ਲੁਧਿਆਣਾ: ਪਿਛਲੇ ਕਈ ਦਿਨਾਂ ਤੋਂ ਐਸਵਾਈਐਲ ਦੇ ਮੁੱਦੇ 'ਤੇ ਸਿਆਸੀ ਵਿਰੋਧੀ ਪਾਰਟੀਆਂ ਸਰਕਾਰ ਨੂੰ ਘੇਰ ਰਹੀਆਂ ਸੀ। ਜਿਸ 'ਚ ਮੁੱਖ ਮੰਤਰੀ ਮਾਨ ਵਲੋਂ ਖੁੱਲ੍ਹੀ ਬਹਿਸ ਰੱਖੀ ਗਈ ਸੀ, ਜਿਸ 'ਚ ਕੋਈ ਵੀ ਸਿਆਸੀ ਵਿਰੋਧੀ ਸ਼ਾਮਲ ਨਹੀਂ ਹੋਏ। ਇਸ ਦੌਰਾਨ ਮੁੱਖ ਮੰਤਰੀ ਮਾਨ ਮੰਚ 'ਤੇ ਇਕੱਲੇ ਨਜ਼ਰ ਆਏ, ਜਦਕਿ ਬਾਕੀ ਲੀਡਰਾਂ ਦੀਆਂ ਤਖਤੀਆਂ ਲੱਗੀਆਂ ਕੁਰਸੀਆਂ ਵੀ ਮੌਕੇ 'ਤੇ ਪਈਆਂ ਸਨ।
ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਦਲਜੀਤ ਚੀਮਾ ਨੇ ਸਰਕਾਰ ਨੂੰ ਖੁੱਲ੍ਹੀ ਬਹਿਸ ਦੇ ਮੁੱਦੇ 'ਤੇ ਘੇਰਿਆ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਵਿਚਾਲੇ ਆਪਸ ਵਿੱਚ ਪਾੜ ਪਾਉਣ ਚਾਹੁੰਦੇ ਕੇਜਰੀਵਾਲ, ਜਿਸ ਦੇ ਸਾਡੇ ਮੁੱਖ ਮੰਤਰੀ ਸ਼ਿਕਾਰ ਹੋਏ"। ਝੂਠ ਬੋਲਣ ਵਾਸਤੇ ਵੀ ਡਰ ਰਹੇ ਸੀਐਮ ਮਾਨ, ਹਜ਼ਾਰਾ ਦੀ ਗਿਣਤੀ ਵਿੱਚ ਪੁਲਿਸ ਤੈਨਾਤ ਕੀਤੇ ਗਏ। ਆਪਣੇ ਆਪ ਨੂੰ ਪਾਪੁਲਰ ਮੁੱਖ ਮੰਤਰੀ ਕਹਿਣ ਵਾਲੇ ਮਾਨ ਨੇ ਪੈਦਾ ਕੀਤੇ ਐਮਰਜੈਂਸੀ ਵਰਗੇ ਹਾਲਾਤ।
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਖੁੱਲ੍ਹੀ ਬਹਿਸ ਸੱਦੀ ਗਈ। ਜਿਸ 'ਚ ਸਿਆਸੀ ਵਿਰੋਧੀਆਂ ਨੇ ਇਸ ਦਾ ਬਾਈਕਾਟ ਕਰ ਦਿੱਤਾ। ਉਧਰ ਵੱਖ-ਵੱਖ ਜਥੇਬੰਦੀਆਂ ਅਤੇ ਲੋਕਾਂ ਨੂੰ ਇਸ ਡਿਬੇਟ 'ਚ ਪੁਲਿਸ ਵਲੋਂ ਸ਼ਾਮਲ ਨਾ ਹੋਣ ਦਿੱਤਾ ਗਿਆ। ਜਿਸ ਤੋਂ ਬਾਅਦ ਮੌਕੇ 'ਤੇ ਹੀ ਉਨ੍ਹਾਂ ਵਲੋਂ ਧਰਨਾ ਲਾ ਦਿੱਤਾ ਗਿਆ। ਲੋਕਾਂ ਦਾ ਕਹਿਣਾ ਕਿ ਮੁੱਖ ਮੰਤਰੀ ਇਕੱਲੇ ਹੀ ਹਾਲ 'ਚ ਬੋਲ ਰਹੇ ਹਨ, ਉਥੇ ਸਿਰਫ਼ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਰੱਖਿਆ ਕਰਮੀ ਹੈ ਤੇ ਕੋਈ ਵੀ ਹੋਰ ਵਿਅਕਤੀ ਹਾਲ 'ਚ ਨਹੀਂ ਹੈ।
ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਸ਼ੇਅਰ ਕਰਦਿਆਂ ਲਿਖਿਆ ਕਿ ਸ਼ੇਰ ਇਕੱਲਾ ਹੀ ਬੈਠਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਪੰਜਾਬ ਦੇ ਵਿਰੋਧੀ ਲੀਡਰਾਂ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਸੀ ਪਰ ਇੱਕ ਵੀ ਲੀਡਰ ਨਹੀਂ ਪੁੱਜਿਆ। ਉਨ੍ਹਾਂ ਕਿਹਾ ਕਿ ਕੋਠੀਆਂ 'ਚ ਬੈਠ ਕੇ ਮੀਡੀਆ ਸਾਹਮਣੇ ਬਿਆਨ ਦੇਣਾ ਬਹੁਤ ਸੌਖਾ ਹੈ, ਜੇ ਹਿੰਮਤ ਹੈ ਤਾਂ ਜਨਤਾ ਦੇ ਸਾਹਮਣੇ ਬਹਿਸ ਕਰਕੇ ਦਿਖਾਉਣ।
-
ਮੈਂ ਪੰਜਾਬ ਬੋਲਦਾ ਹਾਂ...
— Bhagwant Mann (@BhagwantMann) November 1, 2023 " class="align-text-top noRightClick twitterSection" data="
ਪੰਜਾਬ ਦੀ ਸਵਾ ਤਿੰਨ ਕਰੋੜ ਜਨਤਾ ਕਰੇਗੀ ਇੰਨਸਾਫ਼.. ਕੌਣ ਹੈ ਦਰਦੀ ਤੇ ਕੌਣ ਹੈ ਗ਼ੱਦਾਰ... ਮਹਾਂ-ਬਹਿਸ ਦੌਰਾਨ ਲੁਧਿਆਣਾ ਤੋਂ Live... https://t.co/1gXqBYZj3b
">ਮੈਂ ਪੰਜਾਬ ਬੋਲਦਾ ਹਾਂ...
— Bhagwant Mann (@BhagwantMann) November 1, 2023
ਪੰਜਾਬ ਦੀ ਸਵਾ ਤਿੰਨ ਕਰੋੜ ਜਨਤਾ ਕਰੇਗੀ ਇੰਨਸਾਫ਼.. ਕੌਣ ਹੈ ਦਰਦੀ ਤੇ ਕੌਣ ਹੈ ਗ਼ੱਦਾਰ... ਮਹਾਂ-ਬਹਿਸ ਦੌਰਾਨ ਲੁਧਿਆਣਾ ਤੋਂ Live... https://t.co/1gXqBYZj3bਮੈਂ ਪੰਜਾਬ ਬੋਲਦਾ ਹਾਂ...
— Bhagwant Mann (@BhagwantMann) November 1, 2023
ਪੰਜਾਬ ਦੀ ਸਵਾ ਤਿੰਨ ਕਰੋੜ ਜਨਤਾ ਕਰੇਗੀ ਇੰਨਸਾਫ਼.. ਕੌਣ ਹੈ ਦਰਦੀ ਤੇ ਕੌਣ ਹੈ ਗ਼ੱਦਾਰ... ਮਹਾਂ-ਬਹਿਸ ਦੌਰਾਨ ਲੁਧਿਆਣਾ ਤੋਂ Live... https://t.co/1gXqBYZj3b
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਰੱਖੀ ਡਿਬੇਟ ਸ਼ੁਰੂ। ਸੀਐਮ ਮਾਨ ਨੇ ਕੀਤਾ ਟਵੀਟ, ਕਿਹਾ- ਮੈਂ ਪੰਜਾਬ ਬੋਲਦਾ ਹਾਂ... ਪੰਜਾਬ ਦੀ ਸਵਾ ਤਿੰਨ ਕਰੋੜ ਜਨਤਾ ਕਰੇਗੀ ਇੰਨਸਾਫ਼.. ਕੌਣ ਹੈ ਦਰਦੀ ਤੇ ਕੌਣ ਹੈ ਗ਼ੱਦਾਰ...
