ਲੁਧਿਆਣਾ: ਬੀਤੇ ਦਿਨੀਂ ਨਵਜੋਤ ਸਿੰਘ ਸਿੱਧੂ ਦੀ ਭੈਣ ਵੱਲੋਂ ਇਕ ਪ੍ਰੈੱਸ ਕਾਨਫਰੰਸ ਕਰਕੇ ਕਈ ਇਲਜ਼ਾਮ ਆਪਣੇ ਭਰਾ ਅਤੇ ਉਸਦੇ ਪਰਿਵਾਰ 'ਤੇ ਲਗਾਏ ਗਏ ਸਨ, ਜਿਸ ਤੋਂ ਬਾਅਦ ਲੁਧਿਆਣਾ ਵਿਚ ਉਨ੍ਹਾਂ ਵੱਲੋਂ ਮੁੜ ਤੋਂ ਮੀਡੀਆ ਦੇ ਮੁਖਾਤਿਬ ਹੁੰਦਿਆਂ ਆਪਣਾ ਦਰਦ ਬਿਆਨ ਕੀਤਾ ਅਤੇ ਨਵਜੋਤ ਸਿੰਘ ਸਿੱਧੂ 'ਤੇ ਇਲਜ਼ਾਮ ਲਾਏ ਗਏ ਹਨ। ਦੱਸ ਦੇ ਉਹਨਾਂ ਦੇ ਅੱਖਾਂ 'ਚ ਹੰਝੂ ਤੱਕ ਆ ਗਏ।
'ਨਵਜੋਤ ਕੌਰ ਸਿੱਧੂ ਕਰ ਰਹੀ ਹੈ ਭੈਣ ਭਰਾ ਨੂੰ ਦੂਰ'
ਨਵਜੋਤ ਸਿੱਧੂ ਦੀ ਭੈਣ ਨੇ ਕਿਹਾ ਕਿ ਦਿੱਲੀ ਦੀ ਨਵਜੋਤ ਕੌਰ ਉਨ੍ਹਾਂ ਨੂੰ ਆਪਣੇ ਭਰਾ ਤੋਂ ਦੂਰ ਕਰ ਰਹੀ ਹੈ, ਉਨ੍ਹਾਂ ਕਿਹਾ ਕਿ ਸਿੱਧੂ ਦੇ ਕਹਿਣ 'ਤੇ ਉਨ੍ਹਾਂ ਨੇ ਮਰੇ ਹੋਏ ਪਿਉ ਦੇ ਦੋ ਵਿਆਹ ਕਰਵਾ ਦਿੱਤੇ ਗਏ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਜੋ ਕੁਝ ਵੀ ਹੋਇਆ ਹੈ, ਉਸ ਲਈ ਉਹ ਬੇਹੱਦ ਦੁਖੀ ਹਨ।
'ਲੋੜ ਪਈ ਤਾਂ ਅਦਾਲਤ ਵਿੱਚ ਜਾਵਾਂਗੀ'
ਉਨ੍ਹਾਂ ਕਿਹਾ ਕਿ ਮੈਨੂੰ ਆਪਣੇ ਭਰਾ ਦੇ ਰੱਖੜੀ ਬੰਨਣ ਦਾ ਹੱਕ ਵੀ ਨਵਜੋਤ ਕੌਰ ਨੇ ਖੋਹ ਲਿਆ। ਉਨ੍ਹਾਂ ਕਿਹਾ ਕਿ ਹੁਣ ਤੱਕ ਤਾਂ ਉਹ ਅਦਾਲਤ ਤੱਕ ਨਹੀਂ ਗਏ ਪਰ ਲੋੜ ਪੈਣ 'ਤੇ ਜੇਕਰ ਉਨ੍ਹਾਂ ਨੂੰ ਅਦਾਲਤ ਵੀ ਜਾਣਾ ਪਿਆ ਤਾਂ ਉਹ ਇਸ ਬਾਰੇ ਵੀ ਸੋਚ ਸਕਦੇ ਨੇ।
'ਲੋੜ ਪਈ ਤਾਂ ਕਾਂਗਰਸ ਹਾਈਕਮਾਨ ਕੋਲ ਕਰਾਂਗੀ ਪਹੁੰਚ'
ਜਦੋਂ ਉਨ੍ਹਾਂ ਨੂੰ ਰਾਹੁਲ ਗਾਂਧੀ ਸੰਬੰਧੀ ਸਵਾਲ ਕੀਤਾ ਗਿਆ ਕਿ ਕੀ ਉਹ ਉਸ ਨੂੰ ਮਿਲਣ ਗਏ ਤਾਂ ਉਨ੍ਹਾਂ ਕਿਹਾ ਕਿ ਜੇ ਉਹ ਮਿਲਣਾ ਚਾਹੁਣਗੇ ਤਾਂ ਮੈਂ ਜ਼ਰੂਰ ਹਾਈਕਮਾਨ ਨੂੰ ਆਪਣੀ ਗੱਲ ਆਪਣੀ ਕਹਾਣੀ ਦੱਸਾਂਗੀ। ਉਨ੍ਹਾਂ ਇਹ ਵੀ ਕਿਹਾ ਕਿ ਨਵਜੋਤ ਸਿੰਘ ਸਿੱਧੂ ਜਾਂ ਉਸ ਦੀ ਪਤਨੀ ਜੋ ਮਰਜ਼ੀ ਕਰ ਲਵੇ ਪਰ ਉਸ ਦੀ ਭੈਣ ਮੈਂ ਹੀ ਰਹਾਂਗੀ ਕਿਉਂਕਿ ਮੈਂ ਉਸ ਨੂੰ ਆਪਣੇ ਹੱਥਾਂ ਵਿੱਚ ਖਿਲਾਇਆ ਹੈ।
