ਲੁਧਿਆਣਾ: ਭਾਰਤੀ ਮੂਲ ਦੇ ਰਿਸ਼ੀ ਸੁਨਕ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਬਣ ਗਏ। ਰਿਸ਼ੀ ਸੁਨਕ ਦਾ ਸਬੰਧ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਨਾਲ ਵੀ ਹੈ। ਮਿਲੀ ਜਾਣਕਾਰੀ ਮੁਤਾਬਿਕ ਰਿਸ਼ੀ ਸੁਨਕ ਦਾ ਨਾਨਕਾ ਪਰਿਵਾਰ ਲੁਧਿਆਣਾ ਦੇ ਪਿੰਡ ਜੱਸੋਵਾਲ ਸੁੱਦਾਂ ਤੋਂ ਰਹਿਣ ਵਾਲਾ ਹੈ।
ਦੱਸ ਦਈਏ ਕਿ ਰਿਸ਼ੀ ਸੁਨਕ ਦੇ ਨਾਨਾ ਰਘੁਬੀਰ ਸੁਨਕ ਲੁਧਿਆਣਾ ਦੇ ਇਕ ਕਾਰੋਬਾਰੀ ਪਰਿਵਾਰ ਨਾਲ ਸਬੰਧਤ ਹਨ। ਕਾਫੀ ਸਾਲ ਪਹਿਲਾਂ ਪਰਿਵਾਰ ਅਫਰੀਕਾ ਵਿਚ ਚਲਾ ਗਿਆ ਸੀ ਪਰ ਜਦੋਂ ਉਥੋਂ ਦੀ ਸਰਕਾਰ ਨੇ ਭਾਰਤੀਆਂ ਨੂੰ ਕੱਢਿਆ ਤਾਂ ਬੇਰੀ ਪਰਿਵਾਰ ਇੰਗਲੈਂਡ ਚਲਾ ਗਿਆ ਤੇ ਉਥੇ ਜਾ ਕੇ ਹੀ ਵੱਸ ਗਏ ਰਿਸ਼ੀ ਦੇ ਨਾਨਾ ਜੀ 4 ਭਰਾ ਨੇ ਜਿਨ੍ਹਾਂ ਵਿਚੋਂ ਇੱਕ 92 ਸਾਲ ਦੀ ਉਮਰ ਦੇ ਲੰਡਨ ਦੇ ਇਕ ਨਰਸਿੰਗ ਹੋਮ ਚ ਰਹਿੰਦੇ ਹਨ।
ਮਿਲੀ ਜਾਣਕਾਰੀ ਮੁਤਾਬਿਕ ਬੇਰੀ ਪਰਿਵਾਰ ਲੁਧਿਆਣਾ ਦੇ ਪਿੰਡ ਜੱਸੋਵਾਲ ਤੋਂ ਸਬੰਧਿਤ ਹੈ ਜੌ ਕੇ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਮੁੱਲਾਂਪੁਰ ਦੇ ਅਧੀਨ ਆਉਂਦਾ ਹੈ। ਰਿਸ਼ੀ ਇੰਗਲੈਂਡ ਦੇ ਸਭ ਤੋਂ ਘੱਟ ਉਮਰ ਦੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਬਣੇ ਹਨ। ਰਿਸ਼ੀ ਦੀ ਇਸ ਉਪਲਬਧੀ ਦੇ ਚਰਚੇ ਹਰ ਪਾਸੇ ਹੋ ਰਹੇ ਹਨ ਅਤੇ ਕਿਸੇ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਸੀ ਕਿ ਉਨ੍ਹਾ ਦੀਆਂ ਜੜਾਂ ਲੁਧਿਆਣਾ ਨਾਲ ਸਬੰਧਿਤ ਹਣਗੀਆਂ।
42 ਸਾਲਾਂ ਦੇ ਰਿਸ਼ੀ ਦੀ ਜਿੱਤ ਤੋਂ ਬਾਅਦ ਉਹ ਬ੍ਰਿਟੇਨ ਦੇ ਪਹਿਲੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਬਣੇ ਹਨ। ਮੁੱਲਾਂਪੁਰ ਦਾਖਾ ਦੇ ਨੇੜਲੇ ਦੇ ਵਸਨੀਕ ਰਿਸ਼ੀ ਸੂਨਕ, ਦੀਪੇ ਦੀ ਹੱਟੀ ਤੋਂ ਗੁਰਦਵਾਰੇ ਵੱਲ ਮਹੰਤਾਂ ਦੇ ਘਰ ਕੋਲ ਲਾਲਾ ਦੇਵ ਸੁਨਕ ਦੇ ਘਰ ਮਾਤਾ ਊਸ਼ਾ ਸੂਨਕ ਦੀ ਕੁੱਖ ਤੋਂ 12 ਜੂਨ 1978 ਨੂੰ ਜਨਮ ਹੋਇਆ ਸੀ। ਉਨ੍ਹਾਂ ਨੂੰ ਪਿੰਡ ਵਿੱਚ ਰੇਸ਼ਮ ਦੇ ਨਾਮ ਨਾਲ ਜਿਆਦਾ ਜਾਣਿਆ ਜਾਂਦਾ ਸੀ। ਇਹ ਭਾਰਤ ਅਤੇ ਖਾਸ ਕਰਕੇ ਪੰਜਾਬ ਲਈ ਬਹੁਤ ਮਾਣ ਵਾਲੀ ਗੱਲ ਹੈ, ਇੱਕ ਬੇਹੱਦ ਸਾਊ ਅਤੇ ਮਿਹਨਤੀ ਪੰਜਾਬੀ ਹਿੰਦੂ ਪਰਿਵਾਰ ਦਾ ਨੌਜਵਾਨ ਇੰਗਲੈਂਡ ਦੇ ਇਸ ਵੱਕਾਰੀ ਅਹੁਦੇ ’ਤੇ ਪਹੁੰਚਿਆ ਹੈ।
ਰਿਸ਼ੀ ਸੂਨਕ ਦੇ ਦਾਦਾ ਜੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਨਾਲ ਲੰਮਾਂ ਸਮਾਂ ਜੇਲ੍ਹ ਕੱਟੀ ਹੈ, ਇਸ ਕਰਕੇ ਰਾਜਨੀਤੀ ਦੇ ਗੁਣ ਵਿਰਸੇ ਵਿੱਚੋ ਮਿਲੇ ਹਨ। ਰੇਸ਼ਮ ਦੀ ਇਸ ਪ੍ਰਾਪਤੀ ’ਤੇ ਉਸ ਦੇ ਪਰਿਵਾਰ ਦੇ ਨਾਲ ਪਿੰਡ ਦੇ ਰਹਿਣ ਵਾਲੇ ਖਾਸ ਕਰਕੇ ਉਸ ਦੇ ਹਮ ਉਮਰ ਜਿਹਨਾਂ ਨਾਲ ਉਹ ਬਚਪਨ ਵਿਚ ਖੇਡਾਂ ਖੇਡਦਾ ਰਿਹਾ ਹੈ ਉਹ ਕਾਫੀ ਖੁਸ਼ ਹਨ।
ਇਹ ਵੀ ਪੜੋ: ਸੀਐਮ ਦੀ ਰਿਹਾਇਸ਼ ਬਾਹਰ ਬੈਠਾ ਕਿਸਾਨਾਂ ਦੀ ਮੰਗਾਂ ਉੱਤੇ ਰੇੜਕਾ ਬਰਕਰਾਰ, ਕਿਸਾਨਾਂ ਨੇ ਮੰਗਿਆਂ ਲਿਖਤੀ ਭਰੋਸਾ