ETV Bharat / state

ਪੰਜਾਬ 'ਚ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ 'ਤੇ ਵਿਰੋਧੀਆਂ ਨੇ ਚੁੱਕੇ ਸਵਾਲ

ਖੇਤੀ ਕਾਨੂੰਨਾਂ ਨੂੰ ਲੈ ਕੇ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਟੁੱਟਣ ਤੋਂ ਬਾਅਦ ਹੁਣ ਅਕਾਲੀ ਦਲ ਦਾ ਗਠਜੋੜ ਪੰਜਾਬ ਦੇ ਵਿੱਚ ਬਸਪਾ ਨਾਲ ਹੋ ਗਿਆ ਹੈ, ਜਦੋਂ ਕਿ ਦੂਜੇ ਪਾਸੇ ਭਾਜਪਾ ਦਾ ਗਠਜੋੜ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਸੰਯੁਕਤ ਦੇ ਆਗੂ ਸੁਖਦੇਵ ਸਿੰਘ ਢੀਂਡਸਾ ਨਾਲ ਹੋਣ ਦੀਆਂ ਗੱਲਾਂ ਹੋ ਰਹੀਆਂ ਹਨ।

ਪੰਜਾਬ 'ਚ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ 'ਤੇ ਵਿਰੋਧੀਆਂ ਨੇ ਚੁੱਕੇ ਸਵਾਲ
ਪੰਜਾਬ 'ਚ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ 'ਤੇ ਵਿਰੋਧੀਆਂ ਨੇ ਚੁੱਕੇ ਸਵਾਲ
author img

By

Published : Dec 30, 2021, 6:32 PM IST

ਲੁਧਿਆਣਾ: ਪੰਜਾਬ ਵਿੱਚ ਅਗਲੇ ਸਾਲ ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਹੋਣ ਜਾ ਰਹੀਆਂ ਹਨ। ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਨ ਲਈ ਹਰ ਪਾਰਟੀ ਵੱਲੋਂ ਪੂਰੀ ਵਾਹ ਲਗਾਈ ਜਾ ਰਹੀ ਹੈ। ਖੇਤੀ ਕਾਨੂੰਨਾਂ ਨੂੰ ਲੈ ਕੇ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਟੁੱਟਣ ਤੋਂ ਬਾਅਦ ਹੁਣ ਅਕਾਲੀ ਦਲ ਦਾ ਗਠਜੋੜ ਪੰਜਾਬ ਦੇ ਵਿੱਚ ਬਸਪਾ ਨਾਲ ਹੋ ਗਿਆ ਹੈ, ਜਦੋਂ ਕਿ ਦੂਜੇ ਪਾਸੇ ਭਾਜਪਾ ਦਾ ਗਠਜੋੜ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਅਤੇ ਅਕਾਲੀ ਦਲ ਸੰਯੁਕਤ ਦੇ ਆਗੂ ਸੁਖਦੇਵ ਸਿੰਘ ਢੀਂਡਸਾ (Sukhdev Singh Dhindsa) ਨਾਲ ਹੋਣ ਦੀਆਂ ਗੱਲਾਂ ਹੋ ਰਹੀਆਂ ਹਨ।

ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਉਹ ਪਹਿਲੇ ਦਿਨ ਤੋਂ ਹੀ ਕਹਿੰਦੇ ਆ ਰਹੇ ਹਨ ਕਿ ਸਿਰਫ ਪੰਜਾਬ 'ਚ ਹਰਾਉਣ ਲਈ ਇਹ ਸਾਰੀਆਂ ਧਿਰਾਂ ਇਕਜੁੱਟ ਹਨ ਅੰਦਰਖਾਤੇ ਸਿਰਫ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ। ਇਹ ਖੁਲਾਸਾ ਪਹਿਲਾਂ ਹੀ ਨਰੇਸ਼ ਗੁਜਰਾਲ ਵਰਗੇ ਲੀਡਰ ਕਰ ਚੁੱਕੇ ਹਨ।

ਮਜੀਠੀਆ ਮਾਮਲੇ 'ਤੇ ਭਾਜਪਾ ਅਤੇ ਕੈਪਟਨ ਦਾ ਸਮਰਥਨ
ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਤੇ ਬੀਤੇ ਦਿਨੀਂ ਐੱਨਡੀਪੀਐੱਸ ਐਕਟ ਤਹਿਤ ਹੋਈ, ਐਫਆਈਆਰ ਦੇ ਮਾਮਲੇ ਦੇ ਵਿੱਚ ਜਿੱਥੇ ਇੱਕ ਪਾਸੇ ਭਾਜਪਾ ਚੁੱਪ ਹੈ। ਉੱਥੇ ਹੀ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਮਜੀਠੀਆ 'ਤੇ ਹੋਈ ਐਫਆਈਆਰ ਨੂੰ ਗ਼ਲਤ ਦੱਸਿਆ ਹੈ। ਜਿਸ ਨੂੰ ਲੈ ਕੇ ਵਿਰੋਧੀਆਂ ਨੇ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਅਤੇ ਕਿਹਾ ਕਿ ਅਕਾਲੀ ਦਲ ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਇੱਕੋ ਹੀ ਥੈਲੀ ਦੇ ਚੱਟੇ-ਬੱਟੇ ਨੇ ਅੰਦਰਖਾਤੇ ਇਹ ਸਾਰੀ ਇੱਕੋ ਹੀ ਹਨ।

ਉੱਤਰ ਪ੍ਰਦੇਸ਼ ਚ ਮਾਇਆਵਤੀ ਦਾ ਰੋਲ

ਪੰਜਾਬ 'ਚ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ 'ਤੇ ਵਿਰੋਧੀਆਂ ਨੇ ਚੁੱਕੇ ਸਵਾਲ
ਬਸਪਾ ਸੁਪਰੀਮੋ ਮਾਇਆਵਤੀ (Mayawati) ਉੱਤਰ ਪ੍ਰਦੇਸ਼ ਵਿਚ ਫਿਲਹਾਲ ਚੁੱਪ ਨੇ ਸੂਤਰਾਂ ਦੇ ਮੁਤਾਬਿਕ ਭਾਜਪਾ ਅਤੇ ਬਸਪਾ ਵਿਚਾਲੇ ਉੱਤਰ ਪ੍ਰਦੇਸ਼ ਦੀਆਂ ਚੋਣਾਂ ਦੇ ਦੌਰਾਨ ਸਮਝੌਤਾ ਵੀ ਹੋ ਸਕਦਾ ਹੈ। ਅਜਿਹੇ 'ਚ ਅਕਾਲੀ ਦਲ ਦਾ ਪੰਜਾਬ 'ਚ ਬਸਪਾ ਦੇ ਨਾਲ ਸਮਝੌਤਾ ਹੈ। ਇਸੇ ਨੂੰ ਲੈ ਕੇ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਪੰਜਾਬ ਦੇ ਅੰਦਰ ਵੀ ਹੰਗ ਅਸੈਂਬਲੀ ਆਉਂਦੀ ਹੈ ਤਾਂ ਅਕਾਲੀ ਦਲ ਭਾਜਪਾ ਨਾਲ ਗੱਠਜੋੜ ਕਰ ਸਕਦਾ ਹੈ, ਕਿਉਂਕਿ ਦੋਵਾਂ ਵਿਚਾਲੇ ਗੱਠਜੋੜ ਖੇਤੀ ਕਾਨੂੰਨਾਂ ਨੂੰ ਲੈ ਕੇ ਟੁੱਟਿਆ ਸੀ ਅਤੇ ਹੁਣ ਖੇਤੀ ਕਾਨੂੰਨ ਹੀ ਰੱਦ ਹੋ ਚੁੱਕੇ ਹਨ। ਅਕਾਲੀ ਦਲ ਅਤੇ ਭਾਜਪਾ ਦੀ ਸਫ਼ਾਈ ਅਕਾਲੀ ਦਲ ਅਤੇ ਭਾਜਪਾ ਦੇ ਅੰਦਰਖਾਤੇ ਇੱਕਜੁੱਟ ਹੋਣ ਨੂੰ ਲੈ ਕੇ ਅਕਾਲੀ ਦਲ ਅਤੇ ਭਾਜਪਾ ਮੰਨਣ ਨੂੰ ਤਿਆਰ ਨਹੀਂ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ (Maheshinder Grewal) ਦਾ ਕਹਿਣਾ ਹੈ ਕਿ ਜੇਕਰ ਭਾਜਪਾ ਦੇ ਨਾਲ ਹੀ ਰਹਿਣਾ ਹੁੰਦਾ ਤਾਂ ਕੇਂਦਰੀ ਮੰਤਰੀ ਦਾ ਅਹੁਦਾ ਅਕਾਲੀ ਦਲ ਦੇ ਲੀਡਰ ਕਿਉਂ ਛੱਡਦੇ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਅਤੇ ਆਪ ਇੱਕਮਿਕ ਹੈ। ਉੱਥੇ ਹੀ ਦੂਜੇ ਪਾਸੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਕਹਿਣਾ ਹੈ ਕਿ ਇਹ ਸਭ ਵਿਰੋਧੀਆਂ ਦੀਆਂ ਗੱਲਾਂ ਨੇ ਭਾਜਪਾ ਦਾ ਗਠਜੋੜ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਅਤੇ ਅਕਾਲੀ ਦਲ ਸੰਯੁਕਤ ਨਾਲ ਹੋ ਚੁੱਕਾ ਹੈ ਅਤੇ ਕਿਸ ਨੇ ਕਿੰਨੀਆਂ ਸੀਟਾਂ 'ਤੇ ਲੜਨਾ ਹੈ ਇਹ ਫੈਸਲਾ ਹੋਣਾ ਹਾਲੇ ਬਾਕੀ ਹੈ। ਬਾਕੀ ਅਕਾਲੀ ਦਲ ਬਸਪਾ ਜਾਂ ਕਾਂਗਰਸ ਕੁਝ ਵੀ ਕਹੀ ਜਾਣ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ।

