ਲੁਧਿਆਣਾ : ਵੱਖ ਵੱਖ ਸਮਾਜ ਸੇਵੀਆਂ (Various social workers) ਵੱਲੋਂ ਵੱਖ-ਵੱਖ ਤਰ੍ਹਾਂ ਦੀ ਸੇਵਾ ਨਿਭਾਈ ਜਾਂਦੀ ਹੈ। ਇਨ੍ਹਾਂ ਵਿਚੋਂ ਇੱਕ ਲੁਧਿਆਣਾ ਦਾ ਰਹਿਣ ਵਾਲਾ ਚਰਨਜੀਤ ਸਿੰਘ ਚੰਨੀ ਹੈ ਜੋ ਪੰਛੀਆਂ ਦੇ ਆਲ੍ਹਣੇ ਬਣਾਉਦਾ ਹੈ। ਉਸ ਦੇ ਬਣਾਏ ਆਲ੍ਹਣੇ ਸਿਰਫ ਲੁਧਿਆਣਾ ਜਾਂ ਪੰਜਾਬ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਲੋਕ ਪਸੰਦ ਕਰਦੇ ਹਨ। ਇੰਨਾ ਹੀ ਨਹੀਂ ਆਪਣੇ ਹੁਨਰ ਦੇ ਸਦਕਾ ਉਹ ਪੰਜਾਬ ਸਮੇਤ 5 ਵੱਖ-ਵੱਖ ਸੂਬਿਆਂ ਤੋਂ ਸਟੇਟ ਐਵਾਰਡ (Received state awards from various states) ਹਾਸਲ ਕਰ ਚੁੱਕਾ ਹੈ।
ਬਚਪਨ ਤੋ ਸੀ ਪੰਛੀਆਂ ਨਾਲ ਪ੍ਰੇਮ
ਚੰਨੀ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਪੰਛੀਆਂ ਦੇ ਨਾਲ ਕਾਫੀ ਲਗਨ (Quite a passion for birds) ਸੀ ਅਤੇ ਉਨ੍ਹਾਂ ਨੂੰ ਵੇਖ ਕੇ ਕਾਫੀ ਖੁਸ਼ ਹੋਇਆ ਕਰਦਾ ਸੀ ਪਰ ਜਦੋਂ ਉਹ 15 ਸਾਲ ਦਾ ਹੋਇਆ ਤਾਂ ਉਸ ਨੇ ਪਹਿਲੀ ਵਾਰ ਇਕ ਦਰੱਖ਼ਤ ਤੇ ਪੇਂਟ ਦੇ ਖਾਲੀ ਡੱਬੇ ਟੰਗ ਕੇ ਕੁਝ ਪੰਛੀਆਂ ਲਈ ਆਲ੍ਹਣੇ ਬਣਾਏ ਪਰ ਉਹ ਕਾਮਯਾਬ ਨਾ ਹੋ ਸਕੇ ਕਿਉਂਕਿ ਗਰਮੀਆਂ ਦੇ ਵਿੱਚ ਉਨ੍ਹਾਂ ਡੱਬਿਆਂ ਦੇ ਅੰਦਰ ਕਾਫ਼ੀ ਸੇਕ ਵਧ ਜਾਂਦਾ ਸੀ। ਜਿਸ ਕਰਕੇ ਪੰਛੀਆਂ ਦੇ ਬੱਚੇ ਵੀ ਅੰਦਰ ਮਰਨ ਲੱਗ ਗਏ, ਜਿਸ ਤੋਂ ਬਾਅਦ ਉਸ ਨੂੰ ਹੋਰ ਪ੍ਰੇਰਨਾ ਮਿਲੀ ਅਤੇ ਉਸ ਨੇ ਇਨ੍ਹਾਂ ਪੰਛੀਆਂ ਲਈ ਕੁਝ ਵੱਖਰਾ ਕਰਨ ਦਾ ਫ਼ੈਸਲਾ ਲਿਆ।
ਵੱਖ-ਵੱਖ ਪੰਛੀਆਂ ਲਈ ਵੱਖਰੇ ਆਲ੍ਹਣੇ
ਚੰਨੀ ਨੇ ਦੱਸਿਆ ਕਿ ਉਹ ਪੰਛੀਆਂ ਦੀਆਂ ਪ੍ਰਜਾਤੀਆਂ ਦੇ ਮੁਤਾਬਿਕ ਆਲ੍ਹਣੇ (Nests according to the species of birds) ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਹਰ ਪੰਛੀ ਆਪਣੇ ਆਕਾਰ, ਆਪਣੇ ਸੁਭਾਅ ਅਤੇ ਆਪਣੇ ਪਰਿਵਾਰ ਮੁਤਾਬਿਕ ਆਲ੍ਹਣੇ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਤੋਤਾ ਹਮੇਸ਼ਾ ਪੌੜੀਆਂ ਵਾਲੇ ਆਲ੍ਹਣੇ 'ਚ ਰਹਿੰਦਾ ਹੈ। ਉਸ ਦੀ ਪੂਛ ਲੰਬੀ ਹੋਣ ਕਰਕੇ ਲਚਕਦਾਰ ਹੁੰਦੀ ਹੈ, ਉਸ ਹਿਸਾਬ ਨਾਲ ਯੂ ਆਲ੍ਹਣੇ 'ਚ ਰਹਿਣਾ ਪਸੰਦ ਕਰਦਾ ਹੈ। ਇਸ ਤੋਂ ਇਲਾਵਾ ਭਾਰਤ 'ਚ ਰਹਿਣ ਵਾਲੇ ਪੰਛੀਆਂ ਦੀਆਂ ਹਰ ਕਿਸਮਾਂ ਆਪਣੇ ਵੱਖਰੇ ਆਲ੍ਹਣੇ ਬਣਾਉਂਦੀਆਂ ਹਨ। ਉਸ ਨੇ ਇਸ 'ਤੇ ਕਈ ਸਾਲ ਰਿਸਰਚ ਕੀਤੀ ਹੈ, ਜਿਸ ਤੋਂ ਬਾਅਦ ਉਸ ਨੇ ਅਜਿਹੇ ਆਲ੍ਹਣੇ ਤਿਆਰ ਕੀਤੇ ਹੈ ਜੋ ਹਰ ਪੰਛੀ ਲਈ ਵੱਖਰੇ ਹਨ।
ਇਹ ਵੀ ਪੜ੍ਹੋ : ਸਿੱਧੂ Takes on AAP, ਕਿਹਾ ਸੱਚੇ ਨੇਤਾ ਲੌਲੀਪਾਪ ਨਹੀਂ ਦਿੰਦੇ
ਹਾਸਿਲ ਕਰ ਚੁੱਕਾ ਕਈ ਐਵਾਰਡ
ਚਰਨਜੀਤ ਚੰਨੀ ਆਪਣੇ ਹੁਨਰ ਦੇ ਸਦਕਾ ਈਕੋ ਫਰੈਂਡਲੀ ਜਿਹੇ ਆਲ੍ਹਣੇ ਬਣਾਉਂਦਾ ਹੈ, ਜਿਸ ਵਿੱਚ ਪੰਛੀ ਰਹਿਣਾ ਪਸੰਦ ਕਰਦੇ ਹਨ। ਉਨ੍ਹਾਂ ਦੱਸਿਆ ਕਿ ਦੂਰੋਂ-ਦੂਰੋਂ ਲੋਕ ਆ ਕੇ ਉਸ ਦੇ ਆਲ੍ਹਣੇ ਖ਼ਰੀਦਦੇ ਹਨ ਅਤੇ ਆਨਲਾਈਨ ਸਾਈਟਾਂ 'ਤੇ ਵੀ ਉਸ ਦੇ ਆਲ੍ਹਣੇ ਵਿਕਦੇ ਹਨ। ਚੰਨੀ ਨੂੰ ਹੁਣ ਤੱਕ ਕਈ ਐਵਾਰਡ ਵੀ ਮਿਲ ਚੁੱਕੇ ਹਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਛੱਤੀਸਗੜ੍ਹ ਦੇ ਮੁੱਖ ਮੰਤਰੀ ਤੋਂ ਇਲਾਵਾ ਹਰਿਆਣਾ ਦੇ ਮੁੱਖ ਮੰਤਰੀ ਅਤੇ ਹੋਰ ਕਈ ਸੂਬਿਆਂ ਦੇ ਮੁੱਖ ਮੰਤਰੀ ਉਸ ਨੂੰ ਸਨਮਾਨਿਤ ਕਰ ਚੁੱਕੇ ਹਨ। ਇੰਨਾ ਹੀ ਨਹੀਂ ਕਈ ਵੱਡੇ ਲੀਡਰ, ਸਮਾਜ ਸੇਵੀ ਸੰਸਥਾਵਾਂ ਦੇ ਆਗੂ ਅਤੇ ਵਾਤਾਵਰਣ ਪ੍ਰੇਮੀ ਤੇ ਖੁਦ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਆਲ੍ਹਣੇ ਬਣਾਉਣ ਦੀ ਉਸ ਦੀ ਇਸ ਕਲਾ ਦੇ ਮੁਰੀਦ ਹਨ।
ਅੱਗੇ ਵੀ ਵੰਡਣਾ ਚਾਹੁੰਦਾ ਹੈ ਹੁਨਰ
ਚੰਨੀ ਨੇ ਕਿਹਾ ਕਿ ਉਹ ਆਪਣੇ ਹੱਥਾਂ ਦੇ ਨਾਲ ਇਹ ਸਾਰੇ ਆਲ੍ਹਣੇ ਬਣਾਉਂਦਾ ਹੈ ਪਰ ਉਹ ਚਾਹੁੰਦਾ ਹੈ ਕਿ ਸਰਕਾਰ ਜੇਕਰ ਉਸ ਨੂੰ ਕੋਈ ਰੁਜ਼ਗਾਰ ਦਿੰਦੀ ਹੈ ਤਾਂ ਉਹ ਆਪਣੇ ਫਰੀ ਟਾਇਮ ਦੇ ਵਿਚ ਨਵੀਂ ਪੀੜ੍ਹੀ ਨੂੰ ਵੀ ਅਜਿਹੇ ਆਲ੍ਹਣੇ ਬਣਾਉਣਾ ਸਿਖਾਉਣਾ ਚਾਹੁੰਦਾ ਹੈ ਤਾਂ ਜੋ ਉਸ ਵੱਲੋਂ ਬਣਾਏ ਜਾਂਦੇ ਆਲ੍ਹਣਿਆਂ ਸਬੰਧੀ ਨੌਜਵਾਨਾਂ ਨੂੰ ਵੀ ਜਾਣਕਾਰੀ ਮਿਲੇ ਅਤੇ ਉਹ ਵੱਧ ਤੋਂ ਵੱਧ ਅਜਿਹੇ ਆਲ੍ਹਣੇ ਬਣਾ ਕੇ ਲਗਾਤਾਰ ਲੁਪਤ ਹੋ ਰਹੀਆਂ ਪੰਛੀਆਂ ਦੀਆਂ ਪ੍ਰਜਾਤੀਆਂ ਨੂੰ ਬਚਾਉਣ 'ਚ ਆਪਣਾ ਅਹਿਮ ਯੋਗਦਾਨ ਪਾ ਸਕਣ।
ਇਹ ਵੀ ਪੜ੍ਹੋ : Punjab Assembly elections 2022: AAP ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ, ਹੁਣ ਤਕ 40 ਦਾ ਐਲਾਨ