ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਵਿੱਚ ਇੱਕ ਫਾਇਨਾਂਸਰ ਉੱਤੇ 48 ਸਾਲਾਂ ਦੇ ਆਪਣੇ ਹੀ ਕਰਿੰਦੇ ਦੀ ਬੇਰਹਿਮੀ ਨਾਲ ਕੁੱਟਮਾਰ ਦੇ ਇਲਜ਼ਾਮ ਲੱਗੇ ਨੇ, ਕੁੱਟਮਾਰ ਕਰਨ ਮਗਰੋਂ ਜਦੋਂ ਕਰਿੰਦੇ ਦੀ ਹਾਲਤ ਨਾਜ਼ੁਕ ਬਣੀ ਤਾਂ ਫਾਇਨਾਂਸਰ ਅਤੇ ਉਸਦੇ ਸਾਥੀ ਜ਼ਖ਼ਮੀ ਹਾਲਤ ਵਿੱਚ ਕਰਿੰਦੇ ਨੂੰ ਦੋਰਾਹਾ ਦੇ ਰਾਜਵੰਤ ਹਸਪਤਾਲ ਦੇ ਬਾਹਰ ਛੱਡ ਕੇ ਫ਼ਰਾਰ ਹੋ ਗਏ, ਜਿਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ਹੋਣ ਕਰਕੇ ਐਸ ਪੀ ਐਸ ਹਸਪਤਾਲ ਚ ਦਾਖਿਲ ਕਰਵਾਇਆ ਗਿਆ ਜਿੱਥੇ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖ਼ਤ ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਰੋਡ ਦੇ ਰਹਿਣ ਵਾਲੇ ਰਾਜਨ ਵਜੋਂ ਹੋਈ।
ਕਾਰ ਵਿੱਚ ਬੈਠ ਮੁਲਜ਼ਮ ਹੋਏ ਫਰਾਰ: ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹਾ ਕਿ ਇਸ ਪੂਰੀ ਘਟਨਾ ਦੀ ਇਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਜੋ ਕਿ ਹਸਪਤਾਲ ਤੋਂ ਪੁਲਿਸ ਨੂੰ ਪ੍ਰਾਪਤ ਹੋਈ ਹੈ। ਵੀਡੀਓ ਵਿੱਚ ਕਾਰ ਸਵਾਰ ਚਾਰ ਵਿਅਕਤੀ ਜ਼ਖ਼ਮੀ ਹਾਲਤ ਵਿੱਚ ਰਾਜ ਨੂੰ ਹਸਪਤਾਲ ਦੇ ਬਾਹਰ ਸਟ੍ਰੇਚਰ ਉੱਤੇ ਪਾ ਕੇ ਉਥੋਂ ਫਰਾਰ ਹੋ ਗਏ। ਜਿਸ ਤੋਂ ਬਾਅਦ ਸ਼ਖ਼ਸ ਨੂੰ ਕਿਸੇ ਹੋਰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਜ਼ਖ਼ਮੀ ਹਾਲਤ ਵਿੱਚ ਜਦੋਂ 4 ਲੋਕ ਜਦੋਂ ਸ਼ਖ਼ਸ ਨੂੰ ਹਸਪਤਾਲ ਦੇ ਬਾਹਰ ਛੱਡ ਕੇ ਗਏ ਤਾਂ ਹਸਪਤਾਲ ਵਿੱਚ ਲੱਗੇ ਕੈਮਰਿਆਂ ਅੰਦਰ ਮੁਲਜ਼ਮਾਂ ਦੀਆਂ ਤਸਵੀਰਾਂ ਕੈਦ ਵੀ ਹੋ ਗਈਆਂ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਉਹ ਉਸ ਨੂੰ ਹਸਪਤਾਲ ਦੇ ਬਾਹਰ ਛੱਡ ਕੇ ਗੱਡੀ ਵਿੱਚ ਬੈਠ ਕੇ ਉਥੋਂ ਫਰਾਰ ਹੋ ਜਾਂਦੇ ਨੇ।
ਕਤਲ ਦਾ ਮਾਮਲਾ ਦਰਜ: ਦੋਰਾਹਾ ਪੁਲਸ ਨੇ ਫਾਇਨਾਂਸਰ ਜਗਜੀਤ ਸਿੰਘ ਟੋਨੀ ਅਤੇ ਉਸਦੇ ਤਿੰਨ ਸਾਥੀਆਂ ਖਿਲਾਫ ਕਤਲ ਕੇਸ ਦਰਜ ਕੀਤਾ। ਇਸ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਡੀਐਸਪੀ ਹਰਸਿਮਰਤ ਸਿੰਘ ਸ਼ੇਤਰਾ ਨੇ ਦੱਸਿਆ ਕਿ ਕੁੱਝ ਵਿਅਕਤੀ ਹਸਪਤਾਲ ਬਾਹਰ ਇੱਕ ਵਿਅਕਤੀ ਨੂੰ ਜਖ਼ਮੀ ਹਾਲਤ ਵਿੱਚ ਛੱਡ ਗਏ ਸਨ। ਜਿਸਦੀ ਬਾਅਦ ਵਿੱਚ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਥਿਤ ਮੁਲਜ਼ਮਾਂ ਦੀ ਸ਼ਨਾਖ਼ਤ ਕੀਤੀ, ਜਿਸ ਮਗਰੋਂ ਪੁਲਸ ਨੇ ਕੇਸ ਦਰਜ ਕੀਤਾ।