ਲੁਧਿਆਣਾ:ਕਿਸਾਨਾਂ ਵੱਲੋਂ ਫਗਵਾੜਾ ਦੇ ਕੋਲ ਰੇਲਵੇ ਟ੍ਰੈਕ ‘ਤੇ ਧਰਨਾ ਦੇਣ ਨਾਲ ਰੇਲ ਵਿਭਾਗ ਵੱਲੋਂ 40 ਦੇ ਕਰੀਬ ਰੇਲ ਗੱਡੀਆਂ ਰੱਦ ਕਰ ਦਿਤੀਆਂ ਗਈਆਂ ਹਨ। ਰੇਲ ਗੱਡੀਆਂ ਰੱਦ ਹੋਣ ਕਾਰਨ ਲੁਧਿਆਣਾ ਦੇ ਰੇਲਵੇ ਸਟੇਸ਼ਨ ‘ਤੇ ਪ੍ਰਵਾਸੀ ਮੁਸਾਫ਼ਿਰਾ ਨੂੰ ਮੁਸ਼ਕਿਲ ਦਾ ਸਾਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ, ਕਿ ਉਹ ਅਪਣੇ ਪਿੰਡ ਜਾ ਰਹੇ ਹਨ। ਕੁਝ ਦਿਨ ਪਹਿਲਾਂ ਹੀ ਇਨ੍ਹਾਂ ਵੱਲੋਂ ਟਿਕਟਾਂ ਬੁੱਕ ਕਰਵਾਈਆ ਗਈਆਂ ਸਨ। ਪਰ ਹੁਣ ਟ੍ਰੇਨਾਂ ਰੱਦ ਹੋਣ ਕਰਕੇ ਉਨ੍ਹਾਂ ਦੀਆਂ ਟਿਕਟਾਂ ਵੀ ਕੈਸਲ ਕਰ ਦਿੱਤੀਆਂ ਗਈਆ ਹਨ।
ਟਿਕਟਾਂ ਰੱਦ ਹੋਣ ਕਰਕੇ ਸਮੇਂ ਸਿਰ ਘਰ ਨਾ ਪਹੁੰਚਣ ਕਾਰਨ ਇਨ੍ਹਾਂ ਮਜ਼ਦੂਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਮਜ਼ਦੂਰਾਂ ਨੇ ਦੱਸਿਆ ਕੇ ਰੇਲਵੇ ਵੱਲੋਂ ਟ੍ਰੇਨਾਂ ਰੱਦ ਹੋਣ ਦੀ ਉਨ੍ਹਾਂ ਨੂੰ ਰੇਲਵੇ ਵਿਭਾਗ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਉਧਰ ਮੀਡੀਆ ਨਾਲ ਗੱਲਬਾਤ ਦੌਰਾਨ ਸਟੈਸ਼ਨ ਦੇ cmi ਅਜੈ ਪਾਲ ਸਿੰਘ ਨੇ ਦੱਸਿਆ, ਕਿ ਬੀਤੀ ਰਾਤ ਕਰੀਬ 10:40 ਦੇ ਕਰੀਬ ਰੇਲ ਗੱਡੀਆਂ ਰੱਦ ਕਰਨੀਆਂ ਪਈਆਂ, ਤੇ ਜੋ ਗੱਡੀਆਂ ਰੇਲਵੇ ਸਟੇਸ਼ਨਾਂ ‘ਤੇ ਖੜੀਆਂ ਸਨ। ਉਨ੍ਹਾਂ ਵਿੱਚੋ ਸਵਾਰੀਆਂ ਨੂੰ ਅਰਜਸਟ ਮੈਂਟ ਕਰ ਦਿੱਤੀਆਂ ਸੀ, ਜਿਨ੍ਹਾਂ ਪ੍ਰਵਾਸੀਆਂ ਦੀ ਰਿਜ਼ਰਵਰੇਸ਼ਨ ਕੀਤੀ ਗਈ ਸੀ, ਉਨ੍ਹਾਂ ਨੂੰ 72 ਘੰਟੇ ਦੇ ਅੰਦਰ ਟਿਕਟਾਂ ਦੇ ਪੈਸੇ ਵਾਪਸ ਦੇਣ ਦੀ ਜ਼ਿੰਮੇਵਾਰੀ ਲਈ ਗਈ ਹੈ। ਹਾਲਾਂਕਿ ਸੀਐਮਆਈ ਵੱਲੋਂ ਕੈਮਰੇ ਸਾਹਮਣੇ ਕੁਝ ਵੀ ਬੋਲਣ ਤੋਂ ਇਨਕਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ:ਮੰਗਲਵਾਰ ਨੂੰ ਹੋਵੇਗਾ ਪੂਰਨ ਤੌਰ ‘ਤੇ ਪੰਜਾਬ ਬੰਦ: ਮਨਜੀਤ ਸਿੰਘ ਰਾਏ