ETV Bharat / state

ਪੜ੍ਹਾਈ ਤੋਂ ਵਾਂਝੇ ਬੱਚਿਆਂ ਲਈ ਨੂੰ ਸਿੱਖਿਅਤ ਕਰ ਰਹੀ ਹੈ ਲੁਧਿਆਣਾ ਦੀ ਨਰਿੰਦਰ ਕੌਰ, ਗ਼ਰੀਬ ਬੱਚਿਆਂ ਨੂੰ ਹੁਨਰਮੰਦ ਬਣਾਉਣਾ ਮੁੱਖ ਟੀਚਾ

ਲੁਧਿਆਣਾ ਵਿਖੇ ਗ਼ਰੀਬ ਤੇ ਝੁੁੱਗੀਆਂ-ਝੌਂਪੜੀਆਂ ਵਾਲੇ ਬੱਚੇ, ਜੋ ਸਕੂਲ ਜਾਣ ਤੋਂ ਅਸਮਰਥ ਹਨ। ਉਨ੍ਹਾਂ ਨੂੰ ਸਿੱਖਿਅਤ ਕਰਨ ਲਈ ਲੁਧਿਆਣਾ ਵਾਸੀ ਨਰਿੰਦਰ ਕੌਰ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਹੈ। ਨਾਮਧਾਰੀ ਸਮਾਜ ਵੱਲੋਂ ਕਰੀਬ 8 ਹਜ਼ਾਰ ਬੱਚਿਆਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ।

Narinder Kaur of Ludhiana is educating children who are deprived of education
ਪੜ੍ਹਾਈ ਤੋਂ ਵਾਂਝੇ ਬੱਚਿਆਂ ਲਈ ਨੂੰ ਸਿੱਖਿਅਤ ਕਰ ਰਹੀ ਹੈ ਲੁਧਿਆਣਾ ਦੀ ਨਰਿੰਦਰ ਕੌਰ, ਗ਼ਰੀਬ ਬੱਚਿਆਂ ਨੂੰ ਹੁਨਰਮੰਦ ਬਣਾਉਣਾ ਮੁੱਖ ਟੀਚਾ
author img

By

Published : Mar 24, 2023, 9:02 AM IST

ਪੜ੍ਹਾਈ ਤੋਂ ਵਾਂਝੇ ਬੱਚਿਆਂ ਲਈ ਨੂੰ ਸਿੱਖਿਅਤ ਕਰ ਰਹੀ ਹੈ ਲੁਧਿਆਣਾ ਦੀ ਨਰਿੰਦਰ ਕੌਰ, ਗ਼ਰੀਬ ਬੱਚਿਆਂ ਨੂੰ ਹੁਨਰਮੰਦ ਬਣਾਉਣਾ ਮੁੱਖ ਟੀਚਾ

ਲੁਧਿਆਣਾ : ਸਿੱਖਿਆ ਨੂੰ ਸਾਡੇ ਸੰਵਿਧਾਨ ਵਿਚ ਮੌਲਿਕ ਅਧਿਕਾਰ ਵਜੋਂ ਦਰਜ ਕੀਤਾ ਗਿਆ ਹੈ। ਸਿੱਖਿਆ ਸਿਰਫ ਤੁਹਾਡਾ ਵਿਅਕਤੀਗਤ ਅਕਸ ਹੀ ਨਹੀਂ ਸੁਧਾਰਦੀ ਸਗੋਂ ਇਕ ਬਿਹਤਰ ਸਮਾਜ ਦੀ ਸਿਰਜਨਾ ਦੇ ਵਿੱਚ ਅਹਿਮ ਭੂਮਿਕਾ ਅਦਾ ਕਰਦੀ ਹੈ, ਪਰ ਕਈ ਬੱਚੇ ਜਿਹੜੇ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਹਨ ਉਹ ਅਕਸਰ ਹੀ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ ਪਰ ਲੁਧਿਆਣਾ ਦੀ ਨਰਿੰਦਰ ਕੌਰ ਅਜਿਹੇ ਬੱਚਿਆਂ ਨੂੰ ਸਿੱਖਿਆ ਦੇ ਰਹੀ ਹੈ ਜਿਹੜੇ ਸਕੂਲ ਤੱਕ ਪਹੁੰਚ ਨਹੀਂ ਸਕਦੇ।

