ਲੁਧਿਆਣਾ: ਸ਼ਹਿਰ ਵਿੱਚ ਬੁੱਧਵਾਰ ਨੂੰ ਸਾਰੇ ਪੀਸੀਐੱਸ ਅਫ਼ਸਰ ਇਕੱਤਰ ਹੋਏ। ਇਸ ਮੌਕੇ ਅਫਸਰਾਂ ਨੇ ਕਾਲੀਆਂ ਪੱਟੀਆਂ ਲਾ ਕੇ ਆਪਣਾ ਰੋਸ ਜ਼ਾਹਿਰ ਕੀਤਾ ਅਤੇ ਕੁੱਲ 19 ਅਫਸਰਾਂ ਨੇ ਇਸ ਰੋਸ ਵਿੱਚ ਹਿੱਸਾ ਲਿਆ ਅਤੇ ਆਪਣੀ ਅਸੁਰੱਖਿਅਤਾ ਪ੍ਰਗਟਾਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਏਡੀਸੀ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਸਾਰੇ ਪੀਸੀਐੱਸ ਅਫ਼ਸਰ ਇਕੱਤਰ ਹੋਏ ਤੇ ਉਨ੍ਹਾਂ ਕਿਹਾ ਕਿ ਉਹ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਕਿਉਂਕਿ ਹਾਲ ਹੀ ਵਿੱਚ ਮੋਗਾ ਅਤੇ ਜ਼ੀਰਾ ਵਿੱਚ ਵਾਪਰੀਆਂ ਘਟਨਾਵਾਂ ਕਰਕੇ ਖਾਸ ਕਰਕੇ ਫੀਲਡ ਵਿੱਚ ਕੰਮ ਕਰਨ ਵਾਲੇ ਅਫਸਰ ਕਾਫੀ ਚਿੰਤਤ ਹਨ।
ਇਕਬਾਲ ਸਿੰਘ ਤੋਂ ਜਦੋਂ ਪੁੱਛਿਆ ਕਿ ਸਿਮਰਜੀਤ ਬੈਂਸ ਉੱਤੇ ਜੋ ਮਾਮਲਾ ਦਰਜ ਹੋਇਆ ਇਹ ਪੂਰਾ ਰੋਸ ਉਸ ਤੋਂ ਬਾਅਦ ਹੀ ਕਿਉਂ ਜਤਾਇਆ ਜਾ ਰਿਹਾ ਹੈ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਦੀ ਸਰਕਾਰ ਨਾਲ ਗੱਲਬਾਤ ਚੱਲ ਰਹੀ ਸੀ। ਮੋਰਿੰਡਾ ਵਿੱਚ ਜੋ ਤਹਿਸੀਲਦਾਰ ਦੇ ਨਾਲ ਬਦਸਲੂਕੀ ਕੀਤੀ ਗਈ ਹੈ ਉਸ ਦੀ ਵੀ ਲਿਖਤੀ ਸ਼ਿਕਾਇਤ ਅਫਸਰਾਂ ਨੂੰ ਭੇਜ ਦਿੱਤੀ ਗਈ ਹੈ।