'ਨਵਜੋਤ ਕੌਰ ਦੇ ਬਿਆਨਾਂ ਨੇ ਕੀਤਾ ਦੁਖੀ'
ਸੁਮਨ ਤੂਰ ਨੇ ਇਹ ਵੀ ਕਿਹਾ ਕਿ ਉਸ ਨੇ ਪਹਿਲਾਂ ਵੀ ਪ੍ਰੈੱਸ ਕਾਨਫ਼ਰੰਸ ਕੀਤੀ ਸੀ ਅਤੇ ਆਪਣਾ ਦਰਦ ਮੀਡੀਆ ਅੱਗੇ ਬਿਆਨ ਕੀਤਾ ਸੀ ਪਰ ਇਸਦੇ ਬਾਵਜੂਦ ਜੋ ਨਵਜੋਤ ਕੌਰ ਦੇ ਬਿਆਨ ਮੀਡੀਆ ਵਿੱਚ ਆਏ ਨੇ ਉਹ ਉਨ੍ਹਾਂ ਤੋਂ ਬੇਹੱਦ ਦੁਖੀ ਹਨ।
'ਨਵਜੋਤ ਸਿੱਧੂ ਨੇ ਮੇਰੀ ਬਜ਼ੁਰਗ ਮਾਂ ਨੂੰ ਮਰਨ ਲਈ ਛੱਡਿਆ'
ਉਨ੍ਹਾਂ ਕਿਹਾ ਕਿ ਮੇਰੇ ਕੋਲ ਇਕ ਇਕ ਗੱਲ ਦਾ ਸਬੂਤ ਹੈ ਅਸੀਂ ਇਕੱਠੇ ਰਹਿੰਦੇ ਰਹੇ ਹਾਂ ਪਰ ਨਵਜੋਤ ਸਿੱਧੂ ਨੇ ਮੇਰੀ ਬਜ਼ੁਰਗ ਮਾਂ ਨੂੰ ਮਰਨ ਲਈ ਛੱਡ ਦਿੱਤਾ। ਇੱਥੋਂ ਤੱਕ ਕਿ ਉਸ ਦੀ ਕਦੇ ਪੁੱਛਗਿੱਛ ਨਹੀਂ ਕੀਤੀ।
'ਪਿਤਾ ਦੇ ਦੋ ਵਿਆਹ ਦੇ ਬਿਆਨਾਂ ਨੇ ਕੀਤਾ ਸੀ ਨਿਰਾਸ਼'
ਸੁਮਨ ਤੂਰ ਨੂੰ ਜਦੋਂ ਸਵਾਲ ਕੀਤਾ ਗਿਆ ਕਿ ਚੋਣਾਂ ਵੇਲੇ ਹੀ ਕਿਉਂ ਉਨ੍ਹਾਂ ਨੂੰ ਇਹ ਸਭ ਯਾਦ ਆਇਆ ਤਾਂ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਪਹਿਲਾਂ ਵੀ ਕਈ ਵਾਰ ਚੋਣਾਂ ਲੜ ਚੁੱਕੇ ਹਨ ਪਰ ਉਹ ਉਦੋਂ ਅਮਰੀਕਾ ਦੇ ਵਿਚ ਰਹਿੰਦੀ ਸੀ ਪਰ ਅਮਰੀਕਾ ਤੋਂ ਆਉਣ ਤੋਂ ਬਾਅਦ ਉਨ੍ਹਾਂ ਨੇ ਇਸ ਸੰਬੰਧੀ ਪੂਰੀ ਜਾਣਕਾਰੀ ਲਈ ਤਾਂ ਉਨ੍ਹਾਂ ਨੂੰ ਬੜੀ ਹੈਰਾਨੀ ਹੋਈ ਜਦੋਂ ਉਨ੍ਹਾਂ ਨੇ ਇਹ ਆਰਟੀਕਲ ਪੜ੍ਹਿਆ ਕਿ ਨਵਜੋਤ ਕੌਰ ਸਿੱਧੂ ਨੇ ਇਹ ਬਿਆਨ ਦਿੱਤੇ ਨੇ ਮੀਡੀਆ ਸਾਹਮਣੇ ਕਿ ਉਸ ਦੇ ਪਿਓ ਦੇ ਦੋ ਵਿਆਹ ਹੋਏ ਸਨ।
ਇਹ ਵੀ ਪੜ੍ਹੋ:ਪੀਐੱਮ ਮੋਦੀ ਦਾ ਪੰਜਾਬ ਦੌਰਾ: ਜਲੰਧਰ ਪ੍ਰਸ਼ਾਸਨ ਵੱਲੋਂ ਲਿਆ ਗਿਆ ਤਿਆਰੀਆਂ ਦਾ ਜਾਇਜ਼ਾ