ETV Bharat / state

Hosiery Industry Suffered: ਹੌਜ਼ਰੀ ਇੰਡਸਟਰੀ ਨੂੰ ਹੋਇਆ ਕਰੋੜਾਂ ਦਾ ਨੁਕਸਾਨ, ਕਾਰੋਬਾਰੀਆਂ ਨੇ ਰੱਖੀ ਮੁਆਵਜ਼ੇ ਦੀ ਮੰਗ - ਪੰਜਾਬ ਦੀ ਹੌਜ਼ਰੀ ਇੰਡਸਟਰੀ ਨੂੰ ਵੱਡੀ ਸਨ

ਪੰਜਾਬ ਵਿੱਚ ਗਰਮੀ ਜਲਦੀ ਸ਼ੁਰੂ ਹੋਣ ਨਾਲ ਲੁਧਿਆਣਾ ਦੀ ਹੌਜ਼ਰੀ ਇੰਡਸਟਰੀ ਨੂੰ 200 ਕਰੋੜ ਦਾ ਨੁਕਸਾਨ ਹੋਇਆ। ਜਿਸ ਤੋਂ ਬਾਅਦ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆ ਹੌਜ਼ਰੀ ਕਾਰੋਬਾਰੀਆਂ ਨੇ ਪੰਜਾਬ ਸਰਕਾਰ ਕੋਲੋ ਮੁਆਵਜ਼ੇ ਦੀ ਮੰਗ ਕੀਤੀ ਹੈ।

Hosiery Industry Suffered
Hosiery Industry Suffered
author img

By

Published : Mar 16, 2023, 8:27 PM IST

Updated : Mar 16, 2023, 10:50 PM IST

ਹੌਜ਼ਰੀ ਇੰਡਸਟਰੀ ਨੂੰ ਹੋਇਆ ਕਰੋੜਾਂ ਦਾ ਨੁਕਸਾਨ, ਕਾਰੋਬਾਰੀਆਂ ਨੇ ਰੱਖੀ ਮੁਆਵਜ਼ੇ ਦੀ ਮੰਗ

ਲੁਧਿਆਣਾ: ਇਸ ਵਾਰ ਮੌਸਮ ਦੇ ਮਿਜਾਜ਼ ਨੇ ਪੰਜਾਬ ਦੀ ਹੌਜ਼ਰੀ ਇੰਡਸਟਰੀ ਨੂੰ ਵੱਡੀ ਸਨ ਲਗਾਈ ਹੈ, ਜੇਕਰ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਫਰਵਰੀ ਮਹੀਨੇ ਵਿੱਚ ਹੀ ਗਰਮੀ ਸ਼ੁਰੂ ਹੋਣ ਕਰਕੇ ਸਰਦੀਆਂ ਦਾ ਸਟਾਕ ਨਹੀਂ ਵਿਕ ਸਕਿਆ ਹੈ। ਜਿਸ ਕਰਕੇ 200 ਕਰੋੜ ਰੁਪਏ ਦੇ ਨੁਕਸਾਨ ਦਾ ਕਾਰੋਬਾਰੀਆਂ ਨੇ ਖ਼ਦਸ਼ਾ ਜਤਾਇਆ ਹੈ। ਉਹਨਾਂ ਕਿਹਾ ਕਿ ਹੁਣ ਵੀ ਸਾਡੇ ਕੰਮ ਕਾਰ ਉੱਤੇ 40 ਫੀਸਦੀ ਤੱਕ ਦਾ ਘਾਟਾ ਪੈ ਰਿਹਾ ਹੈ, ਜੋ ਕਿ ਨਾ ਪੂਰਾ ਹੋਣ ਵਾਲਾ ਹੈ। ਇਸ ਵਾਰ ਗਰਮੀਆਂ ਜਲਦੀ ਸ਼ੁਰੂ ਹੋ ਗਈਆਂ ਨੇ ਅਤੇ ਸਰਦੀਆਂ ਦਾ ਸੀਜ਼ਨ ਘੱਟ ਰਿਹਾ ਹੈ। ਜਿਸ ਕਰਕੇ ਨਵਾਂ ਗਰਮੀਆਂ ਦਾ ਸਮਾਨ ਫੈਕਟਰੀਆਂ ਵਿਚ ਨਹੀਂ ਬਣ ਸਕਿਆ ਅਤੇ ਗਾਹਕਾਂ ਦੀ ਡਿਮਾਂਡ ਗਰਮੀਆਂ ਦੇ ਕੱਪੜੇ ਦੀ ਸ਼ੁਰੂ ਹੋ ਚੁੱਕੀ ਹੈ।

