ਲੁਧਿਆਣਾ : ਪੰਜਾਬ ਵਿਚ ਨਸ਼ੇ ਦੀ ਦਲਦਲ ਨੌਜਵਾਨ ਪੀੜ੍ਹੀ ਨੂੰ ਖ਼ਤਮ ਕਰ ਰਹੀ ਹੈ। ਇਸ ਤਰ੍ਹਾਂ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਦੇ ਪਿੰਡ ਚੌਂਤਾ ਤੋਂ, ਜਿੱਥੇ ਨਸ਼ੇ ਨੇ ਬੇਸਹਾਰਾ ਮਾਪਿਆਂ ਦਾ ਪੁੱਤ ਨਿਗਲਿਆ, ਪਿੰਡ ਚੌਂਤਾ ਸਰਕਾਰੀ ਸਕੂਲ ਦੇ ਗੇਟ ਬਾਹਰ ਲਾਸ਼ ਪਈ ਮਿਲੀ, ਕੋਲ ਭਰੀ ਪਈ ਸਰਿੰਜ ਨਸ਼ੇ ਦੀ ਓਵਰਡੋਜ਼ ਦੀ ਗਵਾਹੀ ਦੇ ਰਹੀ ਸੀ। ਪੰਜਾਬ 'ਚ ਵਗ ਰਹੇ ਨਸ਼ੇ ਦਾ ਛੇਵਾਂ ਦਰਿਆ ਨੌਜਵਾਨਾਂ ਦੀ ਮੌਤ ਦਾ ਸਬੱਬ ਬਣ ਰਿਹਾ ਹੈ। ਲੁਧਿਆਣਾ ਦੇ ਹਲਕਾ ਸਾਹਨੇਵਾਲ ਦੇ ਅਧੀਨ ਆਉਂਦੇ ਪਿੰਡ ਚੋਂਤਾਂ ਵਿਚ ਜਦੋਂ ਸਵੇਰੇ ਸੈਰ ਕਰਨ ਗਏ ਲੋਕਾਂ ਨੇ ਸਰਕਾਰੀ ਸਕੂਲ ਦੇ ਬਾਹਰ ਨਸ਼ੇ ਦੀ ਓਵਰਡੋਜ਼ ਨਾ ਮਰੇ ਇਕ ਨੌਜਵਾਨ ਦੀ ਲਾਸ਼ ਵੇਖੀ।
ਇਹ ਵੀ ਪੜ੍ਹੋ : Harsimrat Kaur Badal: ਹਰਸਿਮਰਤ ਬਾਦਲ ਨੇ ਕਿਹਾ- ਬੰਦੀ ਸਿੰਘਾਂ ਦੀ ਰਿਹਾਈ 'ਚ ਔਕੜਾਂ ਲਈ 'ਆਪ' ਵੀ ਕਸੂਰਵਾਰ
ਧਰਨਾ ਪ੍ਰਦਰਸ਼ਨ: ਪਿੰਡ ਵਾਸੀਆਂ ਵੱਲੋਂ ਪੁਲਿਸ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜ਼ਿਕਰਯੋਗ ਹੈ ਕਿ ਨਸ਼ੇ ਦੀ ਵਜ੍ਹਾ ਨਾਲ ਹੀ ਪਿੰਡ ਚੌਂਤਾ ਵਿੱਚ ਪਹਿਲਾਂ ਵੀ ਪਿੰਡ ਵਾਸੀਆਂ ਵੱਲੋਂ ਵੱਡਾ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ । ਜਿੱਥੇ ਮੌਕੇ 'ਤੇ ਪਹੁੰਚ ਦੇ ਵਿਧਾਇਕ ਵੱਲੋਂ ਨਸ਼ੇ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦਿੰਦਿਆ ਧਰਨਾ ਪ੍ਰਦਰਸ਼ਨ ਖ਼ਤਮ ਕੀਤਾ ਗਿਆ ਸੀ। ਉੱਥੇ ਹੀ, ਇਸ ਮੌਕੇ ਤੇ ਪਿੰਡ ਵਾਸੀਆਂ ਪਿੰਡ ਵੱਡਾ ਰੋਸ ਪਾਇਆ ਗਿਆ ਹੈ।
ਨਸ਼ੇ ਨੇ ਨਿਗਲਿਆ ਨੌਜਵਾਨ: ਇਸ ਮੌਕੇ ਬੋਲਦੇ ਹੋਏ ਪਿੰਡ ਵਾਸੀਆਂ ਨੇ ਪਿੰਡ ਚੌਂਤਾ ਵਿੱਚ ਨਸ਼ੇ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਹਨ । ਉਨ੍ਹਾਂ ਨੇ ਮੌਜੂਦਾ ਵਿਧਾਇਕ ਹਰਦੀਪ ਮੁੰਡੀਆ ਨੂੰ ਵੀ ਨਿਸ਼ਾਨੇ 'ਤੇ ਲਿਆ ਅਤੇ ਕਿਹਾ ਕੀ ਨਸ਼ੇ ਖਿਲਾਫ਼ ਕਿਉਂ ਨਹੀਂ ਕੀਤੀ ਜਾ ਰਹੀ ਬਣਦੀ ਕਾਰਵਾਈ। ਪਿੰਡ ਵਾਸੀਆਂ ਨੇ ਕਿਹਾ ਕਿ 3 ਮਹੀਨੇ ਪਹਿਲਾਂ ਉਨ੍ਹਾਂ ਨੇ ਇਸ ਸਕੂਲ ਦੇ ਬਾਹਰ ਹੀ ਨਸ਼ੇ ਨੂੰ ਲੈਕੇ ਧਰਨਾ ਲਾਇਆ ਸੀ। ਜਿਸ ਵੇਲੇ ਐਮ ਐਲ ਏ ਭਰੋਸਾ ਦੇਕੇ ਚਲੇ ਗਏ ਪਰ ਪਿੰਡ ਚੋਂ ਨਸ਼ੇ ਦਾ ਖਾਤਮਾ ਨਹੀਂ ਹੋਇਆ।
ਇਕ ਸਾਲ ਤੋਂ ਸੀ ਨਸ਼ੇ ਦਾ ਆਦੀ:ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਪਿਛਲੇ ਇਕ ਸਾਲ ਤੋਂ ਨਸ਼ੇ ਦੀ ਲੱਤ ਵਿਚ ਫਸ ਚੁੱਕਾ ਸੀ, ਉਨ੍ਹਾਂ ਕਿਹਾ ਕਿ ਉਸ ਨੇ ਨਸ਼ਾ ਛੱਡ ਦਿੱਤਾ ਸੀ, ਪਰ ਮੁੜ ਤੋਂ ਕੰਮ 'ਤੇ ਜਾਣ ਨੂੰ ਲਗਾ ਤਾਂ ਨਸ਼ਾ ਕਰਨ ਲੱਗ ਗਿਆ। ਉਨ੍ਹਾ ਕਿਹਾ ਕਿ ਅਸੀਂ ਇਸ ਨੂੰ ਕਾਫੀ ਰੋਕਿਆ ਪਰ ਉਹ ਨਹੀਂ ਮੰਨਿਆਂ ਪਿੰਡ ਵਾਸੀਆਂ ਨੇ ਨਸ਼ੇ ਦੇ ਵੱਧ ਰਹੇ ਪਰਕੋਪ 'ਤੇ ਚਿੰਤਾ ਜਾਹਿਰ ਕੀਤੀ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਜਵਾਨ ਪੁੱਤਾਂ ਨੂੰ ਨਸ਼ਾ ਨਿਘਲ ਰਿਹਾ ਹੈ,ਪਰ ਸਰਕਾਰਾਂ ਇਸ 'ਤੇ ਠੱਲ ਪਾਉਣ 'ਚ ਨਕਾਮ ਸਾਬਿਤ ਹੋ ਰਹੀਆਂ ਨੇ।