ਲੁਧਿਆਣਾ: ਪੰਜਾਬ ਭਰ ਵਿੱਚ ਦਲ ਖ਼ਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ 25 ਜਨਵਰੀ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ। ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼ ਇਹ ਬੰਦ ਦਾ ਸੱਦਾ ਦਿੱਤਾ ਗਿਆ ਸੀ ਪਰ ਇਸ ਦਾ ਅਸਰ ਲੁਧਿਆਣਾ ਵਿੱਚ ਨਹੀਂ ਵੇਖਣ ਨੂੰ ਮਿਲਿਆ। ਰੋਜ਼ਾਨਾ ਦੀ ਤਰ੍ਹਾਂ ਲੁਧਿਆਣਾ ਦੇ ਵਿੱਚ ਆਮ ਮਾਰਕੀਟ ਖੁੱਲ੍ਹੀ ਸੀ ਅਤੇ ਇਸ ਦਾ ਅਸਰ ਬੇਅਸਰ ਵਿਖਾਈ ਦਿੱਤਾ।
ਉਥੇ ਹੀ ਦੁਕਾਨਦਾਰਾਂ ਨੇ ਵੀ ਦੱਸਿਆ ਕਿ ਉਨ੍ਹਾਂ ਵੱਲੋਂ ਕਿਸੇ ਵੀ ਬੰਦ ਦਾ ਸਮਰਥਨ ਨਹੀਂ ਕੀਤਾ ਜਾਵੇਗਾ ਕਿਉਂਕਿ ਪਹਿਲਾਂ ਹੀ ਮਹਿੰਗਾਈ ਹੈ ਅਤੇ ਘਰ ਚਲਾਉਣਾ ਕਾਫ਼ੀ ਔਖਾ ਹੈ ਅਤੇ ਜੇਕਰ ਕੋਈ ਦੁਕਾਨਾਂ ਬੰਦ ਕਰਵਾਉਣ ਆਵੇਗਾ ਤਾਂ ਉਸ ਦਾ ਸਾਹਮਣਾ ਕੀਤਾ ਜਾਵੇਗਾ।
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਪਾਸ ਕਰਨ ਤੋਂ ਬਾਅਦ ਲਗਾਤਾਰ ਦੇਸ਼ ਭਰ ਦੇ ਕਈ ਹਿੱਸਿਆਂ ਦੇ ਵਿੱਚ ਇਸ ਦਾ ਵਿਰੋਧ ਜਾਰੀ ਹੈ ਸਿੱਖ ਭਾਈਚਾਰੇ ਵੱਲੋਂ ਵੀ ਇਸ ਦਾ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਨੂੰ ਲੈ ਕੇ ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਪਰ ਇਸ ਦਾ ਬਹੁਤਾ ਅਸਰ ਲੁਧਿਆਣਾ ਵਿੱਚ ਨਹੀਂ ਵਿਖਾਈ ਦਿੱਤਾ।
ਇਹ ਵੀ ਪੜੋ: ਦੇਸ਼ ਵਿੱਚੋਂ ਪਾਕਿਸਤਾਨੀ ਅਤੇ ਬੰਗਲਾਦੇਸ਼ੀ ਮੁਸਲਮਾਨਾਂ ਨੂੰ ਬਾਹਰ ਕੱਢੋ: ਸਾਮਨਾ
ਲੁਧਿਆਣਾ ਦੇ ਵਿੱਚ ਰੋਜ਼ਾਨਾ ਦੀ ਤਰ੍ਹਾਂ ਮਾਰਕੀਟ ਅਤੇ ਦੁਕਾਨਾਂ ਖੁੱਲ੍ਹੀਆਂ ਵਿਖਾਈ ਦਿੱਤੀਆਂ, ਜਿਸ ਦਾ ਜਾਇਜ਼ਾ ਲੁਧਿਆਣਾ ਤੋਂ ਸਾਡੇ ਸਹਿਯੋਗੀ ਨੇ ਲਿਆ ਅਤੇ ਲੁਧਿਆਣਾ ਦੇ ਵਿੱਚ ਬੰਦ ਦੇ ਬੇਅਸਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ।