ਲੁਧਿਆਣਾ : ਲੁਧਿਆਣਾ ਦੇ ਬਦੋਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਦੇ ਲੈਂਟਰ ਡਿੱਗਣ ਦੇ ਹਾਦਸੇ ਤੋਂ ਬਾਅਦ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਬੈਂਸ ਅੱਜ ਵਿਸ਼ੇਸ਼ ਤੌਰ ਉੱਤੇ ਹਾਦਸੇ ਵਾਲੀ ਥਾਂ (Punjab Education Minister Harjot Singh Bains) ਦਾ ਜਾਇਜ਼ਾ ਲੈਣ ਲਈ ਪਹੁੰਚੇ ਹਨ। ਇਸ ਮੌਕੇ ਸਿੱਖਿਆ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਕੂਲ ਦੇ ਵਿੱਚ ਹੋਈ ਇਹ ਘਟਨਾ ਬੇਹਦ ਮੰਦਭਾਗੀ ਹੈ ਅਤੇ ਇਸ ਘਟਨਾ ਵਿੱਚ ਆਪਣੀ ਜਾਨ ਗਵਾ ਬੈਠੀ ਟੀਚਰ ਦੇ ਘਰਦਿਆਂ ਨਾਲ ਵੀ ਉਨ੍ਹਾ ਮਿਲ ਕੇ ਦੁੱਖ ਸਾਂਝਾ ਕੀਤਾ ਹੈ।
ਕੀਤੀ ਜਾਵੇਗੀ ਕਾਨੂੰਨੀ ਕਾਰਵਾਈ : ਹਰਜੋਤ ਬੈਂਸ ਨੇ ਕਿਹਾ ਕਿ ਇਸ ਹਾਦਸੇ ਨੂੰ ਲੈਕੇ ਮੁਲਮਜ਼ਾਂ ਦੇ ਖਿਲਾਫ ਐੱਫਆਈਆਰ ਦਰਜ ਕੀਤੀ ਗਈ ਹੈ ਅਤੇ ਜਲਦੀ ਉਹਨਾਂ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਉਨ੍ਹਾ ਕਿਹਾ (Ludhiana Government School Baddowal) ਕਿ ਇਸ ਤਰਾਂ ਦੀ ਹੋਰ ਘਟਨਾਵਾਂ ਸਕੂਲਾਂ ਵਿੱਚ ਨਾ ਹੋਣ ਇਸ ਲਈ ਉਹਨਾਂ ਸਕੂਲ ਵਿੱਚ ਹੋ ਰਹੇ ਕੰਮ ਕਾਜ ਦੌਰਾਨ ਟੀਚਰ ਵਿਦਿਆਰਥੀ ਜਾਂ ਕਿਸੇ ਹੋਰ ਮਿਡ ਡੇਲ ਖਾਣਾ ਬਣਾਉਣ ਵਾਲਿਆਂ ਨੂੰ ਉਸ ਜਗ੍ਹਾ ਉੱਤੇ ਨਹੀਂ ਜਾਣ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਇਕ ਨਿਗਰਾਨ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਸਿੱਖਿਆ ਮੰਤਰੀ ਨੇ ਆਖਿਆ ਕਿ ਰਾਜਨੀਤਿਕ ਪਾਰਟੀਆਂ ਇਸ ਹਾਦਸੇ ਦੇ ਉੱਪਰ ਸਿਆਸੀ ਰੋਟੀਆਂ ਨਾ ਸਕਣ ਇਹ ਇਕ ਕੁਦਰਤੀ ਹਾਦਸਾ ਸੀ ਪਰ ਫਿਰ ਵੀ ਇਸਦੇ ਮੁਲਜ਼ਮਾਂ ਨੂੰ (Ludhiana Baddowal) ਜਲਦ ਗ੍ਰਿਫਤਾਰ ਕਰ ਕਾਨੂੰਨੀ ਕਾਰਵਾਈ ਜਰੂਰ ਕੀਤੀ ਜਾਵੇਗੀ। ਉਨ੍ਹਾ ਕਿਹਾ ਕਿ ਹਾਦਸੇ ਦੀ ਜਾਂਚ ਕਰਵਾ ਰਹੇ ਹਨ। ਉਨ੍ਹਾ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋ ਸਕੂਲ ਦੇ ਨਵੀਨੀਕਰਨ ਦੇ ਲਈ 900 ਕਰੋੜ ਰੁਪਏ ਲਗਾਏ ਜਾ ਰਹੇ ਨੇ। ਉਨ੍ਹਾ ਕਿਹਾ ਕਿ 1.5 ਕਰੋੜ ਰੁਪਏ ਬਦੋਵਾਲ ਸਕੂਲ ਦੇ ਨਵੀਨੀਕਰਨ ਲਈ ਲਗਾਏ ਜਾ ਰਹੇ ਸਨ।
- Rakhi At Bathinda Railway Station : ਭਾਜਪਾ ਨੇਤਾ ਨੇ ਰੇਲ ਗੱਡੀ ਦੇ ਡਰਾਇਵਰ ਅਤੇ ਗਾਰਡ ਦੇ ਰੱਖੜੀ ਬੰਨ੍ਹ ਕੇ ਮਨਾਈ ਰੱਖੜੀ
- Study With Smartphones : ਸਮਾਰਟਫੋਨ ਨਾਲ ਪੜ੍ਹਾਈ ਕਾਰਨ ਹੇਠਾਂ ਡਿੱਗ ਰਿਹਾ ਸਿੱਖਿਆ ਦਾ ਮਿਆਰ ! ਯੂਨੈਸਕੋ ਦੀ ਰਿਪੋਰਟ 'ਚ ਖੁਲਾਸੇ, ਵੇਖੋ ਖਾਸ ਰਿਪੋਰਟ
- Panchayats Dissolution: ਮੁੜ ਆਪਣੇ ਫੈਸਲੇ 'ਤੇ ਸਰਕਾਰ ਨੇ ਲਿਆ U ਟਰਨ, ਪੰਚਾਇਤਾਂ ਭੰਗ ਕਰਨ ਦਾ ਫੈਸਲਾ ਲਿਆ ਵਾਪਸ
ਜ਼ਿਕਰੇਖ਼ਾਸ ਹੈ ਕੇ ਸਰਕਾਰੀ ਸਕੂਲ ਬਦੋਵਾਲ ਦੇ ਵਿੱਚ ਸਕੂਲ ਦੇ ਸਟਾਫ ਰੂਮ ਦੀ ਛਤ ਡਿੱਗਣ ਕਰਕੇ 1 ਅਧਿਆਪਕ ਦੀ ਮੌਤ ਹੋ ਗਈ ਸੀ ਅਤੇ 3 ਅਧਿਆਪਕਾਂ ਜਖ਼ਮੀ ਹੋ ਗਈਆਂ ਸਨ। ਅੱਜ ਸਿੱਖਿਆ ਮੰਤਰੀ (Punjab Education Minister Harjot Singh Bains) ਨੇ ਹਾਦਸੇ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਸਕੂਲ ਦੀ ਇਮਾਰਤ ਜਦੋਂ ਤੱਕ ਸੁਰੱਖਿਅਤ ਨਹੀਂ ਹੁੰਦੀ ਉਦੋਂ ਤੱਕ ਬੱਚਿਆਂ ਨੂੰ ਅਧਿਆਪਕਾਂ ਨੂੰ ਅਤੇ ਹੋਰ ਸਟਾਫ ਨੂੰ ਦੂਰ ਰੱਖਿਆ ਜਾਵੇਗਾ।