ਲੁਧਿਆਣਾ: ਕੋਰੋਨਾ ਮਹਾਮਾਰੀ (Corona epidemic) ਕਰਕੇ ਜਦੋਂ ਪੰਜਾਬ ਸਰਕਾਰ ਵੱਲੋਂ ਲਾਕਡਾਊਨ ਲਗਾਇਆ ਗਿਆ ਸੀ 30 ਮਈ ਤੋਂ ਲੈਕੇ 16 ਜੁਲਾਈ 2020 ਦੌਰਾਨ ਹਜ਼ਾਰਾਂ ਦੀ ਤਾਦਾਦ ਚ ਲੇਬਰ ਆਪੋ ਆਪਣੇ ਘਰਾਂ ਵੱਲ ਪਰਤ ਗਈ ਸੀ ਜ਼ਿਆਦਤਰ ਲੇਬਰ ਉੱਤਰ ਪ੍ਰਦੇਸ਼ ਅਤੇ ਬਿਹਾਰ ਰਵਾਨਾ ਹੋਈ ਸੀ ਲੇਬਰ (Migrant of Ludhiana are scared of the corona virus ) ਨੂੰ ਪੈਦਲ ਆਪੋ ਆਪਣੇ ਘਰਾਂ ਵੱਲ ਜਾਣਾ ਪਿਆ ਸੀ ਕਿਉਂਕਿ ਉਸ ਵੇਲੇ ਪਬਲਿਕ ਟਰਾਂਸਪੋਰਟ ਬੰਦ ਸੀ। ਅੰਕੜਿਆਂ ਮੁਤਾਬਿਕ 991 ਲੇਬਰ ਦੀ ਮੌਤ ਪਰਵਾਸ (991 laborers died during migration) ਦੌਰਾਨ ਹੋਈ ਸੀ ਜਿਨ੍ਹਾਂ ਚ 209 ਲੋਕਾਂ ਦੀ ਮੌਤ ਪੈਦਲ ਜਾਣ ਕਰਕੇ ਹੋਈ ਸੀ। ਨਾ ਸਿਰਫ ਪੰਜਾਬ ਤੋਂ ਸਗੋਂ ਦਿੱਲੀ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ ਤੋਂ ਵੀ ਲੇਬਰ ਆਪੋ ਆਪਣੇ ਘਰਾਂ ਨੂੰ ਪਰਤ ਰਹੀ ਸੀ ਮੌਤਾਂ ਦਾ ਅੰਕੜਾ ਵਧਣ ਕਰਕੇ ਸਰਕਾਰ ਵੱਲੋਂ ਟਰੇਨ ਅਤੇ ਬੱਸਾਂ ਚਲਾਈਆਂ ਗਈਆਂ ਸਨ ਪਰ ਓਦੋਂ ਤਕ ਕਾਫੀ ਦੇਰ ਹੋ ਗਈ ਸੀ।
ਲੇਬਰ ਮੁੜ ਦਹਿਸ਼ਤ ਚ: ਕੋਰੋਨਾ ਵਾਇਰਸ ਮੁੜ ਤੋਂ ਆਉਣ ਕਰਕੇ ਲੇਬਰ ਸਹਿਮ ਦੇ ਮਾਹੌਲ ਵਿਚ ਹੈ ਜ਼ਿਆਦਾਤਰ ਲੇਬਰ ਨੂੰ(Labor will be difficult to maintain) ਪਤਾ ਹੀ ਨਹੀਂ ਹੈ ਕਿ ਦੇਸ਼ ਤੇ ਮੁੜ ਤੋਂ ਕੋਰੋਨਾ ਵਾਇਰਸ ਦਾ ਖਤਰਾ ਮੰਡਰਾ ਰਿਹਾ ਹੈ ਲੁਧਿਆਣਾ ਵਿੱਚ ਕੰਮ ਕਰਨ ਵਾਲੀ ਲੇਬਰ ਦੇ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਸਾਨੂੰ ਅੱਜ ਵੀ ਉਹ ਮੰਜ਼ਰ ਯਾਦ ਹੈ ਜਦੋਂ ਸਾਨੂੰ ਆਪੋ-ਆਪਣੇ ਘਰਾਂ ਵੱਲ ਸਾਇਕਲਾਂ ਤੇ ਪੈਦਲ, ਬੱਸਾਂ ਰਾਹੀਂ ਜਾਣਾ ਪਿਆ ਸੀ, ਲੇਬਰ ਦਾ ਕਹਿਣਾ ਹੈ ਕਿ ਅਸੀਂ ਆਪੋ ਆਪਣੀਆਂ ਫੈਕਟਰੀਆਂ ਦੇ ਮਾਲਕਾਂ ਤੇ ਪੂਰੀ ਤਰਾਂ ਨਿਰਭਰ ਹਨ ਉਨ੍ਹਾਂ ਨੇ ਕਿਹਾ ਕਿ ਜਦੋਂ ਕੋਰੋਨਾ ਦੀ ਪਹਿਲੀ ਦੂਜੀ ਵੇਵ ਸੀ ਸਾਨੂੰ ਫੈਕਟਰੀ ਦੇ ਮਾਲਕਾਂ ਵੱਲੋਂ ਕਾਫੀ ਸਹਿਯੋਗ ਦਿੱਤਾ ਗਿਆ ਸੀ ਰਾਸ਼ਨ ਵੀ ਮੁਹਈਆ ਕਰਵਾਇਆ ਗਿਆ ਸੀ ਵਿਹਲੇ ਬੈਠਿਆਂ ਨੂੰ ਪੈਸੇ ਵੀ ਦਿੱਤੇ ਜਾਂਦੇ ਸਨ ਲੇਬਰ ਨੇ ਕਿਹਾ ਕਿ ਅਸੀਂ ਸਾਲਾਂ ਤੋਂ ਫੈਕਟਰੀਆਂ ਦੇ ਵਿੱਚ ਕੰਮ ਕਰ ਰਹੇ ਹਨ ਇਸ ਕਰਕੇ ਜਦੋਂ ਤਕ ਉਹਨਾਂ ਦੇ ਮਾਲਕ ਸਾਥ ਦੇਣਗੇ ਉਦੋਂ ਤੱਕ ਉਹ ਕੰਮ ਕਰਦੇ ਰਹਿਣਗੇ।
ਸਨਅਤਕਾਰਾਂ 'ਚ ਮਲਾਲ: ਦੇਸ਼ ਦੇ ਵਿੱਚ ਕੋਰੋਨਾ ਦੀ ਮੁੜ ਤੋਂ ਦਸਤਕ ਨੂੰ ਲੈ ਕੇ ਅਸੀਂ ਲੁਧਿਆਣਾ ਦੇ ਸਨਅਤਕਾਰਾਂ ਨਾਲ ਗੱਲਬਾਤ ਕੀਤੀ ਤਾਂ ਸਲਾਈ ਮਸ਼ੀਨ ਇੰਡਸਟਰੀ (Sewing Machine Industry) ਦੇ ਪ੍ਰਧਾਨ ਜਸਬੀਰ ਸਿੰਘ ਸੋਖੀ ਨੇ ਕਿਹਾ ਕਿ ਸਾਡੀ ਲੁਧਿਆਣਾ ਦੀ ਪੂਰੀ ਸਨਅਤ ਲੇਬਰ ਤੇ ਹੀ ਨਿਰਭਰ ਹੈ ਅਤੇ ਜਦੋਂ ਲੇਬਰ ਤੇ ਮੁਸ਼ਕਲਾਂ ਆਉਂਦੀਆਂ ਹਨ ਤਾਂ ਪ੍ਰਸ਼ਾਸ਼ਨ ਹੱਥ ਖੜ੍ਹੇ ਕਰ ਦਿੰਦਾ ਹੈ ਉਨ੍ਹਾਂ ਕਿਹਾ ਕਿ ਸਾਨੂੰ ਯਾਦ ਹੈ ਦੋ ਸਾਲ ਪਹਿਲਾਂ ਲੇਬਰ ਦੇ ਨਾਲ ਕਿਸ ਤਰਾਂ ਦਾ ਵਤੀਰਾ ਕੀਤਾ ਗਿਆ ਸੀ। ਉਥੇ ਹੀ ਦੂਜੇ ਪਾਸੇ ਪਲਾਸਟਿਕ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਬੱਤਰਾ ਨੇ ਕਿਹਾ ਕਿ ਸਰਕਾਰ ਨੇ ਜੋ ਕਦਮ ਹੁਣ ਤੱਕ ਚੁੱਕ ਲੈਣੇ ਚਾਹੀਦੇ ਸਨ ਉਹ ਨਹੀਂ ਚੁੱਕੇ ਗਏ ਉਨ੍ਹਾਂ ਕਿਹਾ ਕਿ ਨਾ ਤਾਂ ਸਨਅਤਕਾਰਾਂ ਦੇ ਨਾਲ ਹਾਲਾਤਾਂ ਦੇ ਨਾਲ ਨਜਿੱਠਣ ਲਈ ਕਿਸੇ ਤਰ੍ਹਾਂ ਦੀ ਕੋਈ ਮੀਟਿੰਗ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਸਰਕਾਰ ਦੀ ਪ੍ਰਸ਼ਾਸਨ ਨੇ ਇਸ ਸਬੰਧੀ ਕੀ ਤਿਆਰੀ ਹੈ ਇਸ ਸਬੰਧੀ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ।
ਲੇਬਰ ਟੀਕਾਕਰਨ ਤੋਂ ਸੱਖਣੀ: 35 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਲੁਧਿਆਣਾ (Ludhiana city with more than 35 lakh population) ਦੇ ਵਿਚ ਮਹਿਜ਼ 2 ਲੱਖ 11 ਹਜ਼ਾਰ 801 ਲੋਕਾਂ ਨੇ ਵੀ ਹਾਲੇ ਤੱਕ ਬੂਸਟਰ ਡੋਜ਼ ਲਗਵਾਈ ਹੈ। ਇਸ ਤੋਂ ਇਲਾਵਾ ਕੁਲ ਆਬਾਦੀ ਚੋਂ 26 ਲੱਖ ਦੇ ਕਰੀਬ ਲੋਕਾਂ ਨੇ ਦੋਵੇਂ ਟੀਕਾਕਰਨ ਹੁਣ ਤੱਕ ਲਗਵਾਏ ਨੇ। 