ਮੌਸਮ ਦੀ ਹੋਜ਼ਰੀ 'ਤੇ ਮਾਰ:- ਫਰਵਰੀ ਮਹੀਨੇ ਦੇ ਮੱਧ ਵਿਚ ਹੀ ਸਰਦੀ ਪੂਰੀ ਤਰ੍ਹਾਂ ਖਤਮ ਹੋ ਗਈ ਸੀ ਅਤੇ ਗਰਮੀ ਸ਼ੁਰੂ ਹੋ ਚੁੱਕੀ ਸੀ। ਮੌਸਮ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਵਾਤਾਵਰਨ ਦੇ ਵਿੱਚ ਤਬਦੀਲੀਆਂ ਹਨ। ਇਹੀ ਕਾਰਨ ਹੈ ਕਿ ਮਾਰਚ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਗਰਮੀ ਦਾ ਪ੍ਰਕੋਪ ਸ਼ੁਰੂ ਹੋ ਗਿਆ। ਕਿਉਂਕਿ ਕਿਸੇ ਤਰ੍ਹਾਂ ਦੀ ਕੋਈ ਪੱਛਮੀ ਚੱਕਰਵਾਤ ਨਾ ਹੋਣ ਕਰਕੇ ਬਾਰਿਸ਼ਾਂ ਨਹੀਂ ਹੋ ਸਕਿਆ, ਜਿਸ ਦਾ ਅਸਰ ਕੱਪੜੇ ਦੇ ਕੰਮ-ਕਾਰ ਉੱਤੇ ਪਿਆ ਹੈ। ਗਰਮੀ ਪੈਣ ਕਰਕੇ ਸਰਦੀਆਂ ਦਾ ਕੱਪੜਾ ਨਹੀਂ ਵਿੱਕ ਸਕਿਆ ਅਤੇ ਸਰਦੀਆਂ ਜਲਦੀ ਖਤਮ ਹੋਣ ਕਰਕੇ ਗਰਮੀ ਦਾ ਸਟਾਕ ਹਾਲੇ ਬਾਜ਼ਾਰ ਦੇ ਵਿੱਚ ਨਹੀਂ ਆਇਆ।

