ਲੁਧਿਆਣਾ : ਲੁਧਿਆਣਾ ਪੁਲਿਸ ਨੇ ਅੱਠ ਘੰਟਿਆਂ ਵਿੱਚ 25 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸੁਲਝਾ ਲਿਆ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਪੈਟਰੋਲ ਪੰਪ ਉੱਤੇ ਕੰਮ ਕਰਨ ਵਾਲੇ ਕਰਿੰਦਿਆਂ ਵੱਲੋਂ ਹੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਹਨਾਂ ਵਿੱਚ ਮੁੱਖ ਸਾਜਿਸ਼ ਕਰਤਾ ਪੈਟਰੋਲ ਪੰਪ ਉੱਤੇ ਕੰਮ ਕਰਨ ਵਾਲਾ ਸਹਾਇਕ ਪ੍ਰਬੰਧਕ ਸੀ ਜਿਸ ਨੇ 25 ਲੱਖ ਰੁਪਏ ਲੁੱਟਣ ਲਈ ਪੈਟਰੋਲ ਪੰਪ ਉੱਤੇ ਕੰਮ ਕਰਨ ਵਾਲੇ ਆਪਣੇ ਪੁਰਾਣੇ ਸਾਥੀਆਂ ਨਾਲ ਮਿਲ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਨੇ 23 ਲੱਖ ਰੁਪਏ ਕੀਤੇ ਰਿਕਵਰ : ਜੁਆਇੰਟ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੈਨੇਜਰ ਦੀ ਇਕੱਠੇ ਪੈਸੇ ਦੇਖ ਕੇ ਨੀਅਤ ਖਰਾਬ ਹੋਈ ਸੀ। ਇਹਨਾਂ ਦੇ ਪੁਰਾਣੇ ਰਿਕਾਰਡ ਵੀ ਜਾਂਚ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਹੈ ਕਿ ਕੁੱਲ 25 ਲੱਖ 19 ਹਜਾਰ ਰੁਪਏ ਦੀ ਲੁੱਟ ਕੀਤੀ ਗਈ ਸੀ, ਜਿਸ ਵਿੱਚੋਂ ਪੁਲਿਸ ਨੇ 23 ਲੱਖ 41 ਰੁਪਏ ਦੇ ਕਰੀਬ ਦੀ ਰਿਕਵਰੀ ਕਰ ਲਈ ਹੈ। ਇਸ ਤੋਂ ਇਲਾਵਾ ਵਾਰਦਾਤ ਦੇ ਵਿੱਚ ਇਸਤੇਮਾਲ ਕੀਤਾ ਗਿਆ ਮੋਟਰਸਾਈਕਲ ਵੀ ਪੁਲਿਸ ਨੇ ਬਰਾਮਦ ਕਰ ਲਿਆ ਹੈ। ਗ੍ਰਿਫਤਾਰ ਮੁਲਜ਼ਮਾਂ ਦੀ ਸ਼ਨਾਖਤ ਮਲਕੀਤ ਸਿੰਘ ਉਰਫ ਸੋਨੂ, ਸਾਗਰ ਵਿਜ ਜਿੱਥੇ ਜਤਿੰਦਰ ਸਿੰਘ ਉਰਫ ਜੀਤਨ ਵਜੋਂ ਹੋਈ ਹੈ।
- Punjab Vidhan Sabha Session Update: ਪੰਜਾਬ ਵਿਧਾਨ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ, ਅੱਜ ਵਿਧਾਨ ਸਭਾ ਵਿੱਚ ਚਾਰ ਬਿੱਲ ਹੋਏ ਪਾਸ
- ਬਾਥਰੂਮ 'ਚ ਕੈਮਰਾ ਲਗਾ ਕੇ ਕੁੜੀਆਂ ਦੀ ਬਣਾਈ ਅਸ਼ਲੀਲ ਵੀਡੀਓ, ਆਸ਼ਕ ਨਾਲ ਮਿਲ ਕੇ ਚਾੜਿਆ ਚੰਨ, ਇੰਝ ਹੋਇਆ ਖੁਲਾਸਾ
- AIG Rajjit Drug Case Update: ਸੁਪਰੀਮ ਕੋਰਟ ਵਲੋਂ ਬਰਖ਼ਾਸਤ AIG ਰਾਜਜੀਤ ਹੁੰਦਲ ਨੂੰ ਝਟਕਾ, ਡਰੱਗ ਮਾਮਲੇ 'ਚ ਨਹੀਂ ਮਿਲੀ ਜ਼ਮਾਨਤ
ਸਹਾਇਕ ਮੈਨੇਜਰ ਨੇ ਰਚੀ ਸੀ ਸਾਜਿਸ਼ : ਉਨ੍ਹਾਂ ਦੱਸਿਆ ਕਿ 28 ਨਵੰਬਰ ਸ਼ਾਮ ਵੇਲੇ ਇਹ ਵਾਰਦਾਤ ਹੋਈ ਸੀ। ਪੁਲਿਸ ਨੇ ਲਗਾਤਾਰ ਟੀਮਾਂ ਦਾ ਗਠਨ ਕਰਕੇ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਅਤੇ ਆਖਿਰਕਾਰ ਅੱਠ ਘੰਟਿਆਂ ਦੇ ਵਿੱਚ ਪੁਲਿਸ ਨੇ ਇਸ ਖੋਹ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ ਖੁਲਾਸਾ ਕੀਤਾ ਕਿ ਪੰਪ ਦੇ ਅਸਿਸਟੈਂਟ ਮੈਨੇਜਰ ਵੱਲੋਂ ਹੀ ਇਹ ਸਾਰੀ ਸਾਜਿਸ਼ ਰਚੀ ਗਈ ਸੀ। ਥਾਣਾ ਡਿਵੀਜ਼ਨ ਨੰਬਰ-6 ਅਤੇ ਪੁਲਿਸ ਦੇ ਸੀਨੀਅਰ ਅਫਸਰਾਂ ਦੀ ਟੀਮ ਬਣਾਈ ਗਈ ਸੀ, ਜਿਨ੍ਹਾਂ ਨੇ ਇਸ ਵਾਰਦਾਤ ਨੂੰ ਸੁਲਝਾਇਆ। ਹਾਲਾਂਕਿ ਗ੍ਰਿਫਤਾਰ ਕੀਤੇ ਗਏ ਤਿੰਨਾਂ ਹੀ ਮੁਲਜ਼ਮਾਂ ਦਾ ਕੋਈ ਪੁਰਾਣਾ ਪੁਲਿਸ ਰਿਕਾਰਡ ਨਹੀਂ ਹੈ। ਪੈਸਿਆਂ ਦੇ ਲਾਲਚ ਵਿੱਚ ਆ ਕੇ ਉਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।