ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਵਸਨੀਕ ਮਹਿੰਦਰ ਪਾਲ (Mahendra Pal a resident of Ludhiana ) ਨੇ ਹੱਡਬੀਤੀ ਸੁਣਾਉਂਦਿਆ ਕਿਹਾ ਕਿ 20 ਸਾਲ ਪਹਿਲਾਂ ਹਰਿਆਣਾ ਵਿੱਚ ਕਿਸੇ ਕੰਮ ਤੋਂ ਗਏ ਨੂੰ ਬੁਖਾਰ ਆਇਆ ਅਤੇ ਕਿਸੇ ਝੋਲਾ ਛਾਪ ਡਾਕਟਰ ਤੋਂ ਉਸ ਨੇ ਇੰਜੈਕਸ਼ਨ ਲਗਵਿਆ ਜਿਸ ਤੋਂ ਬਾਅਦ ਇਸ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ। ਹੁਣ ਓਹ ਆਪਣੇ ਇਲਾਕੇ ਵਿੱਚ ਲੋਕਾਂ ਨੂੰ ਬਲਬ ਅਤੇ ਜੁਰਾਬਾਂ ਹੋਕੇ ਲਾ ਲਾ ਕੇ ਵੇਚਦਾ ਹੈ ਉਸ ਦੀ ਪਤਨੀ ਵੀ ਉਸ ਦੇ ਇਸ ਕੰਮ ਵਿੱਚ ਮਦਦ ਕਰਦੀ ਹੈ ਅਤੇ ਹਿਸਾਬ ਕਿਤਾਬ ਰੱਖਦੀ ਹੈ ਉਸ ਦਾ ਸਹਾਰਾ ਬਣਦੀ ਹੈ ਅਤੇ ਉਨ੍ਹਾਂ ਪੈਸਿਆਂ ਨਾਲ ਹੀ ਆਪਣੇ ਘਰ ਦਾ ਗੁਜਾਰਾ ਚਲਾਉਂਦੀ ਹੈ।
ਉਨ੍ਹਾਂ ਕਿਹਾ ਕਿ 2001 ਵਿੱਚ ਅੱਖਾਂ ਦੀ ਰੌਸ਼ਨੀ ਚਲੀ ਗਈ (Eyesight went away in 2001) ਉਨ੍ਹਾਂ ਕਿਹਾ ਕਿ ਮਾਹਿਰ ਡਾਕਟਰ ਨਾਲ ਗੱਲ ਕੀਤੀ ਪਰ ਕੋਈ ਫਰਕ ਨਹੀਂ ਪਿਆ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿਚ ਇਲਾਜ਼ ਕਰਵਾਇਆ ਗਿਆ ਪਰ ਉਸ ਦੀ ਅੱਖਾ ਦੀ ਰੋਸ਼ਨੀ ਵਾਪਿਸ ਨਹੀਂ ਆਈ, ਜਿਸ ਕਰਕੇ ਮਹਿੰਦਰ ਪਾਲ ਦੇ ਉੱਪਰ ਦੁੱਖਾਂ ਦਾ ਪਹਾੜ ਡਿੱਗ ਗਿਆ, ਘਰ ਦੇ ਰਾਸ਼ਨ ਦਵਾਈ ਵਗੈਰਾ ਬਚਿਆ ਦੀ ਪੜਾਈ ਦਾ ਖਰਚਾ ਚੁੱਕਣਾ ਇਕ ਅੰਨੇ ਬੰਦੇ ਲਈ ਚਿਨੌਤੀ ਦੇਣੇ ਦੇ ਬਰਾਬਰ ਹੋ ਗਿਆ, ਮਹਿੰਦਰ ਪਾਲ ਪੈਸੇ ਪੈਸੇ ਤੋਂ ਮੋਹਤਾਜ ਹੋ ਗਿਆ ਕਿਸੀ ਵੀ ਰਿਸ਼ਤੇਦਾਰ ਵੱਲੋਂ ਮੱਦਦ ਦੀ ਆਸ ਨਹੀਂ ਰਹੀ।
