ਲੁਧਿਆਣਾ: ਲੁਧਿਆਣਾ ਦੇ ਇੱਕ ਨਿੱਜੀ ਸਕੂਲ ਦੇ ਵਿਚ ਹੰਗਾਮਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਇਸ ਹੰਗਾਮੇ ਦੇ ਵਿਚ ਸਕੂਲ ਦੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਸਕੂਲ ਦੇ ਕਲਰਕ ਦੀ ਕੁੱਟਮਾਰ ਦੀ ਇਕ ਵੀਡੀਓ ਸਾਹਮਣੇ ਆ ਰਹੀ ਹੈ, ਕੁੱਟਮਾਰ ਕਿਤੇ ਹੋਰ ਨਹੀਂ ਸਗੋਂ ਪ੍ਰਿੰਸੀਪਲ ਦੇ ਕਮਰੇ ਦੇ ਵਿਚ ਹੋਈ ਹੈ।thrash clerk of a private school in Ludhiana
ਜਿਸ ਵਿਚ ਵੇਖਿਆ ਜਾ ਸਕਦਾ ਹੈ, ਕਿ ਪਹਿਲਾਂ ਵਿਦਿਆਰਥੀਆਂ ਦੇ ਮਾਪੇ ਚੁੱਪ ਚਾਪ ਗੱਲ ਕਰ ਰਹੇ ਹੁੰਦੇ ਨੇ ਅਤੇ ਕੁਝ ਹੀ ਦੇਰ ਬਾਅਦ ਹੱਥੋਂਪਾਈ ਸ਼ੁਰੂ ਹੋ ਜਾਂਦੀ ਹੈ, ਕਲਰਕ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਇਸ ਦੌਰਾਨ ਸਕੂਲ ਦੀ ਪ੍ਰਿੰਸੀਪਲ ਮਾਪਿਆਂ ਨੂੰ ਹਟਾਉਂਦੀ ਵੀ ਦਿਖਾਈ ਦਿੰਦੀ ਹੈ, ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਹਾਲਾਂਕਿ ਦੋਹਾਂ ਧਿਰਾਂ ਨੇ ਇਕ ਦੂਜੇ ਉੱਤੇ ਇਲਜ਼ਾਮ ਲਗਾਏ ਹਨ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਕੁੱਟਮਾਰ ਕਰਨ ਵਾਲੇ ਮਾਪਿਆਂ ਨੇ ਦੱਸਿਆ ਕਿ ਉਹਨਾਂ ਦੇ ਕਈ ਬੱਚੇ ਸਕੂਲ ਵਿੱਚ ਪੜ੍ਹਦੇ ਹਨ, ਉਹਨਾਂ ਦਾ ਵੱਡਾ ਪਰਿਵਾਰ ਹੈ ਕੁਝ ਦਿਨ ਪਹਿਲਾਂ ਉਹਨਾਂ ਦੇ ਬੱਚਿਆਂ ਨੇ ਸਾਨੂੰ ਫੋਨ ਕਰਨ ਲਈ ਕਲਰਕ ਨੂੰ ਕਿਹਾ ਸੀ, ਪਰ ਕਲਰਕ ਨੇ ਉਨ੍ਹਾਂ ਨੂੰ ਕਾਫੀ ਬੁਰਾ-ਭਲਾ ਬੋਲਿਆ ਗਾਲ੍ਹਾਂ ਵੀ ਕੱਢੀਆਂ, ਜਿਸ ਤੋਂ ਬਾਅਦ ਉਹ ਜਦੋਂ ਸਕੂਲ ਆਏ ਤਾਂ ਉਸਨੇ ਫਿਰ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ।
ਉਨ੍ਹਾਂ ਨੇ ਗੁੱਸੇ ਵਿੱਚ ਉਸ ਨਾਲ ਕੁੱਟਮਾਰ ਕਰ ਦਿੱਤੀ, ਹਾਲਾਤ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਇਸ ਦਾ ਵੀ ਕੋਈ ਲੈਣ ਦੇਣ ਹੈ। ਦੋਵਾਂ ਨੇ ਦੱਸਿਆ ਕਿ 1 ਲੱਖ ਤੋਂ ਵੱਧ ਉਨ੍ਹਾਂ ਦੀ ਫੀਸ ਹੈ, ਜਿਸ 'ਚੋਂ ਓਹ 20 ਹਜ਼ਾਰ ਉਸ ਦਿਨ ਦੇਕੇ ਆਏ ਹਨ। ਉਨ੍ਹਾਂ ਕਿਹਾ ਕਿ ਸਾਡਾ ਵੱਡਾ ਬੇਟਾ ਵੀ ਇਸੇ ਸਕੂਲ ਵਿੱਚ 10ਵੀਂ ਕਰ ਚੁੱਕਾ ਹੈ।
ਉੱਥੇ ਦੂਜੇ ਪਾਸੇ ਸਕੂਲ ਦੀ ਪ੍ਰਿੰਸੀਪਲ ਨੇ ਕਿਹਾ ਕਿ ਬੱਚਿਆਂ ਦੇ ਮਾਪੇ ਸਕੂਲ ਦੀ ਫੀਸ ਨਹੀਂ ਦੇ ਰਹੇ ਸਨ ਅਤੇ ਜਦੋਂ ਉਨ੍ਹਾਂ ਨੂੰ ਫੀਸ ਦੇਣ ਦਾ ਸੁਨੇਹਾ ਲਾਇਆ ਗਿਆ ਤਾਂ ਉਨ੍ਹਾਂ ਨੇ ਆ ਕੇ ਹੰਗਾਮਾ ਕਰ ਦਿੱਤਾ ਅਤੇ ਸਕੂਲ ਦੇ ਕਲਰਕ ਦੇ ਨਾਲ ਕੁੱਟਮਾਰ ਵੀ ਸ਼ੁਰੂ ਕਰ ਦਿੱਤੀ, ਜਿਸ ਦੀ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਵੀ ਦਿੱਤੀ ਸੀ।
ਇਹ ਵੀ ਪੜੋ:- ਅੰਮ੍ਰਿਤਸਰ 'ਚ 10 ਸਾਲ ਦੇ ਬੱਚੇ 'ਤੇ ਹਥਿਆਰ ਪ੍ਰਦਰਸ਼ਨ ਕਰਨ 'ਤੇ FIR ਦਰਜ