ETV Bharat / state

ਹੁਣ ਹੋਟਲਾਂ 'ਚ ਰਹਿਣਗੇ ਬਾਹਰੋਂ ਆਏ NRI ਤੇ ਵਿਦਿਆਰਥੀ, ਖ਼ੁਦ ਕਰਨਗੇ ਖ਼ਰਚਾ - ਵਿਦਿਆਰਥੀਆਂ ਅਤੇ ਐਨਆਰਆਈਜ਼ ਹੋਟਲਾਂ ਵਿੱਚ ਇਕਾਂਤਵਾਸ

ਬਾਹਰੋਂ ਆਉਣ ਵਾਲੇ ਕਾਰੋਬਾਰੀ, ਵਿਦਿਆਰਥੀਆਂ ਅਤੇ ਐਨਆਰਆਈਜ਼ ਨੂੰ ਹੋਟਲਾਂ ਦੇ ਵਿੱਚ ਇਕਾਂਤਵਾਸ ਵਿੱਚ ਰੱਖਣ ਦਾ ਫੈਸਲਾ ਲਿਆ ਗਿਆ ਹੈ। ਇਨ੍ਹਾਂ 14 ਦਿਨਾਂ ਦਾ ਖਰਚਾ ਉਹ ਖ਼ੁਦ ਆਪਣੇ ਕੋਲੋਂ ਕਰਨਗੇ।

ਫ਼ੋਟੋ।
ਫ਼ੋਟੋ।
author img

By

Published : May 15, 2020, 12:59 PM IST

Updated : May 15, 2020, 1:09 PM IST

ਲੁਧਿਆਣਾ: ਪੰਜਾਬ ਵਿੱਚ ਕਰਫਿਊ ਦੇ ਕਾਰਨ ਜਿੱਥੇ ਹੋਟਲ, ਰੈਸਟੋਰੈਂਟ ਆਦਿ ਦਾ ਕੰਮ ਵੀ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ ਉਥੇ ਹੀ ਪੰਜਾਬ ਸਰਕਾਰ ਨੇ ਹੋਟਲ ਐਸੋਸੀਏਸ਼ਨ ਦੇ ਨਾਲ ਟਾਈਅੱਪ ਕਰਕੇ ਹੁਣ ਬਾਹਰੋਂ ਆਉਣ ਵਾਲੇ ਕਾਰੋਬਾਰੀ, ਵਿਦਿਆਰਥੀਆਂ ਅਤੇ ਐਨਆਰਆਈਜ਼ ਨੂੰ ਹੋਟਲਾਂ ਦੇ ਵਿੱਚ ਇਕਾਂਤਵਾਸ ਵਿੱਚ ਰੱਖਣ ਦਾ ਫੈਸਲਾ ਲਿਆ ਹੈ ਅਤੇ ਇਨ੍ਹਾਂ 14 ਦਿਨਾਂ ਦਾ ਖਰਚਾ ਉਹ ਖ਼ੁਦ ਆਪਣੇ ਕੋਲੋਂ ਕਰਨਗੇ।

ਵੇਖੋ ਵੀਡੀਓ

ਪੰਜਾਬ ਭਰ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੋਟਲ ਐਸੋਸੀਏਸ਼ਨ ਦੇ ਨਾਲ ਟਾਈਅੱਪ ਕਰਕੇ ਹੋਟਲਾਂ ਦੀ ਚੋਣ ਕੀਤੀ ਗਈ ਹੈ। ਲੁਧਿਆਣਾ ਦੇ ਵਿੱਚ 22 ਹੋਟਲਾਂ ਦੀ ਚੋਣ ਕੀਤੀ ਗਈ ਹੈ ਜਿਨ੍ਹਾਂ ਵਿੱਚ 800 ਕਮਰਿਆਂ ਨੂੰ ਲੋਕਾਂ ਦੇ ਠਹਿਰਣ ਲਈ ਰੱਖਿਆ ਜਾ ਸਕਦਾ ਹੈ।

ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਹਰ ਜ਼ਿਲ੍ਹੇ ਵਿੱਚ ਇਕਾਂਤਵਾਸ ਵਿੱਚ ਰੱਖਣ ਲਈ ਹੋਟਲਾਂ ਦੀ ਚੋਣ ਕੀਤੀ ਗਈ ਹੈ ਅਤੇ ਲੁਧਿਆਣਾ ਵਿੱਚ 800 ਕਮਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ ਜਦ ਕਿ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੱਚ ਵੀਂ 150-200 ਕਮਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਵਿੱਚ ਇਕਾਂਤਵਾਸ 'ਚ ਇਨ੍ਹਾਂ ਐਨਆਰਆਈਜ਼ ਨੂੰ ਰੱਖਿਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਦੌਰਾਨ ਰੂਮ ਸਰਵਿਸ ਕਮਰਿਆਂ ਤੱਕ ਨਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਿਰਫ ਇਨ੍ਹਾਂ ਲੋਕਾਂ ਨੂੰ ਸ਼ਾਕਾਹਾਰੀ ਭੋਜਨ ਹੀ ਪਰੋਸਿਆ ਜਾਵੇਗਾ। ਹੋਟਲ ਸਟਾਫ ਵੀ ਇਨ੍ਹਾਂ ਦੇ ਸੰਪਰਕ ਵਿੱਚ ਆਉਣ ਤੋਂ ਸੁਚੇਤ ਰਹਿਣਗੇ ਅਤੇ ਕੰਮ ਵੀ ਹੋਟਲ ਦੇ ਵਿੱਚ ਪੂਰੀ ਸੈਨੇਟਾਈਜ਼ੇਸ਼ਨ ਨਾਲ ਹੀ ਕੀਤਾ ਜਾਵੇਗਾ।

Last Updated : May 15, 2020, 1:09 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.