ਲੁਧਿਆਣਾ: ਦੀਵਾਲੀ ਤੋਂ ਬਾਅਦ ਜਿੱਥੇ ਹਵਾ ਦੀ ਕੁਆਲਿਟੀ ਦੇ ਵਿੱਚ ਕਾਫੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਲਗਾਤਾਰ ਕਈ ਥਾਵਾਂ ਤੇ ਪਰਾਲੀ ਨੂੰ ਲਾਈ ਜਾ ਰਹੀ ਅੱਗ, ਦੀਵਾਲੀ ਮੌਕੇ ਹੋਈ ਪਟਾਕੇ ਬਾਜ਼ੀ, ਹਵਾ ਦੀ ਰਫ਼ਤਾਰ ਥੰਮਣ ਅਤੇ ਝੋਨੇ ਦੀ ਕਟਾਈ ਕਾਰਨ ਘੱਟਾ ਅਸਮਾਨ ਨੂੰ ਚੜ੍ਹ ਗਿਆ ਹੈ।
ਜਿਸ ਦਾ ਅਸਰ ਹੁਣ ਦਿਨ 'ਚ ਵੇਖਣ ਨੂੰ ਮਿਲਦਾ ਹੈ, ਕਿਉਂਕਿ ਰੋਸ਼ਨੀ ਦਿਨ ਵਾਲੇ ਜਲਦੀ ਹੀ ਖ਼ਤਮ ਹੋ ਜਾਂਦੀ ਹੈ, ਅਤੇ ਵਿਜ਼ੀਬਿਲਟੀ 'ਚ ਵੀ ਕਾਫੀ ਕਮੀ ਵੇਖਣ ਨੂੰ ਮਿਲ ਰਹੀ ਹੈ।
ਇਸ ਸਬੰਧੀ ਜਦੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਗਿਆਨ ਵਿਭਾਗ ਦੀ ਮੁਖੀ ਨਾਲ ਗੱਲਬਾਤ ਕੀਤੀ ਗਈ, ਤਾ ਉਨ੍ਹਾਂ ਦੱਸਿਆ ਕਿ ਮੌਸਮ ਵਿੱਚ ਕਾਫੀ ਬਦਲਵਾਈ ਹੋ ਗਈ ਹੈ, ਜਿਸ ਦਾ ਕਾਰਨ ਤਿਉਹਾਰਾ ਮੌਕੇ ਹੋਈ ਪਟਾਕੇਬਾਜ਼ੀ, ਪਰਾਲੀ ਨੂੰ ਅੱਗ ਲਾਉਣਾ ਹੈ, ਡਾ. ਪ੍ਰਭਜੋਤ ਕੌਰ ਨੇ ਕਿਹਾ ਕਿ ਇਹੀ ਕਾਰਨ ਹੈ ਕਿ ਸੋਲਰ ਊਰਜਾ ਜ਼ਮੀਨ ਤੱਕ ਪ੍ਰਾਪਤ ਮਾਤਰਾ 'ਚ ਨਹੀਂ ਪਹੁੰਚ ਰਹੀ।
ਡਾ ਪ੍ਰਭਜੋਤ ਕੌਰ ਦਾ ਕਹਿਣਾ ਹੈ ਕਿ ਜਦੋਂ ਤੱਕ ਮੀਂਹ ਨਹੀਂ ਪੈਂਦਾ ਤਾ ਉਨ੍ਹਾਂ ਸਮਾਂ ਮੌਸਮ ਚ ਧੂੰਏ ਦੇ ਬਦਲ ਬਣੇ ਪਏ ਹਨ।