ETV Bharat / state

Negligence of school: ਸਕੂਲ ਦੀ ਲਾਪਰਵਾਹੀ ਉੱਤੇ ਭੜਕੇ 'ਆਪ' ਵਿਧਾਇਕ, ਸਕੂਲ ਦੀ ਮਾਨਤਾ ਰੱਦ ਕਰਨ ਦੀ ਦਿੱਤੀ ਚਿਤਾਵਨੀ - ਸਕੂਲ ਦੀ ਪ੍ਰਿੰਸੀਪਲ ਗਾਇਬ

ਲੁਧਿਆਣਾ ਦੇ ਆਰ ਐਸ ਮਾਡਲ ਸਕੂਲ ਦੀ ਉਸ ਸਮੇਂ ਵੱਡੀ ਅਣਗਿਹਲੀ ਸਾਹਮਣੇ ਆਈ ਜਦੋਂ ਬੱਚਿਆਂ ਦੀਆਂ ਦਵਾਈਆਂ ਕੂੜੇਦਾਨ ਵਿੱਚ ਦੇਖਣ ਨੂੰ ਮਿਲੀਆਂ। ਇਸ ਤੋਂ ਬਾਅਦ ਮੌਕੇ ਉੱਤੇ ਸਥਾਨਕ ਵਿਧਾਇਕ ਨੇ ਪ੍ਰਸਾਸ਼ਨ ਨੂੰ ਝਾੜ ਪਾਈ ਅਤੇ ਸਕੂਲ ਖ਼ਿਲਾਫ਼ ਕਾਰਵਾਈ ਕਰਨ ਦੀ ਵੀ ਗੱਲ ਕਹੀ।

MLAs angry over negligence of school in Ludhiana
ence of schoo: ਸਕੂਲ ਦੀ ਲਾਪਰਵਾਹੀ ਉੱਤੇ ਭੜਕੇ 'ਆਪ' ਵਿਧਾਇਕ, ਸਕੂਲ ਦੀ ਮਾਨਤਾ ਰੱਦ ਕਰਨ ਦੀ ਆਖੀ ਗੱਲ
author img

By

Published : Feb 25, 2023, 4:28 PM IST

Negligence of school: ਸਕੂਲ ਦੀ ਲਾਪਰਵਾਹੀ ਉੱਤੇ ਭੜਕੇ 'ਆਪ' ਵਿਧਾਇਕ, ਸਕੂਲ ਦੀ ਮਾਨਤਾ ਰੱਦ ਕਰਨ ਦੀ ਦਿੱਤੀ ਚਿਤਾਵਨੀ

ਲੁਧਿਆਣਾ : ਜ਼ਿਲ੍ਹੇ ਦੇ ਸਾਸ਼ਤਰੀ ਨਗਰ ਵਿੱਚ ਸਥਿਤ ਆਰ ਐੱਸ ਮਾਡਲ ਸੀਨੀਅਰ ਸਕੇਂਡਰੀ ਸਕੂਲ ਵਿੱਚ ਅੱਜ ਕੂੜੇਦਾਨ ਵਿੱਚ ਸਿਹਤ ਮਹਿਕਮੇ ਵੱਲੋਂ ਬੱਚਿਆਂ ਨੂੰ ਦਿੱਤੀ ਜਾਣ ਵਾਲੀਆਂ ਦਵਾਈਆਂ ਨੂੰ ਲੈਕੇ ਹੰਗਾਮਾ ਹੋ ਗਿਆ। ਇਸ ਦੌਰਾਨ ਐਮ ਐਲ ਏ ਪੱਛਮੀ ਮੌਕੇ ਉੱਤੇ ਪੁੱਜੇ ਅਤੇ ਸਕੂਲ ਪ੍ਰਸ਼ਾਸਸਨ ਦੀ ਕਲਾਸ ਲਗਾਈ। ਨਾਲ ਹੀ ਉਨ੍ਹਾਂ ਦੀ ਧਰਮ ਪਤਨੀ ਵੀ ਮੌਕੇ ਉੱਤੇ ਪੁੱਜੀ ਜਿਨ੍ਹਾਂ ਨੇ ਸਕੂਲ ਦੇ ਪਖਾਨਿਆਂ ਦੀ ਜਾਂਚ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਹਾਲਾਤ ਕਾਫ਼ੀ ਖਰਾਬ ਹਨ ਬੱਚਿਆਂ ਤੋਂ ਹਜ਼ਾਰਾਂ ਰੁਪਏ ਫੀਸਾਂ ਲੈਣ ਦੇ ਬਾਵਜੂਦ ਉਨ੍ਹਾ ਨੂੰ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ, ਉਨ੍ਹਾਂ ਕਿਹਾ ਕਿ ਅਸੀਂ ਜ਼ਿਲ੍ਹੇ ਦੇ ਸਕੂਲ ਸਿੱਖਿਆ ਅਧਿਕਾਰੀ ਨੂੰ ਫੋਨ ਕਰਕੇ ਕਿਹਾ ਹੈ ਅਤੇ ਉਹ ਇਨ੍ਹਾਂ ਉੱਤੇ ਕਾਰਵਾਈ ਕਰਨਗੇ।

