ਲੁਧਿਆਣਾ: ਖੰਨਾ ਦੇ ਉੱਚਾ ਵਿਹੜਾ ਵਿਖੇ ਰਹਿਣ ਵਾਲਾ 86 ਸਾਲਾ ਮੰਗਲੂ ਰਾਮ ਜੋਕਿ ਬਿਜਲੀ ਮਹਿਕਮੇ ਤੋਂ ਰਿਟਾਇਰ ਹਨ, ਰੋਜ਼ਾਨਾ 5 ਕਿਲੋਮੀਟਰ ਦੌੜ ਲਾਉਂਦੇ ਹਨ। ਉਹ 16 ਸਾਲਾਂ ਤੋਂ ਲਗਾਤਾਰ ਅਥਲੈਟਿਕ ਦੇ ਖੇਤਰ ‘ਚ ਮੱਲਾਂ ਮਾਰਦੇ ਆ ਰਹੇ ਹਨ।
ਮੰਗਲੂ ਰਾਮ ਪੰਜਾਬ ਤੋਂ ਇਲਾਵਾ ਬਾਹਰੀ ਸੂਬਿਆਂ ‘ਚ ਵੀ ਆਪਣੀ ਤਾਕਤ ਦਾ ਲੋਹਾ ਮਨਵਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਉਹ ਹੁਣ ਤੱਕ 51 ਸੋਨ ਤਗਮਿਆਂ ਸਮੇਤ 100 ਤੋਂ ਵੱਧ ਤਗਮੇ ਜਿੱਤ ਚੁੱਕੇ ਹਨ। ਇਸ ਮੌਕੇ ਉਨ੍ਹਾਂ ਖੇਡਾਂ ਵੱਲ ਧਿਆਨ ਨਾ ਦੇਣ ਉੱਪਰ ਸਰਕਾਰਾਂ ਨੂੰ ਵੀ ਸ਼ੀਸ਼ਾ ਦਿਖਾਇਆ ਹੈ। ਉਨ੍ਹਾਂ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 50 ਹਜ਼ਾਰ ਦਾ ਐਲਾਨ ਕਰਕੇ ਵੀ ਉਹਨਾਂ ਨੂੰ ਇੱਕ ਪੈਸਾ ਨਹੀਂ ਦਿੱਤਾ ਸੀ। ਇਸ ਕਰਕੇ ਉਹ ਸਰਕਾਰਾਂ ਤੋਂ ਕੋਈ ਆਸ ਨਹੀਂ ਰੱਖਦੇ। ਸੂਬੇ ਦੀ ਅੱਜ ਦੀ ਨੌਜਵਾਨੀ ਜਿਹੜੀ ਨੌਜਵਾਨ ਵਿੱਚ ਨਸ਼ੇ ਵਿੱਚ ਲੱਗ ਕੇ ਆਪਣੀ ਤੇ ਆਪਣੇ ਮਾਪਿਆਂ ਦੀ ਜ਼ਿੰਦਗੀ ਨੂੰ ਖਰਾਬ ਕਰ ਰਹੀ ਹੈ ਉਨ੍ਹਾਂ ਨੂੰ ਮੰਗਲੂ ਰਾਮ ਤੋਂ ਜ਼ਰੂਰ ਕੁਝ ਸਿੱਖਣਾ ਚਾਹੀਦਾ ਹੈ।
ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਨੌਜਵਾਨ ਖੇਡਾਂ ਦੇ ਵਿੱਚ ਨਸ਼ੇ ਦੀ ਵਰਤੋਂ ਕਰਦੇ ਹਨ ਉਨ੍ਹਾਂ ਨੂੰ ਨਸ਼ਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਖਿਡਾਰੀ ਨਸ਼ੇ ਦੀ ਵਰਤੋਂ ਕਰਦਾ ਹੈ ਤਾਂ ਅੱਗੇ ਜਾ ਕੇ ਉਹ ਨਸ਼ੇ ਦੀ ਆਦੀ ਹੋ ਜਾਂਦਾ ਹੈ ਜੋ ਕਿ ਸਿਹਤ ਦੇ ਲਈ ਹਾਨੀਕਾਰਕ ਹੈ।
ਇਹ ਵੀ ਪੜ੍ਹੋ: ਮਹਿਲਾ ਕ੍ਰਿਕਟ: ਭਾਰਤ ਨੇ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾਇਆ