ETV Bharat / state

ਇਕੱਲੇ ਪੰਜਾਬੀ ਹੀ ਨਹੀਂ ਦੇਸ਼ ਦੇ ਕਰੋੜਪਤੀ ਵੀ ਵਿਦੇਸ਼ ਜਾ ਕੇ ਵਸਣ ਦੇ ਚਾਹਵਾਨ, ਹੈਨਲੀ ਮਾਈਗ੍ਰੇਸ਼ਨ ਰਿਪੋਰਟ 'ਚ ਖੁਲਾਸਾ, ਪੜ੍ਹੋ ਖ਼ਾਸ ਰਿਪੋਰਟ...

ਪੰਜਾਬੀ ਹੀ ਨਹੀਂ ਸਗੋਂ ਦੇਸ਼ ਦੀਆਂ ਕਰੋੜਪਤੀ ਅਸਾਮੀਆਂ ਵੀ ਵਿਦੇਸ਼ ਜਾ ਕੇ ਸੈਟਲ ਹੋਣ ਦੀਆਂ ਇਛੁੱਕ ਹਨ। ਇਹ ਖੁਲਾਸਾ ਹੈਨਲੀ ਮਾਈਗ੍ਰੇਸ਼ਨ ਰਿਪੋਰਟ ਵਿਚ ਹੋਇਆ ਹੈ। 6500 ਭਾਰਤੀ ਕਰੋੜਪਤੀ 2023 ਵਿੱਚ ਵਿਦੇਸ਼ ਜਾ ਕੇ ਵਸਣ ਲਈ ਤਿਆਰ ਹਨ।

Millionaires of the country want to go and settle abroad, revealed in the report
ਇਕੱਲੇ ਪੰਜਾਬੀ ਹੀ ਨਹੀਂ ਦੇਸ਼ ਦੇ ਕਰੋੜਪਤੀ ਵੀ ਵਿਦੇਸ਼ ਜਾ ਕੇ ਵਸਣ ਦੇ ਚਾਹਵਾਨ, ਹੈਨਲੀ ਮਾਈਗ੍ਰੇਸ਼ਨ ਰਿਪੋਰਟ 'ਚ ਖੁਲਾਸਾ, ਪੜ੍ਹੋ ਖ਼ਾਸ ਰਿਪੋਰਟ...
author img

By

Published : Jun 15, 2023, 7:43 PM IST

ਰਿਪੋਰਟ ਬਾਰੇ ਜਾਣਕਾਰੀ ਦਿੰਦੇ ਹੋਏ ਇਮੀਗ੍ਰੇਸ਼ਨ ਮਾਹਿਰ।

ਲੁਧਿਆਣਾ : ਭਾਰਤ ਵਿੱਚੋਂ ਹਰ ਸਾਲ ਲੱਖਾਂ ਵਿਦਿਆਰਥੀ ਆਪਣੇ ਸੁਨਹਿਰੀ ਭਵਿੱਖ ਲਈ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ। ਸਿਰਫ ਵਿਦਿਆਰਥੀ ਹੀ ਨਹੀਂ ਸਗੋਂ ਭਾਰਤ ਵਿੱਚ ਰਹਿ ਰਹੀਆਂ ਕਰੋੜਪਤੀ ਅਸਾਮੀਆਂ ਵੀ ਵਿਦੇਸ਼ਾਂ ਵਿੱਚ ਜਾ ਕੇ ਸੈਟਲ ਹੋਣਾ ਚਾਹੁੰਦੀਆਂ ਹਨ, ਜਿਸਦਾ ਖੁਲਾਸਾ 13 ਜੂਨ 2023 ਵਿੱਚ ਐੱਚਐੱਨਡਬਲਿਊਐੱਲ ਯਾਨੀ ਕਿ ਹੈਨਲੀ ਪ੍ਰਾਈਵੇਟ ਵੈਲਥ ਮਾਈਗ੍ਰੇਸ਼ਨ ਰਿਪੋਰਟ 2023 ਹੋਇਆ ਹੈ। ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ 2023 ਦੇ ਅਖੀਰ ਤੱਕ ਭਾਰਤ ਵਿਚੋਂ 6800 ਕਰੋੜਪਤੀ ਭਾਰਤ ਛੱਡ ਕੇ ਵਿਦੇਸ਼ਾਂ ਵਿਚ ਜਾ ਕੇ ਵੱਸ ਜਾਣਗੇ। ਹਾਲਾਂਕਿ ਇਸ ਸੂਚੀ ਵਿੱਚ ਭਾਰਤ ਦੂਜੇ ਨੰਬਰ ਉੱਤੇ ਹੈ। ਵਿਦੇਸ਼ ਜਾ ਕੇ ਵਸਣ ਵਾਲੇ ਕਰੋੜਪਤੀਆਂ ਵਿੱਚ ਸਭ ਤੋਂ ਜ਼ਿਆਦਾ ਲੋਕ ਚੀਨ ਤੋਂ ਸੰਬੰਧ ਰੱਖਦੇ ਹਨ। ਚੀਨ ਵਿਚ ਅਜਿਹੇ ਇਛੁੱਕ ਕਰੋੜਪਤੀਆਂ ਦੀ ਗਿਣਤੀ 13 ਹਜ਼ਾਰ 500 ਹੈ। ਇਸ ਸੂਚੀ ਦੇ ਵਿੱਚ ਕਈ ਹੋਰ ਦੁਨੀਆਂ ਦੇ ਵੱਡੇ ਦੇਸ਼ ਵੀ ਸ਼ਾਮਿਲ ਹਨ ਪਰ ਇਹ ਅੰਕੜੇ ਜੇਕਰ ਸਹੀ ਸਾਬਤ ਹੁੰਦੇ ਹਨ ਤਾਂ ਭਾਰਤ ਸਰਕਾਰ ਲਈ ਅਤੇ ਸੂਬਾ ਸਰਕਾਰਾਂ ਦੇ ਲਈ ਇਹ ਚਿੰਤਾ ਦਾ ਵਿਸ਼ਾ ਹੈ।

