ਲੁਧਿਆਣਾ: ਮੈਂ ਪੰਜਾਬ ਬੋਲਦਾ' ਡਿਬੇਟ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਫਸਦੀ ਨਜ਼ਰ ਆ ਰਹੀ ਹੈ, ਮੰਚ ਦਾ ਸੰਚਾਲਨ ਐਸ ਡਬਲਿਊ ਐੱਸ ਦੇ ਜਨਵਰੀ 2023 ਵਿੱਚ ਡਾਇਰੈਕਟਰ ਬਣੇ ਨਾਟਕਕਾਰ ਨਿਰਮਲ ਜੌੜਾ ਨੂੰ ਸੌਂਪਿਆ ਗਿਆ ਹੈ, ਜਿਸ ਨੂੰ ਲੈਕੇ (Punjab BJP president Sunil Jakhar) ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਵਾਲ ਖੜ੍ਹੇ ਕਰ ਦਿੱਤੇ ਨੇ। ਸੁਨੀਲ ਜਾਖੜ ਇਕਲੌਤੇ ਆਗੂ ਨੇ ਜਿਨ੍ਹਾਂ ਨੇ ਇਸ ਬਹਿਸ ਵਿੱਚ ਸ਼ਾਮਿਲ ਹੋਣ ਉੱਤੇ ਹਾਮੀ ਭਰੀ ਸੀ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪਹਿਲਾਂ ਹੀ ਇਸ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਚੁੱਕੇ ਨੇ। ਜਦੋਂ ਕਿ ਕਾਂਗਰਸ ਉੱਤੇ ਹਾਲੇ ਵੀ ਸਸਪੈਂਸ ਬਰਕਰਾਰ ਹੈ।
ਨਿਰਮਲ ਜੌੜਾ ਨੂੰ ਲੈਕੇ ਬੀਤੇ ਦਿਨੀਂ ਸੀਐਮ ਪੰਜਾਬ ਵੱਲੋਂ X ਰਾਹੀਂ ਟਵੀਟ ਕਰਕੇ ਕਿਹਾ ਗਿਆ ਸੀ ਕਿ 'ਮੈਂ ਪੰਜਾਬ ਬੋਲਦਾ' ਬਹਿਸ ਨੂੰ ਲੈਕੇ ਪੀਏਯੂ ਵਿੱਚ 1 ਨਵੰਬਰ ਨੂੰ ਹੋਣ ਜਾ ਰਹੀ ਬਹਿਸ ਦੇ ਮੰਚ ਦਾ ਸੰਚਾਲਨ ਨਿਰਮਲ ਜੌੜਾ ਕਰਨਗੇ, ਕੁੱਝ ਦੇਰ ਬਾਅਦ ਹੀ ਨਿਰਮਲ ਜੋੜਾ ਦੀ ਇੱਕ ਪੁਰਾਣੀ ਵੀਡਿਓ ਸੁਨੀਲ ਜਾਖੜ ਨੇ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਸਾਂਝੀ ਕਰਕੇ ਸਵਾਲ ਖੜ੍ਹੇ ਕਰ ਦਿੱਤੇ ਕੇ ਉਹ ਨਿਰਪੱਖ ਬਹਿਸ ਕਿਵੇਂ ਕਰਵਾ ਸਕਦੇ ਨੇ ਜਿਨ੍ਹਾਂ ਦੀ ਨੌਕਰੀ ਹੀ ਸੀਐੱਮ ਦੇ ਰਹਿਮ ਕਰਨ ਅਤੇ ਦੋਸਤੀ ਕਰਕੇ ਲੱਗੀ ਹੋਵੇ।
