ਲੁਧਿਆਣਾ: ਲੁਧਿਆਣਾ ਦੇ ਚੰਡੀਗੜ੍ਹ ਰੋਡ 'ਤੇ ਇਕ ਨਾਬਾਲਗ ਬੱਚੇ ਨੇ 9 ਸਾਲ ਦੇ ਬੱਚੇ 'ਤੇ ਥਾਰ ਚੜ੍ਹਾ ਦਿੱਤੀ। ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਉਸ ਦੇ ਚਿਹਰੇ 'ਤੇ ਵੀ ਸੱਟ ਲੱਗੀ ਹੈ। ਬੱਚੇ ਦੀਆਂ ਲੱਤਾਂ ਅਤੇ ਪਸਲੀਆਂ ਵੀ ਟੁੱਟ ਗਈਆਂ ਹਨ। ਇਹ ਸ਼ਨੀਵਾਰ ਦੀ ਘਟਨਾ ਦੇ ਬਾਵਜੂਦ ਪੁਲਿਸ ਨੇ ਅਜੇ ਤੱਕ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ। ਬੱਚੇ ਦੀ ਪਛਾਣ ਕੁਸ਼ ਵਜੋਂ ਹੋਈ ਹੈ, ਪਿਤਾ ਦਾ ਨਾਂ ਮੁਕੇਸ਼ ਗੋਇਲ ਹੈ ਜੋ ਕਿ 39 ਸੈਕਟਰ ਚੰਡੀਗੜ ਰੋਡ ਦੇ ਵਸਨੀਕ ਹਨ। ਬੱਚੇ ਦੇ ਮਾਪਿਆਂ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਨਾਬਾਲਗ ਹੋਣ ਦੇ ਬਾਵਜੂਦ ਉਸ ਦੇ ਮਾਪਿਆਂ ਨੇ ਬੱਚੇ ਨੂੰ ਕਾਰ ਕਿਉਂ ਦਿੱਤੀ, ਇਹ ਵੱਡਾ ਸਵਾਲ ਹੈ।
ਕਿਵੇਂ ਵਾਪਰੀ ਘਟਨਾ: ਇਸ ਘਟਨਾ ਦਾ ਖੁਲਾਸਾ ਵੀ ਉਦੋਂ ਹੋਇਆ ਜਦੋਂ ਬੱਚੇ ਤੇ ਥਾਰ ਚੜਾਉਣ ਦੀ ਵੀਡਿਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ। ਬੱਚਾ ਹੋਰਨਾਂ ਬੱਚਿਆਂ ਨਾਲ ਗਲੀ ਵਿਚ ਖੇਡ ਰਿਹਾ ਸੀ ਕੇ ਅਚਾਨਕ ਕਾਲੀ ਥਾਰ 'ਤੇ ਦੂਜਾ ਬੱਚਾ ਆਉਂਦਾ ਹੈ ਜੋ ਕਿ ਨਾਬਲਿਗ ਹੋਣ ਦੇ ਬਾਵਜੂਦ ਗਲੀ 'ਚ ਕਾਰ ਚਲਾ ਰਿਹਾ ਹੈ। ਇਨ੍ਹੇ ਨੂੰ ਦੂਜੇ ਬੱਚੇ ਉਸ ਨੂੰ ਵੇਖਣ ਲਈ ਆਉਂਦੇ ਹਨ ਉਹ ਇੱਕ ਵਾਰ ਤਾਂ ਕਾਰ ਰੋਕ ਲੈਂਦਾ ਹੈ। ਪਰ ਫਿਰ ਜਦੋਂ ਚਲਾਉਂਦਾ ਹੈ ਤਾਂ ਬੱਚਾ ਕੁਸ਼ ਉਸ ਦੀ ਕਾਰ ਦਾ ਸ਼ਿਕਾਰ ਬਣਦਾ ਹੈ। ਲੋਕ ਦੇ ਰੌਲਾ ਪਾਉਂਣ ਉਤੇ ਬੱਚੇ ਨੂੰ ਕਾਰ ਚਲਾਉਣ ਤੋਂ ਰੋਕ ਕੇ ਕੁਸ਼ ਨੂੰ ਬਾਹਰ ਕੱਢ ਕੇ ਉਸ ਦੇ ਮਾਤਾ ਪਿਤਾ ਨੂੰ ਸੂਚਿਤ ਕਰਕੇ ਉਸ ਨੂੰ ਹਸਪਤਾਲ ਭੇਜਿਆ ਜਾਂਦਾ ਹੈ। ਹਸਪਤਾਲ ਤੋਂ ਕੁਸ਼ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਜਿਸ 'ਚ ਉਹ ਜਖ਼ਮੀ ਹਾਲਤ 'ਚ ਬੈਠਾ ਹੈ।
ਪੁਲਿਸ ਵੱਲੋਂ ਹੁਣ ਤੱਕ ਕਾਰਵਾਈ ਨਹੀਂ: ਫਿਲਹਾਲ ਸਬੰਧਿਤ ਥਾਣੇ ਦੇ ਇੰਸਪੈਕਟਰ ਨੇ ਫੋਨ 'ਤੇ ਕਾਰਵਾਈ ਦੀ ਗੱਲ ਜਰੂਰ ਆਖੀ ਹੈ ਪਰ ਥਾਰ ਚਲਾਉਣ ਵਾਲੇ ਬੱਚੇ ਨੂੰ ਬਾਲ ਸੁਧਾਰ ਘਰ ਨਹੀਂ ਭੇਜਿਆ ਗਿਆ ਹੈ। ਮਾਮਲੇ ਦੀ ਜਾਂਚ ਦੀ ਗੱਲ ਕਹੀ ਜਾ ਰਹੀ ਹੈ ਦੂਜੇ ਪੈਸੇ ਬੱਚੇ ਦੇ ਮਾਤਾ ਪਿਤਾ ਨੇ ਇਨਸਾਫ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਬੱਚਾ ਖੁਦ ਨਾਬਾਲਿਗ ਹੈ, ਮੋਤੀ ਨਗਰ ਵਿਚ ਮੰਗਲਵਾਰ ਨੂੰ ਉਨ੍ਹਾ ਨੇ ਸ਼ਿਕਾਇਤ ਦਿੱਤੀ ਸੀ।
ਇਹ ਵੀ ਪੜ੍ਹੋ :- CM Bhagwant Mann live: CM ਭਗਵੰਤ ਮਾਨ ਵੱਲੋਂ ਖਿਡਾਰੀਆਂ ਦਾ ਸਨਮਾਨ, ਜੇਤੂਆਂ ਨੂੰ ਦੇ ਰਹੇ ਕਰੋੜਾਂ ਦੇ ਇਨਾਮ