ਇਸ ਦੌਰਾਨ ਆਪਣੀਆਂ ਹੱਕੀ ਮੰਗਾਂ ਨੂੰ ਲੈਕੇ ਸਾਂਤਮਈ ਢੰਗ ਨਾਲ ਰੋਸ ਧਰਨੇ 'ਤੇ ਬੈਠੇ ਮੁਲਾਜ਼ਮਾਂ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ। ਅਧਿਆਪਕਾਂ ਦਾ ਕਹਿਣਾ ਕਿ ਇਹ ਬਦਲਾਅ ਦੀ ਸਰਕਾਰ ਅਸੀਂ ਹੀ ਚੁਣੀ ਸੀ ਤੇ ਅੱਜ ਸਾਨੂੰ ਇਸ ਸਰਕਾਰ 'ਚ ਵੀ ਧੱਕੇ ਹੀ ਖਾਣੇ ਪੈ ਰਹੇ ਹਨ।
ਮੁੱਖ ਮੰਤਰੀ ਮਾਨ ਵਲੋਂ ਰੱਖੀ ਇਸ ਖੁੱਲ੍ਹੀ ਡਿਬੇਟ 'ਚ ਹਿੱਸਾ ਲੈਣ ਆਏ ਸਮਾਜ ਸੇਵੀ ਮਨਦੀਪ ਮੰਨਾ ਨੂੰ ਵੀ ਪੁਲਿਸ ਵਲੋਂ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਵੀ ਪੁਲਿਸ ਨੇ ਰਾਹ 'ਚ ਹੀ ਰੋਕ ਲਿਆ। ਇਸ ਦੌਰਾਨ ਮੰਨਾ ਨੇ ਕਿਹਾ ਕਿ ਜਿੰਨ੍ਹਾਂ ਪੰਜਾਬ ਲੁੱਟਿਆ, ਉਹ ਡਿਬੇਟ 'ਚ ਹਿੱਸਾ ਲੈਣ ਤੋਂ ਭੱਜ ਗਏ ਤੇ ਸਾਨੂੰ ਦਾਖ਼ਲ ਨਹੀਂ ਹੋਣ ਦਿੱਤਾ ਜਾ ਰਿਹਾ।
ਆਪਣੀ ਹੱਕੀ ਮੰਗਾਂ ਨੂੰ ਲੈਕੇ ਪ੍ਰਦਰਸ਼ਨ ਕਰ ਰਹੇ ਅਧਿਆਪਕ ਯੂਨੀਅਨ ਦੇ ਆਗੂਆਂ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ ਲੈ ਲਿਆ ਹੈ। ਇਸ ਦੌਰੲਨ ਅਧਿਆਪਕਾਂ ਨੇ ਕਿਹਾ ਕਿ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ। ਉਧਰ ਕਿਸਾਨਾਂ ਜਥੇਦਬੰਦੀਆਂ ਜੋ ਮੁੱਖ ਮੰਤਰੀ ਦੇ ਸੱਦੇ 'ਤੇ ਲੁਧਿਆਣਾ ਪੁੱਜੀਆਂ ਸਨ, ਉਨ੍ਹਾਂ ਦੇ ਆਗੂਆਂ ਦਾ ਕਹਿਣਾ ਕਿ ਪੁਲਿਸ ਵਲੋਂ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਯੂਨੀਵਰਸਿਟੀ ਦੇ ਅੰਦਰ ਜਾਣ ਲਈ ਟਾਲ ਮਟੋਲ ਕਰਦਿਆਂ ਕਦੇ ਤਿੰਨ ਨੰਬਰ ਗੇਟ ਤਾਂ ਕਦੇ ਅੱਠ ਨੰਬਰ ਗੇਟ 'ਤੇ ਭੇੇਜਿਆ ਜਾ ਰਿਹਾ ਹੈ।
