ਲੁਧਿਆਣਾ: ਮਾਲਵਾ ਸੱਭਿਆਚਾਰਕ ਮੰਚ ਨੇ ਧੀਆਂ ਦੀ ਲੋਹੜੀ ਦਾ ਮੇਲਾ ਲਗਾਇਆ, ਜਿਸ ਵਿਚ ਵੱਡੀ ਤਦਾਦ 'ਚ ਜਿੱਥੇ ਕੁੜੀਆਂ ਅਤੇ ਔਰਤਾਂ ਨੇ ਹਿੱਸਾ ਲਿਆ, ਉਥੇ ਹੀ ਦੂਜੇ ਪਾਸੇ ਸੰਸਦ ਮੈਂਬਰ ਮੁਹੰਮਦ ਸਦੀਕ, ਸੰਸਦ ਮੈਂਬਰ ਰਵਨੀਤ ਬਿੱਟੂ ਸਣੇ, ਅਤੇ ਗ੍ਰੇਟ ਖਲੀ ਤੇ ਪੰਜਾਬੀ ਕਲਾਕਾਰ ਕਰਮਜੀਤ ਅਨਮੋਲ ਨੇ ਹਿੱਸਾ ਲਿਆ। ਉੱਥੇ ਹੀ ਕਨਵਰ ਗਰੇਵਾਲ ਅਤੇ ਸੁਖਜਿੰਦਰ ਸ਼ਿੰਦਾ ਨੇ ਆਪਣੀ ਗਾਇਕੀ ਦੇ ਜਲਵੇ ਵੀ ਬਿਖੇਰੇ।
ਇਸ ਦੌਰਾਨ 31ਨਵ ਜਨਮੀਆਂ ਬੱਚੀਆਂ ਨੂੰ ਸ਼ਗਨ ਦੇ ਨਾਲ ਸੂਟ ਅਤੇ ਖਿਡੌਣੇ ਆਦਿ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਵੱਖ-ਵੱਖ ਖੇਤਰ 'ਚ ਚੰਗੀ ਉਪਲੱਬਧੀਆਂ ਹਾਸਲ ਕਰਨ ਵਾਲੇ ਅਤੇ ਨਾਮਨਾ ਖੱਟਣ ਵਾਲੇ ਸ਼ਖ਼ਸੀਅਤਾਂ ਦਾ ਵੀ ਇਸ ਮੌਕੇ ਸਨਮਾਨ ਕੀਤਾ ਗਿਆ।
ਇਸ ਮੌਕੇ ਪੰਜਾਬੀ ਗਾਇਕ ਅਤੇ ਸੰਸਦ ਮੈਂਬਰ ਮੁਹੰਮਦ ਸਦੀਕ ਨੇ ਕਿਹਾ ਕਿ ਕੁੜੀਆਂ ਦੀ ਲੋਹੜੀ ਮਨਾਉਣੀ ਬੇਹੱਦ ਲਾਜ਼ਮੀ ਹੈ ਕਿਉਂਕਿ ਉਹ ਹੀ ਕੁੱਲਪਤੀ ਹੈ ਉਹ ਕੁੱਲ ਨੂੰ ਚਲਾਉਂਦੀ ਹੈ ਜਨਮ ਦਿੰਦੀ ਹੈ, ਇਸ ਕਰਕੇ ਧੀਆਂ ਦੀ ਲੋਹੜੀ ਮਨਾਉਣੀ ਅਤਿ ਜਰੂਰੀ ਹੈ। ਉਨ੍ਹਾਂ ਕਿਹਾ ਕਿ ਔਰਤਾਂ ਦਾ ਸਾਡੇ ਸਮਾਜ ਵਿੱਚ ਵੱਡਾ ਦਰਜਾ ਹੈ ਅਤੇ ਉਨ੍ਹਾਂ ਦਾ ਸਨਮਾਨ ਜ਼ਰੂਰੀ ਹੈ।