ਨਸ਼ੇ ਦੇ ਮਾਮਲੇ ਵਿੱਚ ਲੀਪਤ ਹੈ ਅਕਾਲੀ ਦਲ

ਜੀ. ਐਸ ਬਾਲੀ ਨੇ ਕਿਹਾ ਕਿ ਮੈਨੂੰ ਨਹੀਂ ਲੱਗਦੀ ਕਿ ਅਕਾਲੀ ਅਤੇ ਬਸਪਾ ਦਾ ਗਠਜੋੜ ਟੁੱਟਿਆ ਹੈ, ਮੈਨੂੰ ਲੱਗਦਾ ਹੈ ਕਿ ਹੁਣ ਵੀ ਇਹ ਇੱਕ ਹੀ ਹਨ। ਇਹ ਸਭ ਇਨ੍ਹਾਂ ਦੀਆਂ ਝੂਠੀਆਂ ਕਹਾਣੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਹੁਣ ਵੀ ਅੰਦਰ ਖਾਤੇ ਵਿੱਚ ਇਕੋ ਗੱਲ ਹੈ, ਜੇਕਰ ਕੱਲ ਕੋਈ ਗੱਲ ਹੋ ਗਈ ਤਾਂ ਇਹ ਇੱਕ ਮਿੰਟ ਲਗਾਉਣਗੇ ਗਲਾਉਣਗੇ ਬਾਜਪਾ ਜਾਣ ਲਈ। ਅਕਾਲੀ ਦਲ ਪੰਜਾਬ ਨੂੰ ਬੇਵਕੂਫ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਨ੍ਹਾਂ ਦੇ ਬੰਦੇ ਕੁਝ ਨਹੀਂ ਹਨ ਨਾ ਹੀ ਇਨ੍ਹਾਂ ਦੀ ਕੋਈ ਬਾਤਚੀਤ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਲੋਕ ਲੀਡਰਿੰਗ ਤੋਂ ਭੱਜੇ ਹੋਏ ਹਨ। ਐਫਆਈਆਰੇ ਦਰਜ ਕੀਤੀਆਂ ਹੋਈਆਂ ਹਨ, ਨਸ਼ੇ ਦੇ ਮਾਮਲੇ ਵਿੱਚ ਲੀਪਿਤ ਹੈ ਅਕਾਲੀ ਦਲ।

ਇਹ ਵੀ ਪੜ੍ਹੋ: ਚੰਡੀਗੜ੍ਹ ਦੇ ਲੋਕਾਂ ਦਾ ਧੰਨਵਾਦ ਕਰਨ ਆਏ ਹਾਂ: ਕੇਜਰੀਵਾਲ

ETV Bharat Logo

Copyright © 2024 Ushodaya Enterprises Pvt. Ltd., All Rights Reserved.