ਲੁਧਿਆਣਾ ਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਮਹਾ ਡਿਬੇਟ ਨੂੰ ਲੈ ਕੇ ਪੰਜਾਬੀਆਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਸੀ ਪਰ ਕੁਝ ਲੋਕਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਇਸੇ ਦੇ ਚੱਲਦਿਆਂ ਅਕਾਲੀ ਆਗੂ ਟੀਟੂ ਬਾਣੀਆਂ ਵੀ ਆਪਣੀ ਕੁਰਸੀ ਨਾਲ ਲੈ ਕੇ ਪਹੁੰਚੇ। ਜਿਨਾਂ ਨੂੰ ਪੁਲਿਸ ਨੇ ਰੋਕ ਲਿਆ ਅਤੇ ਕਿਹਾ ਕਿ ਪਾਸ ਨਾ ਹੋਣ ਦੇ ਚੱਲਦਿਆਂ ਇਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ।
ਉਥੇ ਹੀ ਲੁਧਿਆਣਾ ਦੇ ਸਥਾਨਕ ਵਾਸੀਆਂ ਦਾ ਕਹਿਣਾ ਕਿ ਉਹ ਡਿਬੇਟ 'ਚ ਹਿੱਸਾ ਲੈਣ ਲਈ ਸਵੇਰ ਦੇ ਅੱਠ ਵਜੇ ਤੋਂ ਖੜੇ ਹਨ, ਪਰ ਪੁਲਿਸ ਅੰਦਰ ਨਹੀਂ ਜਾਣ ਦੇ ਰਹੀ। ਸਥਾਨਕ ਵਾਸੀ ਨੇ ਕਿਹਾ ਕਿ ਪੁਲਿਸ ਦਾ ਕਹਿਣਾ ਕਿ ਚੰਡੀਗੜ੍ਹ ਤੋਂ ਬਣੇ ਪਾਸ ਵਾਲੇ ਵਿਅਕਤੀ ਦੀ ਹੀ ਅੰਦਰ ਐਂਟਰੀ ਹੋ ਸਕਦੀ ਹੈ।
ਪੀਏਯੂ ਦੇ ਵਿੱਚ ਨਹੀਂ ਹੋਣ ਦਿੱਤੀ ਜਾ ਰਹੀ ਆਮ ਲੋਕਾਂ ਦੀ ਐਂਟਰੀ। ਮੁੱਖ ਮੰਤਰੀ ਪੰਜਾਬ ਦੇ ਹਲਕੇ ਧੂਰੀ ਤੋਂ ਆਏ ਨੌਜਵਾਨ ਨੇ ਕਿਹਾ ਅੰਦਰ ਜਾਣ ਤੋਂ ਰੋਕਿਆ। ਆਮ ਲੋਕਾਂ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਅੰਦਰ। ਨੌਜਵਾਨ ਨੇ ਕਿਹਾ ਕਿ ਸਵੇਰੇ 7 ਵਜੇ ਤੋਂ ਚੱਲੇ ਸੀ ਪਰ ਪੁਲਿਸ ਮੁਲਾਜ਼ਮ ਕਹਿ ਰਹੇ ਹਨ ਕਿ ਜੇਕਰ ਕਿਸੇ ਰਾਜਨੀਤਿਕ ਪਾਰਟੀ ਨਾਲ ਸਬੰਧ ਰੱਖਦੇ ਹੋ ਤਾਂ ਹੀ ਅੰਦਰ ਜਾਣ ਦੀ ਇਜਾਜ਼ਤ ਮਿਲੇਗੀ।
