ETV Bharat / state

ਲੁਧਿਆਣਾ 'ਚ ਸ਼ਰਾਬ ਦੇ ਠੇਕਿਆਂ ਦੇ ਬਾਹਰ ਖੁੱਲ੍ਹੇ ਦੁੱਧ ਦੇ ਠੇਕੇ

ਪੰਜਾਬ ਦੇ ਵਿੱਚ ਠੇਕੇ ਖੋਲ੍ਹਣ ਦਾ ਲਗਾਤਾਰ ਅਕਾਲੀ ਦਲ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਦੇ ਕਾਰਨ ਯੂਥ ਅਕਾਲੀ ਦਲ ਨੇ ਸਰਕਾਰ ਦੇ ਠੇਕੇ ਖੋਲ੍ਹਣ ਦੇ ਫੈਸਲੇ ਖ਼ਿਲਾਫ਼ ਲੁਧਿਆਣਾ ਘੰਟਾਘਰ ਨੇੜੇ ਸ਼ਰਾਬ ਦੇ ਠੇਕੇ ਦੇ ਬਾਹਰ ਦੁੱਧ ਦਾ ਠੇਕਾ ਖੋਲ੍ਹਿਆ।

ਲੁਧਿਆਣਾ ਸ਼ਰਾਬ ਦੇ ਠੇਕੇ
ਲੁਧਿਆਣਾ ਸ਼ਰਾਬ ਦੇ ਠੇਕੇ
author img

By

Published : May 7, 2020, 2:09 PM IST

ਲੁਧਿਆਣਾ: ਪੰਜਾਬ ਦੇ ਵਿੱਚ ਅੱਜ ਸ਼ਰਾਬ ਦੇ ਠੇਕੇ ਖੋਲ੍ਹੇ ਜਾਣੇ ਸਨ ਪਰ ਠੇਕੇਦਾਰਾਂ ਦੀ ਸਰਕਾਰ ਨਾਲ ਸਹਿਮਤੀ ਨਾਂ ਬਣਨ ਕਾਰਨ ਠੇਕੇਦਾਰਾਂ ਨੇ ਠੇਕੇ ਨਹੀ ਖੋਲ੍ਹੇ ਪਰ ਉੱਥੇ ਹੀ ਸਰਕਾਰ ਦੇ ਠੇਕੇ ਖੋਲ੍ਹਣ ਦੇ ਫੈਸਲੇ ਖ਼ਿਲਾਫ਼ ਯੂਥ ਅਕਾਲੀ ਦਲ ਵੱਲੋਂ ਲੁਧਿਆਣਾ ਘੰਟਾਘਰ ਨੇੜੇ ਸ਼ਰਾਬ ਦੇ ਠੇਕੇ ਦੇ ਬਾਹਰ ਦੁੱਧ ਦਾ ਠੇਕਾ ਖੋਲ੍ਹਿਆ ਗਿਆ।

ਵੇਖੋ ਵੀਡੀਓ

ਪੰਜਾਬ ਦੇ ਵਿੱਚ ਠੇਕੇ ਖੋਲ੍ਹਣ ਦਾ ਲਗਾਤਾਰ ਅਕਾਲੀ ਦਲ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਦੇ ਕਾਰਨ ਹੀ ਯੂਥ ਅਕਾਲੀ ਦਲ ਵੱਲੋਂ ਇੱਕ ਵੱਖਰੇ ਅੰਦਾਜ਼ 'ਚ ਠੇਕਿਆਂ ਦਾ ਵਿਰੋਧ ਕਰਨ ਲਈ ਇਹ ਵੱਖਰਾ ਢੰਗ ਲੱਭਿਆ ਗਿਆ।

ਅਕਾਲੀ ਦਲ ਨੇ ਠੇਕੇ ਅੱਗੇ ਲੋਕਾਂ ਨੂੰ ਦੁੱਧ ਦਾ ਲੰਗਰ ਵਰਤਾਇਆ। ਇਸ ਦੌਰਾਨ ਜੋ ਲੋਕ ਸ਼ਰਾਬ ਦੇ ਠੇਕੇ ਦੇ ਬਾਹਰ ਸ਼ਰਾਬ ਲੈਣ ਲਈ ਖੜ੍ਹੇ ਸਨ, ਉਹ ਵੱਡੀ ਤਦਾਦ 'ਚ ਦੁੱਧ ਲੈਂਦੇ ਹੋਏ ਵਿਖਾਈ ਦਿੱਤੇ। ਇਸ ਦੌਰਾਨ ਸ਼ਰਾਬ ਖਰੀਦਣ ਆਏ ਲੋਕਾਂ ਨੇ ਜਿੱਥੇ ਦੱਸਿਆ ਕਿ ਇਹ ਇੱਕ ਉਪਰਾਲਾ ਹੈ ਅਤੇ ਸ਼ਰਾਬ ਦੇ ਠੇਕੇ ਨਹੀਂ ਖੁੱਲ੍ਹਣੇ ਚਾਹੀਦੇ ਅਤੇ ਹੁਣ ਉਹ ਆਪ ਇੱਥੇ ਆ ਕੇ ਅਹਿਸਾਸ ਕਰ ਰਹੇ ਹਨ।

ਇਹ ਵੀ ਪੜੋ:ਵਿਸ਼ਾਖਾਪਟਨਮ ਵਿੱਚ ਗੈਸ ਲੀਕ ਹੋਣ ਕਾਰਨ 8 ਦੀ ਮੌਤ

ਉੱਥੇ ਹੀ ਯੂਥ ਅਕਾਲੀ ਦਲ ਦੇ ਲੁਧਿਆਣਾ ਤੋਂ ਜ਼ਿਲ੍ਹਾ ਪ੍ਰਧਾਨ ਗੁਰਦੀਪ ਗੋਸ਼ਾ ਨੇ ਕਿਹਾ ਕਿ ਲੋਕ ਜਿੱਥੇ ਇਸ ਮਹਾਂਮਾਰੀ ਨਾਲ ਮਰ ਰਹੇ ਹਨ ਉੱਥੇ ਹੀ ਪੰਜਾਬ ਸਰਕਾਰ ਆਪਣੀ ਆਮਦਨ ਦੀ ਦੁਹਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਕ੍ਰਾਈਮ ਵਧੇਗਾ ਅਤੇ ਲੋਕ ਨਸ਼ਾ ਕਰਨ ਲਈ ਪੈਸਿਆਂ ਦਾ ਜੁਗਾੜ ਕਰਨਗੇ ਅਤੇ ਪੈਸੇ ਇਕੱਠੇ ਕਰਕੇ ਠੇਕਿਆਂ 'ਤੇ ਆਉਣਗੇ ਗੁਨਾਹ ਵਧਣਗੇ ਅਤੇ ਚੋਰੀਆਂ ਵਧਣਗੀਆਂ ਜੋ ਠੀਕ ਨਹੀਂ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.