ਲੁਧਿਆਣਾ: ਜ਼ਿਲ੍ਹੇ ਵਿੱਚ ਬਸਤੀ ਜੋਧੇਵਾਲ ਨੇੜੇ ਨਿਊ ਸ਼ਕਤੀ ਨਗਰ ਵਿੱਚ ਇੱਕ ਧਾਗਾ ਫੈਕਟਰੀ ਦੀ ਚੌਥੀ ਮੰਜ਼ਲ ਤੇ ਅੱਗ ਲੱਗਣ ਕਰਕੇ ਅੱਜ ਪੂਰੇ ਇਲਾਕੇ ਵਿਚ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਮਿਲੀ ਜਾਣਕਾਰੀ ਮੁਤਾਬਿਕ ਭਿਆਨਕ ਅੱਗ ਨਿਊ ਸ਼ਕਤੀ ਨਗਰ ਦੇ ਸ੍ਰੀ ਰਾਮ ਟਰੇਡਰ ਦੀ ਫੈਕਟਰੀ ਦੀ ਚੌਥੀ ਮੰਜਿਲ ਉੱਤੇ ਲੱਗੀ ਸੀ। ਜਿਸ ਨੂੰ ਤਕਰੀਬਨ 2 ਘੰਟੇ ਦੀ ਮੁਸ਼ਕੱਤ ਤੋਂ ਬਾਅਦ ਕਾਬੂ ਪਾਇਆ ਗਿਆ।
ਜਾਨੀ ਨੁਕਸਾਨ ਤੋਂ ਰਿਹਾ ਬਚਾਅ: ਫਿਲਹਾਲ ਇਸ ਭਿਆਨਕ ਅੱਗ ਤੋਂ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਪਰ ਇਸ ਦੌਰਾਨ ਫੈਕਟਰੀ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਕਾਫੀ ਮੁਸ਼ਕੱਤ ਤੋਂ ਬਾਅਦ ਪਾਇਆ ਅੱਗ ਉੱਤੇ ਕਾਬੂ: ਮਿਲੀ ਜਾਣਕਾਰੀ ਮੁਤਾਬਿਕ ਅੱਗ ਇੰਨੀ ਜਿਆਦਾ ਭਿਆਨਕ ਸੀ ਕਿ 10 ਗੱਡੀਆਂ ਪਾਣੀ ਦੀਆਂ ਲੱਗੀਆਂ ਜਿਸ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਜਿਸ ਫੈਕਟਰੀ ਵਿਚ ਅੱਗ ਲੱਗੀ ਉਸ ਦਾ ਨਾਂ ਸ਼੍ਰੀ ਰਾਮ ਟਰੇਡਰ ਦੱਸਿਆ ਜਾ ਰਿਹਾ ਹੈ।
ਸ਼ਾਰਟ ਸਰਕਟ ਕਾਰਨ ਲੱਗੀ ਭਿਆਨਕ ਅੱਗ: ਦੱਸ ਦਈਏ ਕਿ ਫੈਕਟਰੀ ਵਿੱਚ ਉੱਨ ਪਈ ਸੀ ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਨਹੀਂ ਪਤਾ ਲੱਗ ਸਕਿਆ ਹੈ। ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਸ਼ਾਰਟ ਸਰਕਟ ਕਰਕੇ ਅੱਗ ਲੱਗੀ ਸੀ। ਹਾਲਾਂਕਿ ਇਸ ਹਾਦਸੇ ਦੌਰਾਨ ਜਾਨੀ ਨੁਕਸਾਨ ਦਾ ਬਚਾਅ ਰਿਹਾ ਪਰ ਫੈਕਟਰੀ ਦੇ ਗੋਦਾਮ ਵਿੱਚ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ। ਚੌਥੀ ਮੰਜਿਲ ’ਚ ਅੱਗ ਲੱਗੀ ਹੋਣ ਕਰਕੇ ਜਿਆਦਾ ਨੁਕਸਾਨ ਇਮਾਰਤ ਨੂੰ ਹੋਇਆ ਪੂਰੀ ਇਮਾਰਤ ਕਮਜ਼ੋਰ ਹੋ ਗਈ ਹੈ।
ਇਹ ਵੀ ਪੜੋ: ਹੁਣ ਅਮਰੀਕੀ ਯੂਨੀਵਰਸਿਟੀ ਵਿੱਚ ਸਿੱਖ ਵਿਦਿਆਰਥੀ ਪਾ ਸਕਣਗੇ ਕਿਰਪਾਨ