ਲੁਧਿਆਣਾ: ਸਿਵਲ ਹਸਪਤਾਲ (Civil Hospital Ludhiana) 'ਚ ਮੀਡੀਆ ਦੀ ਨੋ ਐਂਟਰੀ (No entry of media) ਹੋ ਚੁੱਕੀ ਹੈ। ਹੁਣ ਵਾਰਡਾਂ ਅੰਦਰ ਵੀਡੀਓਗਰਾਫੀ ਤੇ ਪਾਬੰਦੀ ਲਾ ਦਿੱਤੀ ਗਈ ਹੈ। ਸਵਿਲ ਸਰਜਨ ਅਤੇ ਐਸਐਮਓ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿਹਾ ਕੇ ਇਸ ਨਾਲ ਮਰੀਜ਼ਾਂ ਦੀ ਨਿੱਜਤਾ ਤੇ ਮਾੜਾ ਪ੍ਰਭਾਵ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਲੇਬਰ ਰੂਮ 'ਚ ਕਿਸੇ ਪੱਤਰਕਾਰ ਵੱਲੋਂ ਵੀਡਿਓ ਬਣਾਈ ਗਈ ਸੀ। ਜਿਸ ਦੇ ਤਹਿਤ ਇਹ ਫੈਸਲਾ ਲਿਆ ਗਿਆ ਹੈ ਉਨ੍ਹਾਂ ਕਿਹਾ ਕਿ ਵਾਰਡਾਂ ਦੇ ਅੰਦਰ ਕਿਸੇ ਤਰ੍ਹਾਂ ਦੀ ਵੀਡਿਓ ਨਹੀਂ ਬਣਾਈ ਜਾਣੀ ਚਾਹੀਦੀ ਇਸ ਦੀ ਸ਼ਿਕਾਇਤ ਵੀ ਕੀਤੀ ਗਈ ਸੀ ਉਨ੍ਹਾਂ ਕਿਹਾ ਕੇ ਅਸੀਂ ਮੀਡੀਆ 'ਤੇ ਰੋਕ ਨਹੀਂ ਲਈ ਸਗੋਂ ਮਰੀਜ਼ਾਂ ਦੀ ਨਿੱਜਤਾ ਤੇ ਇਸ ਦਾ ਅਸਰ ਪੈਂਦਾ ਹੈ। ਇਸ ਸਬੰਧੀ ਬਕਾਇਦਾ ਸਿਵਲ ਹਸਪਤਾਲ 'ਚ ਨੋਟਿਸ ਵੀ ਲਾਏ ਗਏ ਹਨ।
ਸੀਨੀਅਰ ਮੈਡੀਕਲ ਅਫ਼ਸਰ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ ਜਿਸ 'ਚ ਕਿਸੇ ਵੀ ਅਨਜਾਣ ਵਿਅਕਤੀ ਅਤੇ ਪ੍ਰੈਸ ਮੀਡੀਆ ਕਰਮੀ ਨੂੰ ਵੀਡਿਓ ਗ੍ਰਾਫੀ 'ਤੇ ਪਾਬੰਦੀ ਲਾਈ ਗਈ ਹੈ ਮੀਡੀਆ ਕਰਮੀਆਂ ਨੂੰ ਵੀ ਅਨਜਾਣ ਵਿਅਕਤੀਆਂ ਦੀ ਸੂਚੀ 'ਚ ਸ਼ਾਮਿਲ ਕੀਤਾ ਗਿਆ ਹੈ। ਸਿਵਿਲ ਸਰਜਨ ਲੁਧਿਆਣਾ ਹਿਤਿੰਦਰ ਕੌਰ ਨੇ ਕਿਹਾ ਕਿ ਸਾਨੂੰ ਹਸਪਤਾਲ ਤੋਂ ਹੀ ਇਸ ਸਬੰਧੀ ਜਾਣਕਾਰੀ ਮਿਲੀ ਸੀ ਕੇ ਲੇਬਰ ਰੂਮ ਅਤੇ ਵਾਰਡਾਂ 'ਚ ਮਰੀਜ਼ਾਂ ਦੀ ਵੀਡਿਓਗ੍ਰਾਫੀ ਕੀਤੀ ਜਾਂਦੀ ਹੈ। ਜੋ ਕੇ ਸਹੀ ਨਹੀਂ ਹੈ ਉਨ੍ਹਾਂ ਕਿਹਾ ਕਿ ਮੀਡੀਆ ਚੌਥਾ ਥੰਮ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਕਰਕੇ ਆਪਣੇ ਸੁਰੱਖਿਆ ਮੁਲਾਜ਼ਮਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਕਿ ਅਸੀਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹਾਂ।
ਇਹ ਵੀ ਪੜ੍ਹੋ :- ਮਹਾਰਾਣੀ ਐਲਿਜ਼ਾਬੈਥ ਨੂੰ ਸ਼ਰਧਾਂਜਲੀ, ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਬਣਾਇਆ ਮਾਡਲ