ਲੁਧਿਆਣਾ: ਆਮ ਆਦਮੀ ਪਾਰਟੀ ਵੱਲੋਂ ਸਰਕਾਰ ਬਣਨ ਤੋਂ ਪਹਿਲਾਂ ਲੋਕਾਂ ਨੂੰ ਸਿਹਤ ਸੁਵਿਧਾਵਾਂ (Health facilities) ਦੇਣ ਦਾ ਵਾਅਦਾ ਕੀਤਾ ਗਿਆ ਸੀ ਜਿਸ ਦੇ ਤਹਿਤ ਆਜ਼ਾਦੀ ਦਿਹਾੜੇ ਉੱਤੇ 75 ਮੁਹੱਲਾ ਕਲੀਨੀਕ (Mohalla Clinic) ਪੰਜਾਬ ਦੇ ਵਿਚ ਬਣਾਏ ਗਏ ਸਨ ਲੁਧਿਆਣਾ ਦੇ ਵਿਚ ਵਿਧਾਨਸਭਾ ਹਲਕਾ ਉੱਤਰੀ ਚਾਂਦ ਸਿਨੇਮਾ ਨੇੜੇ ਬਣਾਏ ਗਏ ਮੁਹਲਾ ਕਲੀਨੀਕ ਪੂਰੇ ਪੰਜਾਬ ਭਰ ਦੇ ਵਿੱਚ ਓ ਪੀ ਡੀ ਦੇ ਲਈ ਅੱਵਲ (Priority for OPD) ਆਇਆ ਹੈਂ।
ਕੁਲ 7263 ਮਰੀਜ਼ਾਂ ਦੀ ਓ ਪੀ ਡੀ ਹੋਈ (7263 patients underwent OPD) ਹੈ ਜ਼ਿਆਦਤਰ ਮਰੀਜ਼ ਠੀਕ ਹੋਕੇ ਘਰ ਪਰਤੇ ਨੇ, ਇਸ ਤੋਂ ਇਲਾਵਾ 2552 ਮਰੀਜ਼ ਇਸ ਮੁਹੱਲਾ ਕਲੀਨੀਕ ਦੇ ਵਿੱਚ ਮੁੜ ਆਏ ਹਨ। ਰੋਜ਼ਾਨਾ 30 ਦੇ ਕਰੀਬ ਸੈਂਪਲ (About 30 samples daily) ਲਏ ਜਾਂਦੇ ਨੇ, 79 ਦੇ ਕਰੀਬ ਟੈਸਟ ਮੁਫ਼ਤ (About 79 tests free) ਕਰਵਾਏ ਜਾਂਦੇ ਹਨ। ਇਸ ਤੋਂ ਇਲਾਵਾ ਰੋਜ਼ਾਨਾ 8 ਵਜੇ ਤੋਂ ਲੈਕੇ 2 ਵਜੇ ਤੱਕ ਹਫਤੇ ਚ 6 ਦਿਨ ਓ ਪੀ ਦੀ ਚੱਲਦੀ ਹੈ ਰੋਜ਼ਾਨਾ 180 ਤੋਂ ਲੈਕੇ 200 ਮਰੀਜ਼ ਰੋਜ਼ਾਨਾ ਆਉਂਦੇ ਨੇ।
ਚਾਂਦ cinema ਨੇੜੇ ਚੱਲ ਰਹੇ ਮੁਹੱਲਾ ਕਲੀਨਿਕ (Mohalla Clinic) ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਕੀਤਾ ਸੀ, ਇਹ ਮੁਹੱਲਾ ਕਲੀਨਿਕ ਵੀ ਅਕਾਲੀ ਦਲ ਵੇਲੇ ਬਣਾਏ ਗਏ ਸੁਵਿਧਾ ਕੇਂਦਰ ਦੀ ਥਾਂ ਉੱਤੇ ਬਣਾਇਆ ਗਿਆ ਸੀ। ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਹੀ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਉਨ੍ਹਾਂ ਵੱਲੋਂ ਉਦਘਾਟਨ ਕੀਤੇ ਗਏ ਮੁਹੱਲਾ ਕਲੀਨਿਕ ਲੁਧਿਆਣਾ ਪੂਰੇ ਪੰਜਾਬ ਭਰ ਦੇ ਵਿਚ ਅੱਵਲ (FIRST among the entire Punjab) ਰਿਹਾ ਹੈ।
ਮੁਹੱਲਾ ਕਲੀਨਿਕ ਦੇ ਵਿੱਚ ਆਏ ਮਰੀਜ਼ਾਂ ਨੇ ਜਿੱਥੇ ਮਿਲ ਰਹੀ ਸੁਵਿਧਾ ਦੀ ਸ਼ਲਾਘਾ ਕੀਤੀ ਹੈ ਸਰਕਾਰ ਦਾ ਧੰਨਵਾਦ ਕੀਤਾ ਹੈ ਉਥੇ ਹੀ ਦੂਜੇ ਪਾਸੇ ਕੁਝ ਮਰੀਜ਼ਾਂ ਨੇ ਕਿਹਾ ਹੈ ਕਿ ਮੁਹੱਲਾ ਕਲੀਨਿਕ ਵਿੱਚ ਕੁੱਝ ਦਵਾਈਆਂ ਸਾਨੂੰ ਨਹੀਂ ਮਿਲਦੀਆਂ (Medicines are not available) ਉਹ ਬਾਹਰੋਂ ਲੈਣੀਆਂ ਪੈਂਦੀਆਂ ਹਨ। ਮਰੀਜ਼ਾਂ ਨੇ ਕਿਹਾ ਕਿ ਸਰਕਾਰ ਨੂੰ ਹੋਰ ਦਵਾਈਆਂ ਵੀ ਮੁਹੱਲਾ ਕਲੀਨੀਕ ਵਿੱਚ ਉਪਲੱਬਧ ਕਰਵਾਉਣੀਆਂ ਚਾਹੀਦੀਆਂ ਨੇ ਤਾਂ ਜੋ ਲੋੜਵੰਦਾਂ ਨੂੰ ਬਾਹਰੋਂ ਕੋਈ ਦਵਾਈ ਨਾ ਲੈਣੀ ਪਵੇ।
