ਲੁਧਿਆਣਾ: ਲੁਧਿਆਣਾ ਤੋਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ (Simarjit Bains) 'ਤੇ ਲੱਗੇ ਕਥਿਤ ਬਲਾਤਕਾਰ ਦੇ ਇਲਜ਼ਾਮਾਂ ਦਾ ਮਾਮਲਾ ਕੋਰਟ ਵਿੱਚ ਚੱਲ ਰਿਹਾ ਹੈ ਅਤੇ ਬੈਂਸ ਦੇ ਖਿਲਾਫ਼ ਕਈ ਵਾਰ ਗੈਰ ਜ਼ਮਾਨਤੀ ਵਾਰੰਟ ਵੀ ਜਾਰੀ ਹੋ ਚੁੱਕੇ ਹਨ, ਪਰ ਇਸਦੇ ਬਾਵਜੂਦ ਬੈਂਸ ਨੂੰ ਰਾਹਤ ਮਿਲ ਜਾਂਦੀ ਹੈ। ਬੈਂਸ 'ਤੇ ਇਲਜ਼ਾਮ ਲਗਾਉਣ ਵਾਲੀ ਪੀੜਤਾ ਰੋਜ਼ਾਨਾ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਆ ਕੇ ਬੈਠ ਜਾਂਦੀ ਹੈ ਤੇ ਇਨਸਾਫ ਦੀ ਮੰਗ ਕਰਦੀ ਹੈ।
ਸਾਡੀ ਈ.ਟੀ.ਵੀ ਭਾਰਤ ਦੇ ਪੱਤਰਕਾਰ ਵੱਲੋਂ ਪੀੜਤ ਔਰਤ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਪਣੀ ਮਜਬੂਰੀ ਬਿਆਨ ਕੀਤੀ ਅਤੇ ਕਿਹਾ ਕਿ ਮਹਿਲਾ ਦਿਵਸ ਉਨ੍ਹਾਂ ਲਈ ਕਾਲਾ ਦਿਨ ਹੈ, ਉਨ੍ਹਾਂ ਨੇ ਦੀਵਾਲੀ ਵੀ ਇੱਥੇ ਮਨਾਹੀ ਹੈ ਅਤੇ ਹਰ ਤਿਉਹਾਰ ਇੱਥੇ ਹੀ ਬੈਠ ਕੇ ਹੰਢਾਇਆ ਹੈ।
ਸਿਮਰਜੀਤ ਬੈਂਸ (Simarjit Bains) 'ਤੇ ਇਲਜ਼ਾਮ ਲਗਾਉਣ ਵਾਲੀ ਪੀੜਤ ਨੇ ਦੱਸਿਆ ਕਿ ਜਿੱਥੇ ਉਹ ਬੈਠਦੀ ਹੈ, ਉਸ ਥਾਂ 'ਤੇ ਜਾਣ ਬੁੱਝ ਕੇ ਨਾਲੀ ਸਾਫ਼ ਨਹੀਂ ਕੀਤੀ ਜਾ ਰਹੀ ਤੇ ਉੱਥੇ ਪਾਣੀ ਇਕੱਠਾ ਹੋ ਗਿਆ ਹੈ 2 ਮਹੀਨੇ ਪਹਿਲਾਂ ਉਸ ਨੂੰ ਡੇਂਗੂ ਹੋ ਗਿਆ ਸੀ। ਉਦੋਂ ਜਾਇੰਟ ਕਮਿਸ਼ਨਰ ਨੇ ਉਨ੍ਹਾਂ ਦਾ ਇਲਾਜ ਕਰਵਾਉਣ ਦੀ ਗੱਲ ਆਖੀ ਉਨ੍ਹਾਂ ਕਿਹਾ ਜਾਣ ਬੁੱਝ ਕੇ ਅਜਿਹਾ ਕੀਤਾ ਜਾਂਦਾ ਹੈ, ਇੱਥੋਂ ਬਦਬੂ ਆਉਂਦੀ ਹੈ ਤਾਂ ਜੋ ਉਹ ਇੱਥੋਂ ਉੱਠ ਕੇ ਚਲੀ ਜਾਵੇ। ਪਰ ਉਹ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ਡਟੀ ਰਹੇਗੀ। ਉਸ ਦਾ ਮਕਸਦ ਸਿਮਰਜੀਤ ਬੈਂਸ ਨੂੰ ਸਲਾਖਾਂ ਪਿੱਛੇ ਪਹੁੰਚਾਉਣਾ ਹੈ ਚਾਹੇ ਉਸ ਲਈ ਇਸ ਦੀ ਜਾਨ ਵੀ ਚਲੀ ਜਾਵੇ।
ਪੀੜਤ ਔਰਤ ਨੇ ਦੱਸਿਆ ਕਿ ਲਗਾਤਾਰ ਉਹ ਇਨਸਾਫ਼ ਦੀ ਮੰਗ ਕਰ ਰਹੀ ਹੈ, ਅਦਾਲਤਾਂ ਵੱਲੋਂ ਬਲਾਤਕਾਰ ਦੇ ਦੋਸ਼ੀਆਂ ਨੂੰ ਸਜ਼ਾਵਾਂ ਵੀ ਦਿੱਤੀਆਂ ਜਾ ਰਹੀਆਂ ਹਨ। ਜਿਸ ਦੀ ਜਿਊਂਦੀ ਜਾਗਦੀ ਮਿਸਾਲ ਬੀਤੇ ਦਿਨੀਂ ਲੁਧਿਆਣਾ ਵਿੱਚ ਇਸੇ ਵੱਲ ਗੈਂਗਰੇਪ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦੇਣਾ ਹੈ। ਪਰ ਉਨ੍ਹਾਂ ਕਿਹਾ ਕਿ ਇਨਸਾਫ਼ ਦੇ ਵਿੱਚ ਕਿਉਂ ਫ਼ਰਕ ਹੈ, ਇਸ ਬਾਰੇ ਉਹਨੂੰ ਸਮਝ ਨਹੀਂ ਆ ਰਹੀ ਉਨ੍ਹਾਂ ਕਿਹਾ ਕਿ ਸ਼ਾਇਦ ਸਿਮਰਜੀਤ ਬੈਂਸ (Simarjit Bains) ਇੱਕ ਰਾਜਨੀਤਕ ਲੀਡਰ ਨੇ ਉਨ੍ਹਾਂ ਦੇ ਪਿੱਛੇ ਸਰਕਾਰਾਂ ਦਾ ਹੱਥ ਹੈ, ਇਸ ਕਰਕੇ ਉਸ ਨੂੰ ਸਜ਼ਾ ਮਿਲਣ ਵਿੱਚ ਦੇਰੀ ਹੋ ਰਹੀ ਹੈ।
ਇਸ ਤੋੋਂ ਇਲਾਵਾ ਪੀੜਤ ਔਰਤ ਨੇ ਇਹ ਵੀ ਕਿਹਾ ਕਿ ਇਹ ਮਾਮਲਾ ਬੇਸ਼ੱਕ ਮਹਿਲਾ ਕਮਿਸ਼ਨ ਤੱਕ ਵੀ ਕਈ ਵਾਰ ਪਹੁੰਚ ਕਰ ਚੁੱਕਿਆ ਹੈ, ਉਨ੍ਹਾਂ ਕਿਹਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਖ਼ੁਦ ਸੁਰੱਖਿਅਤ ਨਹੀਂ ਹੈ, ਉਹ ਖੁਦ ਨੂੰ ਆਪਣੇ ਆਪ ਨੂੰ ਧਮਕੀਆਂ ਮਿਲਣ ਦੀ ਗੱਲ ਆਖ ਰਹੀ ਹੈ ਤਾਂ ਉਹ ਸਾਡੇ ਵਰਗੀਆਂ ਬੇਸਹਾਰਾ ਨੂੰ ਇਨਸਾਫ਼ ਦਿਵਾਏਗੀ।
ਉਨ੍ਹਾਂ ਕਿਹਾ ਕਿ ਉਹ ਮਹਿਲਾ ਕਮਿਸ਼ਨ ਨੂੰ ਲਿਖਤੀ ਰੂਪ ਵਿੱਚ ਕਈ ਵਾਰ ਸ਼ਿਕਾਇਤ ਭੇਜ ਚੁੱਕੇ ਨੇ ਹਰ ਵਾਰ ਉਨ੍ਹਾਂ ਦੀ ਸ਼ਿਕਾਇਤ ਅੱਗੇ ਭੇਜਣ ਦਾ ਦਿਲਾਸਾ ਦੇ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਵੀ ਇਸ ਵਿੱਚ ਰਲੀਆਂ ਹੋਈਆਂ ਨੇ ਜੋ ਅਜਿਹੇ ਦੋਸ਼ੀਆਂ 'ਤੇ ਕਾਰਵਾਈ ਨਹੀਂ ਹੋਣ ਦਿੰਦੀਆਂ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਪ੍ਰੈਸ਼ਰ ਹੈ ਨਾਲ ਹੀ ਉਨ੍ਹਾਂ ਲੁਧਿਆਣਾ ਦੇ ਵੀ ਕਈ ਸਿਆਸਤਦਾਨਾਂ ਦਾ ਨਾਂ ਲਿਆ ਜੋ ਬੈਂਸ ਨੂੰ ਸ਼ਹਿ ਦੇ ਰਹੇ ਹਨ।
ਪੀੜਤਾ ਨੇ ਕਿਹਾ ਕਿ ਮੇਰੇ ਲਈ ਮਹਿਲਾ ਦਿਵਸ ਦੇ ਕੋਈ ਮਾਇਨੇ ਨਹੀਂ ਜਦੋਂ ਇੱਕ ਪੀੜਤਾ ਅੱਜ ਵੀ ਇਨਸਾਫ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ ਤਾਂ ਕਿਸ ਗੱਲ ਦਾ ਮਹਿਲਾ ਦਿਵਸ ਅੱਜ ਵੀ ਮਹਿਲਾ ਦੀ ਅਸਮਤ ਨੂੰ ਤਾਰ-ਤਾਰ ਕੀਤਾ ਜਾਂਦਾ ਹੈ ਅਤੇ ਉਸ ਨੂੰ ਇਨਸਾਫ਼ ਲਈ ਲੰਮੀ-ਲੰਮੀ ਉਡੀਕ ਕਰਨੀ ਪੈਂਦੀ ਹੈ ਤਾਂ ਮਹਿਲਾ ਦਿਵਸ ਉਸ ਲਈ ਇੱਕ ਕਾਲਾ ਦਿਵਸ ਹੀ ਹੈ, ਹੋਰ ਇਸ ਤੋਂ ਜ਼ਿਆਦਾ ਕੁਝ ਨਹੀਂ ਹੈ।
ਇਹ ਵੀ ਪੜੋ:- ਪਹਿਲਾਂ ਰੈਪਿਡੋ, ਫਿਰ ਰੇਹੜੀ ਤੋਂ ਲੈ ਕੇ ਢਾਬਾ ਚਲਾ ਕੇ ਬਣਾਈ ਵੱਖਰੀ ਪਛਾਣ