ਲੁਧਿਆਣਾ: ਐੱਸ.ਟੀ.ਐੱਫ. (STF) ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਗੁਪਤ ਸੂਚਨਾ ਦੇ ਆਧਾਰ ‘ਤੇ ਬੀ.ਆਰ.ਐੱਸ. ਨਗਰ ਨੇੜੇ ਨਾਕੇਬੰਦੀ ਕਰਕੇ 2 ਕਿੱਲੋਂ ਦੇ ਕਰੀਬ ਆਈਸ ਡਰੱਗ ਬਰਾਮਦ (Ice drug recovered) ਕੀਤੀ। ਇਸ ਮੌਕੇ ਪੁਲਿਸ ਨੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਹਰਪ੍ਰੀਤ ਸਿੰਘ ਉਰਫ਼ ਬੌਬੀ ਅਤੇ ਅਰਜੁਨ ਵਜੋਂ ਦੋਵਾਂ ਮੁਲਜ਼ਮਾਂ ਦੀ ਪਛਾਣ ਹੋਈ ਹੈ। ਜਾਣਕਾਰੀ ਮੁਤਾਬਿਕ ਦੋਵੇਂ ਮੁਲਜ਼ਮ ਟੈਕਸੀ ਚਲਾਉਣ ਦੀ ਆੜ ਵਿੱਚ ਡਰੱਗ ਦਾ ਧੰਦਾ (The drug business) ਕਰਦੇ ਹਨ।
ਇਨ੍ਹਾਂ ਦੀ ਹੀ ਨਿਸ਼ਾਨਦੇਹੀ ਤੋਂ ਬਾਅਦ ਐੱਸ.ਟੀ.ਐੱਫ. (STF) ਨੇ ਜਦੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਇਨ੍ਹਾਂ ਮੁਲਜ਼ਮਾਂ ਨੇ ਦੱਸਿਆ ਕਿ ਇਨ੍ਹਾਂ ਪਿਛੇ ਵਿਸ਼ਾਲ ਨਾਮ ਦਾ ਇੱਕ ਵਿਅਕਤੀ ਹੈ ਜੋ ਇਸ ਸਾਰੇ ਕਾਲੇ ਧੰਦਾ ਦਾ ਮਾਸਟਰ ਮਾਈਡ ਹੈ। ਮੁਲਜ਼ਮਾਂ ਵੱਲੋਂ ਦੱਸੀ ਮਾਸਟਰ ਮਾਈਡ ਦੀ ਰਿਹਾਇਸ ‘ਤੇ ਪੁਲਿਸ ਵੱਲੋਂ ਕੀਤੀ ਛਾਪੇਮਾਰੀ ਦੌਰਾਨ ਦੂਜੀ ਮੰਜ਼ਿਲ ਤੋਂ ਐੱਸ.ਟੀ.ਐੱਫ. ਨੂੰ ਆਈਸ ਡਰੱਗ ਜਿਸ ਨੂੰ Amphetamine ਵੀ ਆਖਦੇ ਹਨ ਉਹ ਬਰਾਮਦ ਹੋਈ ਹੈ। ਇਸ ਮੌਕੇ 18 ਕਿੱਲੋਂ 800 ਗ੍ਰਾਮ ਆਈਸ ਡਰੱਗ ਬਰਾਮਦ (Ice drug recovered) ਕੀਤੀ ਗਈ ਹੈ।
ਐੱਸ.ਟੀ.ਐੱਫ. ਨੇ ਖੁਲਾਸਾ ਕੀਤਾ ਕਿ ਫੜੇ ਗਏ ਮੁਲਜ਼ਮ ਬੌਬੀ ਨੇ ਦੱਸਿਆ ਕਿ ਵਿਸ਼ਾਲ ਦਿਹਾੜੀ ਵੱਡੇ ਪੱਧਰ ‘ਤੇ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ, ਉਸ ਦੇ ਖ਼ਿਲਾਫ਼ ਪਹਿਲਾਂ ਵੀ ਅਫੀਮ ਵੇਚਣ ਦਾ ਥਾਣਾ ਸਰਾਭਾ ਨਗਰ ਦੇ ਵਿੱਚ ਮਾਮਲਾ ਦਰਜ ਹੈ। ਐੱਸ.ਟੀ.ਐੱਫ. (STF) ਦੇ ਅਧਿਕਾਰੀਆਂ ਨੂੰ ਦੱਸਿਆ ਕਿ ਜ਼ਮਾਨਤ ‘ਤੇ ਬਾਹਰ ਆਏ ਇਸ ਮੁਲਜ਼ਮ ਤੋਂ ਆਈਸ ਡਰੱਗ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਨੂੰ ਵੇਚਣ ਲਈ ਆਪਣੇ ਨਾਲ ਬੌਬੀ ਅਤੇ ਅਰਜੁਨ ਨੂੰ ਵੀ ਨਾਲ ਰਲਾ ਲਿਆ। ਉਨ੍ਹਾਂ ਦੱਸਿਆ ਕਿ ਇਹ ਤਿੰਨੋਂ ਮੁਲਜ਼ਮ ਪਿਛਲੇ ਲੰਬੇ ਸਮੇਂ ਤੋਂ ਆਈਸ ਡਰੱਗਜ਼ ਦੀ ਤਸਕਰੀ (Smuggling of ice drugs) ਕਰਨ ਦਾ ਕੰਮ ਕਰ ਰਹੇ ਹਨ। ਜਿਸ ਵਿੱਚ ਵਿਸ਼ਾਲ ਮਾਸਟਰ ਮਾਈਡ ਹੈ, ਉਨ੍ਹਾਂ ਕਿਹਾ ਕਿ ਫਿਲਹਾਲ ਵਿਸ਼ਾਲ ਨਾਮ ਦਾ ਮੁਲਜ਼ਮ ਇਸ ਸਮੇਂ ਫਰਾਰ ਹੈ, ਪਰ ਜਲਦ ਹੀ ਪੁਲਿਸ ਮੁਲਜ਼ਮ ਵਿਸ਼ਾਲ ਨੂੰ ਗ੍ਰਿਫ਼ਤਾਰ ਕਰ ਲਵੇਗੀ।
ਇਹ ਵੀ ਪੜ੍ਹੋ: ਘਰੇਲੂ ਜ਼ਮੀਨ ਦੇ ਝਗੜੇ 'ਚ ਹਥਿਆਰਾਂ ਦੀ ਨੋਕ 'ਤੇ ਗੁੰਡਾਗਰਦੀ !, ਕੀਤੀ ਭੰਨਤੋੜ