ਲੁਧਿਆਣਾ : ਨਾਭਾ ਜੇਲ ਬ੍ਰੇਕ ਮਾਮਲੇ 'ਚ ਲੁਧਿਆਣਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਦਰਅਸਲ ਮੁਲਜ਼ਮਾਂ ਦੀ ਮਦਦ ਕਰਨ ਵਾਲੇ ਆਰੋਪੀ ਗ੍ਰਿਫਤਾਰ ਕੀਤੇ ਗਏ ਹਨ ਜੋ ਕਿ ਸੀਸੀਟੀਐਨਐਸ ਦਾ ਐਡੀਸ਼ਨਲ ਡਰੈਕਟਰ ਜਨਰਲ ਬਣੇ ਕੇ ਜੇਲ ਵਿੱਚੋਂ ਰੈਕੇਟ ਚਲਾ ਰਿਹਾ ਸੀ। ਲੁਧਿਆਣਾ ਪੁਲਿਸ ਨੇ ਸਾਈਬਰ ਸੈੱਲ ਦੀ ਮਦਦ ਦੇ ਨਾਲ ਲੁਧਿਆਣਾ ਪੁਲਿਸ ਨੇ ਸੈਂਟਰਲ ਕਮਾਂਡੈਂਟ ਦਾ ਪਰਦਾਫਾਸ਼ ਕੀਤਾ ਹੈ। ਤਫ਼ਤੀਸ਼ ਕਰਨ ਤੋਂ ਬਾਅਦ ਮੁਲਜ਼ਮ ਪੰਕਜ ਸੂਰੀ ਤੋਂ ਪੁੱਛਗਿਛ ਅਤੇ ਸਾਈਬਰ ਸੈੱਲ ਵੱਲੋਂ ਤਕਨੀਕੀ ਤੌਰ ਤੇ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਮਾਸਟਰ ਮਾਈਂਡ ਅਵਿਲੋਕ ਵਿਰਾਜ ਜੋ ਕਿ ਸੰਗਰੂਰ ਜੇਲ੍ਹ ਵਿੱਚ ਬੰਦ ਹੈ ਜੇਲ੍ਹ ਦੇ ਅੰਦਰ ਹੀ ਰੈਕੇਟ ਚਲਾ ਰਿਹਾ ਸੀ। ਮੁਲਜ਼ਮ ਨੇ ਸੈਂਕੜੇ ਹੀ ਲੋਕਾਂ ਦੇ ਨਾਲ ਧੋਖਾ ਕੀਤਾ ਹੈ, ਫੌਜ ਦਾ ਨਕਲੀ ਅਫਸਰ ਬਣਕੇ ਔਨਲਾਈਨ ਵਲੰਟੀਅਰਾਂ ਤੋਂ ਫਾਰਮ ਭਰਵਾ ਕੇ 999 ਰੁਪਏ online ਹੀ ਬੈਂਕ ਵਿਚ ਹਾਸਿਲ ਕਰ ਰਿਹਾ ਸੀ।
ਡਿਪਟੀ ਕਮਾਂਡੈਂਟ : ਹੁਣ ਤੱਕ ਸੈਂਕੜੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਸੀ ਅਤੇ ਇਸ ਫਰਜ਼ੀਵਾੜੇ ਦਾ ਲੁਧਿਆਣਾ ਪੁਲਿਸ ਅਤੇ ਸਾਈਬਰ ਸੈੱਲ ਦੀ ਮਦਦ ਨਾਲ ਪਰਦਾਫਾਸ਼ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮ ਨੇ ਆਪਣੇ ਜਿਹੜੇ ਅਕਾਊਂਟ ਵੀ ਜੀਮੇਲ 'ਤੇ ਬਣਾਏ ਹੋਏ ਸਨ। ਉਹ ਬਿਲਕੁਲ ਸਰਕਾਰੀ ਸਾਈਟ ਵਰਗੇ ਬਣਾਏ ਹੋਏ ਸਨ ਕਿ ਦੇਖਣ ਨੂੰ ਇਸ ਤਰ੍ਹਾਂ ਲੱਗੇ ਜਿਵੇਂ ਅਸਲ ਚੋ ਉਹ ਇਕ ਵੈੱਬਸਾਈਟ ਹੋਵੇ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮ ਵਟਸਅਪ 'ਤੇ ਫੇਕ ਕਾਲ ਕਰਕੇ ਆਪਣੇ ਆਪ ਨੂੰ ਏਡੀਜੀਪੀ cctns ਸੈਂਟ ਕਮਾਂਡੈਂਟ ਅਤੇ ਡਿਪਟੀ ਕਮਾਂਡੈਂਟ ਦੱਸ ਕੇ ਪੀੜਤਾ ਦੇ ਨਾਲ ਠੱਗੀ ਮਾਰਦਾ ਸੀ।
2016 'ਚ ਪੰਜਾਬ ਦੀ ਨਾਭਾ ਜੇਲ : ਮੁਲਜ਼ਮ ਇਕ ਫਾਰਮ ਭਰਨ ਦੇ ਬਦਲੇ ਹਰ ਕਿਸੇ ਬਿਨੇਕਾਰ ਤੋਂ 999 ਰੁਪਏ ਵਸੂਲਦਾ ਸੀ। ਮੁਲਜ਼ਮ ਕੋਲੋਂ ਸੀਨੀਅਰ ਅਫਸਰਾਂ ਦੇ ਨਕਲੀ ਆਈਡੀ ਕਾਰਡ, 3 laptop, ਇੱਕ ਪ੍ਰਿੰਟਰ, 5 mobile phone, 4 ਸਟੈਂਪ, ਇਸ ਤੋਂ ਇਲਾਵਾ ਨਕਲੀ ਅਥੋਰਿਟੀ ਲੈਟਰ ਵੀ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਦੀ ਸ਼ਨਾਖ਼ਤ ਪੰਕਜ ਸੂਰੀ ਹਵਾ ਸੀ ਜ਼ਿਲ੍ਹਾ ਫਾਜ਼ਿਲਕਾ ਅਤੇ ਅਮਨ ਕੁਮਾਰ ਉਰਫ ਅਵਿਲੋਕ ਵਿਰਾਜ ਵਜੋਂ ਹੋਈ ਹੈ ਜਿਸ ਨੂੰ ਤਿੰਨ ਦਿਨ ਦੇ ਰਿਮਾਂਡ ਤੇ ਲਿਆਂਦਾ ਗਿਆ ਹੈ। ਜ਼ਿਕਰਯੋਗ ਹੈ ਕਿ ਸਾਲ 2016 'ਚ ਪੰਜਾਬ ਦੀ ਨਾਭਾ ਜੇਲ 'ਚੋਂ ਕੈਦੀਆਂ ਦੇ ਸਨਸਨੀਖੇਜ਼ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਮੁੱਖ ਦੋਸ਼ੀ ਬਦਨਾਮ ਗੈਂਗਸਟਰਸ ਨੂੰ ਕਾਬੂ ਕਰਨ ਲਈ ਕਈ ਕਾਰਵਾਈਆਂ ਕਰਦੇ ਹੋਏ ਪੁਲਿਸ ਨੇ ਕਾਬੂ ਵੀ ਕੀਤਾ ਕੁਝ ਫਰਾਰ ਹੋਏ। ਉਥੇ ਹੀ ਹਾਲ ਹੀ ਚ ਇਕ ਮੁਖ ਦੋਸ਼ੀ ਨੂੰ ਲਿਆਉਣ ਲਈ ਹਾਂਗਕਾਂਗ ਦੀ ਇਕ ਅਦਾਲਤ ਨੇ ਰੋਮੀ ਦੀ ਹਵਾਲਗੀ ਨੂੰ ਮਨਜ਼ੂਰੀ ਦੇ ਦਿੱਤੀ ਸੀ।