ਮਾਛੀਵਾੜਾ: ਨਜ਼ਦੀਕੀ ਪਿੰਡ ਰਾਕ ਭੱਟੀਆ ਵਿੱਚ ਇੱਕ ਧਾਗਾ ਮਿੱਲ 'ਚ ਅੱਧੀ ਰਾਤ ਨੂੰ ਅਚਾਨਕ ਅੱਗ ਲੱਗ ਗਈ। ਆਹੂਜਾ ਧਾਗਾ ਮਿੱਲ 'ਚ ਰਾਤ ਦੇ ਸਮੇਂ ਬੰਦ ਪਏ ਗੋਦਾਮ 'ਚ ਅਚਾਨਕ ਅੱਗ ਲੱਗ ਗਈ। ਮੌਕੇ 'ਤੇ 100 ਤੋਂ ਵੀ ਵੱਧ ਗੱਡੀਆਂ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਗੋਦਾਮ 'ਚ ਲੱਖਾਂ ਰੁਪਏ ਦਾ ਕਾਟਨ ਪਿਆ ਸੀ, ਜੋ ਕਿ ਸੜ ਕੇ ਸੁਆਹ ਹੋ ਗਿਆ।
ਰਾਤ ਸਮੇਂ ਹੀ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਵੇਰ ਤੱਕ ਅੱਗ ਬੁਝਾਉਣ ਦੀ ਕੋਸ਼ਿਸ਼ 'ਚ ਲੱਗੀਆਂ ਰਹੀਆਂ। ਸਵੇਰ ਤੱਕ ਸੌ ਤੋਂ ਵੱਧ ਗੱਡੀਆਂ ਲੱਗ ਚੁੱਕੀਆਂ ਸਨ ਕਿਉਂਕਿ ਅੱਗ ਬੁਝਣ ਤੋਂ ਬਾਅਦ ਦੁਬਾਰਾ ਸੁਲਗ ਜਾਂਦੀ ਸੀ। ਮਿੱਲ ਦੇ ਕਰਮਚਾਰੀ ਵੀ ਫਾਇਰ ਬ੍ਰਿਗੇਡ ਦੇ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ 'ਚ ਲੱਗੇ ਰਹੇ। ਇਹ ਅੱਗ ਕਿਵੇਂ ਲੱਗੀ, ਇਸ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਵਰਕਰਾਂ ਮੁਤਾਬਕ ਗੋਦਾਮ 'ਚ ਲੱਖਾਂ ਦਾ ਕਾਟਨ ਪਿਆ ਹੋਇਆ ਸੀ, ਜਿਸ ਤੋਂ ਧਾਗਾ ਬਣਦਾ ਹੈ, ਉਹ ਸਾਰਾ ਸੜ ਕੇ ਸੁਆਹ ਹੋ ਗਿਆ। 'ਤਾਲਾਬੰਦੀ' ਕਾਰਨ ਮਿੱਲ ਬੰਦ ਸੀ ਪਰ ਸੁਰੱਖਿਆ ਕਰਮੀਆਂ ਵਾਲਿਆਂ ਨੇ ਗੋਦਾਮ 'ਚ ਅੱਗ ਦੇਖੀ ਤਾਂ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਫਿਲਹਾਲ ਮਾਛੀਵਾੜਾ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।