ETV Bharat / state

ਲੁਧਿਆਣਾ ਰੇਲਵੇ ਸਟੇਸ਼ਨ 'ਤੇ ਹੋਇਆ ਵੱਡਾ ਹੰਗਾਮਾ, ਯਾਤਰੀਆਂ ਨੇ ਲਾਏ ਵੱਡੇ ਇਲਜ਼ਾਮ - passengers miss da train

ਲੁਧਿਆਣਾ ਸਟੇਸ਼ਨ 'ਤੇ 15656 ਟ੍ਰੇਨ ਤੇ ਦਰਜਨਾਂ ਯਾਤਰੀ ਨਹੀਂ ਚੜ੍ਹ ਪਾਏ, ਏ ਸੀ ਟਿਕਟਾਂ ਵਾਲੇ ਵੀ ਸਟੇਸ਼ਨ 'ਤੇ ਰਹਿ ਗਏ, ਕਿਸੇ ਦਾ ਅੱਧਾ ਪਰਿਵਾਰ ਚੜ੍ਹ ਗਿਆ ਕਈਆਂ ਦਾ ਇਕੱਲਾ ਸਮਾਨ ਹੀ ਰਹਿ ਗਿਆ।

ludhiana railway station passenger face the problem
ਲੁਧਿਆਣਾ ਰੇਲਵੇ ਸਟੇਸ਼ਨ 'ਤੇ ਹੋਇਆ ਵੱਡਾ ਹੰਗਾਮਾ, ਯਾਤਰੀਆਂ ਨੇ ਲਾਏ ਵੱਡੇ ਇਲਜ਼ਾਮ
author img

By ETV Bharat Punjabi Team

Published : Jan 17, 2024, 5:53 PM IST

ਲੁਧਿਆਣਾ ਰੇਲਵੇ ਸਟੇਸ਼ਨ 'ਤੇ ਹੋਇਆ ਵੱਡਾ ਹੰਗਾਮਾ, ਯਾਤਰੀਆਂ ਨੇ ਲਾਏ ਵੱਡੇ ਇਲਜ਼ਾਮ

ਲੁਧਿਆਣਾ: ਰੇਲਵੇ ਸਟੇਸ਼ਨ 'ਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਅੱਜ ਸਵੇਰੇ 9 ਵਜੇ 15656 ਨੰਬਰ ਟਰੇਨ ਜੋ ਕਿ ਵੈਸ਼ਨੋ ਦੇਵੀ ਤੋਂ ਕੱਟਰਾ ਜਾਣੀ ਸੀ ਪਰ ਸਟੇਸ਼ਨ ਦੇ ਟਰੈਕ ਨੰਬਰ ਇੱਕ 'ਤੇ ਦੇਰੀ ਨਾਲ ਆਉਣ ਕਰਕੇ ਦਰਜਨਾਂ ਹੀ ਯਾਤਰੀ ਇਸ ਟਰੇਨ ਵਿੱਚ ਨਹੀਂ ਚੜ ਸਕੇ । ਜਿਸ ਕਰਕੇ ਇਹਨਾਂ ਯਾਤਰੀਆਂ ਵੱਲੋਂ ਸਟੇਸ਼ਨ 'ਤੇ ਕਾਫੀ ਹੰਗਾਮਾ ਕੀਤਾ ਗਿਆ। ਯਾਤਰੀਆਂ ਨੇ ਕਿਹਾ ਕਿ ਭੀੜ ਇੰਨੀ ਜ਼ਿਆਦਾ ਸੀ ਕਿ ਉਹਨਾਂ ਨੂੰ ਟ੍ਰੇਨ 'ਤੇ ਚੜਨ ਦਾ ਮੌਕਾ ਤੱਕ ਹੀ ਨਹੀਂ ਮਿਿਲਆ। ਕਿਸੇ ਯਾਤਰੀ ਦਾ ਇਕੱਲਾ ਸਮਾਨ ਟਰੇਨ ਵਿੱਚ ਚਲਾ ਗਿਆ ਅਤੇ ਕਿਸੇ ਦਾ ਅੱਧਾ ਪਰਿਵਾਰ ।

ਯਾਤਰੀ ਹੋ ਰਹੇ ਖੱਜਲ ਖੁਆਰ: ਸਟੇਸ਼ਨ 'ਤੇ ਭੀੜ ਹੋਣ ਕਰਕੇ ਅਤੇ ਡਿਸਪਲੇ ਲੇਟ ਜਾਰੀ ਹੋਣ ਦੇ ਕਾਰਣ ਯਾਤਰੀਆਂ ਨਾਲ ਇਹ ਅਨੋਖੀ ਘਟਨਾ ਵਾਪਰੀ। ਜਿਸ ਤੋਂ ਬਾਅਦ ਯਾਤਰੀਆਂ ਨੇ ਜਦੋਂ ਸਟੇਸ਼ਨ ਨਿਰਦੇਸ਼ਕ ਤੱਕ ਪਹੁੰਚ ਕੀਤੀ ਤਾਂ ਉਹ ਮੌਕੇ 'ਤੇ ਨਹੀਂ ਮਿਲੇ। ਜਿਸ ਤੋਂ ਬਾਅਦ ਉਹਨਾਂ ਨੂੰ ਦਫਤਰਾਂ ਦੇ ਚੱਕਰ ਲਾਉਣੇ ਪੈ ਰਹੇ ਹਨ, ਉਹਨਾਂ ਕਿਹਾ ਕਿ ਹੁਣ ਉਹਨਾਂ ਦੇ ਪੈਸੇ ਵੀ ਖਤਮ ਹੋ ਚੁੱਕੇ ਹਨ ਅਤੇ ਨਾ ਹੀ ਉਹਨਾਂ ਕੋਲ ਹੁਣ ਸਮਾਂ ਹੈ ਅਗਲੀ ਟ੍ਰੇਨ ਲਈ ਇੰਤਜ਼ਾਰ ਕਰਨ ਦਾ। ਇਸ ਲਈ ਯਾਤਰੀਆਂ ਵੱਲੋਂ ਪੈਸੇ ਵਾਪਸ ਮੰਗੇ ਗਏ ਹਨ।

ਰੇਲਵੇ ਪ੍ਰਸ਼ਾਸਨ ਦੀ ਗਲਤੀ: ਇੱਥੋਂ ਤੱਕ ਕਿ ਏਸੀ ਟਿਕਟਾਂ ਵਾਲੇ ਵੀ ਕਈ ਯਾਤਰੀ ਸਟੇਸ਼ਨ 'ਤੇ ਹੀ ਰਹਿ ਗਏ। ਜਿਨ੍ਹਾਂ ਨੇ ਆਪਣੀ ਭੜਾਸ ਕੱਢੀ ਅਤੇ ਕਿਹਾ ਕਿ ਤਿੰਨ ਮਹੀਨੇ ਪਹਿਲਾਂ ਉਹਨਾਂ ਨੇ ਟਿਕਟਾਂ ਬੁੱਕ ਕਰਾਈਆਂ ਸਨ ਅਤੇ ਅੱਜ ਜਦੋਂ ਟ੍ਰੇਨ ਆਈ ਤਾਂ ਉਹਨਾਂ ਨੂੰ ਚੜਨ ਦਾ ਮੌਕਾ ਹੀ ਨਹੀਂ ਮਿਲ ਸਕਿਆ। ਉਹਨਾਂ ਨੇ ਕਿਹਾ ਕਿ ਇਹ ਰੇਲਵੇ ਪ੍ਰਸ਼ਾਸਨ ਦੀ ਗਲਤੀ ਹੈ।

ਲੋਕਾਂ ਨੂੰ ਟੀਟੀ ਦਾ ਜਵਾਬ: ਜਦੋਂ ਕਿ ਦੂਜੇ ਪਾਸੇ ਮੌਕੇ 'ਤੇ ਮੌਜੂਦ ਟੀਟੀ ਨੇ ਕਿਹਾ ਕਿ ਯਾਤਰੀਆਂ ਦੇ ਵਿੱਚ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਉਹਨਾਂ ਕਿਹਾ ਕਿ ਇਹ ਖੁਦ ਹੀ ਟ੍ਰੇਨ ਵਿੱਚ ਚੜ੍ਹ ਨਹੀਂ ਸਕੇ ਜਾਂ ਤਾਂ ਇਹ ਖੁਦ ਲੇਟ ਸਨ ਜਾਂ ਟਰੇਨ ਲੇਟ ਸੀ, ਇਸ ਬਾਰੇ ਤਾਂ ਨਹੀਂ ਪਤਾ ਪਰ ਜੇਕਰ ਟਰੇਨ ਦੀ ਕਿਸੇ ਵੀ ਬੋਗੀ ਦੇ ਅੰਦਰ ਉਹ ਚੜ੍ਹ ਜਾਂਦੇ ਤਾਂ ਉਹ ਆਸਾਨੀ ਦੇ ਨਾਲ ਆਪਣੀ ਸੀਟ ਤੱਕ ਵੀ ਬਾਅਦ ਵਿੱਚ ਪਹੁੰਚ ਸਕਦੇ ਸਨ। ਰਿਪੂਦਮਨ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਨਕੁਆਰੀ 'ਤੇ ਜਾ ਕੇ ਇਸ ਬਾਰੇ ਗੱਲਬਾਤ ਕਰ ਸਕਦੇ ਹੋ।

ETV Bharat Logo

Copyright © 2025 Ushodaya Enterprises Pvt. Ltd., All Rights Reserved.