ਲੁਧਿਆਣਾ: ਮਾਲਵਾ ਸਭਿਆਚਾਰਕ ਮੰਚ ਪੰਜਾਬ ਵੱਲੋਂ ਫਿਲਮ ਅਦਾਕਾਰ ਸਤੀਸ਼ ਕੌਲ, ਕਰਤਾਰ ਯਮਲਾ, ਕੁਲਦੀਪ ਕੌਰ, ਮਰਹੂਮ ਗਾਇਕ ਕਰਤਾਰ ਰਮਲਾ ਦੀ ਪਤਨੀ, ਸੁਰਿੰਦਰ ਪਹਿਲਵਾਨ ਰਕਬਾ ਸਣੇ ਬਜ਼ੁਰਗ ਕਲਾਕਾਰਾਂ ਨੂੰ ਰਾਸ਼ਨ ਸਮੱਗਰੀ ਅਤੇ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ।
ਮੰਚ ਦੇ ਆਗੂਆਂ ਨੇ ਇਨ੍ਹਾਂ ਬਜ਼ੁਰਗ ਕਲਾਕਾਰਾਂ ਦੀ ਸਿਹਤ ਦੀ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਤੰਦਰੁਸਤ ਰਹਿਣ ਦੀ ਕਾਮਨਾ ਕੀਤੀ ਹੈ।
ਮੰਚ ਦੇ ਚੇਅਰਮੈਨ ਕ੍ਰਿਸ਼ਨਾ ਕੁਮਾਰ ਬਾਵਾ ਅਤੇ ਪ੍ਰਧਾਨ ਰਾਜੀਵ ਕੁਮਾਰ ਲਵਲੀ ਨੇ ਗਾਇਕ ਰਣਜੀਤ ਮਨੀ ਅਤੇ ਗਾਇਕਾ ਗੁਲਸ਼ਨ ਕੋਮਲ ਦੇ ਘਰ ਜਾ ਕੇ ਇਨ੍ਹਾਂ ਦਾ ਹਾਲ ਚਾਲ ਪੁੱਛਿਆ। ਉਨ੍ਹਾਂ ਨੇ ਹਰ ਵਰਗ ਦੇ ਲੋਕਾਂ ਨੂੰ ਇਹੀ ਸੰਦੇਸ਼ ਦਿੱਤਾ ਕਿ ਉਹ ਆਪਣੇ ਘਰਾਂ ਵਿੱਚ ਹੀ ਰਹਿਣ।
ਇਸ ਨਾਲ ਵਾਇਰਸ ਦੇ ਵਿਰੁੱਧ ਲੜਾਈ ਜਿੱਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਣੀ ਕਲਾ ਨਾਲ ਪੰਜਾਬ ਦਾ ਨਾਂਅ ਰੌਸ਼ਨ ਕਰਨ ਵਾਲੇ ਪੰਜਾਬੀ ਕਲਾਕਾਰਾਂ ਨੂੰ ਇਸ ਸੰਕਟ ਦੀ ਘੜੀ ਵਿਚ ਉਨ੍ਹਾਂ ਦੀ ਮਦਦ ਕੀਤੀ ਜਾਵੇ।
ਇਸ ਮੌਕੇ ਜਿਥੇ ਸਤੀਸ਼ ਕੋਲ ਨੇ ਕਿਹਾ ਕਿ ਮਾਲਵਾ ਸੱਭਿਆਚਾਰਕ ਮੰਚ ਅਤੇ ਪ੍ਰਸ਼ਾਸ਼ਨ ਦੇ ਉਹ ਧੰਨਵਾਦੀ ਹਨ ਉੱਥੇ ਹੀ ਗੁਲਸ਼ਨ ਕੋਮਲ ਨੇ ਵੀ ਇਸ ਦੀ ਸ਼ਲਾਘਾ ਕੀਤੀ।