7 ਲੱਖ 80 ਹਜ਼ਾਰ ਦੇ ਕਰੀਬ ਲੋਕ ਹਾਲੇ ਵੀ ਦੂਜੀ ਡੋਜ਼ ਤੋਂ ਸਖਣੇ ਨੇ ਇਸ ਤੋਂ ਇਲਾਵਾ 1 ਲੱਖ 11 ਹਜ਼ਾਰ ਦੇ ਕਰੀਬ ਅਜਿਹੇ ਲੋਕ ਲੁਧਿਆਣਾ ਚ ਰਹਿ ਰਹੇ ਨੇ ਜਿਨ੍ਹਾਂ ਨੇ ਹਾਲੇ ਤੱਕ ਕੋਈ ਟੀਕਾਕਰਨ ਨਹੀਂ ਕਰਵਾਇਆ। ਇਸ ਵਿੱਚ ਵੱਡੀ ਤਾਦਾਦ ਲੇਬਰ ਦੀ ਹੈ। ਇਸ ਸਬੰਧੀ ਜਦੋਂ ਅਸੀਂ ਲੁਧਿਆਣਾ ਸਿਹਤ ਮਹਿਕਮੇ ਦੇ ਨੋਡਲ ਅਫਸਰ ਨਾਲ ਗੱਲਬਾਤ ਕੀਤੀ ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਦੇ ਵਿਚ ਟੀਕਾਕਰਨ ਹੋ ਰਿਹਾ ਹੈ ਇਸ ਤੋਂ ਇਲਾਵਾ ਅਸੀਂ ਜਿਨ੍ਹਾਂ ਇਲਾਕਿਆਂ ਵਿੱਚ ਲੇਬਰ ਰਹਿੰਦੀ ਹੈ ਉੱਥੇ ਵੀ ਕੈਂਪ ਲਗਾ ਕੇ ਹੁਣ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਣ ਕਰਾਵਾਂਗੇ।
ਇਹ ਵੀ ਪੜ੍ਹੋ: ਸਰਹਾਲੀ RPG ਅਟੈਕ: ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਬਰਾਮਦ ਲੋਡਿਡ ਆਰਪੀਜੀ ਨੂੰ ਕੀਤਾ ਡਿਫਿਊਜ਼
ਸਰਕਾਰ ਦਾ ਭਰੋਸਾ: ਲੁਧਿਆਣਾ ਦੇ ਵਿੱਚ ਲਗਭਗ ਹਰ ਵਿਧਾਨ ਸਭਾ ਹਲਕੇ ਦੇ ਅੰਦਰ ਲੇਬਰ ਰਹਿੰਦੀ ਹੈ, ਜਦੋਂ ਧਰਮ ਲੇਬਰ ਲੁਧਿਆਣਾ ਦੇ ਵਿਧਾਨਸਭਾ ਹਲਕਾ ਉੱਤਰੀ, ਕੇਂਦਰੀ, ਅਤੇ ਦੱਖਣੀ ਦੇ ਵਿਚ ਰਹਿੰਦੀ ਹੈ ਇਸ ਸਬੰਧੀ ਜਦੋਂ ਅਸੀਂ ਲੁਧਿਆਣਾ ਕੇਂਦਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਦੇ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਬਿਮਾਰੀ ਸਬੰਧੀ ਖੁਦ ਵੀ ਜਾਗਰੂਕ ਹੋਣਾ ਚਾਹੀਦਾ ਹੈ ਜਿੰਨਾ ਉਹ ਬੱਚਾ ਰੱਖਣਗੇ ਉਨ੍ਹਾਂ ਹੀ ਬਿਮਾਰੀ ਨਾਲ ਅਸੀਂ ਲੜ ਸਕਣਗੇ ਉਨ੍ਹਾਂ ਕਿਹਾ ਕਿ ਲੇਬਰ ਨੂੰ ਸਾਨੂੰ ਪਤਾ ਹੈ ਕਿ ਬਹੁਤ ਸਮੱਸਿਆਵਾਂ (Migrant of Ludhiana are scared of the corona virus ) ਦੋ ਸਾਲ ਪਹਿਲਾਂ ਆਈਆਂ ਸਨ ਪਰ ਹੁਣ ਅਸੀਂ ਅਜਿਹੀ ਸਮੱਸਿਆਵਾਂ ਨਹੀਂ ਆਉਣਗੇ ਕਿਉਂਕਿ ਉਹਨਾਂ ਦੇ ਸਿਰ ਤੇ ਹੀ ਲੁਧਿਆਣਾ ਦੀਆਂ ਫੈਕਟਰੀਆਂ ਚ ਮਸ਼ੀਨਾ ਚੱਲਦੀਆਂ ਨੇ।