ਮਹਿੰਦਰਪਾਲ ਨੇ ਕਿਸੀ ਦੇ ਅੱਗੇ ਹੱਥ ਫੈਲਾਉਣਾ ਠੀਕ ਨਹੀਂ ਸਮਝਿਆ ਅਤੇ ਆਪਣਾ ਹੌਸਲਾ ਨਾ ਛੱਡਦੇ ਹੋਏ ਅਪਣੀ ਘਰਵਾਲੀ ਦਾ ਸਾਥ ਲੈਂਦੇ ਹੋਏ ਗਲੀ ਗਲੀ ਵਿਚ ਜੁਰਾਬਾਂ ਅਤੇ ਬੱਲਵ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ, ਮਹਿੰਦਰ ਪਾਲ ਵੱਲੋਂ ਗਲੀਆਂ ਵਿੱਚ ਹੋਕਾ ਲਗਾ ਕੇ ਸਮਾਨ ਵੇਚਣਾ ਸ਼ੁਰੂ ਕੀਤਾ।
ਪੀੜਤ ਦਾ ਕਹਿਣਾ ਹੈ ਕਿ ਉਸ ਦੀ ਘਰਵਾਲੀ ਲੋਕਾਂ ਨੂੰ ਸਮਾਨ ਦਿਖਾ ਕੇ ਪੈਸੇ ਲੈਂਦੀ ਹੈ ਅਤੇ ਇਸ ਤਰ੍ਹਾਂ ਦੋਵੇਂ ਪਤੀ ਪਤਨੀ ਦੋਨੇ ਮਿਲਕੇ ਅਪਣੇ ਪਰਿਵਾਰ ਦਾ ਖਰਚਾ ਚੁੱਕਣਾ ਸ਼ੁਰੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਘਰ ਦਾ ਖਰਚਾ ਬਹੁਤ ਹੀ ਮੁਸ਼ਕਿਲ ਦੇ ਨਾਲ ਚੱਲਦਾ ਹੈ ਅਤੇ ਕਈ ਵਾਰ ਉਹ ਪੂਰਾ ਦਿਨ ਕੰਮ ਕਰਨ ਦੇ ਬਾਵਜੂਦ ਕੋਈ ਪੈਸਾ ਨਹੀਂ ਕਮਾ ਪਾਉਂਦਾ, ਉਨ੍ਹਾ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ ਅਤੇ ਕਿਹਾ ਕਿ ਉਸ ਦਾ ਜੇਕਰ ਕੋਈ ਸੂਬੇ ਦੀ ਸਮਾਜ ਸੇਵੀ ਸੰਸਥਾ (Social service organization of the state) ਜਾਂ ਪੰਜਾਬ ਸਰਕਾਰ ਓਪਰੇਸ਼ਨ ਕਰਵਾ ਦੇਵੇ ਤਾਂ ਉਸ ਦੀਆਂ ਅੱਖਾਂ ਦੀ ਰੌਸ਼ਨੀ ਸ਼ਾਇਦ ਵਾਪਿਸ ਆ ਸਕਦੀ ਹੈ। ਉਸ ਦੀ ਪਤਨੀ ਨੇ ਵੀ ਆਪਣੇ ਘਰ ਦੇ ਹਾਲਾਤ ਸਾਡੇ ਨਾਲ ਸਾਂਝੇ ਕੀਤੇ ਨੇ ਅਤੇ ਆਪਣੀ ਹਾਲਤ ਦੱਸੀ।
ਇਹ ਵੀ ਪੜ੍ਹੋ: ਕਿਸਾਨਾਂ ਨੇ ਡੀਸੀ ਦਫ਼ਤਰ ਦੇ ਬਾਹਰ ਲਾਇਆ ਪਰਾਲੀ ਦਾ ਢੇਰ,ਪਰਾਲੀ ਦਾ ਪੱਕਾ ਹੱਲ ਕੱਢਣ ਦੀ ਕੀਤੀ ਮੰਗ