ਲੁਧਿਆਣਾ: ਅਕਸਰ ਹੀ ਇਨਸਾਨ ਆਪਣੇ ਰਹਿਣ ਲਈ ਆਲੀਸ਼ਾਨ ਘਰ ਬਣਾਉਦਾ ਹੈ। ਮਕਾਨ ਬਣਾਉਣ ਸਮੇਂ ਮਨੁੱਖ ਨੂੰ ਹੁੰਦਾ ਹੈ ਕਿ ਉਹ ਆਪਣੇ ਘਰ ਵਿੱਚ ਇਹ ਵੀ ਲਗਵਾ ਦੇਵੇ ਇਹ ਵੀ ਲਗਾ ਦੇਵੇ। ਪਰ ਇਸ ਸਵਾਰਥੀ ਦੁਨੀਆਂ ਵਿੱਚ ਪਸ਼ੂ ਪੰਛੀਆਂ ਲਈ ਬਸੇਰੇ ਬਣਾਉਣ ਬਾਰੇ ਕੋਈ ਨਹੀਂ ਸੋਚਦਾ। ਅਜਿਹਾ ਹੀ ਇੱਕ ਸੰਸਥਤਾ ਮਾਨਵਤਾ ਦੀ ਸੇਵਾ ਵਿੱਚ ਮੌਹਰੀ ਲੁਧਿਆਣਾ ਦੀ ਮਹਾਵੀਰ ਜੀਵ ਸੇਵਾ ਟਰੱਸਟ ਵੱਲੋਂ ਉੱਤਰ ਭਾਰਤ ਦੀ ਪਹਿਲੀ ਪੰਛੀਆਂ ਲਈ ਕਲੋਨੀ ਬਣਾਈ ਗਈ ਹੈ, ਜੋ ਕਿ ਪੰਛੀਆਂ ਨੂੰ ਰਹਿਣ ਬਸੇਰਾ ਦੇਵੇਗੀ। ਇਸ ਕਲੋਨੀ ਵਿੱਚ ਪੰਛੀਆਂ ਨੂੰ ਖਾਣ ਲਈ ਦਾਣਾ ਪੀਣ ਲਈ ਪਾਣੀ ਇਲਾਜ ਲਈ ਹਸਪਤਾਲ, ਨਹਾਉਣ ਲਈ ਸਵੀਮਿੰਗ ਪੂਲ ਮੁਹੱਈਆਂ ਕਰਵਾਇਆ ਜਾਵੇਗਾ। ਲੁਧਿਆਣਾ ਦੇ ਗੋਬਿੰਦ ਗੋਧਾਮ ਮੰਦਰ ਦੇ ਸਾਹਮਣੇ ਇਹ ਟਾਵਰ ਤਿਆਰ ਕੀਤੇ ਗਏ ਹਨ, ਜੋ ਪੂਰੇ ਉੱਤਰ ਭਾਰਤ ਦੇ ਵੇਖੇ ਅਜਿਹੇ ਟਾਵਰ ਨਹੀਂ ਹਨ।
ਅਨੋਖੀ ਪਹਿਲ:- ਲੁਧਿਆਣਾ ਤੋ ਜੈਨ ਸਮਾਜ ਨਾਲ ਸਬੰਧਤ ਹੈ ਕਿ ਰਾਕੇਸ਼ ਜੈਨ ਵੱਲੋਂ ਇਸ ਦੀ ਸ਼ੁਰੂਆਤ ਕੀਤੀ ਹੈ ਉਨ੍ਹਾਂ ਕਿਹਾ ਕਿ ਪੰਛੀਆਂ ਲਈ ਕੋਈ ਘਰ ਨਹੀਂ ਹੁੰਦਾ ਸਾਡੇ ਦੇਸ਼ ਦੇ ਵਿੱਚ ਦਰਖਤ ਕੱਟੇ ਜਾ ਰਹੇ ਹਨ ਜੰਗਲ ਖਤਮ ਹੋ ਰਹੇ ਹਨ ਇਸ ਕਰਕੇ ਪੰਛੀਆਂ ਲਈ ਰਹਿਣ ਲਈ ਕੋਈ ਥਾਂ ਨਹੀਂ ਹੈ ਜਿਸ ਕਰਕੇ ਉਨ੍ਹਾਂ ਨੇ ਇਹ ਫੈਸਲਾ ਲਿਆ ਕਿ ਹੁਣ ਪੰਛੀਆਂ ਦਾ ਵੀ ਆਪਣਾ ਘਰ ਹੋਵੇਗਾ ਆਪਣੀ ਕਲੋਨੀ ਹੋਵੇਗੀ ਆਪਣਾ ਹਸਪਤਾਲ ਹੋਵੇਗਾ, ਜਿੱਥੇ ਉਹ ਆਪਣੇ ਪਰਿਵਾਰਾਂ ਦੇ ਨਾਲ ਆਸਾਨੀ ਨਾਲ ਰਹਿ ਸਕਣਗੇ ਇਸ ਦੀ ਹਾਲੇ ਸੁਰੂਆਤ ਕੀਤੀ ਗਈ ਹੈ।
ਗੁਜਰਾਤ 'ਚ ਬਣੇ ਟਾਵਰ:- ਰਾਕੇਸ਼ ਜੈਨ ਲੰਮੇਂ ਸਮੇਂ ਤੋਂ ਪੰਛੀਆਂ ਲਈ ਕੁਝ ਕਰਨਾ ਚਾਹੁੰਦੇ ਸਨ ਅਤੇ ਇਕ ਦਿਨ ਹਵਾ ਦੇ ਵਿੱਚ ਉਨ੍ਹਾਂ ਨੇ ਅਜਿਹੇ ਟਾਵਰ ਵਿਖੇ ਜਿਸ ਤੋਂ ਕਾਫੀ ਪ੍ਰਭਾਵਿਤ ਹੋਏ, ਮਹਾਰਾਸ਼ਟਰ ਦੇ ਉਜੈਨ ਦੇ ਵਿੱਚ ਸਥਿਤ ਮੰਦਰ ਤੇ ਇਹ ਟਾਵਰ ਬਣੇ ਹੋਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੇ ਪਤਾ ਕਰਵਾਇਆ ਇਹ ਗੁਜਰਾਤ ਦੇ ਵਿੱਚ ਤਿਆਰ ਕੀਤੇ ਜਾਂਦੇ ਨੇ ਜਿਸ ਤੋਂ ਬਾਅਦ ਖੁਦ ਗੁਜ਼ਰਾਤ ਜਾ ਕੇ ਇਸ ਦਾ ਆਰਡਰ ਦਿੱਤਾ, ਪੂਰੇ ਦੱਖਣੀ ਭਾਰਤ ਦੇ ਵਿਚ ਆਪਣੇ ਆਪ ਇਹ ਪਹਿਲੇ ਟਾਵਰ ਤਿਆਰ ਕੀਤੇ ਗਏ ਹਨ ਜਿੱਥੇ ਪੰਛੀਆਂ ਦੀ ਕਲੋਨੀ ਬਣ ਗਈ ਹੈ।
ਕੀ ਹੈ ਵਿਸ਼ੇਸ਼ਤਾ:- ਇਨ੍ਹਾਂ ਘਰਾਂ ਨੂੰ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਗਿਆ ਹੈ ਇਥੇ ਨਾ ਤਾਂ ਜਿਆਦਾ ਗਰਮੀਂ ਹੁੰਦੀ ਹੈ ਨਾ ਜਿਆਦਾ ਠੰਢ, ਚਿੜੀਆਂ, ਕਬੂਤਰ, ਤੋਤੇ, ਗਟਾਰਾਂ, ਹੋਰ ਪੰਛੀਆਂ ਦੀਆਂ ਕਿਸਮਾਂ ਇਸ ਚ ਰਹਿ ਸਕਦੀਆਂ ਨੇ। 40 ਫੁੱਟ ਉੱਚਾ ਇੱਕ ਟਾਵਰ ਹੈ ਜਿਸ ਚ 600 ਦੇ ਕਰੀਬ ਫਲੈਟ ਹਨ, 2 ਟਾਵਰ ਬਣਾਏ ਗਏ ਹਨ, ਜਿਨ੍ਹਾਂ ਚ 3000 ਦੇ ਕਰੀਬ ਪੰਛੀ ਰਹਿ ਸਕਣਗੇ, ਪੰਛੀਆਂ ਲਈ ਮੁਫ਼ਤ ਹਸਪਤਾਲ, ਉਨ੍ਹਾ ਦੇ ਖਾਣ ਲਈ ਦਾਣੇ ਇਸ ਤੋਂ ਇਲਾਵਾ ਡਾਕਟਰ ਵੀ ਉਨ੍ਹਾ ਦੀ ਦੇਖਭਾਲ ਲਈ ਨਿਉਕਤ ਕੀਤਾ ਗਿਆ ਹੈ ਜੋਕਿ ਪੰਛੀਆਂ ਦਾ ਇਲਾਜ ਕਰੇਗਾ।
ਕਿਉਂ ਪਈ ਲੋੜ:- ਦਰਅਸਲ ਇਸ ਦੀ ਲੋੜ ਜੰਗਲਾਂ ਦੀ ਕਟਾਈ ਅਤੇ ਦਰਖਤਾਂ ਦੀ ਥੋੜ ਕਰਕੇ ਹੋਈ ਹੈ, ਇਸ ਦੇ ਮਾਡਲ ਗੁਜਰਾਤ ਤੋਂ ਤਿਆਰ ਕੀਤੇ ਗਏ, ਚਾਈਨਾ ਡੋਰ ਕਰਕੇ, ਅਸਮਾਨ ਚ ਰੇਡੀਏਸ਼ਨ ਕਰਕੇ ਪੰਛੀਆਂ ਲਈ ਰਹਿਣ ਲਈ ਬਸੇਰੇ ਨਹੀਂ ਸਨ ਜਿਸ ਕਰਕੇ ਜੈਨ ਸਮਾਜ ਵਲੋਂ ਇਹ ਕਦਮ ਚੁੱਕਿਆ ਗਿਆ ਹੈ ਤਾਂ ਜੋ ਪੰਛੀਆਂ ਨੂੰ ਆਪਣੇ ਘਰ ਮਿਲ ਸਕਣ।
ਇਹ ਵੀ ਪੜੋ:- ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵੱਡੀ ਗਿਣਤੀ 'ਚ ਪੁਲਿਸ ਬਲ ਤੈਨਾਤ, ਵਿਸਾਖੀ ਨੂੰ ਲੈ ਕੇ ਜਥੇਦਾਰ ਦਾ ਕੌਮ ਨੂੰ ਸੰਦੇਸ਼