ਲੁਧਿਆਣਾ: ਲੁਧਿਆਣਾ 'ਚ ਆਮ ਆਦਮੀ ਪਾਰਟੀ ਦੇ ਦਫਤਰ 'ਚ ਅੱਜ ਤਿਰੰਗੇ ਦਾ ਅਪਮਾਨ (National Flag being insulted at AAP office in Ludhiana) ਦੇਖਣ ਨੂੰ ਮਿਲਿਆ ਹੈ। ਜਿਥੇ ਦੇਸ਼ ਦਾ ਸੰਵਿਧਾਨਕ ਝੰਡਾ ਤਿਰੰਗਾ ਡਸਟਬਿਨ ਦੇ ਉੱਪਰ ਰੱਖਿਆ ਹੋਇਆ ਸੀ। ਜਦੋਂ ਮੀਡੀਆ ਦੇ ਕੈਮਰੇ ਜੇ ਇਹ ਤਸਵੀਰਾਂ ਕੈਦ ਹੋਈਆਂ ਤਾਂ ਫਟਾਫਟ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਵੱਲੋਂ ਝੰਡੇ ਨੂੰ ਉਸ ਜਗ੍ਹਾ ਤੋਂ ਹਟਾਇਆ ਗਿਆ। ਜ਼ਿਕਰਯੋਗ ਹੈ ਕਿ ਪਾਰਟੀ ਵੱਲੋਂ ਅੱਜ ਵਰਕਰ ਜੁਆਈਨਿੰਗ ਲਈ ਪ੍ਰੋਗਰਾਮ ਰੱਖਿਆ ਗਿਆ ਸੀ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਦਲਜੀਤ ਸਿੰਘ ਭੋਲਾ ਨੇ ਕਿਹਾ ਹੈ ਕਿ ਉਨ੍ਹਾਂ ਦੇ ਧਿਆਨ ਵਿੱਚ ਇਹ ਗੱਲ ਨਹੀਂ ਸੀ ਤੇ ਹੁਣ ਇਹ ਗੱਲ ਸਾਹਮਣੇ ਆ ਗਈ ਹੈ ਤੇ ਇਸ ਨੂੰ ਸੁਧਾਰਿਆ ਜਾਵੇਗਾ। ਦੂਜੇ ਪਾਸੇ ਸੀਨੀਅਰ ਆਗੂ ਅਮਨਦੀਪ ਸਿੰਘ ਮੋਹੀ ਨੇ ਕਿਹਾ ਹੈ ਕਿ ਇਸ ਬਾਰੇ ਪਤਾ ਨਹੀਂ (Leaders denied of knowledge) ਕਿ ਇਹ ਗਲਤੀ ਕਿਸ ਕੋਲੋਂ ਹੋਈ ਤੇ ਭਵਿੱਖ ਵਿੱਚ ਅਜਿਹਾ ਨਹੀਂ ਹੋਵੇਗਾ। ਉਂਜ ਦੋਵੇਂ ਆਗੂਆਂ ਨੇ ਕਿਹਾ ਕਿ ਉਹ ਕੌਮੀ ਝੰਡੇ ਦਾ ਪੂਰਾ ਸਨਮਾਨ ਕਰਦੇ ਹਨ।
ਇਹ ਵੀ ਪੜ੍ਹੋ:ਪੁਲਿਸ ਤੇ ਲੋਕਾਂ 'ਚ ਟਕਰਾਅ, ਹੋਈ ਫ਼ਾਇਰਿੰਗ - ਚੱਲੇ ਇੱਟਾਂ-ਰੋੜੇ, ਕਈ ਜ਼ਖ਼ਮੀ