2022 ਵਿੱਚ 7500 ਭਾਰਤੀਆਂ ਨੇ ਛੱਡਿਆ ਦੇਸ਼: ਦੁਨੀਆਂ ਭਰ ਵਿੱਚ ਇੰਵੈਸਟਮੈਂਟ ਮਾਇਗ੍ਰੇਸ਼ਨ ਉੱਤੇ ਨਜ਼ਰ ਰੱਖਣ ਵਾਲੀ ਸੰਸਥਾ ਐੱਚਐੱਨਡਬਲਿਊਐੱਲ ਦੇ ਮੁਤਾਬਕ ਆਪਣਾ ਮੁਲਕ ਛੱਡ ਕੇ ਹੋਰਨਾਂ ਮੁਲਕਾਂ ਵਿੱਚ ਜਾ ਕੇ ਵਸਣ ਵਾਲਿਆਂ ਵਿੱਚ ਸਭ ਤੋਂ ਵੱਡੀ ਤਦਾਦ ਚੀਨ ਦੇ ਲੋਕਾਂ ਦੀ ਹੈ। ਉਸ ਤੋਂ ਬਾਅਦ ਭਾਰਤ ਆਉਂਦਾ ਹੈ। 2022 ਦੇ ਵਿਚ 7500 ਭਾਰਤੀ ਕਰੋੜ ਪਤੀਆਂ ਨੇ ਦੇਸ਼ ਛੱਡ ਕੇ ਹੋਰਨਾ ਮੁਲਕਾਂ ਨੂੰ ਆਪਣਾ ਰੈਣ ਬਸੇਰਾ ਬਣਾਇਆ ਹੈ। ਸਾਲ 2023 ਵਿੱਚ ਰੂਸ ਤੋਂ ਵੀ 3000 ਦੇ ਕਰੀਬ ਕਰੋੜ ਪਤੀ ਆਪਣਾ ਦੇਸ਼ ਛੱਡਣ ਨੂੰ ਤਿਆਰ ਹਨ

