮਰੀਜ਼ਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਹਿਲਾ ਜਦੋਂ ਬਣਿਆ ਸੀ ਉਦੋਂ ਤਾਂ ਇਸ ਮਹੱਲਾ ਕਲੀਨਿਕ ਦੇ ਵਿੱਚ ਸਾਰੀਆਂ ਹੀ ਸੁਵਿਧਾਵਾਂ ਸਨ ਪਰ ਬਾਅਦ ਦੇ ਵਿੱਚ ਇੱਥੇ ਇੱਕ-ਇੱਕ ਕਰਕੇ ਹਾਲਾਤ ਖਰਾਬ ਹੁੰਦੇ ਰਹੇ। ਲੋਕਾਂ ਨੇ ਕਿਹਾ ਕਿ ਇੱਥੇ ਜਾਣ ਲਈ ਪਖਾਨਾ ਵੀ ਨਹੀਂ ਹੈ, ਪੀਣ ਲਈ ਪਾਣੀ ਦੀ ਵੱਡੀ ਸਮੱਸਿਆ ਹੈ ਗਰਮੀਆਂ ਦੇ ਵਿੱਚ ਹੋਰ ਵੀ ਸਮੱਸਿਆ ਵੱਧ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਲਾਈਟ ਚਲੀ ਜਾਂਦੀ ਹੈ ਤਾਂ ਜਨਰੇਟਰ ਦੇ ਵਿੱਚ ਚਲਾਉਣ ਲਈ ਤੇਲ ਨਹੀਂ ਹੁੰਦਾ। ਮਰੀਜ਼ਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਇਸ ਮੁਹੱਲਾ ਕਲੀਨਿਕ ਦਾ ਉਦਘਾਟਨ ਕੀਤਾ ਸੀ ਪਰ ਇਸ ਦੇ ਹਾਲਾਤ ਵੱਧ ਤੋਂ ਬੱਤਰ ਬਣਦੇ ਜਾ ਰਹੇ ਹਨ। ਇੱਥੇ ਸੁਵਿਧਾਵਾਂ ਦੇ ਨਾਂ 'ਤੇ ਹੁਣ ਕੁਝ ਨਹੀਂ ਮਿਲਦਾ। ਹਾਲਾਂਕਿ ਮਹੱਲਾ ਕਲੀਨਿਕ ਦੇ ਵਿੱਚ ਦਵਾਈਆਂ ਪੂਰੀਆਂ ਹਨ ਤੇ ਦਵਾਈਆਂ ਦੀ ਕੋਈ ਕਮੀ ਨਹੀਂ ਹੈ ਪਰ ਮੁਢਲੀਆਂ ਸਹੂਲਤਾਂ ਤੋਂ ਇਹ ਮੁਹੱਲਾ ਕਲੀਨਿਕ ਵਾਂਝਾ ਹੈ।
- ਇਟਲੀ ਸੜਕ ਹਾਦਸੇ 'ਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, ਅਗਲੇ ਮਹੀਨੇ ਪਰਤਣਾ ਸੀ ਆਪਣੇ ਪਿੰਡ
- Farmers Protest: ਪਾਣੀਆਂ ਲਈ ਪੰਜਾਬ ਦੇ ਕਿਸਾਨ ਸ਼ੁਰੂ ਕਰਨ ਲੱਗੇ ਅੰਦੋਲਨ, ਕੇਂਦਰ ਖਿਲਾਫ਼ 18 ਜਨਵਰੀ ਤੋਂ ਚੰਡੀਗੜ੍ਹ 'ਚ ਕਰਨਗੇ ਪ੍ਰਦਰਸ਼ਨ ਸ਼ੁਰੂ
- ਬੰਦੀ ਸਿੰਘਾਂ ਦੀ ਰਿਹਾਈ ਲਈ ਅੱਠ ਮੈਂਬਰੀ ਕਮੇਟੀ ਨੇ ਕੀਤੀ ਐਸਜੀਪੀਸੀ ਮੁੱਖ ਦਫ਼ਤਰ 'ਚ ਮੀਟਿੰਗ, ਅੱਜ ਅੰਤ੍ਰਿੰਗ ਕਮੇਟੀ ਦੀ ਹੋਵੇਗੀ ਬੈਠਕ
ਵਿਧਾਇਕ ਨੇ ਦਿੱਕਤਾਂ ਦੂਰ ਕਰਨ ਦਾ ਦਿੱਤਾ ਭਰੋਸਾ: ਇਸ ਸਬੰਧੀ ਜਦੋਂ ਹਲਕੇ ਦੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਛੋਟੀ ਮੋਟੀ ਦਿੱਕਤਾਂ ਜ਼ਰੂਰ ਆਉਂਦੀਆਂ ਰਹਿੰਦੀਆਂ ਹਨ, ਅਸੀਂ ਉਹਨਾਂ ਨੂੰ ਜ਼ਲਦ ਦੂਰ ਕਰ ਦੇਵਾਂਗੇ। ਉਹਨਾਂ ਕਿਹਾ ਕਿ ਅਸੀਂ ਮੀਡੀਆ ਦਾ ਧੰਨਵਾਦ ਕਰਦੇ ਹਾਂ ਜੋ ਉਹਨਾਂ ਨੇ ਮਹੱਲਾ ਕਲੀਨਿਕ ਦੇ ਵਿਚਕਾਰ ਦੀਆਂ ਕਮੀਆਂ ਸਾਡੇ ਧਿਆਨ ਦੇ ਵਿੱਚ ਲਿਆਂਦੀਆਂ। ਉਹਨਾਂ ਕਿਹਾ ਕਿ ਇਹ ਪੰਜਾਬ ਦਾ ਨੰਬਰ ਵਨ ਮੁਹੱਲਾ ਕਲੀਨਿਕ ਰਿਹਾ ਹੈ, ਇੱਥੇ ਸਭ ਤੋਂ ਜਿਆਦਾ ਮਰੀਜ਼ ਆਉਂਦੇ ਹਨ। ਉਹਨਾਂ ਕਿਹਾ ਕਿ ਜਦੋਂ ਕੋਈ ਚੀਜ਼ ਚੱਲਦੀ ਹੈ ਤਾਂ ਛੋਟੀ ਮੋਟੀ ਦਿੱਕਤਾਂ ਜ਼ਰੂਰ ਆਉਂਦੀਆਂ ਹਨ। ਆਮ ਆਦਮੀ ਪਾਰਟੀ ਦੇ ਵਿਧਾਇਕ ਮਦਨ ਲਾਲ ਬੱਗਾ ਨੇ ਇਹ ਵੀ ਕਿਹਾ ਕਿ ਸਾਨੂੰ ਕੇਂਦਰ ਵੱਲੋਂ ਜੋ ਫੰਡ ਦਿੱਤੇ ਜਾਂਦੇ ਸਨ ਉਹ ਬੰਦ ਕਰ ਦਿੱਤੇ ਗਏ ਹਨ।