ਕਾਰੋਬਾਰੀ ਦੇ ਮੁਰਝਾਏ ਚਿਹਰੇ:- ਗਰਮੀ ਜ਼ਿਆਦਾ ਪੈਣ ਕਰਕੇ ਕਾਰੋਬਾਰੀਆਂ ਦੇ ਚਿਹਰੇ ਹੁਣ ਤੋਂ ਹੀ ਮੁਰਝਾ ਚੁੱਕੇ ਹਨ। ਲੁਧਿਆਣਾ ਵਪਾਰ ਮੰਡਲ ਦੇ ਪ੍ਰਧਾਨ ਅਤੇ ਹੌਜ਼ਰੀ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਬਜ਼ਾਰ ਦੇ ਵਿਚ ਇੰਨੀ ਜ਼ਿਆਦਾ ਮੰਦੀ ਉਨ੍ਹਾਂ ਨੇ ਕਦੇ ਵੀ ਨਹੀਂ ਦੇਖੀ। ਕਾਰੋਬਾਰੀਆਂ ਨੇ ਕਿਹਾ ਕਿ ਵਿਆਹਾਂ ਦਾ ਸੀਜ਼ਨ ਹੋਣ ਦੇ ਬਾਵਜੂਦ ਹੋਲ-ਸੇਲ ਤਾਂ ਇਕ ਪਾਸੇ ਰਿਟੇਲਰ ਦਾ ਕੰਮ ਵੀ ਪੂਰੀ ਤਰ੍ਹਾਂ ਮੰਦੀ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਕਾਰੋਬਾਰੀਆਂ ਨੇ ਕਿਹਾ ਕਿ ਸਵੇਰੇ ਹੁੰਦੀ ਹੈ ਅਤੇ ਵਿਹਲੇ ਬਹਿ ਕੇ ਵਾਪਸ ਪਰਤ ਜਾਂਦੇ ਹਨ। ਫੈਕਟਰੀਆਂ ਦੇ ਵਿਚ ਪਿਆ ਮਾਲ ਬਰਬਾਦ ਹੋ ਗਿਆ ਹੈ, ਕਿਉਂਕਿ ਪਹਿਲਾਂ ਹੀ ਹੋਲ ਸੇਲ ਦੇ ਵਿੱਚ ਨਹੀਂ ਵਿੱਕਿਆ, ਜਿਸ ਕਰਕੇ ਫੈਕਟਰੀਆਂ ਦੇ ਵਿੱਚ ਵੱਡੀ ਤਦਾਦ ਅੰਦਰ ਤਿਆਰ ਹੋਇਆ ਸਮਾਨ ਡੰਪ ਬਣ ਗਿਆ ਹੈ।

ਸਰਕਾਰ ਤੋਂ ਮਲਾਲ:- ਹੌਜ਼ਰੀ ਦੇ ਕਾਰੋਬਾਰੀਆਂ ਦੇ ਮਨਾਂ ਦੇ ਵਿੱਚ ਸਰਕਾਰਾਂ ਦੇ ਪ੍ਰਤੀ ਵੀ ਮਲਾਲ ਹੈ। ਉਹਨਾਂ ਦਾ ਕਹਿਣਾ ਹੈ ਕਿ ਬਜਟ ਵਿੱਚ ਸਾਡੇ ਲਈ ਕਿਸੇ ਤਰ੍ਹਾਂ ਦੀ ਕੋਈ ਵਿੱਤੀ ਮਦਦ ਸਰਕਾਰ ਵੱਲੋਂ ਨਹੀਂ ਕੀਤੀ ਗਈ। ਲੁਧਿਆਣਾ ਵਪਾਰ ਮੰਡਲ ਦੇ ਜਨਰਲ ਸੈਕਟਰੀ ਆਯੁਸ਼ ਕੁਮਾਰ ਨੇ ਕਿਹਾ ਕਿ ਸਾਨੂੰ ਬਜਟ ਤੋਂ ਉਮੀਦ ਸੀ, ਪਰ ਪੰਜਾਬ ਦੀ ਇੰਡਸਟਰੀ ਲਈ ਮਹਿਜ਼ 3700 ਕਰੋੜ ਰੁਪਏ ਹੀ ਰੱਖੇ ਗਏ। ਉਨ੍ਹਾਂ ਕਿਹਾ ਕਿ ਅਸੀਂ 5 ਹਜ਼ਾਰ ਕਰੋੜ ਰੁਪਏ ਇੰਡਸਟਰੀ ਲਈ ਰੱਖਣ ਲਈ ਅਪੀਲ ਕੀਤੀ ਸੀ। ਹਾਲਾਂਕਿ ਪਿਛਲੀਆਂ ਸਰਕਾਰਾਂ ਨਾਲੋਂ ਕੁਝ ਬਜਟ ਵਧਾਇਆ ਹੈ, ਪਰ ਸਾਨੂੰ ਜ਼ਮੀਨੀ ਪੱਧਰ ਉੱਤੇ ਇਸ ਦੀ ਕੋਈ ਰਾਹਤ ਨਹੀਂ ਮਿਲ ਪਾ ਰਹੀ।