ਜਲੰਧਰ ਬਾਈਪਾਸ ਸਥਿਤ ਆਰਜ਼ੀ ਸਕੂਲ ਤਿਆਰ ਕਰ ਕੇ ਪਾਰਕ ਵਿਚ ਬੱਚਿਆਂ ਨੂੰ ਸਿੱਖਿਆ ਦਾ ਗੁਰ ਨਰਿੰਦਰ ਕੌਰ ਬੀਬਾ ਦੇ ਰਹੀ ਹੈ। ਉਸ ਨੇ ਆਪਣੀ ਜ਼ਿੰਦਗੀ ਉਨ੍ਹਾਂ ਬੱਚਿਆਂ ਦੇ ਨਾਂ ਲਾ ਦਿੱਤੀ ਹੈ, ਜਿਨ੍ਹਾਂ ਨੂੰ ਸਕੂਲਾਂ ਵਿਚ ਸਿੱਖਿਆਤ ਕਰਨਾ ਮੁਸ਼ਕਿਲ ਹੈ। ਅਜਿਹੇ ਬੱਚਿਆਂ ਨੂੰ ਉਨ੍ਹਾਂ ਦੇ ਘਰਾਂ ਤੱਕ ਜਾ ਕੇ ਰਾਜ਼ੀ ਕਰ ਕੇ ਉਹਨਾਂ ਨੂੰ ਸਿੱਖਿਆ ਦੇਣੀ ਹੀ ਹੁਣ ਨਰਿੰਦਰ ਕੌਰ ਦੀ ਜ਼ਿੰਦਗੀ ਦਾ ਟੀਚਾ ਹੈ। ਖ਼ਾਸ ਕਰ ਕੇ ਝੁੱਗੀਆਂ ਵਿਚ ਰਹਿਣ ਵਾਲੇ ਬੱਚਿਆਂ ਨੂੰ ਸਿੱਖਿਅਤ ਕਰਨਾ ਬੇਹੱਦ ਜ਼ਰੂਰੀ ਹੈ।

ਬੱਚਿਆਂ ਨੂੰ ਬਣਾਇਆ ਜਾਂਦਾ ਹੁਨਰਮੰਦ : ਪੰਜਾਬ ਦੇ ਵਿੱਚ ਅਕਸਰ ਹੀ ਨਸ਼ਿਆਂ ਨੂੰ ਲੈ ਕੇ ਗੱਲ ਹੁੰਦੀ ਹੈ ਪਰ ਨਸ਼ੇ ਕਿੱਥੋਂ ਸ਼ੁਰੂ ਹੁੰਦੇ ਨੇ ਕਿਉਂ ਬੱਚੇ ਨਸ਼ਿਆਂ ਦੀ ਦਲਦਲ ਦੇ ਵਿਚ ਫਸੇ। ਇਸ ਬਾਰੇ ਕੋਈ ਨਹੀਂ ਸੋਚਦਾ, ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਲਈ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਨਰਿੰਦਰ ਕੌਰ ਬੀਤੇ ਪੰਜ ਸਾਲ ਤੋਂ ਉਪਰਾਲੇ ਕਰ ਰਹੀ ਹੈ। ਸਿੱਖਿਆ ਦੇਣ ਤੋਂ ਬਾਅਦ ਉਨ੍ਹਾਂ ਨੂੰ ਹੁਨਰਮੰਦ ਬਣਾਉਣ ਲਈ ਉਨ੍ਹਾਂ ਨੂੰ ਕਿੱਤਾ ਮੁਖੀ ਕੰਮ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ। ਕੁੜੀਆਂ ਨੂੰ ਸਿਲਾਈ ਕਢਾਈ ਸਿਖਾਈ ਜਾਂਦੀ ਹੈ।

ਇਹ ਵੀ ਪੜ੍ਹੋ : Amritpal Singh's Escape Route: ਨਿੱਤ ਵਾਇਰਲ ਹੋ ਰਹੀਆਂ ਅੰਮ੍ਰਿਤਪਾਲ ਸਿੰਘ ਦੇ ਭੱਜਣ ਦੀਆਂ ਤਸਵੀਰਾਂ, ਦੇਖੋ ਕਿਵੇਂ ਪੁਲਿਸ ਨੂੰ ਦੇ ਗਿਆ ਝਕਾਨੀ

ਅਜਿਹੇ ਬੱਚੇ ਜੋ ਕਿ ਝੁੱਗੀਆਂ ਝੌਂਪੜੀਆਂ ਵਿੱਚ ਰਹਿੰਦੇ ਨੇ, ਨਸ਼ਾ ਕਰਦੇ ਨੇ,ਬਾਲ ਮਜ਼ਦੂਰੀ ਕਰਦੇ ਨੇ, ਸਿੱਖਿਆ ਤੋਂ ਅਕਸਰ ਵਾਂਝੇ ਰਹਿ ਜਾਂਦੇ ਨੇ ਅਜਿਹੇ ਬੱਚਿਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਜਿਨ੍ਹਾਂ ਬੱਚਿਆਂ ਦਾ ਦਾਖਲਾ ਸਕੂਲ ਆਦਿ ਵਿਚ ਨਹੀਂ ਹੋ ਪਾਉਂਦਾ ਉਨ੍ਹਾਂ ਨੂੰ ਸਿਖਿਅਤ ਕਰਕੇ ਸਕੂਲ ਤੱਕ ਪਹੁੰਚਾਉਣ ਦਾ ਕੰਮ ਵੀ ਨਰਿੰਦਰ ਕੌਰ ਵੱਲੋਂ ਕੀਤਾ ਜਾ ਰਿਹਾ ਹੈ।