ਉਧਰ ਦੂਜੇ ਪਾਸੇ ਕਰਮਜੀਤ ਅਨਮੋਲ ਨੇ ਕਿਹਾ ਕਿ ਸਾਡੇ ਸਮਾਜ ਦੇ ਵਿੱਚ ਇਹ ਇੱਕ ਚੰਗੇ ਉਪਰਾਲੇ ਕੀਤੇ ਜਾ ਰਹੇ ਹਨ ਕਿ ਧੀਆਂ ਦੀ ਲੋਹੜੀ ਵੀ ਮਨਾਈ ਜਾ ਰਹੀ ਹੈ, ਜਿਸ ਨਾਲ ਇੱਕ ਚੰਗਾ ਸੁਨੇਹਾ ਜਾਵੇਗਾ ਨਾਲ ਨਾ ਪੰਜਾਬੀ ਫਿਲਮ ਇੰਡਸਟਰੀ ਦੀ ਗੱਲ ਕਰਦਿਆਂ ਕਿਹਾ ਕਿ ਇਸ ਮੌਕੇ ਪੰਜਾਬੀ ਫਿਲਮ ਇੰਡਸਟਰੀ ਆਪਣੇ ਸੁਨਹਿਰੇ ਦੌਰ 'ਚ ਲੰਘ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਫਿਲਮ ਇੰਡਸਟਰੀ ਪ੍ਰਫੁੱਲਿਤ ਹੋਣ ਨਾਲ ਸੈਂਕੜੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਵੀ ਮਿਲਿਆ ਹੈ।
ਇਹ ਵੀ ਪੜੋ: ਢੀਂਡਸਾ ਪਰਿਵਾਰ ਅਕਾਲੀ ਦਲ ਨੇ ਛੇਕਿਆ, ਜਾਣੋਂ ਬੈਠਕ ਦੀਆਂ ਅਹਿਮ ਗੱਲਾਂ
ਉੱਧਰ ਕੈਨੇਡਾ ਦੇ ਵਿੱਚ ਪੰਜਾਬੀ ਰੇਡੀਓ ਚਲਾ ਰਹੀ ਮਨਧੀਰ ਮੰਨੂ ਦਾ ਵੀ ਲੋਹੜੀ ਮੇਲੇ 'ਤੇ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਧੀਆਂ ਨੂੰ ਕੁੱਖ 'ਚ ਮਾਰਨ ਦੀ ਜੋ ਪ੍ਰਥਾ ਹੈ ਉਹ ਪੰਜਾਬ 'ਚ ਸਭ ਤੋਂ ਵੱਧ ਹੈ, ਇਸ ਕਰਕੇ ਧੀਆਂ ਦੀ ਲੋਹੜੀ ਮਨਾ ਕੇ ਸਾਨੂੰ ਸਮਾਜ ਦੀ ਸੌੜੀ ਸੋਚ ਨੂੰ ਇੱਕ ਚੰਗਾ ਸੁਨੇਹਾ ਦੇਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਮਾਲਵਾ ਸੱਭਿਆਚਾਰਕ ਮੰਚ ਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।
ਜ਼ਿਕਰਯੋਗ ਹੈ ਕਿ ਧੀਆਂ ਦੀ ਲੋਹੜੀ ਮੇਲੇ ਮੌਕੇ ਆਖਿਰ 'ਚ ਲੋਹੜੀ ਬਾਲ ਕੇ ਸੁੰਦਰ ਮੁੰਦਰੀਏ ਦੇ ਗੀਤ ਵੀ ਗਾਏ ਗਏ, ਜਿਸ ਵਿੱਚ ਮੁਹੰਮਦ ਸਦੀਕ ਅਤੇ ਸੁਰਿੰਦਰ ਛਿੰਦਾ ਵੀ ਸ਼ਾਮਿਲ ਹੋਏ ਅਤੇ ਧੀਆਂ ਦੀ ਲੋਹੜੀ ਪਾਈ ਗਈ।