ETV Bharat / state

ਨਿੱਜੀ ਹਸਪਤਾਲਾਂ 'ਚ ਇਲਾਜ ਕਰਾਉਣ ਤੋਂ ਅਸਮਰੱਥ ਮਜ਼ਦੂਰ - migrant labourers ludhiana

ਪੰਜਾਬ ਵਿੱਚ ਕੋਰੋਨਾ ਦੀ ਰੋਕ ਥਾਮ ਲਈ ਕਰਫ਼ਿਊ ਲਗਾਤਾਰ ਜਾਰੀ ਹੈ ਪਰ ਸੂਬੇ ਵਿੱਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਸਖਤੀ ਕੀਤੀ ਜਾ ਰਹੀ ਹੈ। ਪਰ ਇਸ ਸਖਤੀ ਦਾ ਨਤੀਜਾ ਭੁਗਤ ਰਹੇ ਨੇ ਬੇਰੁਜ਼ਗਾਰ ਹੋ ਚੁੱਕੇ ਮਜ਼ਦੂਰ।

ਨਿੱਜੀ ਹਸਪਤਾਲਾਂ 'ਚ ਇਲਾਜ ਕਰਾਉਣ ਤੋਂ ਅਸਮਰੱਥ ਮਜ਼ਦੂਰ

author img

By

Published : May 3, 2020, 7:14 PM IST

ਲੁਧਿਆਣਾ: ਪੰਜਾਬ ਵਿੱਚ ਕੋਰੋਨਾ ਦੀ ਰੋਕ ਥਾਮ ਲਈ ਕਰਫ਼ਿਊ ਲਗਾਤਾਰ ਜਾਰੀ ਹੈ ਪਰ ਸੂਬੇ ਵਿੱਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ, ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਸਖ਼ਤੀ ਕੀਤੀ ਜਾ ਰਹੀ ਹੈ। ਪਰ ਇਸ ਸਖ਼ਤੀ ਦਾ ਨਤੀਜਾ ਬੇਰੁਜ਼ਗਾਰ ਅਤੇ ਪਰਵਾਸੀ ਮਜ਼ਦੂਰ ਭੁਗਤ ਰਹੇ ਹਨ।

ਨਿੱਜੀ ਹਸਪਤਾਲਾਂ 'ਚ ਇਲਾਜ ਕਰਾਉਣ ਤੋਂ ਅਸਮਰੱਥ ਮਜ਼ਦੂਰ

ਪੰਜਾਬ ਦੇ ਕੁੱਝ ਜ਼ਿਲ੍ਹਿਆਂ 'ਚ ਲੇਬਰ ਦੀ ਭਰਮਾਰ ਹੈ, ਉੱਥੇ ਹੀ ਲੁਧਿਆਣਾ ਵਿੱਚ ਸੱਤ ਲੱਖ ਤੋਂ ਵੱਧ ਪਰਵਾਸੀ ਮਜ਼ਦੂਰ ਰਹਿੰਦੇ ਹਨ, ਜਿਸ ਵਿੱਚ ਯੂਪੀ ਬਿਹਾਰ ਸਣੇ ਜੰਮੂ ਕਸ਼ਮੀਰ ਤੋਂ ਮਜ਼ਦੂਰ ਵੀ ਸ਼ਾਮਿਲ ਹਨ। ਪਰ ਹੁਣ ਇਹ ਮਜ਼ਦੂਰ ਪ੍ਰੇਸ਼ਾਨ ਹੋਣ ਲੱਗ ਪਏ ਹਨ ਕਿਉਂਕਿ ਇਨ੍ਹਾਂ ਦੀ ਤਬੀਅਤ ਲਗਾਤਾਰ ਖਰਾਬ ਹੋ ਰਹੀ ਹੈ। ਇਨ੍ਹਾਂ ਨੂੰ ਬੀਮਾਰੀਆਂ ਜਕੜ ਰਹੀਆਂ ਹਨ ਪਰ ਇਨ੍ਹਾਂ ਦੇ ਇਲਾਜ ਲਈ ਸਰਕਾਰੀ ਹਸਪਤਾਲਾਂ ਵਿੱਚ ਕੋਈ ਪੁਖ਼ਤਾ ਇਲਾਜ ਨਹੀਂ ਹੈ ਅਤੇ ਨਾ ਹੀ ਦਵਾਈਆਂ ਮਿਲ ਰਹੀਆਂ ਹਨ। ਪਰ ਗਰੀਬ ਮਜ਼ਦੂਰ ਨਿਜੀ ਹਸਪਤਾਲਾਂ ਵਿੱਚ ਮਹਿੰਗਾ ਇਲਾਜ ਕਰਾਉਣ ਤੋਂ ਵੀ ਅਸਮਰੱਥ ਹਨ।