ਜਾਖੜ ਦੇ ਜੋੜਾ ਉੱਤੇ ਸਵਾਲ: ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰੈਸ ਕਾਨਫਰੰਸ ਰਾਹੀਂ ਡਿਬੇਟ ਦੇ ਸੰਚਾਲਕ ਨਿਯੁਕਤ ਕੀਤੇ ਗਏ ਨਿਰਮਲ ਜੋੜਾ ਉੱਤੇ ਸਵਾਲ ਖੜ੍ਹੇ ਕੀਤੇ ਨੇ। ਸੁਨੀਲ ਜਾਖੜ ਨੇ ਕਿਹਾ ਹੈ ਕਿ ਜਨਵਰੀ 2023 ਦੇ ਵਿੱਚ ਨਿਰਮਲ ਜੋੜਾ ਦੇ ਨਾਲ ਮੁੱਖ ਮੰਤਰੀ ਨੇ ਦੋਸਤੀ ਨਿਭਾਈ ਹੈ ਕਿਉਂਕਿ ਉਹ ਪੁਰਾਣੇ ਦੋਸਤ ਨੇ ਅਤੇ ਸੂਬਾ ਸਰਕਾਰ ਨੇ ਨਿਰਮਲ ਜੋੜਾ ਨੂੰ ਪੀਏਯੂ ਲੁਧਿਆਣਾ ਵਿੱਚ ਸਟੂਡੈਂਟ ਵੈਲਫੇਅਰ ਸੋਸਾਇਟੀ ਦਾ ਡਾਇਰੈਕਟਰ (Director of Student Welfare Society) ਨਿਯੁਕਤ ਕੀਤਾ ਹੈ। ਜਾਖੜ ਨੇ ਕਿਹਾ ਕਿ ਸਰਕਾਰ ਤੋਂ ਅਹੁਦਾ ਪ੍ਰਾਪਤ ਕਰਨ ਵਾਲਾ ਸ਼ਖ਼ਸ ਉਹ ਬਹਿਸ ਦੌਰਾਨ ਕਿਸ ਤਰ੍ਹਾਂ ਨਿਰਪੱਖ ਹੋ ਸਕਦਾ ਹੈ। ਉੱਥੇ ਹੀ ਦੂਜੇ ਪਾਸੇ ਨਿਰਮਲ ਜੋੜਾ ਨੇ ਲਿਆਕਤ ਦੇ ਨਾਲ ਇਸ ਗੱਲ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ ਉਹ ਸਾਡੇ ਵੱਡੇ ਨੇ ਉਹ ਉਹਨਾਂ ਦਾ ਸਵਾਲ ਹੋ ਸਕਦਾ ਹੈ ਪਰ ਜੇਕਰ ਮੌਕਾ ਦਿੱਤਾ ਗਿਆ ਹੈ ਤਾਂ ਉਹ ਇਸ ਬਹਿਸ ਦਾ ਹਿੱਸਾ ਜ਼ਰੂਰ ਬਣਨਗੇ।
ਸਾਹਿਤਕਾਰਾਂ ਦੇ ਨਿਸ਼ਾਨੇ 'ਤੇ ਜਾਖੜ: ਨਿਰਮਲ ਜੋੜਾ ਦੀ ਨਿਰਪੱਖਤਾ ਉੱਤੇ ਸਵਾਲ ਖੜ੍ਹੇ ਕਰਨ ਤੋਂ ਬਾਅਦ ਪੰਜਾਬੀ ਸਾਹਿਤ ਜਗਤ ਦੀਆਂ ਸ਼ਖ਼ਸੀਅਤਾਂ ਨੇ ਸੁਨੀਲ ਜਾਖੜ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਹੈ। (Punjabi Sahitya Academy) ਪੰਜਾਬੀ ਸਾਹਿਤ ਅਕੈਡਮੀ ਦੇ ਮੁਖੀ ਰਹੇ ਅਤੇ ਪੰਜਾਬੀ ਦੇ ਪ੍ਰਸਿੱਧ ਲੇਖਕ ਗੁਰਭਜਨ ਸਿੰਘ ਗਿੱਲ ਨੇ ਸੁਨੀਲ ਜਾਖੜ ਦੇ ਇਸ ਬਿਆਨ ਨੂੰ ਹਾਸੋਹੀਣਾ ਅਤੇ ਮੰਦਭਾਗਾ ਕਰਾਰ ਦਿੱਤਾ ਹੈ, ਉਹਨਾਂ ਕਿਹਾ ਕਿ ਇੱਕ ਨਾਟਕਕਾਰ ਕਿਉਂ ਨਹੀਂ ਪੰਜਾਬ ਦੀ ਸਿਆਸਤ ਉੱਤੇ ਕਾਬਜ਼ ਹੋ ਸਕਦਾ। ਸੁਨੀਲ ਜਾਖੜ ਭਾਵੇਂ ਸੱਤਾ ਉੱਤੇ ਕਾਬਜ਼ ਹਨ ਜਾਂ ਸੱਤਾ ਤੋਂ ਹੀਣ ਹਨ ਪਰ ਉਹਨਾਂ ਨੂੰ ਅਜਿਹੇ ਸ਼ਬਦ ਸ਼ੋਭਾ ਨਹੀਂ ਦਿੰਦੇ। ਉਹਨਾਂ ਕਿਹਾ ਕਿ ਇਹ ਪੂਰੇ ਕਲਾ ਜਗਤ ਦੇ ਨਾਲ ਬੇਇਨਸਾਫੀ ਹੈ ਅਤੇ ਉਹਨਾਂ ਦੇ ਨਾਲ ਕੋਝਾ ਮਜ਼ਾਕ ਹੈ, ਜਿਸ ਨੂੰ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੁਨੀਲ ਜਾਖੜ ਨੂੰ ਅਜਿਹੀਆਂ ਬਿਆਨਬਾਜ਼ੀਆਂ ਤੋਂ ਗੁਰੇਜ ਕਰਨ ਦੀ ਲੋੜ ਹੈ।
ਅਕਾਲੀ ਦਲ ਅਤੇ ਕਾਂਗਰਸ ਦਾ ਸਟੈਂਡ: ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੀ ਇਸ ਬਹਿਸ ਤੋਂ ਕਿਨਾਰਾ ਕਰ ਚੁੱਕਾ ਹੈ ਬੀਤੇ ਦਿਨੀ ਲੁਧਿਆਣਾ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਸਾਫ ਕਿਹਾ ਕਿ ਸੀਐੱਮ ਮਾਨ ਨਾਲ ਉਹ ਕੋਈ ਬਹਿਸ ਨਹੀਂ ਕਰਨਗੇ ਕਿਉਂਕਿ ਉਹ ਨਕਲੀ ਮੁੱਖ ਮੰਤਰੀ ਹੈ, ਜਦੋਂ ਕਿ ਕੇਜਰੀਵਾਲ ਕੋਲ ਹੀ ਸਾਰੀ ਕਮਾਨ ਹੈ। ਜੇਕਰ ਕੇਜਰੀਵਾਲ ਉਨ੍ਹਾਂ ਨਾਲ ਬਹਿਸ ਕਰਨ ਲਈ ਆਉਂਣਗੇ ਤਾਂ ਉਹ ਜ਼ਰੂਰ ਜਾਣਗੇ। ਇਸ ਤਰ੍ਹਾਂ ਅਕਾਲੀ ਦਲ ਨੇ ਬਹਿਸ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਉੱਥੇ ਹੀ ਕਾਂਗਰਸ ਨੇ ਵੀ ਹੁਣ ਤੱਕ ਅਪਣਾ ਸਟੈਂਡ ਸਪੱਸ਼ਟ ਨਹੀਂ ਕੀਤਾ ਹੈ। ਜਿਸ ਕਰਕੇ ਕਾਂਗਰਸ ਦੇ ਕਿਸੇ ਨੁਮਾਇੰਦੇ ਦਾ ਬਹਿਸ ਵਿੱਚ ਸ਼ਾਮਿਲ ਹੋਣ ਉੱਤੇ ਸ਼ਸ਼ੋਪੰਜ ਬਰਕਰਾਰ ਹੈ।
- Road accident in Jalandhar: ਜਲੰਧਰ 'ਚ ਕਾਰ ਅਤੇ ਟੈਂਕਰ ਵਿਚਾਲੇ ਜ਼ਬਰਦਸਤ ਟੱਕਰ, ਇੱਕ ਦੀ ਮੌਤ ਦੋ ਗੰਭੀਰ ਜ਼ਖ਼ਮੀ
- Recover Two Drone: ਪੁਲਿਸ ਨੇ 2 ਪਾਕਿਸਤਾਨੀ ਡਰੋਨ ਕੀਤੇ ਬਰਾਮਦ, ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ
- Vigilance Arrested 2 Accused: 4 ਲੱਖ ਦੀ ਰਿਸ਼ਵਤ ਲੈਣ ਵਾਲੇ ਦੋ ਮੁਲਜ਼ਮ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ, ਸ਼ਖ਼ਸ ਦਾ ਪੁਲਿਸ ਮਾਮਲੇ 'ਚੋਂ ਨਾਮ ਕੱਢਵਾਉਣ ਲਈ ਲਏ ਸੀ ਪੈਸੇ
ਗੈਰ ਹਾਜ਼ਿਰ ਆਗੂਆਂ ਦੇ ਪੁਤਲੇ: ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਸਾਫ ਕੀਤਾ ਹੈ ਕਿ ਜੇਕਰ ਬਾਕੀ ਪਾਰਟੀਆਂ ਤੋਂ ਕੋਈ ਲੀਡਰ ਬਹਿਸ ਦੇ ਵਿੱਚ ਸ਼ਾਮਿਲ ਹੋਣ ਲਈ ਨਹੀਂ ਆਵੇਗਾ ਤਾਂ ਉਹ ਉਹਨਾਂ ਦੇ ਪੁਤਲੇ ਬਣਾ ਕੇ ਰੱਖ ਦੇਣਗੇ। ਲੁਧਿਆਣਾ ਤੋਂ ਵਿਧਾਇਕ ਕੁਲਵੰਤ ਸਿੱਧੂ ਨੇ ਕਿਹਾ ਹੈ ਕਿ ਇਸ ਬਹਿਸ ਦਾ ਨਾਮ 'ਮੈਂ ਪੰਜਾਬ ਬੋਲਦਾ ਹਾਂ' ਬਿਲਕੁਲ ਸਹੀ ਰੱਖਿਆ ਗਿਆ ਹੈ, ਕਿਉਂਕਿ ਮੁੱਖ ਮੰਤਰੀ ਪੰਜਾਬ ਸਾਢੇ ਤਿੰਨ ਕਰੋੜ ਪੰਜਾਬੀਆਂ ਦੀ ਆਵਾਜ਼ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਹੈ ਭਾਵੇਂ ਉਹ ਐਸਵਾਈਐਲ ਦਾ ਮੁੱਦਾ ਹੋਵੇ ਜਾਂ ਪੰਜਾਬ ਵਿੱਚ ਨਸ਼ੇ ਦਾ ਮੁੱਦਾ । ਹੋਰ ਵੀ ਮੁੱਦਿਆਂ ਉੱਤੇ ਗੱਲ ਜ਼ਰੂਰ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜੇਕਰ ਬਾਕੀ ਪਾਰਟੀਆਂ ਦੇ ਲੀਡਰ ਨਹੀਂ ਹੋਣਗੇ ਤਾਂ ਅਸੀਂ ਉਹਨਾਂ ਦੇ ਬੁੱਤ ਹੀ ਰੱਖਾਂਗੇ। ਉਹਨਾਂ ਕਿਹਾ ਕਿ ਪਹਿਲਾਂ ਹੀ ਕਈ ਪਾਰਟੀਆਂ ਦੇ ਆਗੂ ਬਹਿਸ ਛੱਡ ਕੇ ਭੱਜ ਰਹੇ ਨੇ ਕਿਉਂਕਿ ਮੁੱਖ ਮੰਤਰੀ ਪੰਜਾਬ (Chief Minister Punjab) ਇਮਾਨਦਾਰ ਹਨ ਅਤੇ ਉਹਨਾਂ ਦੇ ਕਿਸੇ ਵੀ ਸਵਾਲ ਦਾ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਕੋਲ ਜਵਾਬ ਹੀ ਨਹੀਂ ਹੈ।