ਲੁਧਿਆਣਾ ਦੇ ਵਿੱਚ ਹੋ ਰਹੀ ਮੈਂ ਪੰਜਾਬ ਬੋਲਦਾ ਡਿਬੇਟ ਨੂੰ ਲੈ ਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਪਹੁੰਚੇ ਪੀਏਯੂ ਲੁਧਿਆਣਾ, ਖੁੱਡੀਆਂ ਨੇ ਕਿਹਾ ਕਿ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੁਰੱਖਿਆ ਦਾ ਸਖ਼ਤ ਪਹਿਰਾ ਪੁਲਿਸ ਵੱਲੋਂ ਲਾਇਆ ਗਿਆ ਹੈ। ਆਮ ਲੋਕਾਂ ਦੀ ਐਂਟਰੀ 'ਤੇ ਵੀ ਫਿਲਹਾਲ ਪਾਬੰਦੀ ਲਾਈ ਗਈ ਹੈ। ਮੀਡੀਆ ਕਰਮੀ ਵੀ ਗੇਟ ਦੇ ਬਾਹਰ ਜੁਟੇ ਹੋਏ ਹਨ। ਇਆਲੀ ਚੌਂਕ ਤੋਂ ਲੈ ਕੇ ਲੁਧਿਆਣਾ ਦੇ ਆੜਤੀ ਚੌਂਕ ਤੱਕ ਪੁਲਿਸ ਵੱਲੋਂ ਕੀਤੀ ਗਈ ਵਿਸ਼ੇਸ਼ ਨਾਕਾਬੰਦੀ। ਗੇਟ ਨੰਬਰ ਇੱਕ ਅਤੇ ਦੋ ਪੀਏਯੂ ਦੇ ਵਿੱਚ ਕਿਸੇ ਦੀ ਵੀ ਐਂਟਰੀ 'ਤੇ ਮਨਾਹੀ, ਸਟਾਫ ਨੂੰ ਵੀ ਜਾਣ ਤੋਂ ਰੋਕ ਰਹੀ ਪੁਲਿਸ।
ਪੰਜਾਬ ਪੁਲਿਸ ਵਲੋਂ ਵੀ ਡਿਬੇਟ ਨੂੰ ਲੈਕੇ ਤਿਆਰੀ ਕੀਤੀ ਗਈ ਹੈ। ਲੁਧਿਆਣਾ 'ਚ ਚੱਪੇ ਚੱਪੇ 'ਤੇ ਪੁਲਿਸ ਤੈਨਾਤ ਹੈ ਅਤੇ ਕਈ ਥਾਵਾਂ 'ਤੇ ਨਾਕਾਬੰਦੀ ਵੀ ਕੀਤੀ ਹੋਈ ਹੈ।
ਮਹਾਂ ਬਹਿਸ ਦੇ ਏਜੰਡੇ 'ਚ ਐਸਵਾਈਐਲ ਮੁੱਦਾ ਗਾਇਬ: ਕਾਬਿਲੇਗੌਰ ਹੈ ਕਿ ਸਰਕਾਰ ਵਲੋਂ ਇਸ ਮਹਾਂ ਡਿਬੇਟ ਦਾ ਚੈਲੰਜ ਸਿਆਸੀ ਵਿਰੋਧੀਆਂ ਵਲੋਂ ਐਸਵਾਈਐਲ ਨੂੰ ਲੈਕੇ ਘੇਰੇ ਜਾਣ 'ਤੇ ਦਿੱਤਾ ਸੀ, ਜਦਕਿ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਮਹਾਂ ਬਹਿਸ ਦੇ ਏਜੰਡੇ 'ਚ ਕਿਤੇ ਵੀ ਐਸਵਾਈਐਲ ਦਾ ਜ਼ਿਕਰ ਨਹੀਂ ਹੈ। ਜਿਸ ਨੂੰ ਲੈਕੇ ਸੁਨੀਲ ਜਾਖੜ ਅਤੇ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਵਲੋਂ ਵੀ ਸਰਕਾਰ ਨੂੰ ਘੇਰਿਆ ਗਿਆ ਸੀ।
'ਆਪ' ਸਰਕਾਰ ਨੇ ਸੋਸ਼ਲ ਮੀਡੀਆ 'ਤੇ ਦੱਸੇ ਇਹ 4 ਮੁੱਦੇ: 'ਆਪ' ਪੰਜਾਬ ਨੇ ਅੱਜ ਦੀ ਬਹਿਸ ਤੋਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਸ਼ੇਅਰ ਕੀਤੀ ਹੈ। ਇਸ ਵਿਚ 1 ਨਵੰਬਰ ਨੂੰ ਪੰਜਾਬ ਵਿਚ ਨਸ਼ਾ ਕਿਵੇਂ ਫੈਲਿਆ, ਕਿਸ ਨੇ ਗੈਂਗਸਟਰਾਂ ਨੂੰ ਪਨਾਹ ਦਿੱਤੀ, ਕਿਸ ਨੇ ਨੌਜਵਾਨਾਂ ਨੂੰ ਬੇਰੁਜ਼ਗਾਰ ਰੱਖਿਆ ਅਤੇ ਕਿਸ ਨੇ ਪੰਜਾਬ ਨਾਲ ਧੋਖਾ ਕੀਤਾ, ਵਰਗੇ ਵਿਸ਼ਿਆਂ 'ਤੇ ਵੱਡੇ ਖੁਲਾਸੇ ਹੋਣ ਦਾ ਦਾਅਵਾ ਕੀਤਾ ਹੈ। ਇਸ ਪੋਸਟ ਨੂੰ ਲੈ ਕੇ ਵਿਰੋਧੀ ਪਾਰਟੀਆਂ ਨਾਰਾਜ਼ ਹੋ ਗਈਆਂ ਹਨ ਅਤੇ ਦੋਸ਼ ਲਾਇਆ ਹੈ ਕਿ ਪੰਜਾਬ ਸਰਕਾਰ ਅਸਲ ਅਤੇ ਐਸਵਾਈਐਲ ਮੁੱਦਿਆਂ 'ਤੇ ਬਹਿਸ ਕਰਨ ਤੋਂ ਬਚ ਰਹੀ ਹੈ।
ਡਿਬੇਟ ਦੇ ਮੁੱਦਿਆਂ 'ਤੇ ਵੀ ਚੁੱਕੇ ਸਵਾਲ: ਸੁਨੀਲ ਜਾਖੜ ਵਲੋਂ ਆਮ ਆਦਮੀ ਪਾਰਟੀ ਦੇ ਪੇਜ ਦੀ ਇੱਕ ਫੋਟੋ ਸੋਸ਼ਲ ਮੀਡੀਆ ਐਕਸ 'ਤੇ ਸ਼ੇਅਰ ਕੀਤੀ ਹੈ। ਜਿਸ 'ਚ ਆਮ ਆਦਮੀ ਵਲੋਂ ਹੋਣ ਵਾਲੀ ਡਿਬੇਟ ਸਬੰਧੀ ਏਜੰਡੇ ਲਿਖੇ ਗਏ ਹਨ। ਉਸ ਨੂੰ ਲੈਕੇ ਸੁਨੀਲ ਜਾਖੜ ਨੇ ਟਵੀਟ ਕਰਦਿਆਂ ਲਿਖਿਆ ਕਿ ਪੰਜਾਬ ਮੰਗਦਾ ਜਵਾਬ। SYL ਮੁੱਦੇ 'ਤੇ ਚਰਚਾ ਕਰਨ ਲਈ ਵੀ ਤਿਆਰ ਨਹੀਂ? ਮਾਨ ਸਾਹਿਬ ਤੁਸੀਂ ਗੰਭੀਰ ਹੋ? ਕਿਉਂਕਿ ਜੇ ਤੁਸੀਂ ਮਜ਼ਾਕ ਕਰ ਰਹੇ ਹੋ, ਤਾਂ ਮਜ਼ਾਕ ਤੁਹਾਡੇ 'ਤੇ ਹੈ। ਤੁਸੀਂ ਸੱਚਮੁੱਚ ਇਹ ਉਮੀਦ ਨਹੀਂ ਕਰਦੇ ਕਿ ਮੈਂ ਤੁਹਾਡੇ ਨਾਲ ਸ਼ਾਮਲ ਹੋਵਾਂਗਾ ਅਤੇ ਪੰਜਾਬ ਦੇ ਪਾਣੀਆਂ ਦੇ ਅਹਿਮ ਮੁੱਦੇ ਨੂੰ ਘੱਟ ਕਰਨ ਵਾਲੇ ਇਸ ਮਜ਼ਾਕ ਨੂੰ ਭਰੋਸੇਯੋਗਤਾ ਪ੍ਰਦਾਨ ਕਰਾਂਗਾ? ਇਸ 'ਤੇ ਬਹਿਸ ਕਰਨ ਤੋਂ ਭੱਜਦੇ ਹੋਏ ਤੁਸੀਂ ਸੁਪਰੀਮ ਕੋਰਟ ਵਿਚ ਪੰਜਾਬ ਦੇ ਹਿੱਤਾਂ ਨੂੰ ਤੋੜਨ ਦੇ ਦੋਸ਼ ਨੂੰ ਸਵੀਕਾਰ ਕਰ ਲਿਆ ਹੈ। ਪੰਜਾਬ ਨੂੰ ਮਿਲ ਗਿਆ ਜਵਾਬ। ਇਸ ਤੋਂ ਇਲਾਵਾ ਸੁਨੀਲ ਜਾਖੜ ਵਲੋਂ ਇਸ ਮਹਾਂ ਬਹਿਸ ਲਈ ਲਗਾਈ ਗਈ ਭਾਰੀ ਪੁਲਿਸ ਫੋਰਸ ਅਤੇ ਲੋਕਾਂ ਨੂੰ ਪੁਲਿਸ ਵਲੋਂ ਘਰਾਂ 'ਚ ਕੀਤੇ ਜਾ ਰਹੇ ਨਜ਼ਰਬੰਦ ਨੂੰ ਲੈਕੇ ਵੀ ਸਵਾਲ ਖੜੇ ਕੀਤੇ ਹਨ।
ਅਕਾਲੀ ਦਲ ਨੇ ਚੁੱਕੇ ਸਵਾਲ: ਉਧਰ ਸ਼੍ਰੋਮਣੀ ਅਕਾਲੀ ਦਲ ਵਲੋਂ ਇਸ ਮੁੱਦੇ ਨੂੰ ਲੈਕੇ ਸਰਕਾਰ ਨੂੰ ਘੇਰਿਆ ਗਿਆ ਸੀ। ਜਿਸ 'ਚ ਪ੍ਰੈਸ ਕਾਨਫਰੰਸ ਕਰਦਿਆਂ ਬਿਕਰਮ ਮਜੀਠੀਆ ਨੇ ਇਲਜ਼ਾਮ ਲਾਏ ਸੀ ਕਿ ਸਰਕਾਰ ਐਸਵਾਈਐਲ ਦੇ ਮੁੱਦੇ 'ਤੇ ਸੰਜੀਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸੰਜੀਦਾ ਮੁੱਦੇ 'ਤੇ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੀਆਂ ਪਾਰਟੀਆਂ ਨੂੰ ਨਾਲ ਲੈਕੇ ਚੱਲਣ ਲਈ ਗੰਭੀਰ ਨਹੀਂ ਹੈ। ਉਨ੍ਹਾਂ ਇਲਜ਼ਾਮ ਲਾਏ ਕਿ ਪੁਲਿਸ ਵਲੋਂ ਕਿਸਾਨ ਜਥੇਬੰਦੀਆਂ ਦੀ ਆਵਾਜ਼ਾਈ ਵੀ ਰੋਕ ਦਿੱਤੀ ਗਈ ਹੈ ਤਾਂ ਜੋ ਉਹ ਇਸ ਮਹਾਂ ਬਹਿਸ 'ਚ ਸ਼ਾਮਲ ਨਾ ਹੋ ਸਕਣ। ਮਜੀਠੀਆ ਨੇ ਕਿਹਾ ਕਿ ਸਰਕਾਰ ਦੇ ਇਹਨਾਂ ਪ੍ਰਬੰਧਾਂ ਨੇ ਲੋਕਾਂ ਨੂੰ ਇੰਦਰਾ ਗਾਂਧੀ ਵੱਲੋਂ ਲਾਈ ਐਮਰਜੰਸੀ ਯਾਦ ਕਰਵਾ ਦਿੱਤੀ ਹੈ।
- Jakhar Targeted CM Mann on Deabte Issue: ਮਹਾਂ ਡਿਬੇਟ 'ਤੇ ਸਰਕਾਰ ਨੂੰ ਸਿੱਧੇ ਹੋਏ ਸੁਨੀਲ ਜਾਖੜ, ਕਿਹਾ ਮਾਨ ਸਾਬ ਕਿਉਂ ਪੰਜਾਬ ਨੂੰ 'ਤਾਲਿਬਾਨੀ ਦਹਿਸ਼ਤ' ਵੱਲ ਧੱਕ ਰਹੇ ਹੋ?