ਸਕੂਲਾਂ ਦੀ ਮਨਮਾਨੀ ਨਹੀਂ ਚੱਲਣ ਦੇਵਾਂਗੇ: ਉੱਥੇ ਹੀ ਐਮ ਐਲ ਏ ਨੇ ਕਿਹਾ ਕਿ ਅਸੀਂ ਅਜਿਹੇ ਸਕੂਲਾਂ ਦੀ ਮਨਮਾਨੀ ਨਹੀਂ ਚੱਲਣ ਦੇਵਾਂਗੇ, ਉਨ੍ਹਾਂ ਕਿਹਾ ਕਿ ਸਕੂਲ ਕਿਸੇ ਦਾ ਵੀ ਹੋਵੇ ਅਸੀਂ ਨਹੀਂ ਬਖਸ਼ਾਂਗੇ। ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਸਕੂਲ ਦੀ ਇਮਾਰਤ ਅਤੇ ਅੰਦਰ ਸਾਫ਼ ਸਫ਼ਾਈ ਦੀ ਹਾਲਤ ਬੁਰੀ ਹੈ ਅਤੇ ਉਹ ਸਕੂਲ ਦੀ ਐਫੀਲੇਸ਼ਨ ਰੱਦ ਕਰਵਾਉਣ ਤੱਕ ਜਾਣਗੇ। ਉੱਧਰ ਸਕੂਲ ਵਿੱਚ ਸਫਾਈ ਦਾ ਕੰਮ ਕਰਨ ਵਾਲੀ ਮਹਿਲਾ ਨੇ ਕਿਹਾ ਕਿ ਅੱਜ ਸਟੋਰ ਦੀ ਸਫਾਈ ਕੀਤੀ ਗਈ ਸੀ ਅਤੇ ਸਫਾਈ ਕਰਮਚਾਰੀਆਂ ਨੇ ਕੂੜਾ ਸਮਝ ਕੇ ਹੀ ਉਨ੍ਹਾਣ ਦਵਾਈਆਂ ਨੂੰ ਗਲਤੀ ਨਾਲ ਕੂੜੇਦਾਨ ਵਿੱਚ ਸੁੱਟ ਦਿੱਤੀ ਸੀ ਅਤੇ ਉਨ੍ਹਾ ਕਿਹਾ ਕਿ ਇਹ ਉਨ੍ਹਾਂ ਕੋਲੋਂ ਗਲਤੀ ਹੋਈ ਹੈ।

ਸਕੂਲ ਦੀ ਪ੍ਰਿੰਸੀਪਲ ਗਾਇਬ: ਇਸ ਦੌਰਾਨ ਜਦੋਂ ਐਮ ਐਲ ਏ ਸਕੂਲ ਵਿੱਚ ਪੁੱਜੇ ਤਾਂ ਸੀਟ ਤੋਂ ਸਕੂਲ ਦੀ ਪ੍ਰਿੰਸੀਪਲ ਗਾਇਬ ਸੀ ਜਿਸ ਤੋਂ ਬਾਅਦ ਐਮ ਐਲ ਏ ਜਦੋਂ ਡਾਇਰੈਕਟਰ ਦੇ ਕਮਰੇ ਵਿੱਚ ਗੱਲਬਾਤ ਕਰਨ ਲਈ ਪੁੱਜੇ ਤਾਂ ਉਨ੍ਹਾ ਕਿਹਾ ਕਿ ਇਹ ਟਾਇਮ ਪਾਸ ਕਰਨ ਆਏ ਨੇ ਉਨ੍ਹਾਂ ਦੇ ਰਵੱਈਏ ਤੋਂ ਐਮ ਐਲ ਏ ਪ੍ਰੇਸ਼ਾਨ ਨਜ਼ਰ ਆਏ ਜਿਸ ਤੋਂ ਬਾਅਦ ਉਨ੍ਹਾ ਮੌਕੇ ਤੋਂ ਹੀ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਫੋਨ ਕਰਕੇ ਇਸ ਦੀ ਸ਼ਿਕਾਇਤ ਕੀਤੀ ਅਤੇ ਨਾਲ ਹੀ ਸਕੂਲ ਉੱਤੇ ਐਕਸ਼ਨ ਲੈਣ ਦੀ ਅਪੀਲ ਕੀਤੀ ਜਿਸ ਉੱਤੇ ਸਿੱਖਿਆ ਅਫ਼ਸਰ ਨੇ ਭਰੋਸਾ ਦਵਾਇਆ। ਇਸ ਦੌਰਾਨ ਸਕੂਲ ਪ੍ਰਸ਼ਾਸ਼ਨ ਨੇ ਸਫਾਈ ਦਿੰਦਿਆਂ ਕਿਹਾ ਸਕੂਲ ਦੇ ਸਫ਼ਾਈ ਕਰਮਚਾਰੀਆਂ ਤੋਂ ਗਲਤੀ ਹੋਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਗਲਤੀ ਨਾਲ ਦਵਾਈਆਂ ਨੂੰ ਕੂੜੇਦਾਨ ਵਿੱਚ ਸੁੱਟ ਦਿੱਤਾ ਜਦਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਇਹ ਦਵਾਈਆਂ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਆਪਣੀ ਗਲਤੀ ਮੰਨਦੇ ਨੇ ।

ਇਹ ਵੀ ਪੜ੍ਹੋ: CM Mann condemned Amritpals action: ਅੰਮ੍ਰਿਤਪਾਲ ਦੇ ਐਕਸ਼ਨ ਉੱਤੇ ਸੀਐੱਮ ਮਾਨ ਦਾ ਬਿਆਨ, ਕਿਹਾ-ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾਉਣ ਵਾਲਾ ਨਹੀਂ ਹੋ ਸਕਦਾ ਪੰਜਾਬ ਦਾ ਵਾਰਿਸ

ETV Bharat Logo

Copyright © 2025 Ushodaya Enterprises Pvt. Ltd., All Rights Reserved.