ਜੰਮੂ ਕਸ਼ਮੀਰ ਤੋਂ ਆਏ ਮਜ਼ਦੂਰਾਂ ਨੇ ਈ.ਟੀ.ਵੀ. ਭਾਰਤ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਬਿਮਾਰ ਹਨ ਅਤੇ ਆਪਣੇ ਸੂਬੇ ਨੂੰ ਵਾਪਸ ਪਰਤਣਾ ਚਾਹੁੰਦੇ ਹਨ। ਉਧਰ ਲੁਧਿਆਣਾ ਦੇ ਭਾਰਤ ਨਗਰ ਚੌਂਕ 'ਚ ਸਥਿਤ ਈ.ਐਸ.ਆਈ. ਹਸਪਤਾਲ 'ਚ ਰੋਜ਼ਾਨਾ ਵੱਡੀ ਤਦਾਦ 'ਚ ਲੇਬਰ ਆਪਣਾ ਇਲਾਜ ਕਰਵਾਉਣ ਲਈ ਆਉਂਦੀ ਹੈ। ਇਨ੍ਹਾਂ ਨੂੰ ਕੁੱਝ ਦਵਾਈਆਂ ਤਾਂ ਮਿਲ ਜਾਂਦੀਆਂ ਹਨ ਪਰ ਕੁੱਝ ਦਵਾਈਆਂ ਉਨ੍ਹਾਂ ਨੂੰ ਬਾਹਰੋਂ ਲੈਣੀਆਂ ਪੈਂਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੰਮਕਾਜ ਅਤੇ ਫੈਕਟਰੀਆਂ ਬੰਦ ਹੋਣ ਕਾਰਨ ਪੈਸੇ ਖਤਮ ਹੋ ਚੁੱਕੇ ਹਨ ਅਤੇ ਬਿਮਾਰੀਆਂ ਉਨ੍ਹਾਂ ਨੂੰ ਘੇਰੀ ਬੈਠੀਆਂ ਹਨ ਜਿਸ ਕਰਕੇ ਹੁਣ ਉਹ ਮਜਬੂਰ ਹੋ ਕੇ ਆਪਣੇ ਸੂਬੇ ਪਰਤਣਾ ਚਾਹੁੰਦੇ ਹਨ। ਪੰਜਾਬ ਸਰਕਾਰ ਵੀ ਇਨ੍ਹਾਂ ਹਾਲਾਤਾਂ ਬਾਰੇ ਚੰਗੀ ਤਰ੍ਹਾਂ ਜਾਣੂ ਹੈ ਪਰ ਕੋਰੋਨਾ ਦੇ ਵੱਧ ਰਹੇ ਪਰਕੋਪ ਕਾਰਨ ਇਨ੍ਹਾਂ ਨੂੰ ਪੰਜਾਬ ਚੋਂ ਨਹੀਂ ਭੇਜਣਾ ਚਾਹੁੰਦੀ।

ਲੁਧਿਆਣਾ ਦੇ ਹਲਕਾ ਗਿੱਲ ਵਿੱਚ ਵੱਡੀ ਤਦਾਦ ਚ ਪਰਵਾਸੀ ਮਜ਼ਦੂਰ ਰਹਿੰਦੇ ਹਨ ਜੋ ਭੱਠਿਆਂ, ਫੈਕਟਰੀਆਂ ਅਤੇ ਛੋਟੀਆਂ ਸਨਅਤਾਂ 'ਚ ਕੰਮ ਕਰਦੇ ਸੀ। ਹਲਕੇ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਗੱਲਬਾਤ ਦੌਰਾਨ ਦੱਸਿਆ ਕਿ ਲੇਬਰ ਦੀ ਪਰੇਸ਼ਾਨੀ ਤੋਂ ਚੰਗੀ ਤਰ੍ਹਾਂ ਜਾਣੂ ਹਨ ਪਰ ਸਰਕਾਰ ਆਪਣੇ ਪੱਧਰ 'ਤੇ ਉਨ੍ਹਾਂ ਦੀ ਮਦਦ ਦੀ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਫੈਕਟਰੀ ਮਾਲਕ ਖੁਦ ਇਸ ਮਹਾਂਮਾਰੀ ਤੋਂ ਡਰੇ ਹੋਏ ਹਨ ਜਿਸ ਕਰਕੇ ਉਹ ਫੈਕਟਰੀਆਂ ਨਹੀਂ ਖੋਲ੍ਹ ਰਹੇ ਅਤੇ ਲੇਬਰ ਬੇਰੁਜ਼ਗਾਰ ਹੈ ਪਰ ਲੇਬਰ ਤੱਕ ਰਾਸ਼ਨ ਤੇ ਲੰਗਰ ਪਹੁੰਚਾਇਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਈਟੀਵੀ ਭਾਰਤ ਵੱਲੋਂ ਲਗਾਤਾਰ ਪਰਵਾਸੀ ਮਜ਼ਦੂਰਾਂ ਦਾ ਮੁੱਦਾ ਜੋਰਸ਼ੋਰ ਨਾਲ ਚੁੱਕਿਆ ਜਾ ਰਿਹਾ ਹੈ ਅਤੇ ਹੁਣ ਪ੍ਰਸ਼ਾਸਨ ਵੀ ਇਨ੍ਹਾਂ ਨੂੰ ਆਪਣੇ ਸੂਬੇ ਭੇਜਣ ਅਤੇ ਸਾਰ ਲੈਣ ਲਈ ਲਗਾਤਾਰ ਯਤਨ ਕਰ ਰਿਹਾ ਹੈ। ਜਿੱਥੇ ਫੈਕਟਰੀਆਂ ਕੰਮਕਾਰ ਠੱਪ ਹੋਣ ਕਾਰਨ ਪਰਵਾਸੀ ਮਜ਼ਦੂਰ ਵਿਹਲੇ ਹਨ, ਉੱਥੇ ਹੀ ਬਿਮਾਰੀਆਂ ਕਾਰਨ ਹੁਣ ਉਹ ਮਹਿੰਗੀਆਂ ਦਵਾਈਆਂ ਲੈਣ ਤੋਂ ਵੀ ਅਸਮਰੱਥ ਨੇ ਸਰਕਾਰੀ ਹਸਪਤਾਲਾਂ 'ਚ ਪੂਰੀਆਂ ਦਵਾਈਆਂ ਨਹੀਂ ਮਿਲਦੀਆਂ ਅਤੇ ਹੁਣ ਉਹ ਆਪਣੇ ਸੂਬੇ ਪਰਤਣ 'ਚ ਹੀ ਆਪਣੀ ਬੇਹਤਰੀ ਸਮਝ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.