ਪੰਜਾਬ ਭਰ ਦੇ ਵਿੱਚ ਚਾਂਦ cinema ਨੇੜੇ ਬਣੇ ਮੁਹਲਾ ਕਲੀਨੀਕ (Mohalla Clinic) ਦੇ ਅੱਵਲ ਆਉਣ ਨੂੰ ਲੈ ਕੇ ਹਲਕਾ ਵਿਧਾਇਕ ਮਦਨ ਲਾਲ ਬੱਗਾ ਵੀ ਬਾਗੋ-ਬਾਗ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਜੋ ਕਿਹਾ ਉਹ ਕਰਕੇ ਵਿਖਾਇਆ ਹੈ ਅਤੇ ਉਨ੍ਹਾਂ ਦਾ ਇਹ ਇਲਾਕਾ ਸਲੱਮ ਵਿੱਚ ਆਉਂਦਾ ਹੈ ਇੱਥੇ ਜ਼ਿਆਦਾਤਰ ਮਜ਼ਦੂਰ ਪਰਿਵਾਰ ਰਹਿੰਦੇ ਹਨ ਅਤੇ ਉਨਾਂ ਨੂੰ ਇਸ ਤਰ੍ਹਾਂ ਮੁਫਤ ਸਿਹਤ ਸੁਵਿਧਾਵਾਂ ਮਿਲਣਾ ਇੱਕ ਚੰਗਾ ਕਦਮ ਹੈ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਉੱਤੇ ਉਹ ਖੁਦ ਵੀ ਇਸ ਦੀ ਚੈਕਿੰਗ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੁੱਝ ਦਵਾਈਆਂ ਦੀ ਕਮੀ ਹੈ ਤਾਂ ਉਸ ਨੂੰ ਜਲਦ ਪੂਰਾ ਕਰ ਲਿਆ ਜਾਵੇਗਾ ਤਾਂ ਜੋ ਮਰੀਜਾਂ ਨੂੰ ਵਧੀਆ ਤੋਂ ਵਧੀਆ ਸਿਹਤ ਸੁਵਿਧਾਵਾਂ ਮੁਹਈਆ ਕਰਵਾਈਆਂ ਜਾਣ।
ਮੁਹਲਾ ਕਲੀਨੀਕ ਨੂੰ ਲੈ ਕੇ ਜਿਥੇ ਪੰਜਾਬ ਦੀ ਸਰਕਾਰ ਆਪਣੀ ਪਿੱਠ ਥਪਥਪਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਅਕਾਲੀ ਦਲ ਵੱਲੋਂ ਇਸ ਉੱਤੇ ਸਵਾਲ ਖੜ੍ਹੇ ਕੀਤੇ ਗਏ ਹਨ। ਸੀਨੀਅਰ ਅਕਾਲੀ ਆਗੂ ਮਹੇਸ਼ਇੰਦਰ ਗਰੇਵਾਲ (Akali leader Maheshinder Grewal) ਨੇ ਕਿਹਾ ਕਿ ਲੋਕਾਂ ਲਈ ਦਿੱਤੀ ਜਾਣ ਵਾਲੀ ਇੱਕ ਸਹੂਲਤ ਨੂੰ ਉਜਾੜ ਕੇ ਬਣਾਏ ਗਏ ਮੁਹੱਲਾ ਕਲੀਨਿਕ ਨੂੰ ਲੈ ਕੇ ਸਰਕਾਰ ਖੁਦ ਹੀ ਬਣਾਉਂਦੀ ਹੈ ਅਤੇ ਖੁਦ ਹੀ ਕ੍ਰੇਡਿਟ ਲੈ ਰਹੀ ਹੈ ਉਨ੍ਹਾਂ ਕਿਹਾ ਕਿ ਗੱਲ ਤਾਂ ਬਣਦੀ ਜਦੋਂ ਆਮ ਲੋਕ ਇਸ ਦੀ ਤਾਰੀਫ ਕਰਨ ਆਮ ਲੋਕ ਦੱਸਣ ਕਿ ਇਹਨਾ ਦੇ ਵਿੱਚ ਕਿੰਨਾ ਵਧੀ ਇਲਾਜ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇੱਕ ਵਿਕਾਸ ਨੂੰ ਤੋੜ ਕੇ ਦੂਜੀ ਚੀਜ਼ ਬਣਾਉਣਾ ਵਿਕਾਸ ਨਹੀਂ ਹੈ।
ਇਹ ਵੀ ਪੜ੍ਹੋ: ਸੀਐੱਮ ਮਾਨ ਦੀ ਰਿਹਾਇਸ਼ ਬਾਹਰ ਚੱਲ ਰਿਹਾ ਕਿਸਾਨਾਂ ਦਾ ਧਰਨਾ, ਧਰਨੇ 'ਚ ਜੋਸ਼ ਭਰਨ ਪਹੁੰਚੇਗੀ ਹੇਜ਼ਲ