ਕਿਉਂ ਕਰੋੜਪਤੀ ਛੱਡ ਰਹੇ ਦੇਸ਼: ਇਸਦੇ ਮਾਹਿਰਾਂ ਦੀ ਮੰਨੀਏ ਤਾਂ ਕਰੋੜਪਤੀਆਂ ਵੱਲੋਂ ਆਪਣਾ ਮੁਲਕ ਛੱਡਣ ਦੇ ਕਈ ਕਾਰਨ ਹਨ ਜਿਨ੍ਹਾਂ ਵਿਚੋਂ ਇੱਕ ਮੁੱਖ ਕਾਰਨ ਟੈਕਸ ਦਾ ਗੁੰਝਲਦਾਰ ਹੋਣਾ ਹੈ, ਇੰਮੀਗਰੇਸ਼ਨ ਮਾਹਿਰ ਦਾ ਮੰਨਣਾ ਹੈ ਕਿ ਭਾਰਤ ਵਿੱਚ ਜਿਸ ਦੀ ਸਲਾਨਾ ਇਨਕਮ 10 ਲੱਖ ਤੋਂ ਵੱਧ ਹੈ ਉਹ ਲਗਭਗ 48 ਫੀਸਦੀ ਸਰਕਾਰ ਨੂੰ ਟੈਕਸ ਦੇ ਰਿਹਾ ਹੈ, ਜਿਸ ਵਿੱਚ ਉਸ ਦੀ ਆਮਦਨ ਦਾ 30 ਫੀਸਦੀ ਹਿੱਸਾ ਸਿੱਧਾ ਕਰ ਵਿਭਾਗ ਨੂੰ ਜਾਂਦਾ ਹੈ ਜਦੋਂ ਕਿ 18 ਫੀਸਦੀ ਵੱਖਰਾ ਜੀਐਸਟੀ ਵੀ ਉਸ ਨੂੰ ਦੇਣਾ ਪੈ ਰਿਹਾ ਹੈ। ਭਾਵੇਂ ਉਹ ਖਾਣ ਪੀਣ ਉੱਤੇ ਹੋਵੇ ਪੈਟਰੋਲ ਡੀਜ਼ਲ ਉੱਤੇ ਹੋਵੇ ਜਾਂ ਫਿਰ ਪਹਿਨਣ ਵਾਲੇ ਕੱਪੜਿਆਂ ਉੱਤੇ ਹੋਵੇ। ਇਸ ਤੋਂ ਇਲਾਵਾ ਚੰਗੇ ਰਹਿਣ ਸਹਿਣ ਦੀ ਭਾਲ ਵਿੱਚ ਟੈਕਸ ਵਿੱਚ ਛੋਟ ਪਾਉਣ, ਭਾਰਤ ਦੇ ਵਿੱਚ ਖਤਮ ਹੁੰਦੀ ਜਾ ਰਹੀ ਕਾਨੂੰਨ ਵਿਵਸਥਾ ਦੇ ਕਰਕੇ ਕਰੋੜਪਤੀ ਭਾਰਤ ਛੱਡਣ ਲਈ ਤਿਆਰ ਹਨ। ਸਿਰਫ ਕਾਰੋਬਾਰੀ ਹੀ ਨਹੀਂ ਸਗੋਂ ਸਰਕਾਰੀ ਨੌਕਰੀ ਕਰਨ ਵਾਲਿਆਂ ਦੀ ਵੀ ਅਜਿਹੀ ਵੱਡੀ ਤਦਾਦ ਹੈ ਜੋ ਜਲਦ ਰਿਟਾਇਰਮੈਂਟ ਲੈ ਕੇ ਆਪਣੇ ਪਰਿਵਾਰ ਨਾਲ ਵਿਦੇਸ਼ਾਂ ਵਿੱਚ ਜਾ ਕੇ ਵਸਣਾ ਚਾਹੁੰਦੇ ਹਨ।

ਇਕੱਲੇ ਪੰਜਾਬੀ ਹੀ ਨਹੀਂ ਦੇਸ਼ ਦੇ ਕਰੋੜਪਤੀ ਵੀ ਵਿਦੇਸ਼ ਜਾ ਕੇ ਵਸਣ ਦੇ ਚਾਹਵਾਨ, ਹੈਨਲੀ ਮਾਈਗ੍ਰੇਸ਼ਨ ਰਿਪੋਰਟ 'ਚ ਖੁਲਾਸਾ, ਪੜ੍ਹੋ ਖ਼ਾਸ ਰਿਪੋਰਟ...
ਇਕੱਲੇ ਪੰਜਾਬੀ ਹੀ ਨਹੀਂ ਦੇਸ਼ ਦੇ ਕਰੋੜਪਤੀ ਵੀ ਵਿਦੇਸ਼ ਜਾ ਕੇ ਵਸਣ ਦੇ ਚਾਹਵਾਨ, ਹੈਨਲੀ ਮਾਈਗ੍ਰੇਸ਼ਨ ਰਿਪੋਰਟ 'ਚ ਖੁਲਾਸਾ, ਪੜ੍ਹੋ ਖ਼ਾਸ ਰਿਪੋਰਟ...