ਵਪਾਰੀਆਂ ਨਾਲ ਵਿਤਕਰਾ:- ਲੁਧਿਆਣਾ ਵਪਾਰ ਮੰਡਲ ਦੇ ਪ੍ਰਧਾਨ ਅਤੇ ਕਾਰੋਬਾਰੀਆਂ ਨੇ ਇਹ ਸਵਾਲ ਖੜ੍ਹੇ ਕੀਤੇ ਕਿ ਵਪਾਰੀਆਂ ਦੇ ਨਾਲ ਸਰਕਾਰਾਂ ਵੱਲੋਂ ਵਿਤਕਰਾ ਕੀਤਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਜਦੋਂ ਵੀ ਕਿਸਾਨਾਂ ਦੀ ਫਸਲ ਮੌਸਮ ਕਰਕੇ ਖਰਾਬ ਹੁੰਦੀ ਹੈ ਜਾਂ ਫਿਰ ਕੋਈ ਬੀਮਾਰੀ ਫ਼ਸਲ ਨੂੰ ਲੱਗ ਜਾਂਦੀ ਹੈ ਤਾਂ ਉਨ੍ਹਾਂ ਨੂੰ ਇਸਦਾ ਮੁਆਵਜ਼ਾ ਦਿੱਤਾ ਜਾਂਦਾ ਹੈ, ਪਰ ਦੂਜੇ ਪਾਸੇ ਜਦੋਂ ਮੌਸਮ ਦੀ ਮਾਰ ਵਪਾਰੀਆਂ ਉੱਤੇ ਪੈਂਦੀ ਹੈ। ਉਨ੍ਹਾਂ ਦਾ ਫੈਕਟਰੀਆਂ ਦੇ ਵਿੱਚ ਪਿਆ ਸਮਾਨ ਬਰਬਾਦ ਹੋ ਜਾਂਦਾ ਹੈ ਤਾਂ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਰਾਹਤ ਸਰਕਾਰਾਂ ਵੱਲੋਂ ਨਹੀਂ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਵਪਾਰੀ ਨਾਲ ਹਮੇਸ਼ਾ ਹੀ ਵਿਤਕਰਾ ਹੁੰਦਾ ਰਿਹਾ ਹੈ, ਸਰਕਾਰ ਨੇ ਕਿਸਾਨਾਂ ਦੇ ਲਈ ਬਿਜਲੀ ਦੀ ਸਥਿਤੀ ਰੱਖੀ ਹੈ ਘਰੇਲੂ ਵਰਤੋਂ ਲਈ ਬਿਜਲੀ ਦੇ ਵਿੱਚ ਸਬਸਿਡੀ ਦਿੱਤੀ ਜਾ ਰਹੀ ਹੈ, ਪਰ ਕਾਰੋਬਾਰੀਆਂ ਲਈ ਕਿਸੇ ਕਿਸਮ ਦੀ ਕੋਈ ਵੀ ਰਾਹਤ ਨਹੀਂ ਹੈ।

ਇਹ ਵੀ ਪੜੋ:- Metro Plan Meeting: ਟ੍ਰਾਈਸਿਟੀ ਵਿੱਚ ਮੈਟਰੋ ਨੂੰ ਲੈ ਕੇ ਚੰਡੀਗੜ੍ਹ ਦੇ ਪ੍ਰਸ਼ਾਸਕ ਨਾਲ ਮੰਤਰੀਆਂ ਦੀ ਬੈਠਕ, ਯੋਜਨਾ 'ਤੇ ਹੋਈ ਚਰਚਾ

Last Updated : Mar 16, 2023, 10:50 PM IST

For All Latest Updates

TAGGED:

ETV Bharat Logo

Copyright © 2025 Ushodaya Enterprises Pvt. Ltd., All Rights Reserved.