- Bikram Singh Majithia Press Conference: ਬਿਕਰਮ ਮਜੀਠੀਆ ਨੇ ਪ੍ਰੈੱਸ ਕਾਨਫਰੰਸ ਕਰਕੇ SYL ਦੇ ਮੁੱਦੇ 'ਤੇ ਘੇਰੀ ਸਰਕਾਰ, ਪੜ੍ਹੋ ਕਿਉਂ ਕੀਤੀ ਕੱਲ੍ਹ ਦੀ ਬਹਿਸ ਤੋਂ ਪਹਿਲਾਂ ਨਿਖੇਧੀ
- CM Mann Open Debate Challenge Update: ਮਹਾਂ ਡਿਬੇਟ ਵਿੱਚ ਸ਼ਾਮਿਲ ਹੋਣ ਲਈ ਲੋਕਾਂ ਨੂੰ ਸਰਕਾਰ ਦਾ ਖੁੱਲ੍ਹਾ ਸੱਦਾ, ਸਵੇਰ ਤੋਂ ਸ਼ੁਰੂ ਹੋ ਜਾਵੇਗੀ ਐਂਟਰੀ ਤੇ AAP ਬੁਲਾਰੇ ਨੇ ਦੱਸੀਆਂ ਅਹਿਮ ਗੱਲਾਂ
ਰਾਜਾ ਵੜਿੰਗ ਨੇ ਰੱਖੀਆਂ ਇਹ ਚਾਰ ਸ਼ਰਤਾਂ: ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਹਿਸ 'ਚ ਸ਼ਾਮਲ ਹੋਣ ਲਈ ਚਾਰ ਸ਼ਰਤਾਂ ਰੱਖੀਆਂ ਹਨ। ਜਿੰਨ੍ਹਾਂ 'ਚ ਪਹਿਲਾ, SYL ਮੁੱਦੇ 'ਤੇ ਬਹਿਸ, ਦੂਸਰਾ ਇੱਕ ਮਹੀਨੇ ਅੰਦਰ ਨਸ਼ਾ ਖਤਮ ਕਰਨ ਦਾ ਵਾਅਦਾ, ਤੀਸਰਾ ਪੰਜਾਬ 'ਚ ਅਮਨ-ਕਾਨੂੰਨ ਦੀ ਸਥਿਤੀ ਸੁਧਾਰਨ ਦਾ ਵਾਅਦਾ ਅਤੇ ਚੌਥਾ ਸਿੱਧੂ ਮੂਸੇਵਾਲਾ ਦੇ ਕਤਲ 'ਚ ਇਨਸਾਫ਼ ਦਿਵਾਉਣ ਦਾ ਵਾਅਦਾ ਤੇ ਉਸ ਦੇ ਪਿਤਾ ਨੂੰ ਸੰਤੁਸ਼ਟ ਕਰਨ ਦਾ ਵਾਅਦਾ ਕਰਨ ਦੀ ਮੰਗ ਰੱਖੀ ਸੀ।