ਲੁਧਿਆਣਾ: ਪੰਜਾਬ ਵਿੱਚ ਨਵੰਬਰ ਮਹੀਨੇ ਦੇ 20 ਤੋਂ ਜ਼ਿਆਦਾ ਦਿਨ ਲੰਘ ਜਾਣ ਦੇ ਬਾਵਜੂਦ ਵੀ ਇਸ ਵਾਰ ਠੰਡ ਵੇਖਣ ਨੂੰ ਨਹੀਂ ਮਿਲ ਰਹੀ, ਜਿਸ ਕਰਕੇ ਰਾਤ ਦੇ ਮੌਸਮ ਵਿੱਚ ਤਾਪਮਾਨ ਕਾਫੀ ਜ਼ਿਆਦਾ ਰਹਿੰਦਾ ਹੈ। ਹਾਲਾਂਕਿ ਦਿਨ ਵਿੱਚ ਤਾਂ ਇਹ ਟੈਂਪਰੇਚਰ ਨੋਰਮਲ ਰਹਿੰਦਾ ਹੈ ਪਰ ਰਾਤ ਵੇਲੇ ਆਮ ਨਾਲੋਂ ਟੈਂਪਰੇਚਰ ਕਾਫੀ ਵੱਧ ਹੈ ਜਿਸ ਕਰਕੇ ਲੋਕਾਂ ਨੂੰ ਹਾਲੇ ਤੱਕ ਠੰਡ ਮਹਿਸੂਸ ਨਹੀਂ ਹੋ ਰਹੀ ਹੈ।
ਠੰਡ ਵਿੱਚ ਇਜ਼ਾਫਾ ਹੋਣ ਦੀ ਉਮੀਦ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਕਿਹਾ ਹੈ ਕਿ ਪੰਜਾਬ ਵਿੱਚ 25 ਨਵੰਬਰ ਤੋਂ ਲੈਕੇ 27 ਨਵੰਬਰ ਤੱਕ ਬਦਲਵਾਈ ਵਾਲਾ ਮੌਸਮ (changeable weather) ਬਣਿਆ ਰਹੇਗਾ, ਜਿਸ ਤੋਂ ਬਾਅਦ ਠੰਡ ਵਿੱਚ ਇਜ਼ਾਫਾ ਹੋਣ ਦੀ ਉਮੀਦ ਹੈ ਅਤੇ ਤਾਪਮਾਨ ਵੀ ਹੇਠਾਂ ਜਾਵੇਗਾ। ਮੌਸਮ ਵਿਭਾਗ (Department of Meteorology) ਦੀ ਮਾਹਿਰ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਅੱਗੇ ਕਿਹਾ ਕਿ ਜੇਕਰ ਮੌਜੂਦਾ ਹਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਏਅਰ ਕੁਆਲਿਟੀ ਇੰਡੈਕਸ ਦੇ ਵਿੱਚ ਕਾਫੀ ਸੁਧਾਰ ਹੋਇਆ ਹੈ। ਪੀਏਯੂ ਦੇ ਨੇੜੇ ਲੱਗੇ ਸੈਂਸਰਾਂ ਵਿੱਚ 180 ਏਅਰ ਕੁਆਲਿਟੀ ਇੰਡੈਕਸ ਦਰਜ ਕੀਤਾ ਗਿਆ ਹੈ ਜੋ ਕਿ ਬੀਤੇ ਦਿਵਾਲੀ ਦੇ ਦਿਨਾਂ ਤੋਂ ਕਾਫੀ ਸੁਧਰਿਆ ਹੋਇਆ ਨਜ਼ਰ ਆ ਰਿਹਾ ਹੈ। ਉਹਨਾਂ ਕਿਹਾ ਕਿ 200 ਦੇ ਉੱਪਰ ਏਅਰ ਕੁਆਲਿਟੀ ਇੰਡੈਕਸ ਜਾਣ ਉੱਤੇ ਹਾਲਾਤ ਜ਼ਿਆਦਾ ਖਰਾਬ ਹੋ ਜਾਂਦੇ ਹਨ।
- ਕਪੂਰਥਲਾ ਗੋਲੀਬਾਰੀ 'ਚ ਨਿਹੰਗ ਸਿੰਘਾਂ ਅਤੇ ਪੁਲਿਸ ਵਿਚਾਲੇ ਫਾਇਰਿੰਗ: ਸ਼ਹੀਦ ਹੋਏ ਹੋਮਗਾਰਡ ਦਾ ਅੰਤਿਮ ਸੰਸਕਾਰ: ਸਰਕਾਰੀ ਸਨਮਾਨਾਂ ਨਾਲ ਦਿੱਤੀ ਗਈ ਅੰਤਿਮ ਵਿਦਾਇਗੀ
- ਹਰਿਆਣਾ ਦੇ ਸਿਰਸਾ 'ਚ ਵੱਡਾ ਹਾਦਸਾ, ਟਰੈਕਟਰ ਟਰਾਲੀ ਪਲਟਣ ਨਾਲ ਪੰਜਾਬ ਦੇ 4 ਸ਼ਰਧਾਲੂਆਂ ਦੀ ਮੌਤ, 20 ਤੋਂ ਵੱਧ ਜ਼ਖਮੀ
- ਸਰਕਾਰੀ ਸਕੂਲਾਂ ਨੂੰ ਲੈਕੇ ਸਿੱਖਿਆ ਮੰਤਰੀ ਬੈਂਸ ਨੇ ਕੀਤਾ ਵੱਡਾ ਐਲਾਨ, ਆਨਲਾਈਨ ਲੱਗੇਗੀ ਹਾਜ਼ਰੀ
ਏਅਰ ਕੁਆਲਿਟੀ ਇੰਡੈਕਸ 'ਚ ਸੁਧਾਰ: ਉਹਨਾਂ ਕਿਹਾ ਕਿ 25 ਤਰੀਕ ਤੋਂ ਬਾਅਦ ਮੌਸਮ ਬਦਲਵਈ (Cold in Punjab) ਵਾਲਾ ਜ਼ਰੂਰ ਬਣਿਆ ਰਹੇਗਾ ਪਰ ਬਰਸਾਤ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਸਿਰਫ ਬੱਦਲਵਾਈ ਵਾਲਾ ਮੌਸਮ ਹੋਵੇਗਾ ਪਰ ਇਸ ਨਾਲ ਟੈਂਪਰੇਚਰ ਜ਼ਰੂਰ ਹੇਠਾਂ ਜਾ ਸਕਦਾ ਹੈ। ਇਸ ਤੋਂ ਬਾਅਦ ਦਸੰਬਰ ਮਹੀਨੇ ਦੇ ਪਹਿਲੇ ਹਫਤੇ ਤੱਕ ਲੋਕਾਂ ਨੂੰ ਕੜਾਕੇ ਦੀ ਠੰਢ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਉਸ ਸਮੇਂ ਤੱਕ ਸਰਦੀ ਆਪਣਾ ਪੂਰਾ ਜ਼ੋਰ ਫੜ੍ਹ ਲਵੇਗੀ। ਉਹਨਾਂ ਕਿਹਾ ਕਿ ਦਿਵਾਲੀ ਦੇ ਦਿਨਾਂ ਵਿੱਚ ਪਰਾਲੀ ਦੇ ਧੂੰਏ ਅਤੇ ਪਟਾਕਿਆਂ ਕਰਕੇ ਮੌਸਮ ਕਾਫੀ ਖਰਾਬ ਹੋ ਗਿਆ ਸੀ। ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਚੋਗਿਰਦੇ ਦਾ ਜ਼ਰੂਰ ਧਿਆਨ ਰੱਖਣ। ਉਹਨਾਂ ਕਿਹਾ ਕਿ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ ਅਤੇ ਇਸ ਦੌਰਾਨ ਲੋਕ ਸਿਰਫ ਦੀਵੇ ਜਗਾ ਕੇ ਹੀ ਪ੍ਰਕਾਸ਼ ਪੁਰਬ ਮਨਾਉਣ ਅਤੇ ਪਟਾਕੇ ਨਾ ਚਲਾਉਣ।