ਮਨਪਸੰਦ ਦੇਸ਼: ਭਾਰਤ ਛੱਡ ਕੇ ਵਿਦੇਸ਼ ਵਿੱਚ ਵਸਣ ਵਾਲੇ ਇਨਾਂ ਕਰੋੜਪਤੀਆਂ ਲਈ ਸਭ ਤੋਂ ਪਸੰਦੀਦਾ ਦੇਸ਼ ਕੈਨੇਡਾ ਹੈ ਕਿਉਂਕਿ ਮਾਹਿਰਾਂ ਮੁਤਾਬਕ ਕੈਨੇਡਾ ਦੇ ਵਿੱਚ ਵਸੋਂ ਬਹੁਤ ਘੱਟ ਹੈ ਅਤੇ ਖੇਤਰਫਲ ਦੇ ਹਿਸਾਬ ਨਾਲ ਉਹ ਦੁਨੀਆ ਦਾ ਦੂਜਾ ਵੱਡਾ ਦੇਸ਼ ਹੈ, ਇਸ ਤੋਂ ਇਲਾਵਾ ਦੂਜੇ ਨੰਬਰ ਉੱਤੇ ਆਸਟਰੇਲੀਆ ਅਜਿਹਾ ਦੇਸ਼ ਹੈ, ਜਿੱਥੇ ਜਾ ਕੇ ਕਰੋੜਪਤੀ ਵਸਣਾ ਚਾਹੁੰਦੇ ਹਨ। ਤੀਜੇ ਅਤੇ ਚੌਥੇ ਨੰਬਰ ਉੱਤੇ ਯੂਕੇ ਅਤੇ ਅਮਰੀਕਾ ਹੈ ਪਰ ਇਹ ਮੁਲਕ ਕਰੋੜਪਤੀਆਂ ਦੀ ਤਰਜੀਹ ਨਹੀਂ ਹੈ। ਸਿਰਫ਼ ਕਰੋੜਪਤੀ ਹੀ ਨਹੀਂ ਸਗੋਂ ਮੱਧਮ ਹਾਈ ਵਰਗ ਵੀ ਵਿਦੇਸ਼ ਜਾ ਕੇ ਵਸਣ ਦਾ ਇਛੁੱਕ ਹੈ। ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਕਾਰੋਬਾਰੀ ਵੱਖ ਵੱਖ ਸਨਅਤ ਨਾਲ ਜੁੜੇ ਹੋਏ, ਇਸ ਤੋਂ ਇਲਾਵਾ ਸਰਕਾਰੀ ਮੁਲਾਜ਼ਮ ਵੀ ਇਸ ਵਿਚ ਸ਼ਾਮਿਲ ਹਨ ਜੋ ਵਿਦੇਸ਼ ਜਾ ਕੇ ਆਪਣੇ ਪਰਿਵਾਰ ਨਾਲ ਸੈਟਲ ਹੋਣਾ ਚਾਹੁੰਦੇ ਹਨ।

ਵਿਦਿਆਰਥੀਆਂ ਦੀ ਮਾਈਗ੍ਰੇਸ਼ਨ: ਅੰਕੜਿਆਂ ਦੇ ਮੁਤਾਬਕ ਸਾਲ 2016 ਤੋਂ ਲੈ ਕੇ ਸਾਲ 2021 ਤੱਕ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ 8 ਲੱਖ ਦੇ ਕਰੀਬ ਵਿਦਿਆਰਥੀ ਵਿਦਿਆਰਥੀ ਵੀਜ਼ਾ ਲੈ ਕੇ ਵਿਦੇਸ਼ਾਂ ਦੇ ਵਿਚ ਜਾ ਕੇ ਵੱਸ ਗਏ ਹਨ, ਜਿਨ੍ਹਾਂ ਵਿੱਚੋਂ ਮਹਿਜ਼ ਇਕ ਫ਼ੀਸਦੀ ਵੀ ਅਜਿਹੀ ਗਲਤੀ ਹੈ ਜੋ ਮੁੜ ਕੇ ਭਾਰਤ ਆਉਂਦੀ ਹੈ। ਜੇਕਰ ਇਕੱਲੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ 2016 ਤੋਂ ਲੈ ਕੇ 2021 ਤੱਕ ਇਕੱਲੇ ਪੰਜਾਬ ਵਿਚ ਹੀ 4 ਲੱਖ 78 ਹਜ਼ਾਰ ਵਿਦਿਆਰਥੀ ਪੜ੍ਹਾਈ ਵੀਜ਼ਾ ਲੈ ਕੇ ਕੰਮ ਕਰਨ ਦਾ ਵੀਜ਼ਾ ਲੈ ਕੇ ਵਿਦੇਸ਼ਾਂ ਦਾ ਰੁਖ ਕਰ ਗਏ ਹਨ। ਪੰਜਾਬ ਸੂਬੇ ਦੇ ਵਿਚ ਪਹਿਲੇ ਨੰਬਰ ਤੇ ਹੈ ਜਿਥੋਂ ਸਭ ਤੋਂ ਵੱਧ ਵਿਦਿਆਰਥੀ ਵਿਦੇਸ਼ ਪੜ੍ਹਨ ਜਾਂਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.