ਲੁਧਿਆਣਾ: ਕੋਰੋਨਾ ਵਾਇਰਸ ਦੇ ਵੱਧਦੇ ਫੈਲਾਅ ਨੂੰ ਰੋਕਣ ਲਈ ਤੇ ਉਸ ਤੋਂ ਬੱਚਣ ਲਈ ਭਾਈ ਰਵਿੰਦਰ ਸਿੰਘ ਖਾਲਸਾ ਵੱਲੋਂ ਇੱਕ ਲੋਕ ਭਲਾਈ ਦਾ ਅਨੋਖਾ ਉਪਰਾਲਾ ਕੀਤਾ ਗਿਆ। ਇਸ ਉਪਰਾਲੇ ਉਪਰੰਤ ਰਵਿੰਦਰ ਸਿੰਘ ਖਾਲਸਾ ਨੇ ਪੂਰੇ ਸ਼ਹਿਰ ਦੀਆਂ ਸੜਕਾਂ 'ਤੇ ਸੈਨੇਟਾਈਜ਼ਰ ਦਾ ਛਿੜਕਾਵ ਕੀਤਾ।
ਸੇਵਾਦਾਰ ਭਾਈ ਰਵਿੰਦਰ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਹੁਣ ਪੂਰੇ ਵਿਸ਼ਵ 'ਚ ਫੈਲਾਓ ਵੱਧਦਾ ਜਾ ਰਿਹਾ ਹੈ ਜਿਸ ਨੂੰ ਰੋਕਣ ਲਈ ਉਨ੍ਹਾਂ ਨੇ ਡੈਟੋਲ ਦਾ ਸੜਕਾਂ 'ਤੇ ਛਿੜਕਾਵ ਕੀਤਾ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਇੱਕ ਲਾਗ ਦੀ ਬਿਮਾਰੀ ਹੈ ਜਿਸ ਤੋਂ ਬਚਣ ਲਈ ਸਫ਼ਾਈ ਬਹੁਤ ਹੀ ਜ਼ਰੂਰੀ ਹੈ। ਇਸ ਲਈ ਇਸ ਸੇਵਾ ਨੂੰ ਸ਼ੁਰੂ ਕੀਤਾ ਗਿਆ ਹੈ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਿਆਦਾ ਤੋਂ ਜਿਆਦਾ ਆਪਣੇ ਹੱਥਾਂ ਨੂੰ ਸਾਫ਼ ਰੱਖਣ, ਵਾਰ-ਵਾਰ ਹੱਥਾਂ ਨੂੰ ਪਾਣੀ ਨਾਲ ਸ਼ਾਫ ਕਰਨ ਤੇ ਇਕੱਠ ਕਰਨ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ।
ਇਹ ਵੀ ਪੜ੍ਹੋ:ਕੋਵਿਡ-19: ਜਨਤਾ ਕਰਫਿਉ ਦੇ ਦੂਜੇ ਦਿਨ ਡੀ.ਸੀ. ਨੇ ਲਿਆ ਜਾਇਜ਼ਾ