ਲੁਧਿਆਣਾ: ਲੁਧਿਆਣਾ-ਚੰਡੀਗੜ੍ਹ ਰੋਡ 'ਤੇ ਮੋਹਣੀ ਰਿਜ਼ੌਰਟ ਨੇੜੇ ਉਸ ਵੇਲੇ ਵੱਡਾ ਹਾਦਸਾ ਹੋਣੋਂ ਟੱਲ ਗਿਆ ਜਦੋਂ ਇਕ ਟਰੈਕਟਰ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਦੌਰਾਨ ਟਰੈਕਟਰ ਦੇ ਦੋ ਟੁਕੜੇ ਹੋ ਗਏ ਪਰ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਪਰ ਸੜਕ ਉੱਤੇ ਇੰਜਣ ਦਾ ਤੇਲ ਡੁੱਲ ਗਿਆ ਜਿਸ ਕਰਕੇ ਕਈ ਮੋਟਰਸਾਈਕਲ ਉਥੋਂ ਸਲਿੱਪ ਹੁੰਦੇ ਦਿਖਾਈ ਦਿੱਤੇ। ਕਿਸੇ ਵੀ ਤਰ੍ਹਾਂ ਦੇ ਬਚਾਅ ਦੀ ਉਡੀਕ ਨਾ ਕਰਦਿਆਂ ਮੌਕੇ ਉੱਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਖੁਦ ਹੀ ਇਸ ਸੜਕ 'ਤੇ ਮਿੱਟੀ ਅਤੇ ਰੇਤ ਪਾ ਕੇ ਢੱਕ ਦਿੱਤਾ ਤਾਂ ਜੋ ਕਿਸੇ ਤਰ੍ਹਾਂ ਦਾ ਹਾਦਸਾ ਨਾ ਹੋ ਜਾਵੇ।
ਇਸ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਟਰੈਕਟਰ ਅਤੇ ਕਾਰ ਵਿਚਾਲੇ ਟੱਕਰ ਹੋਈ ਹੈ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ।