ਲੁਧਿਆਣਾ: ਜ਼ਿਲ੍ਹੇ ਵਿੱਚ ਅੱਜ ਤੀਜਾ ਐਨ ਆਰ ਆਈ ਸੰਮੇਲਨ (3rd NRI convention) ਕਰਵਾਇਆ ਗਿਆ ਅਤੇ ਇਸ ਤੋਂ ਬਾਅਦ ਹੁਣ 26 ਨੂੰ ਮੋਗਾ ਵਿਖੇ ਅਤੇ 30 ਨੂੰ ਅੰਮ੍ਰਿਤਸਰ ਵਿਖੇ ਇਹ ਸੰਮੇਲਨ ਕਰਵਾਇਆ ਜਾਵੇਗਾ। ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਵਿਭਾਗ ਮੇਰੇ ਕੋਲ ਹੈ ਇਸ ਕਰਕੇ ਮੁੱਖ ਮੰਤਰੀ ਪੰਜਾਬ ਵੱਲੋਂ ਖਾਸ ਕਰਕੇ ਐਨ ਆਰ ਆਈ ਦੀ ਕਿਸੇ ਵੀ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਅਧਾਰ ਉੱਤੇ (Kuldeep Dhaliwal heard the difficulties of NRI) ਕੀਤਾ ਜਾਵੇਗਾ।
ਐਨ ਆਰ ਆਈ ਨੂੰ ਦਰਪੇਸ਼ ਮੁਸ਼ਕਿਲਾਂ: ਸੰਮੇਲਨ ਵਿਚ ਪੁੱਜੇ ਐਨ ਆਰ ਆਈਆਂ ਵੱਲੋਂ ਆਪਣੇ ਮਸਲੇ ਸਾਡੀ ਟੀਮ ਨਾਲ ਸਾਂਝੇ ਕਰਦੇ ਚਰਨਜੀਤ ਸਿੰਘ ਗਰੇਵਾਲ ਵਾਸੀ ਯੂ ਕੇ ਨੇ ਕਿਹਾ ਕਿ ਅੱਜ ਵੀ ਜਿਹੜੇ ਆਈਪੀਐਸ ਤੇ ਪੁਲਿਸ ਦੇ ਵੱਡੇ ਅਫ਼ਸਰ ਨੇ ਜਾਂ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਇਸ ਤਰ੍ਹਾਂ ਸਲੂਕ ਕਰਦੇ ਹਨ ਜਿਵੇਂ ਉਹ ਅੰਗਰੇਜ਼ ਹੁੰਦੇ ਨੇ ਅਤੇ ਅਸੀਂ ਅਜ਼ਾਦੀ ਤੋਂ ਪਹਿਲਾਂ ਦੇ ਭਾਰਤੀ। ਉਨ੍ਹਾਂ ਕਿਹਾ ਕਿ ਹੇਠਲੇ ਪੱਧਰ ਉੱਤੇ ਬਹੁਤ ਜ਼ਿਆਦਾ ਭ੍ਰਿਸ਼ਟਾਚਾਰ ਹੈ ਜਿਸ ਨੂੰ ਖਤਮ ਕਰਨਾ ਚਾਹੀਦਾ ਹੈ, ਕਿਉਂਕਿ ਕੰਮ ਕਰਵਾਉਣ ਲੱਗੇ ਸਾਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ (Kuldeep Dhaliwal heard the difficulties of NRI) ਨੇ ਦਸਤਾਵੇਜ਼ ਇਕੱਠੇ ਕਰਨੇ ਕਾਗਜ਼ੀ ਕਾਰਵਾਈ ਬਹੁਤ ਜ਼ਿਆਦਾ ਹੁੰਦੀ ਹੈ ਉਨ੍ਹਾ ਨੇ ਇਹ ਵੀ ਕਿਹਾ ਕਿ ਸਾਨੂੰ ਸਰਕਾਰ ਤੋਂ ਕਾਫੀ ਉਮੀਦਾਂ ਨੇ।
ਜ਼ਮੀਨੀ ਵਿਵਾਦ ਅਤੇ ਵਿਆਹ ਦੇ ਮਸਲੇ: ਪਰਵਾਸੀ ਭਾਰਤੀਆਂ ਦੇ ਸੰਮੇਲਨ ਦੇ ਦੌਰਾਨ ਐਨ ਆਰ ਆਈ ਵੱਲੋਂ ਕਿਹਾ ਗਿਆ ਕੇ ਸਾਨੂੰ ਜ਼ਮੀਨੀ ਵਿਵਾਦ ਦੇ ਮਸਲੇ ਵੀ ਕਾਫੀ ਹੁੰਦੇ ਨੇ । ਉਨ੍ਹਾਂ ਨੇ ਕਿਹਾ ਕਿ ਵਿਆਹ ਸ਼ਾਦੀਆਂ ਨੂੰ ਲੈ ਕੇ ਵੀ ਕਾਫੀ ਮਸਲੇ ਸਾਹਮਣੇ ਆ ਰਹੇ ਨੇ, ਆਸਟ੍ਰੇਲੀਆ ਦੇ ਵਾਸੀ ਰਮਨਦੀਪ ਸਿੰਘ ਨੇ ਦੱਸਿਆ (Ramandeep Singh a resident of Australia) ਕਿ ਬਾਹਰ ਆਉਣ ਦੇ ਉਦੇਸ਼ ਨਾਲ ਹੀ ਇਥੇ ਵਿਆਹ ਹੁੰਦੇ ਨੇ ਉਨ੍ਹਾ ਕਿਹਾ ਕੇ ਸਾਡਾ ਮਸਲਾ ਹੈ 3 ਮਹੀਨੇ ਤੋਂ ਹਾਲੇ ਤੱਕ ਐੱਫ ਆਰ ਆਈ ਨਹੀਂ ਹੋਈ ਉਨ੍ਹਾ ਕਿਹਾ ਕੇ ਅਫ਼ਸਰ ਕਾਰਵਾਈ ਦਾ ਭਰੋਸਾ ਦਿੰਦੇ ਨੇ, ਪਰ ਉਨ੍ਹਾ ਕੋਲ ਵੀ ਮੁਕੰਮਲ ਫੋਰਸ ਨਾ ਹੋਣ ਕਰਕੇ ਮੁਸ਼ਕਿਲ ਆਉਂਦੀ ਹੈ।
ਕੈਬਨਿਟ ਮੰਤਰੀ ਦਾ ਭਰੋਸਾ: ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਅਸੀਂ ਆਪਣੇ ਐਨ ਆਰ ਆਈ ਭਾਈਚਾਰਿਆਂ ਨੂੰ ਆ ਰਹੀ ਹਰ ਸਮੱਸਿਆ ਦੇ ਹੱਲ ਲਈ ਵਚਨਬੱਧ ਹਨ ਉਨ੍ਹਾਂ ਕਿਹਾ ਕਿ ਅਸੀਂ ਐਨ ਆਰ ਆਈ ਵਿੰਗ (Establishment of NRI Wing) ਪਹਿਲਾਂ ਹੀ ਬਣਾਏ ਹੋਏ ਨੇ ਅਤੇ ਇਸ ਸੰਬੰਧੀ ਹੋਰ ਅਫਸਰਾਂ ਦੀ ਤਾਇਨਾਤੀ ਵੀ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਨਾ ਤਾਂ ਕਿਸੇ ਨੂੰ ਐਨ ਆਰ ਆਈ ਦੀ ਜ਼ਮੀਨ ਤੇ ਕਬਜ਼ਾ ਕਰਨ ਦਿੱਤਾ ਜਾਵੇਗਾ ਅਤੇ ਜਿਨ੍ਹਾਂ ਨੇ ਕਬਜ਼ੇ ਕਿਤੇ ਹੋਏ ਨੇ ਓਹ ਛੁਡਵਾ ਕੇ ਦਿੱਤੇ ਜਾਂਦੇ ਨੇ। ਉਨ੍ਹਾ ਕਿਹਾ ਕਿ ਅਸੀਂ ਇਸ ਖੇਤਰ ਚ ਲਗਾਤਾਰ ਕੰਮ ਕਰ ਰਹੇ ਹਨ ਉਨ੍ਹਾ ਕਿਹਾ ਕੇ ਇਹ ਮਹਿਕਮਾ ਮੇਰੇ ਕੋਲ ਹੈ ਇਸ ਕਰਕੇ ਅਸੀਂ ਇਸ ਖੇਤਰ ਚ ਜਿਹੜੀਆਂ ਵੀ ਕਮੀ ਆ ਰਹੀਆਂ ਨੇ ਉਨ੍ਹਾਂ ਨੂੰ ਪੂਰਾ ਕਰ ਰਹੇ ਹਨ।
ਇਹ ਵੀ ਪੜ੍ਹੋ: 8 ਕਿੱਲੋ ਹੈਰੋਇਨ ਸਮੇਤ 2 ਗ੍ਰਿਫ਼ਤਾਰ, ਡਰੋਨ ਰਾਹੀਂ ਪਾਕਿਸਤਾਨ ਤੋਂ ਮੰਗਵਾਉਂਦੇ ਸਨ ਹੈਰੋਇਨ
ਮਸਲਿਆਂ ਉੱਤੇ ਜਵਾਬ: ਮੰਤਰੀ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ, ਇਹ ਸਭ ਵਿਰੋਧੀਆਂ ਦੀਆਂ ਚਾਲਾਂ ਨੇ ਜੋ ਸਰਕਾਰ ਨੂੰ ਬਦਨਾਮ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਪੰਜਾਬ ਦੇ ਸਨਅਤਕਾਰਾਂ ਵੱਲੋਂ ਬਾਹਰਲੇ ਸੂਬਿਆਂ ਵਿਚ ਜਾ ਕੇ ਨਿਵੇਸ਼ ਕਰਨ ਦੇ ਮਾਮਲੇ ਉੱਤੇ ਵੀ ਕਿਹਾ ਕਿ ਅਜਿਹਾ ਕੁਝ ਨਹੀਂ ਹੈ ਉਨ੍ਹਾ ਕਿਹਾ ਕੇ ਸਨਅਤ ਨੂੰ ਬਾਹਰੋਂ ਆਫਰ ਆ ਰਹੀਆਂ ਨੇ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ ਹੀ ਇਸ ਤਰ੍ਹਾਂ ਦਾ ਮਾਹੌਲ ਬਣਾ ਦਿਆਂਗੇ ਕਿ ਪੰਜਾਬ ਵਿੱਚ ਹੀ ਇੰਡਸਟਰੀ ਲੱਗੇਗੀ ਬਾਕੀ ਉਨ੍ਹਾਂ ਇਹ ਵੀ ਕਿਹਾ ਕਿ ਹਰ ਕਿਸੇ ਨੂੰ ਕਿਤੇ ਵੀ ਜਾਣ ਦਾ ਪੂਰਾ ਅਧਿਕਾਰ ਹੈ।