ਪੜ੍ਹੇ-ਲਿਖੇ ਨੌਜਵਾਨਾਂ ਨੂੰ ਇਹ ਪਹਿਲ ਕਰਨ ਦੀ ਅਪੀਲ : ਨਾਮਧਾਰੀ ਸਮਾਜ ਵੱਲੋਂ ਅਕਸਰ ਹੀ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਨਰਿੰਦਰ ਕੌਰ ਸਤਿਗੁਰੂ ਉਦੇ ਸਿੰਘ ਦੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਅਤੇ ਉਨ੍ਹਾਂ ਵੱਲੋਂ ਦੱਸੇ ਗਏ ਮਾਰਗ ਉਤੇ ਚੱਲ ਕੇ ਇਹ ਸੇਵਾ ਨਿਭਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿੱਦਿਆ ਦਾ ਦਾਨ ਕਰਨਾ ਸਭ ਤੋਂ ਵੱਡਾ ਦਾਨ ਹੈ। ਜਿਹੜੇ ਨੌਜਵਾਨ ਖੁਦ ਪੜ੍ਹੇ ਲਿਖੇ ਹਨ ਉਹ ਅਜਿਹੇ ਬੱਚਿਆਂ ਨੂੰ ਜ਼ਰੂਰ ਸਿੱਖਿਅਤ ਕਰਨ ਜਿਹੜੇ ਸਕੂਲ ਨਹੀਂ ਜਾ ਸਕਦੇ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਨੇ ਬਾਈਕ ਵੀ ਬਦਲੀ ਤੇ ਨਦੀ ਵੀ ਕੀਤੀ ਪਾਰ... ਪੁਲਿਸ ਇਸ ਤਰ੍ਹਾਂ ਕਰ ਰਹੀ ਭਾਲ, ਕਾਬੂ ਕੀਤੀ ਪਨਾਹ ਦੇਣ ਵਾਲੀ ਔਰਤ

8 ਹਜ਼ਾਰ ਬੱਚਿਆਂ ਨੂੰ ਕੀਤਾ ਜਾ ਰਿਹਾ ਸਿੱਖਿਅਤ : ਨਰਿੰਦਰ ਕੌਰ ਨੇ ਦੱਸਿਆ ਕਿ ਨਾਮਧਾਰੀ ਸਮਾਜ ਵੱਲੋਂ ਅੱਠ ਹਜ਼ਾਰ ਅਜਿਹੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ, ਪੰਜਾਬ ਦੇ ਨਾਲ ਹੋਰਨਾਂ ਸੂਬਿਆਂ ਦੇ ਵਿੱਚ ਵੀ ਉਨ੍ਹਾਂ ਦੇ ਸਕੂਲਾਂ ਦੀਆਂ ਬਰਾਂਚਾਂ ਹਨ, ਜਿਨ੍ਹਾਂ ਬੱਚਿਆਂ ਨੂੰ ਸਕੂਲ ਵਿੱਚ ਦਾਖਲਾ ਨਹੀਂ ਮਿਲਦਾ, ਜਾਂ ਫਿਰ ਉਹ ਕਿਸੇ ਕਾਰਨ ਸਕੂਲ ਨਹੀਂ ਜਾ ਸਕਦੇ ਉਹ ਸਕੂਲ ਵਿੱਚ ਦਾਖਲ ਕਰਵਾ ਦੇ ਭਾਵੇਂ ਸਰਕਾਰੀ ਸਕੂਲ ਹੋਵੇ ਜਾਂ ਫਿਰ ਸਕੂਲ ਹੋਵੇ ਉਸ ਦਾ ਖਰਚਾ ਵੀ ਉਨ੍ਹਾਂ ਵੱਲੋਂ ਹੀ ਚੁੱਕਿਆ ਜਾਂਦਾ ਹੈ। ਉਨ੍ਹਾਂ ਨੂੰ ਮੁਫ਼ਤ ਸਿੱਖਿਆ ਹਾਸਲ ਕਰਵਾਈ ਜਾਂਦੀ ਹੈ ਅਤੇ ਜਦੋਂ ਉਹ ਖੁਦ ਸਿੱਖਿਅਤ ਚੰਗੀ ਨੌਕਰੀ ਲੱਗ ਜਾਂਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.